ਧਰਤੀ ਦੀਆਂ ਹੱਦਾਂ ਤਕ ਗਵਾਹੀ ਦੇਣੀ
ਧਰਤੀ ਦੀਆਂ ਹੱਦਾਂ ਤਕ ਵਿਡਿਓ ਨੂੰ ਕੌਣ ਵਾਰ-ਵਾਰ ਦੇਖਣਾ ਪਸੰਦ ਕਰੇਗਾ? ਜੋ ਮਿਸ਼ਨਰੀ ਬਣਨ ਦਾ ਟੀਚਾ ਰੱਖਦੇ ਹਨ। ਕਿਉਂ? ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਬਾਰੇ ਜਾਣਕਾਰੀ ਲੈਣ ਲਈ। ਇਹ ਸਕੂਲ ਗਵਾਹੀ ਦੇਣ ਦੇ ਕੰਮ ਨੂੰ “ਧਰਤੀ ਦੀਆਂ ਸਾਰੀਆਂ ਕੂੰਟਾਂ” ਤਕ ਵਧਾਉਣ ਲਈ ਸ਼ੁਰੂ ਕੀਤਾ ਗਿਆ ਸੀ। (ਜ਼ਬੂ. 22:27) ਇਸ ਅਨੋਖੇ ਸਕੂਲ ਦੀ 50ਵੀਂ ਵਰ੍ਹੇ-ਗੰਢ ਤੇ ਇਹ ਵਿਡਿਓ ਬਣਾਇਆ ਗਿਆ ਸੀ। ਇਸ ਵਿਡਿਓ ਨੂੰ ਦੇਖਣ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਅਹਿਮ ਕੰਮ ਪ੍ਰਤੀ ਤੁਹਾਡੀ ਕਦਰ ਵਧੇਗੀ ਅਤੇ ਇਸ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਤੁਹਾਡੇ ਵਿਚ ਜੋਸ਼ ਪੈਦਾ ਹੋਵੇਗਾ। ਇਨ੍ਹਾਂ ਸਵਾਲਾਂ ਤੇ ਗੌਰ ਕਰੋ: (1) 1940 ਦੇ ਦਹਾਕੇ ਦੇ ਸ਼ੁਰੂ ਵਿਚ ਯਹੋਵਾਹ ਦੇ ਸੰਗਠਨ ਨੇ ਮੁੱਖ ਤੌਰ ਤੇ ਕਿਸ ਗੱਲ ਵੱਲ ਧਿਆਨ ਦਿੱਤਾ ਸੀ? (ਰਸੂ. 1:8) (2) ਸਾਲ 1942 ਵਿਚ ਬਾਈਬਲ ਦੀ ਕਿਹੜੀ ਹੈਰਾਨੀਜਨਕ ਭਵਿੱਖਬਾਣੀ ਦੀ ਪੂਰਤੀ ਹੋ ਰਹੀ ਸੀ ਅਤੇ ਸਾਡਾ ਨਜ਼ਰੀਆ ਦੁਨੀਆਂ ਦੇ ਨਜ਼ਰੀਏ ਤੋਂ ਕਿਵੇਂ ਵੱਖਰਾ ਸੀ? (ਪਰ. 17:8; w89 4/15 ਸਫ਼ਾ 14 ਪੈਰਾ 12) (3) ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਿਸ ਸ਼ਾਂਤੀ ਦੇ ਸਮੇਂ ਦੀ ਉਡੀਕ ਕੀਤੀ ਜਾ ਰਹੀ ਸੀ, ਉਸ ਦਾ ਲਾਭ ਉਠਾਉਣ ਲਈ ਕਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਸਨ? ( jv ਸਫ਼ਾ 522 ਪੈਰੇ 1-2) (4) ਗਿਲਿਅਡ ਸਕੂਲ ਦੀ ਪਹਿਲੀ ਕਲਾਸ ਦੇ ਵਿਦਿਆਰਥੀਆਂ ਦੇ ਕਿਹੜੇ ਗੁਣਾਂ ਦੀ ਤੁਸੀਂ ਸ਼ਲਾਘਾ ਕਰਦੇ ਹੋ? (5) ਗਿਲਿਅਡ ਸਕੂਲ ਦੇ ਪਹਿਲੇ 50 ਸਾਲਾਂ ਵਿਚ ਕਿੰਨੇ ਵਿਦਿਆਰਥੀ ਗ੍ਰੈਜੂਏਟ ਹੋਏ ਅਤੇ ਉਨ੍ਹਾਂ ਨੂੰ ਕਿੰਨੇ ਦੇਸ਼ਾਂ ਵਿਚ ਭੇਜਿਆ ਗਿਆ ਸੀ? (6) ਅਸਲ ਵਿਚ ਵਿਦਿਆਰਥੀਆਂ ਨੂੰ ਬਾਈਬਲ ਦੀ ਕਿੰਨੀ ਕੁ ਸਿੱਖਿਆ ਦਿੱਤੀ ਜਾਂਦੀ ਹੈ? (7) ਕਿਹੜੀ ਗੱਲ ਇਕ ਵਿਅਕਤੀ ਨੂੰ ਕਾਬਲ ਮਿਸ਼ਨਰੀ ਅਤੇ ਪਰਮੇਸ਼ੁਰ ਦੇ ਬਚਨ ਦਾ ਇਕ ਵਧੀਆ ਸਿੱਖਿਅਕ ਬਣਾਉਂਦੀ ਹੈ? (8) ਮਿਸ਼ਨਰੀ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਅਤੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (9) ਮਿਸ਼ਨਰੀ ਆਪਣੀ ਜ਼ਿੰਦਗੀ ਨੂੰ ਕਿਵੇਂ ਵਿਚਾਰਦੇ ਹਨ ਅਤੇ ਆਤਮ-ਬਲੀਦਾਨੀ ਜ਼ਿੰਦਗੀ ਜੀਉਣ ਨਾਲ ਉਨ੍ਹਾਂ ਨੂੰ ਕਿਹੜੀਆਂ ਖ਼ੁਸ਼ੀਆਂ ਮਿਲਦੀਆਂ ਹਨ? (10) ਹੁਣ ਤਕ ਹਜ਼ਾਰਾਂ ਮਿਸ਼ਨਰੀਆਂ ਨੇ ਕਿਸ ਹੱਦ ਤਕ ਆਪਣੇ ਕੰਮ ਨੂੰ ਪੂਰਾ ਕੀਤਾ ਹੈ? ਉਦਾਹਰਣਾਂ ਦਿਓ। (11) “ਧਰਤੀ ਦੀਆਂ ਹੱਦਾਂ ਤਕ” ਪ੍ਰਚਾਰ ਕਰਨ ਗਏ ਭੈਣ-ਭਰਾਵਾਂ ਬਾਰੇ ਤੁਹਾਡੇ ਕੀ ਵਿਚਾਰ ਹਨ? (12) ਮਿਸ਼ਨਰੀਆਂ ਦੀ ਉਦਾਹਰਣ ਤੁਹਾਨੂੰ ਕੀ ਕਰਨ ਲਈ ਉਤਸ਼ਾਹਿਤ ਕਰਦੀ ਹੈ ਅਤੇ ਕਿਉਂ?