ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 11 ਫਰਵਰੀ
ਗੀਤ 6
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਉਤਪਤ 6:1 ਤੋਂ 9:19 ਤਕ ਪੜ੍ਹਨ ਜਾਂ ਉਸ ਉੱਤੇ ਵਿਚਾਰ ਕਰਨ ਅਤੇ ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 25 ਫਰਵਰੀ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ।
20 ਮਿੰਟ: “ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ।”a (ਪੈਰੇ 1-13) ਪ੍ਰਧਾਨ ਨਿਗਾਹਬਾਨ ਜੋਸ਼ ਨਾਲ ਇਸ ਉੱਤੇ ਕਲੀਸਿਯਾ ਨਾਲ ਚਰਚਾ ਕਰੇਗਾ ਕਿ ਅਸੀਂ ਮਾਰਚ ਵਿਚ ਅਤੇ ਉਸ ਤੋਂ ਬਾਅਦ ਦੇ ਮਹੀਨਿਆਂ ਵਿਚ ਕਿਹੜਾ ਟੀਚਾ ਹਾਸਲ ਕਰਨ ਦੀ ਇੱਛਾ ਰੱਖਦੇ ਹਾਂ। ਸਾਰਿਆਂ ਨੂੰ ਅੰਤਰ-ਪੱਤਰ ਵਿਚ ਦਿੱਤੇ ਕਲੰਡਰ ਦੀ ਮਦਦ ਨਾਲ ਮਾਰਚ ਦੌਰਾਨ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਸਮਾਂ-ਸਾਰਣੀ ਬਣਾਉਣੀ ਚਾਹੀਦੀ ਹੈ। ਜਿਹੜੇ ਮਾਰਚ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ ਉਨ੍ਹਾਂ ਨੂੰ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕਰੋ। ਪੈਰੇ 7-8 ਦੀ ਚਰਚਾ ਕਰਦੇ ਸਮੇਂ ਪਿਛਲੇ ਸਾਲ ਸਮਾਰਕ ਦੇ ਮਹੀਨਿਆਂ ਵਿਚ ਜਿਨ੍ਹਾਂ ਨੇ ਪਾਇਨੀਅਰੀ ਕੀਤੀ ਸੀ ਉਨ੍ਹਾਂ ਕੋਲੋਂ ਪੁੱਛੋ ਕਿ ਉਨ੍ਹਾਂ ਨੇ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਿਆ ਸੀ। ਦੱਸੋ ਕਿ ਇਸ ਸਭਾ ਤੋਂ ਬਾਅਦ ਭੈਣ-ਭਰਾ ਸਹਿਯੋਗੀ ਪਾਇਨੀਅਰੀ ਲਈ ਅਰਜ਼ੀਆਂ ਲੈ ਸਕਦੇ ਹਨ।
13 ਮਿੰਟ: “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ।” ਪ੍ਰਕਾਸ਼ਕਾਂ ਨੂੰ ਪੁੱਛੋ ਕਿ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਇਨ੍ਹਾਂ ਪੇਸ਼ਕਾਰੀਆਂ ਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੇ ਵੱਖ-ਵੱਖ ਅੰਕਾਂ ਦੇ ਲੇਖਾਂ ਨੂੰ ਇਨ੍ਹਾਂ ਭੈੜੇ ਸਮਿਆਂ ਵਿਚ ਹੋ ਰਹੀਆਂ ਦੁਖਦਾਈ ਘਟਨਾਵਾਂ ਨਾਲ ਜੋੜਨ ਵਿਚ ਕਿਵੇਂ ਉਨ੍ਹਾਂ ਦੀ ਮਦਦ ਕੀਤੀ ਹੈ। ਲੋਕਾਂ ਨੂੰ ਦਿਲਾਸਾ ਦੇਣ ਅਤੇ ਉਨ੍ਹਾਂ ਦੇ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ ਦੇਣ ਨਾਲ ਕੁਝ ਪ੍ਰਕਾਸ਼ਕਾਂ ਨੂੰ ਕਿਹੜੇ ਤਜਰਬੇ ਮਿਲੇ ਹਨ? ਸੰਖੇਪ ਵਿਚ ਦੋ ਰਸਾਲਾ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ—ਇਕ ਵਿਚ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ ਦੂਜੀ ਵਿਚ 15 ਫਰਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਪੇਸ਼ ਕਰੋ।
ਗੀਤ 49 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਫਰਵਰੀ
ਗੀਤ 95
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
10 ਮਿੰਟ: “ਵੱਖ ਕਰ ਕੇ ਰੱਖੋ।” ਹਾਜ਼ਰੀਨ ਨਾਲ ਚਰਚਾ। ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਦਾਨ ਦੇਣ ਵਿਚ ਕਲੀਸਿਯਾ ਦੀ ਖੁੱਲ੍ਹ-ਦਿਲੀ ਦੀ ਤਾਰੀਫ਼ ਕਰੋ।
25 ਮਿੰਟ: “ਪਰਮੇਸ਼ੁਰ ਦੇ ਬਚਨ ਦੀ ਪੂਰੀ ਕਥਾ ਕਰੋ।”b (ਪੈਰੇ 14-23) ਸੇਵਾ ਨਿਗਾਹਬਾਨ ਇਹ ਭਾਸ਼ਣ ਦੇਵੇਗਾ। ਮਾਰਚ ਵਿਚ ਕਲੀਸਿਯਾ ਦੇ ਪ੍ਰਚਾਰ ਕੰਮ ਨੂੰ ਵਧਾਉਣ ਲਈ ਕੀਤੇ ਖ਼ਾਸ ਪ੍ਰਬੰਧਾਂ ਬਾਰੇ ਦੱਸੋ। ਮਾਰਚ ਮਹੀਨੇ ਖੇਤਰ ਸੇਵਾ ਲਈ ਰੱਖੀਆਂ ਸਭਾਵਾਂ ਦੀ ਪੂਰੀ ਸਮਾਂ-ਸਾਰਣੀ ਬਾਰੇ ਦੱਸੋ। ਗ਼ੈਰ-ਸਰਗਰਮ ਹੋ ਚੁੱਕੇ ਪ੍ਰਕਾਸ਼ਕਾਂ ਨੂੰ ਫਿਰ ਤੋਂ ਸਰਗਰਮ ਕਰਨ ਅਤੇ ਬੱਚਿਆਂ ਤੇ ਬਾਈਬਲ ਵਿਦਿਆਰਥੀਆਂ ਦੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਵਿਚ ਮਦਦ ਕਰਨ ਵੱਲ ਧਿਆਨ ਦਿਓ। ਮਾਰਚ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਭੈਣ-ਭਰਾਵਾਂ ਦੇ ਨਾਂ ਦੱਸੋ ਅਤੇ ਹੋਰਾਂ ਨੂੰ ਵੀ ਹੱਲਾ-ਸ਼ੇਰੀ ਦਿਓ ਕਿ ਉਹ ਵੀ ਇਨ੍ਹਾਂ ਭੈਣ-ਭਰਾਵਾਂ ਨਾਲ ਮਿਲ ਕੇ ਪਾਇਨੀਅਰੀ ਕਰਨ ਬਾਰੇ ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰਨ।
ਗੀਤ 143 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਫਰਵਰੀ
ਗੀਤ 174
15 ਮਿੰਟ: ਸਥਾਨਕ ਘੋਸ਼ਣਾਵਾਂ। ਸੰਖੇਪ ਵਿਚ ਦੋ ਰਸਾਲਾ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ—ਇਕ ਵਿਚ ਜਨਵਰੀ-ਮਾਰਚ ਜਾਗਰੂਕ ਬਣੋ! ਅਤੇ ਦੂਜੀ ਵਿਚ 1 ਮਾਰਚ ਦੇ ਪਹਿਰਾਬੁਰਜ ਰਸਾਲੇ ਨੂੰ ਪੇਸ਼ ਕਰੋ। ਇਕ ਪੇਸ਼ਕਾਰੀ ਨੌਜਵਾਨ ਭੈਣ ਜਾਂ ਭਰਾ ਦੇਵੇ। ਪ੍ਰਕਾਸ਼ਕਾਂ ਨੂੰ ਫਰਵਰੀ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
15 ਮਿੰਟ: “ਅਸਰਦਾਰ ਵਿਡਿਓ ਜਿਹੜੇ ਗਵਾਹੀ ਦਿੰਦੇ ਹਨ।” ਹਾਜ਼ਰੀਨ ਨਾਲ ਚਰਚਾ। ਹੁਣ ਤਕ ਅਸੀਂ ਸੇਵਾ ਸਭਾ ਪ੍ਰੋਗ੍ਰਾਮ ਵਿਚ ਸੋਸਾਇਟੀ ਦੀਆਂ ਅੱਠ ਵਿਡਿਓ ਫਿਲਮਾਂ ਉੱਤੇ ਚਰਚਾ ਕੀਤੀ ਹੈ। ਲੇਖ ਵਿਚ ਦਿੱਤੀਆਂ ਉਦਾਹਰਣਾਂ ਦੀ ਸੰਖੇਪ ਵਿਚ ਚਰਚਾ ਕਰਨ ਤੋਂ ਬਾਅਦ ਪ੍ਰਕਾਸ਼ਕਾਂ ਨੂੰ ਪੁੱਛੋ ਕਿ ਦੂਜਿਆਂ ਨੂੰ ਵਿਡਿਓ ਦਿਖਾਉਣ ਨਾਲ ਉਨ੍ਹਾਂ ਨੂੰ ਕੀ ਸਫ਼ਲਤਾ ਮਿਲੀ ਹੈ।
15 ਮਿੰਟ: “ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ ਵਿਡਿਓ ਤੋਂ ਹਰ ਕੋਈ ਸਬਕ ਸਿੱਖ ਸਕਦਾ ਹੈ।” ਇਸ ਸਫ਼ੇ ਉੱਤੇ ਸਿਰਫ਼ ਡੱਬੀ ਵਿਚ ਦਿੱਤੇ ਸਵਾਲਾਂ ਨੂੰ ਵਰਤਦੇ ਹੋਏ ਹਾਜ਼ਰੀਨ ਨਾਲ ਨੂਹ ਵਿਡਿਓ ਤੇ ਚਰਚਾ ਸ਼ੁਰੂ ਕਰੋ। ਅਪ੍ਰੈਲ ਵਿਚ ਅਸੀਂ ਨੌਜਵਾਨ ਪੁੱਛਦੇ ਹਨ—ਮੈਂ ਸੱਚੇ ਦੋਸਤ ਕਿਵੇਂ ਬਣਾ ਸਕਦਾ ਹਾਂ? (ਅੰਗ੍ਰੇਜ਼ੀ) ਵਿਡਿਓ ਉੱਤੇ ਚਰਚਾ ਕਰਾਂਗੇ।
ਗੀਤ 215 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 4 ਮਾਰਚ
ਗੀਤ 207
5 ਮਿੰਟ: ਸਥਾਨਕ ਘੋਸ਼ਣਾਵਾਂ।
12 ਮਿੰਟ: “ਦੁਨੀਆਂ ਦੇ ਸਭ ਤੋਂ ਜ਼ਿਆਦਾ ਖ਼ੁਸ਼ ਲੋਕ।”c 1 ਅਕਤੂਬਰ 1997, ਪਹਿਰਾਬੁਰਜ ਵਿਚ ਸਫ਼ਾ 6 ਉੱਤੇ “ਖ਼ੁਸ਼ੀ ਪ੍ਰਾਪਤ ਕਰਨ ਦੇ ਕਦਮ” ਡੱਬੀ ਉੱਤੇ ਸੰਖੇਪ ਵਿਚ ਚਰਚਾ ਕਰੋ।
12 ਮਿੰਟ: ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਗਿਆਨ ਕਿਤਾਬ ਵਰਤੋ। ਮਾਰਚ ਦੌਰਾਨ ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਖ਼ਾਸ ਜਤਨ ਕਰਾਂਗੇ। ਅਗਸਤ 1998 ਦੀ ਸਾਡੀ ਰਾਜ ਸੇਵਕਾਈ, ਸਫ਼ਾ 4, ਪੈਰਾ 8 ਵਿਚ ਦਿੱਤਾ ਤਜਰਬਾ ਸੰਖੇਪ ਵਿਚ ਦੱਸੋ। ਜੇ ਹਾਲ ਹੀ ਵਿਚ ਕਿਸੇ ਨੇ ਗਿਆਨ ਕਿਤਾਬ ਤੋਂ ਸਟੱਡੀ ਸ਼ੁਰੂ ਕੀਤੀ ਹੈ, ਤਾਂ ਪ੍ਰਕਾਸ਼ਕ ਨੂੰ ਪ੍ਰਦਰਸ਼ਨ ਕਰਨ ਲਈ ਕਹੋ ਕਿ ਉਸ ਨੇ ਇਹ ਸਟੱਡੀ ਕਿਵੇਂ ਸ਼ੁਰੂ ਕੀਤੀ। ਸਾਰਿਆਂ ਨੂੰ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ “ਗਿਆਨ ਕਿਤਾਬ ਪੇਸ਼ ਕਰਨ ਲਈ ਕੁਝ ਸੁਝਾਅ” ਲੇਖ ਦਾ ਚੇਤਾ ਕਰਾਓ। ਕਿਤਾਬ ਨੂੰ ਇਸਤੇਮਾਲ ਕਰਦੇ ਹੋਏ ਅੰਤਰ-ਪੱਤਰ ਦੇ ਸਫ਼ਾ 6 ਉੱਤੇ ਸਿਰਲੇਖ “ਸਿੱਧੀ ਪੇਸ਼ਕਸ਼” ਲਈ ਦਿੱਤੇ ਸੁਝਾਵਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕਰ ਕੇ ਦਿਖਾਓ।
16 ਮਿੰਟ: “ਪ੍ਰਚਾਰ ਕਿਉਂ ਕਰਦੇ ਰਹੀਏ?”d ਇਕ ਜਾਂ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲੈ ਕੇ ਇਸ ਭਾਸ਼ਣ ਨੂੰ ਸਮਾਪਤ ਕਰੋ ਜਿਹੜੇ ਬਹੁਤ ਸਾਲਾਂ ਤੋਂ ਪ੍ਰਚਾਰ ਕਰਦੇ ਆਏ ਹਨ। ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਕਹੋ ਕਿ ਉਹ ਇਸ ਕੰਮ ਵਿਚ ਕਿਉਂ ਲੱਗੇ ਰਹੇ ਹਨ ਤੇ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ ਹੈ।
ਗੀਤ 223 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।