ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਦਸੰਬਰ
ਗੀਤ 205
13 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਧਰਤੀ ਦੀਆਂ ਹੱਦਾਂ ਤਕ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 24 ਦਸੰਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਸੀਂ ਕਿਵੇਂ (1) ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਅਤੇ (2) 15 ਦਸੰਬਰ ਦਾ ਪਹਿਰਾਬੁਰਜ ਪੇਸ਼ ਕਰੀਏ।
12 ਮਿੰਟ: ਬਜ਼ੁਰਗਾਂ ਨੂੰ ਯੋਗ ਆਦਰ ਦਿਓ। ਦੋ ਜਾਂ ਤਿੰਨ ਸਹਾਇਕ ਸੇਵਕ 1 ਜੂਨ 1999 ਦੇ ਪਹਿਰਾਬੁਰਜ ਦੇ ਸਫ਼ੇ 18-19 ਉੱਤੇ ਚਰਚਾ ਕਰਦੇ ਹਨ। ਉਹ ਬਜ਼ੁਰਗਾਂ ਦੁਆਰਾ ਨਿਭਾਈਆਂ ਜਾਂਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਾਰੇ ਗੱਲਬਾਤ ਕਰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਨੌਕਰੀ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਕਲੀਸਿਯਾ ਦੇ ਕੰਮ ਸ਼ਾਮਲ ਹਨ। ਉਨ੍ਹਾਂ ਤਰੀਕਿਆਂ ਉੱਤੇ ਵਿਚਾਰ ਕਰੋ ਜਿਨ੍ਹਾਂ ਦੁਆਰਾ ਸਾਰੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਨ, ਉਨ੍ਹਾਂ ਦੇ ਬੋਝ ਨੂੰ ਹਲਕਾ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਸਲਾਹ ਮੁਤਾਬਕ ਚੱਲ ਸਕਦੇ ਹਨ। ਸੇਵਕ ਸਹਿਮਤ ਹੁੰਦੇ ਹਨ ਕਿ ਬਜ਼ੁਰਗ ਬਹੁਮੁੱਲੀ ਸੇਵਾ ਕਰਦੇ ਹਨ ਜਿਸ ਕਰਕੇ ਸਾਨੂੰ “ਓਹਨਾਂ ਦਾ ਬਹੁਤਾ ਹੀ ਆਦਰ” ਕਰਨਾ ਚਾਹੀਦਾ ਹੈ।—1 ਥੱਸ. 5:12, 13.
20 ਮਿੰਟ: “ਯਹੋਵਾਹ ਦੇ ਪ੍ਰੇਮ ਲਈ ਕਦਰ ਦਿਖਾਉਣ ਨਾਲ ਮਿਲੀਆਂ ਬਰਕਤਾਂ—ਭਾਗ 2.”a ਪੈਰੇ 2-6 ਉੱਤੇ ਚਰਚਾ ਕਰਦੇ ਹੋਏ ਕਲੀਸਿਯਾ ਨੂੰ ਇਹ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਹਾਲ ਹੀ ਵਿਚ ਹੋਈ ਤਬਾਹੀ ਅਤੇ ਇਸ ਦੇ ਨਤੀਜਿਆਂ ਤੋਂ ਦੁਖੀ ਜਾਂ ਫ਼ਿਕਰਮੰਦ ਲੋਕਾਂ ਨੂੰ ਕਿਵੇਂ ਹੌਸਲਾ ਦਿੱਤਾ ਅਤੇ ਉਨ੍ਹਾਂ ਨਾਲ ਉਮੀਦ ਸਾਂਝੀ ਕੀਤੀ। ਉਨ੍ਹਾਂ ਵਿੱਚੋਂ ਇਕ ਜਾਂ ਦੋ ਤਜਰਬਿਆਂ ਦਾ ਪ੍ਰਦਰਸ਼ਨ ਦਿਖਾਉਣ ਦਾ ਪਹਿਲਾਂ ਹੀ ਇੰਤਜ਼ਾਮ ਕਰੋ।
ਗੀਤ 222 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਦਸੰਬਰ
ਗੀਤ 211
8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਦਸੰਬਰ 25 ਅਤੇ ਜਨਵਰੀ 1 ਨੂੰ ਖੇਤਰ ਸੇਵਕਾਈ ਲਈ ਕੀਤੇ ਖ਼ਾਸ ਪ੍ਰਬੰਧਾਂ ਬਾਰੇ ਦੱਸੋ।
20 ਮਿੰਟ: “ਪਰਮੇਸ਼ੁਰ ਦੇ ਬਚਨ ਨੂੰ ਇਸਤੇਮਾਲ ਕਰੋ।”b ਪੈਰਾ 4 ਵਿਚ ਦਿੱਤੀ ਪੇਸ਼ਕਾਰੀ ਦਾ ਹੂ-ਬਹੂ ਪ੍ਰਦਰਸ਼ਨ ਦਿਖਾਓ। ਇਕ ਹੋਰ ਪੇਸ਼ਕਾਰੀ ਦਾ ਪ੍ਰਦਰਸ਼ਨ ਦਿਖਾਓ ਜਿਸ ਨੂੰ ਆਪਣੇ ਖੇਤਰ ਵਿਚ ਲੋਕਾਂ ਨੂੰ ਹੌਸਲਾ ਦੇਣ ਲਈ ਵਰਤਿਆ ਗਿਆ ਹੈ ਜੋ ਮੌਜੂਦਾ ਦੁਨਿਆਵੀ ਹਾਲਾਤਾਂ ਤੋਂ ਦੁਖੀ ਹਨ। ਸੰਖੇਪ ਵਿਚ ਕੋਈ ਤਜਰਬਾ ਵੀ ਦੱਸਿਆ ਜਾ ਸਕਦਾ ਹੈ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਬਾਈਬਲ ਦਾ ਇਸਤੇਮਾਲ ਕਰ ਕੇ ਗਵਾਹੀ ਦੇਣ ਨਾਲ ਲੋਕਾਂ ਉੱਤੇ ਜ਼ਿਆਦਾ ਪ੍ਰਭਾਵ ਪਵੇਗਾ।
17 ਮਿੰਟ: “ਮੈਂ ਬਾਈਬਲ ਦਾ ਕਿਹੜਾ ਤਰਜਮਾ ਇਸਤੇਮਾਲ ਕਰਾਂ?” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਆਪਣੇ ਖੇਤਰ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਪੂਰੀ ਬਾਈਬਲ ਇਸਤੇਮਾਲ ਕਰਨ ਦੀ ਮਹੱਤਤਾ ਤੇ ਜ਼ੋਰ ਦਿਓ।
ਗੀਤ 225 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਦਸੰਬਰ
ਗੀਤ 218
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਜਨਵਰੀ ਵਿਚ ਕਿਹੜਾ ਸਾਹਿੱਤ ਪੇਸ਼ ਕਰਨਾ ਹੈ ਅਤੇ ਕਲੀਸਿਯਾ ਦੇ ਸਟਾਕ ਵਿਚ ਕਿਹੜੀਆਂ ਕਿਤਾਬਾਂ ਹਨ। ਸਫ਼ਾ 8 ਉੱਤੇ ਦਿੱਤੇ ਗਏ ਸੁਝਾਵਾਂ ਨੂੰ ਵਰਤਦੇ ਹੋਏ ਸੰਖੇਪ ਵਿਚ ਦੋ ਰਸਾਲਾ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ—ਇਕ ਵਿਚ ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਅਤੇ ਦੂਜੀ ਵਿਚ 1 ਜਨਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਪੇਸ਼ ਕਰੋ। ਇਨ੍ਹਾਂ ਵਿੱਚੋਂ ਇਕ ਪੇਸ਼ਕਾਰੀ ਨੌਜਵਾਨ ਭਰਾ ਜਾਂ ਭੈਣ ਨੂੰ ਦਿਓ।
10 ਮਿੰਟ: “ਸਾਲ 2002 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੀਆਂ ਪੇਸ਼ਕਾਰੀਆਂ ਲਗਨ ਨਾਲ ਤਿਆਰ ਕਰ ਕੇ ਪੇਸ਼ ਕਰਨ।
25 ਮਿੰਟ: “ਧਰਤੀ ਦੀਆਂ ਹੱਦਾਂ ਤਕ ਗਵਾਹੀ ਦੇਣੀ।” ਹਾਜ਼ਰੀਨ ਨਾਲ ਚਰਚਾ। ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣ ਲਈ ਉਤਸ਼ਾਹਿਤ ਕਰੋ ਕਿ ਉਹ ਆਪਣੇ ਇਲਾਕੇ ਵਿਚ ਜਾਂ ਜ਼ਿਆਦਾ ਲੋੜ ਵਾਲੇ ਖੇਤਰਾਂ ਵਿਚ ਦੂਜਿਆਂ ਤਾਈਂ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਹੋਰ ਕੀ ਕਰ ਸਕਦੇ ਹਨ। ਜੁਲਾਈ 2001 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 8 ਦੇਖੋ। ਫਰਵਰੀ ਵਿਚ ਅਸੀਂ ਵਿਡਿਓ ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (ਅੰਗ੍ਰੇਜ਼ੀ) ਉੱਤੇ ਚਰਚਾ ਕਰਾਂਗੇ।
ਗੀਤ 24 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 31 ਦਸੰਬਰ
ਗੀਤ 109
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਦਸੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜੇ ਤੁਹਾਡੀ ਕਲੀਸਿਯਾ ਨਵੇਂ ਸਾਲ ਵਿਚ ਸਭਾਵਾਂ ਦੇ ਸਮੇਂ ਬਦਲੇਗੀ, ਤਾਂ ਕਿਰਪਾ ਕਰ ਕੇ ਸਾਰਿਆਂ ਨੂੰ ਨਵੇਂ ਸਮੇਂ ਮੁਤਾਬਕ ਬਾਕਾਇਦਾ ਸਭਾਵਾਂ ਵਿਚ ਆਉਣ ਲਈ ਕਹੋ। ਨਿਸ਼ਚਿਤ ਕਰੋ ਕਿ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਜੇ ਕੋਈ ਗ਼ੈਰ-ਸਰਗਰਮ ਪ੍ਰਕਾਸ਼ਕ ਹੈ, ਤਾਂ ਉਹ ਵੀ ਇਨ੍ਹਾਂ ਤਬਦੀਲੀਆਂ ਤੋਂ ਜਾਣੂ ਹਨ।
35 ਮਿੰਟ: “ਕੀ ਤੁਸੀਂ ‘ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ’ ਜ਼ਿਲ੍ਹਾ ਸੰਮੇਲਨ ਵਿਚ ਸਿੱਖੀਆਂ ਗੱਲਾਂ ਤੇ ਅਮਲ ਕਰ ਰਹੇ ਹੋ?” ਪਹਿਰਾਬੁਰਜ ਅਧਿਐਨ ਸੰਚਾਲਕ ਦੁਆਰਾ ਸੰਮੇਲਨ ਪ੍ਰੋਗ੍ਰਾਮ ਬਾਰੇ ਹਾਜ਼ਰੀਨ ਨਾਲ ਚਰਚਾ। ਸੰਮੇਲਨ ਸੰਬੰਧੀ ਇਕ ਮਿੰਟ ਲਈ ਕੁਝ ਕਹਿਣ ਤੋਂ ਬਾਅਦ, ਹਰ ਦਿਨ ਦੇ ਪ੍ਰੋਗ੍ਰਾਮ ਉੱਤੇ 10-12 ਮਿੰਟ ਚਰਚਾ ਕਰੋ। ਹਰੇਕ ਸਿਰਲੇਖ ਵਿੱਚੋਂ ਸੰਖੇਪ ਵਿਚ ਖ਼ਾਸ ਗੱਲਾਂ ਦੱਸੋ ਅਤੇ ਫਿਰ ਹਾਜ਼ਰੀਨ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ (1) ਉਨ੍ਹਾਂ ਨੇ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ, (2) ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ ਅਤੇ (3) ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੂੰ ਹੋਰ ਕੀ ਕਰਨ ਦੀ ਲੋੜ ਹੈ। ਚਰਚਾ ਨੂੰ ਦਿਲਚਸਪ ਬਣਾਉਣ ਲਈ ਅਜਿਹੇ ਸਵਾਲ ਪੁੱਛੋ ਜੋ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰਨ। ਸਿੱਖੀਆਂ ਹੋਈਆਂ ਗੱਲਾਂ ਨੂੰ ਲਾਗੂ ਕਰਨ ਦੀ ਲੋੜ ਨੂੰ ਸਮਝਣ ਵਿਚ ਸਾਰਿਆਂ ਦੀ ਮਦਦ ਕਰੋ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਜਨਵਰੀ
ਗੀਤ 20
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਓ। ਪਰਿਵਾਰ ਦੇ ਮੈਂਬਰ 15 ਅਗਸਤ 1998 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 8-9 ਉੱਤੇ ਚਰਚਾ ਕਰਦੇ ਹਨ। ਪਿਤਾ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਅਜਿਹੇ ਰਾਹ ਤੇ ਚੱਲੇ ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੇ, ਨਾ ਕਿ ਨਿਰਾਸ਼ਾ। ਉਹ ਲੇਖ ਵਿਚ ਦਿੱਤੀ ਬਾਈਬਲ ਦੀ ਸਲਾਹ ਉੱਤੇ ਚਰਚਾ ਕਰਦੇ ਹਨ ਜੋ ਦਿਖਾਉਂਦੀ ਹੈ ਕਿ ਉਹ ਕਿਵੇਂ ਸਮਝਦਾਰ ਬਣਨ, ਜ਼ਰੂਰੀ ਕੰਮਾਂ ਨੂੰ ਪਹਿਲ ਦੇਣ ਅਤੇ ਯਹੋਵਾਹ ਵਿਚ ਭਰੋਸਾ ਰੱਖਣ ਦੁਆਰਾ ਆਪਣੀ ਖ਼ੁਸ਼ੀ ਨੂੰ ਬਰਕਰਾਰ ਰੱਖ ਸਕਦੇ ਹਨ। ਉਹ ਕੁਝ ਫ਼ਾਇਦੇਮੰਦ ਤਬਦੀਲੀਆਂ ਉੱਤੇ ਗੌਰ ਕਰਦੇ ਹਨ ਜੋ ਉਹ ਸਾਰੇ ਮਿਲ ਕੇ ਕਰ ਸਕਦੇ ਹਨ।
15 ਮਿੰਟ: ਆਪਣੇ ਕਿੰਗਡਮ ਹਾਲ ਨੂੰ ਗੌਰ ਨਾਲ ਦੇਖੋ। ਇਕ ਬਜ਼ੁਰਗ ਦੁਆਰਾ ਭਾਸ਼ਣ। ਦੇਖੋ ਕਿ ਕਿੰਗਡਮ ਹਾਲ ਕਿਸ ਹਾਲਤ ਵਿਚ ਹੈ। ਕੀ ਇਹ ਹਰ ਸਮੇਂ ਸਾਫ਼-ਸੁਥਰਾ ਤੇ ਦੇਖਣ ਨੂੰ ਸੋਹਣਾ ਲੱਗਦਾ ਹੈ? ਕੀ ਸੀਟਾਂ, ਸਾਉਂਡ ਸਿਸਟਮ ਸਹੀ ਹਾਲਤ ਵਿਚ ਹਨ ਤਾਂਕਿ ਸਭਾਵਾਂ ਦਾ ਆਰਾਮ ਨਾਲ ਆਨੰਦ ਮਾਣਿਆ ਜਾ ਸਕੇ? ਕੀ ਹਾਲ ਹਵਾਦਾਰ ਹੈ? ਕੀ ਪਖਾਨੇ ਸਾਫ਼-ਸੁਥਰੇ ਹਨ? ਕੀ ਹਾਲ ਦੀਆਂ ਅੰਦਰਲੀਆਂ ਤੇ ਬਾਹਰਲੀਆਂ ਕੰਧਾਂ ਚੰਗੀ ਹਾਲਤ ਵਿਚ ਹਨ? ਆਲੇ-ਦੁਆਲੇ ਦੀ ਜਗ੍ਹਾ ਬਾਰੇ ਕੀ? ਕੀ ਕਿੰਗਡਮ ਹਾਲ ਦੀ ਬਾਕਾਇਦਾ ਸਫ਼ਾਈ ਕਰਨ ਸੰਬੰਧੀ ਬਣਾਈ ਗਈ ਅਨੁਸੂਚੀ ਦੀ ਪਾਲਣਾ ਕੀਤੀ ਜਾਂਦੀ ਹੈ? ਜੇ ਕਿਸੇ ਗੱਲ ਵੱਲ ਧਿਆਨ ਦੇਣ ਜਾਂ ਸੁਧਾਰ ਕਰਨ ਦੀ ਲੋੜ ਹੈ, ਤਾਂ ਉਸ ਬਾਰੇ ਦੱਸੋ। ਸਮਾਰਕ ਤੋਂ ਪਹਿਲਾਂ ਹਾਲ ਦੀ ਚੰਗੀ ਤਰ੍ਹਾਂ ਸਫ਼ਾਈ ਕਰਨ ਲਈ ਕੀ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ? ਸਫ਼ਾਈ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦੀ ਮੁਰੰਮਤ ਕਰਨ ਦੀ ਲੋੜ ਹੈ? ਦੱਸੋ ਕਿ ਕਲੀਸਿਯਾ ਕਿਵੇਂ ਮਦਦ ਕਰ ਸਕਦੀ ਹੈ। ਇਹ ਯਕੀਨੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿਓ ਕਿ ਸਾਡੀ ਭਗਤੀ ਕਰਨ ਦੀ ਥਾਂ ਤੋਂ ਉਹ ਸੁੰਦਰਤਾ ਤੇ ਮਹਿਮਾ ਝਲਕਦੀ ਹੈ ਜੋ ਯਹੋਵਾਹ ਦੇ ਘਰ ਵਿਚ ਹੋਣੀ ਚਾਹੀਦੀ ਹੈ।—ਜ਼ਬੂ. 84:1.
ਗੀਤ 126 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।