ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਅਪ੍ਰੈਲ ਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਪ੍ਰਕਾਸ਼ਕਾਂ ਨੂੰ ਘਰ-ਸੁਆਮੀ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਉਹ ਚਾਹੇ, ਤਾਂ ਉਹ ਵਿਸ਼ਵ-ਵਿਆਪੀ ਕੰਮ ਲਈ ਚੰਦਾ ਦੇ ਸਕਦਾ ਹੈ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰੋ। ਜੂਨ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਕਲੀਸਿਯਾ ਦੇ ਸਟਾਕ ਵਿਚ ਉਪਲਬਧ ਹੋਰ ਕੋਈ ਢੁਕਵਾਂ ਬਰੋਸ਼ਰ ਪੇਸ਼ ਕਰੋ।
◼ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪ੍ਰਕਾਸ਼ਕਾਂ ਨੂੰ ਹੁਣ ਤੋਂ ਹੀ ਆਪਣੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਛੇਤੀ ਹੀ ਆਪਣੀ ਅਰਜ਼ੀ ਦੇ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ, ਬਜ਼ੁਰਗਾਂ ਨੂੰ ਖੇਤਰ ਸੇਵਕਾਈ ਦੇ ਜ਼ਰੂਰੀ ਪ੍ਰਬੰਧ ਕਰਨ ਅਤੇ ਚੋਖੇ ਰਸਾਲੇ ਤੇ ਦੂਜਾ ਸਾਹਿੱਤ ਤਿਆਰ ਰੱਖਣ ਵਿਚ ਮਦਦ ਮਿਲੇਗੀ। ਸਹਿਯੋਗੀ ਪਾਇਨੀਅਰਾਂ ਵਜੋਂ ਸਵੀਕਾਰ ਕੀਤੇ ਗਏ ਸਾਰੇ ਪ੍ਰਕਾਸ਼ਕਾਂ ਦੇ ਨਾਂ ਕਲੀਸਿਯਾ ਵਿਚ ਹਰ ਮਹੀਨੇ ਐਲਾਨ ਕੀਤੇ ਜਾਣੇ ਚਾਹੀਦੇ ਹਨ।
◼ ਸਮਾਰਕ ਵੀਰਵਾਰ, 28 ਮਾਰਚ 2002 ਨੂੰ ਮਨਾਇਆ ਜਾਵੇਗਾ। ਜੇਕਰ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਆਮ ਤੌਰ ਤੇ ਵੀਰਵਾਰ ਨੂੰ ਹੁੰਦੀਆਂ ਹਨ, ਤਾਂ ਇਨ੍ਹਾਂ ਨੂੰ ਕਿਸੇ ਹੋਰ ਦਿਨ ਰੱਖੋ ਜਦੋਂ ਕਿੰਗਡਮ ਹਾਲ ਉਪਲਬਧ ਹੋਵੇ। ਜੇਕਰ ਇਹ ਮੁਮਕਿਨ ਨਹੀਂ ਹੈ ਅਤੇ ਤੁਹਾਡੀ ਸੇਵਾ ਸਭਾ ਛੁੱਟ ਜਾਂਦੀ ਹੈ, ਤਾਂ ਸੇਵਾ ਸਭਾ ਦੇ ਉਨ੍ਹਾਂ ਭਾਗਾਂ ਨੂੰ ਜੋ ਖ਼ਾਸ ਕਰਕੇ ਤੁਹਾਡੀ ਕਲੀਸਿਯਾ ਲਈ ਢੁਕਵੇਂ ਹਨ, ਕਿਸੇ ਹੋਰ ਸੇਵਾ ਸਭਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
◼ ਸ਼ਾਖ਼ਾ ਦਫ਼ਤਰ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਸਾਹਿੱਤ ਲਈ ਕਲੀਸਿਯਾ ਦਾ ਮਾਸਿਕ ਆਰਡਰ ਸੋਸਾਇਟੀ ਨੂੰ ਭੇਜਣ ਤੋਂ ਪਹਿਲਾਂ, ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਵਾਉਣੀ ਚਾਹੀਦੀ ਹੈ ਤਾਂਕਿ ਨਿੱਜੀ ਸਾਹਿੱਤ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਭੈਣ-ਭਰਾ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਸਕਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਆਰਡਰ ਸਾਹਿੱਤ ਹਨ।
◼ ਕਲੀਸਿਯਾਵਾਂ ਨੂੰ ਵੱਖ-ਵੱਖ ਲੋੜੀਂਦੀਆਂ ਭਾਸ਼ਾਵਾਂ ਵਿਚ ਬਰੋਸ਼ਰ ਯਹੋਵਾਹ ਦੇ ਗਵਾਹ ਅਤੇ ਸਿੱਖਿਆ ਨੂੰ ਚੋਖੀ ਮਾਤਰਾ ਵਿਚ ਆਰਡਰ ਕਰਨਾ ਚਾਹੀਦਾ ਹੈ। ਇਸ ਬਰੋਸ਼ਰ ਦੀ ਮਦਦ ਨਾਲ ਮਾਪੇ ਅਤੇ ਸਕੂਲ ਜਾਣ ਵਾਲੇ ਬੱਚੇ ਮਈ ਦੇ ਅੰਤ ਅਤੇ ਜੂਨ ਦੇ ਸ਼ੁਰੂ ਵਿਚ ਪੜ੍ਹਾਈ ਦੇ ਨਵੇਂ ਸਾਲ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਦੇ ਹਨ।
◼ ਰਸਾਲਿਆਂ ਅਤੇ ਦੂਸਰੇ ਸਾਹਿੱਤ ਦੀ ਛਪਾਈ ਉੱਤੇ ਆਉਂਦੇ ਖ਼ਰਚ ਨੂੰ ਅਤੇ ਡਾਕ ਖ਼ਰਚ ਨੂੰ ਧਿਆਨ ਵਿਚ ਰੱਖਦਿਆਂ, ਜ਼ਿੰਮੇਵਾਰ ਭਰਾ ਤੇ ਸਾਰੇ ਪ੍ਰਕਾਸ਼ਕ ਹੇਠਾਂ ਦਿੱਤੀਆਂ ਗੱਲਾਂ ਤੇ ਗੌਰ ਕਰ ਕੇ ਸੋਸਾਇਟੀ ਦੀ ਆਰਥਿਕ ਤੌਰ ਤੇ ਮਦਦ ਕਰ ਸਕਦੇ ਹਨ:
ਕਲੀਸਿਯਾਵਾਂ ਤੋਂ ਮਿਲੀਆਂ 1 ਸਤੰਬਰ 2001 ਦੀਆਂ ਸਾਲਾਨਾ ਸਾਹਿੱਤ ਸੂਚੀਆਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੀਆਂ ਕਲੀਸਿਯਾਵਾਂ ਕੋਲ ਕਿਤਾਬਾਂ ਅਤੇ ਬਰੋਸ਼ਰਾਂ ਦਾ ਇੰਨਾ ਸਟਾਕ ਹੈ ਕਿ ਇਹ ਕਈ ਸਾਲਾਂ ਤਕ ਖ਼ਤਮ ਨਹੀਂ ਹੋਵੇਗਾ। ਪਰ ਇਹ ਕਲੀਸਿਯਾਵਾਂ ਹੋਰ ਸਾਹਿੱਤ ਲਈ ਆਰਡਰ ਭੇਜ ਰਹੀਆਂ ਹਨ। ਅਸੀਂ ਸਾਰੀਆਂ ਕਲੀਸਿਯਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਹੋਰ ਸਾਹਿੱਤ ਆਰਡਰ ਕਰਨ ਤੋਂ ਪਹਿਲਾਂ ਪੁਰਾਣੇ ਸਟਾਕ ਨੂੰ ਖ਼ਤਮ ਕਰਨ। ਕਲੀਸਿਯਾਵਾਂ ਨੂੰ ਸਿਰਫ਼ ਉੱਨਾ ਹੀ ਸਾਹਿੱਤ ਮੰਗਵਾਉਣਾ ਚਾਹੀਦਾ ਹੈ ਜੋ ਤਿੰਨ ਮਹੀਨਿਆਂ ਵਾਸਤੇ ਕਾਫ਼ੀ ਹੋਵੇ। ਇਸ ਲਈ ਸੋਸਾਇਟੀ ਕੋਲੋਂ ਸਾਹਿੱਤ ਮੰਗਵਾਉਣ ਤੋਂ ਪਹਿਲਾਂ ਸੇਵਾ ਨਿਗਾਹਬਾਨ ਦੇਖੇਗਾ ਕਿ ਕਲੀਸਿਯਾ ਦੇ ਸਟਾਕ ਵਿਚ ਪਹਿਲਾਂ ਹੀ ਵਾਧੂ ਸਟਾਕ ਤਾਂ ਨਹੀਂ ਹੈ।
ਸੈਕਟਰੀ ਤੇ ਸੇਵਾ ਨਿਗਾਹਬਾਨ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਕਲੀਸਿਯਾ ਵਿਚ ਰਸਾਲੇ ਜਮ੍ਹਾ ਨਾ ਹੋਣ। ਜੇ ਰਸਾਲੇ ਜਮ੍ਹਾ ਹੋ ਜਾਂਦੇ ਹਨ, ਤਾਂ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਵੰਡਣ ਲਈ ਖ਼ਾਸ ਮੁਹਿੰਮ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਕਲੀਸਿਯਾ ਦੀ ਰਸਾਲਾ ਸਪਲਾਈ ਘਟਾਉਣ ਲਈ ਸ਼ਾਖ਼ਾ ਦਫ਼ਤਰ ਨੂੰ ਸੂਚਿਤ ਕਰਨਾ ਚਾਹੀਦਾ ਹੈ। ਪ੍ਰਕਾਸ਼ਕਾਂ ਨੂੰ ਵੀ ਆਪਣੇ ਘਰਾਂ ਵਿਚ ਸਾਹਿੱਤ ਤੇ ਰਸਾਲੇ ਜਮ੍ਹਾ ਨਹੀਂ ਕਰਨੇ ਚਾਹੀਦੇ। ਸਾਰੇ ਪ੍ਰਕਾਸ਼ਕ ਸਿਰਫ਼ ਉੱਨਾ ਹੀ ਸਾਹਿੱਤ ਮੰਗਵਾਉਣ ਜਿੰਨਾ ਕੁ ਉਨ੍ਹਾਂ ਨੂੰ ਨਿੱਜੀ ਵਰਤੋ ਲਈ ਤੇ ਪ੍ਰਚਾਰ ਵਿਚ ਵੰਡਣ ਲਈ ਚਾਹੀਦਾ ਹੈ।
◼ ਕਿਰਪਾ ਕਰ ਕੇ ਧਿਆਨ ਦਿਓ ਕਿ ਭਾਰਤ ਦੇ ਸ਼ਾਖ਼ਾ ਦਫ਼ਤਰ ਨੂੰ ਬੰਗਲੌਰ ਤਬਦੀਲ ਕੀਤਾ ਜਾਵੇਗਾ ਜਿਸ ਕਰਕੇ ਮਾਰਚ ਦੇ ਅੱਧ ਤੋਂ ਅਪ੍ਰੈਲ 2002 ਦੇ ਅੱਧ ਤਕ ਕਲੀਸਿਯਾਵਾਂ ਨੂੰ ਸਾਹਿੱਤ ਅਤੇ ਰਸਾਲੇ ਨਹੀਂ ਭੇਜੇ ਜਾਣਗੇ।