ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 8 ਅਪ੍ਰੈਲ
ਗੀਤ 39
13 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਸ ਤਰ੍ਹਾਂ ਬਣਾ ਸਕਦਾ ਹਾਂ? (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 22 ਅਪ੍ਰੈਲ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ ਜਨਵਰੀ-ਮਾਰਚ ਜਾਗਰੂਕ ਬਣੋ! ਅਤੇ 15 ਅਪ੍ਰੈਲ ਦਾ ਪਹਿਰਾਬੁਰਜ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਦੋਵਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ ਕਿ “ਮੇਰਾ ਆਪਣਾ ਧਰਮ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 10-11 ਦੇਖੋ।
12 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਸਭਨਾਂ ਨਾਲ ਭਲਾ ਕਰੋ।”a ਸਵਾਲ-ਜਵਾਬ ਤੋਂ ਬਾਅਦ ਇਕ ਜਾਂ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜੋ ਦੱਸਦੇ ਹਨ ਕਿ ਉਹ ਕਿਹੜੇ ਤਰੀਕਿਆਂ ਨਾਲ ਆਪਣੀ ਸੇਵਕਾਈ ਨੂੰ ਵਧਾ ਰਹੇ ਹਨ।
ਗੀਤ 157 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 15 ਅਪ੍ਰੈਲ
ਗੀਤ 101
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ। ਸੇਵਾ ਨਿਗਾਹਬਾਨ ਇਕ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ, ਇਕ ਪਾਇਨੀਅਰ ਅਤੇ ਇਕ ਪ੍ਰਕਾਸ਼ਕ ਨਾਲ ਚਰਚਾ ਕਰਦਾ ਹੈ। ਸੇਵਾ ਨਿਗਾਹਬਾਨ ਸਤੰਬਰ 1998 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਦੱਸੇ ਗਏ “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਕਰਦਾ ਹੈ। ਫਿਰ ਉਹ ਉਨ੍ਹਾਂ ਨਾਲ ਚਰਚਾ ਕਰਦਾ ਹੈ ਕਿ ਉਨ੍ਹਾਂ ਵਿੱਚੋਂ ਹਰੇਕ ਦੀ ਇਸ ਪ੍ਰੋਗ੍ਰਾਮ ਵਿਚ ਕੀ ਭੂਮਿਕਾ ਹੈ ਅਤੇ ਇਸ ਪ੍ਰੋਗ੍ਰਾਮ ਤੋਂ ਕੀ ਫ਼ਾਇਦਾ ਹੋਇਆ ਹੈ। ਇਸ ਨੂੰ ਕਾਮਯਾਬ ਬਣਾਉਣ ਲਈ ਕੀ ਕੀਤਾ ਗਿਆ ਹੈ? ਸੇਵਾ ਨਿਗਾਹਬਾਨ ਸਾਰੇ ਪ੍ਰਕਾਸ਼ਕਾਂ ਨੂੰ ਸੱਦਾ ਦਿੰਦਾ ਹੈ ਕਿ ਜੇ ਉਨ੍ਹਾਂ ਨੂੰ ਸੇਵਕਾਈ ਵਿਚ ਮਦਦ ਦੀ ਲੋੜ ਹੈ, ਤਾਂ ਉਹ ਉਸ ਨੂੰ ਦੱਸ ਸਕਦੇ ਹਨ। ਜਿਨ੍ਹਾਂ ਦੀ ਪਹਿਲਾਂ ਮਦਦ ਕੀਤੀ ਜਾ ਚੁੱਕੀ ਹੈ, ਉਹ ਸੇਵਕਾਈ ਦੇ ਕਿਸੇ ਹੋਰ ਪਹਿਲੂ ਵਿਚ ਮਦਦ ਲੈਣ ਲਈ ਫਿਰ ਤੋਂ ਇਸ ਪ੍ਰੋਗ੍ਰਾਮ ਵਿਚ ਸ਼ਾਮਲ ਹੋ ਸਕਦੇ ਹਨ।
20 ਮਿੰਟ: “ਪੂਰੇ ਸਮੇਂ ਦੀ ਸੇਵਕਾਈ ਤੋਂ ਮਿਲਣ ਵਾਲੀਆਂ ਖ਼ੁਸ਼ੀਆਂ।”b ਨੌਜਵਾਨਾਂ ਨੂੰ ਛੁੱਟੀਆਂ ਦੌਰਾਨ ਸਹਿਯੋਗੀ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕਰੋ।
ਗੀਤ 199 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 22 ਅਪ੍ਰੈਲ
ਗੀਤ 90
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ, ਇਕ ਭੈਣ ਦਿਖਾਵੇਗੀ ਕਿ ਜਨਵਰੀ-ਮਾਰਚ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕਰਨਾ ਹੈ ਅਤੇ ਇਕ ਸਹਾਇਕ ਸੇਵਕ ਪ੍ਰਦਰਸ਼ਨ ਕਰ ਕੇ ਦਿਖਾਵੇਗਾ ਕਿ 1 ਮਈ ਦਾ ਪਹਿਰਾਬੁਰਜ ਰਸਾਲਾ ਕਿਵੇਂ ਪੇਸ਼ ਕਰਨਾ ਹੈ। ਹਰ ਪ੍ਰਦਰਸ਼ਨ ਤੋਂ ਬਾਅਦ, ਘਰ-ਸੁਆਮੀ ਦੀ ਦਿਲਚਸਪੀ ਜਗਾਉਣ ਲਈ ਪ੍ਰਕਾਸ਼ਕ ਵੱਲੋਂ ਸ਼ੁਰੂ ਵਿਚ ਕਹੇ ਗਏ ਇਕ-ਦੋ ਵਾਕਾਂ ਨੂੰ ਦੁਹਰਾਓ।
10 ਮਿੰਟ: ਸਮੇਂ ਦੇ ਪਾਬੰਦ ਹੋਵੋ! ਭਾਸ਼ਣ। ਸਾਡੀ ਭਗਤੀ ਅਤੇ ਸੇਵਾ ਨਾਲ ਸੰਬੰਧਿਤ ਗਤੀਵਿਧੀਆਂ ਬਹੁਤ ਹੀ ਅਹਿਮ ਕੰਮ ਹਨ, ਇਸ ਲਈ ਇਨ੍ਹਾਂ ਨੂੰ ਕਰਨ ਲਈ “ਇੱਕ ਸਮਾ” ਨਿਰਧਾਰਿਤ ਕਰਨਾ ਜ਼ਰੂਰੀ ਹੈ। (ਉਪ. 3:1) ਅਸੀਂ ਪਰਮੇਸ਼ੁਰੀ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲੈਣਾ ਚਾਹੁੰਦੇ ਹਾਂ। ਕਲੀਸਿਯਾ ਸਭਾਵਾਂ ਅਤੇ ਸੇਵਕਾਈ ਦੀਆਂ ਸਭਾਵਾਂ ਸਮੇਂ ਸਿਰ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਯਹੋਵਾਹ ਆਪਣੇ ਕੰਮਾਂ ਨੂੰ ਪੂਰਾ ਕਰਨ ਵਿਚ ਕਦੇ ਚਿਰ ਨਹੀਂ ਲਾਉਂਦਾ। (ਹਬ. 2:3) ਕੀ ਸਾਨੂੰ ਇਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ? ਕਦੇ-ਕਦੇ ਭੈਣ-ਭਰਾ ਕਿਸੇ ਕਾਰਨ ਕਰਕੇ ਦੇਰ ਨਾਲ ਆਉਂਦੇ ਹਨ। ਪਰ ਚੰਗੀ ਯੋਜਨਾ ਬਣਾਉਣ ਨਾਲ ਅਸੀਂ ਦੇਰ ਨਾਲ ਆਉਣ ਦੀ ਆਦਤ ਨਹੀਂ ਪਾਵਾਂਗੇ। ਅਸੀਂ ਸਭਾ ਦੇ ਸ਼ੁਰੂਆਤੀ ਗੀਤ ਤੇ ਪ੍ਰਾਰਥਨਾ ਤੋਂ ਬਾਅਦ ਜਾਂ ਸੇਵਕਾਈ ਵਿਚ ਜਾਣ ਲਈ ਗਰੁੱਪਾਂ ਦੇ ਵੰਡੇ ਜਾਣ ਤੋਂ ਬਾਅਦ ਨਹੀਂ ਪਹੁੰਚਾਂਗੇ। ਚੰਗੀਆਂ ਆਦਤਾਂ ਪਾਉਣ ਬਾਰੇ ਕੁਝ ਫ਼ਾਇਦੇਮੰਦ ਸੁਝਾਅ ਦਿਓ ਜਿਨ੍ਹਾਂ ਦੁਆਰਾ ਅਸੀਂ ਸਾਰੇ ਅਧਿਆਤਮਿਕ ਕੰਮ ਸਮੇਂ ਸਿਰ ਕਰ ਸਕਾਂਗੇ।—15 ਜੂਨ 1990, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 29 ਦੇਖੋ।
25 ਮਿੰਟ: “ਗਹਿਰੀ ਕਦਰ!”c ਪਹਿਲੇ ਪੈਰੇ ਵਿੱਚੋਂ ਵਿਡਿਓ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਸ ਤਰ੍ਹਾਂ ਬਣਾ ਸਕਦਾ ਹਾਂ? ਬਾਰੇ ਕਲੀਸਿਯਾ ਨੂੰ ਸੰਖੇਪ ਵਿਚ ਟਿੱਪਣੀਆਂ ਦੇਣ ਲਈ ਕਹੋ। ਫਿਰ ਪੈਰੇ 2-7 ਵਿਚ ਦਿੱਤੇ ਸਵਾਲਾਂ ਦੀ ਹਾਜ਼ਰੀਨ ਨਾਲ ਚਰਚਾ ਕਰੋ। ਜੂਨ ਵਿਚ ਅਸੀਂ ਸਾਡਾ ਭਾਈਚਾਰਾ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਾਂਗੇ।
ਗੀਤ 191 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 29 ਅਪ੍ਰੈਲ
ਗੀਤ 162
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਅਪ੍ਰੈਲ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
15 ਮਿੰਟ: “ਰਾਜ ਦਾ ਪ੍ਰਚਾਰ ਜ਼ਿੰਦਗੀਆਂ ਬਚਾਉਂਦਾ ਹੈ!”d ਹਾਜ਼ਰੀਨਾਂ ਕੋਲੋਂ ਪੁੱਛੋ ਕਿ ਦਿੱਤੇ ਗਏ ਸ਼ਾਸਤਰਵਚਨ ਕਿਵੇਂ ਲਾਗੂ ਹੁੰਦੇ ਹਨ।
20 ਮਿੰਟ: ਤਰਕ ਕਰਨਾ ਕਿਤਾਬ ਵਰਤ ਕੇ ਰਿਸਰਚ ਕਰੋ। ਹਾਜ਼ਰੀਨ ਨਾਲ ਚਰਚਾ। ਸੇਵਕਾਈ ਵਿਚ ਲੋਕ ਅਕਸਰ ਅਜਿਹੇ ਵਿਸ਼ਿਆਂ ਉੱਤੇ ਸਵਾਲ ਪੁੱਛਦੇ ਹਨ ਜਿਨ੍ਹਾਂ ਦਾ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ “ਮੁੱਖ ਵਿਸ਼ੇ” (ਸਫ਼ੇ 5, 6) ਨਾਮਕ ਸਿਰਲੇਖ ਵਿਚ ਜ਼ਿਕਰ ਨਹੀਂ ਕੀਤਾ ਗਿਆ ਹੈ। ਤੁਸੀਂ “ਇੰਡੈਕਸ” (ਸਫ਼ੇ 439-45) ਦੀ ਮਦਦ ਨਾਲ ਆਪਣੇ ਵਿਸ਼ਵਾਸਾਂ ਦਾ ਸਬੂਤ ਦੇਣ ਲਈ ਢੁਕਵੇਂ ਬਾਈਬਲ ਹਵਾਲੇ ਲੱਭ ਸਕਦੇ ਹੋ। ਹਾਜ਼ਰੀਨ ਨੂੰ ਅੱਗੇ ਦਿੱਤੇ ਸਵਾਲਾਂ ਵਿਚ ਟੇਢੇ ਟਾਈਪ ਵਾਲੇ ਸ਼ਬਦਾਂ ਨੂੰ ਇੰਡੈਕਸ ਵਿਚ ਲੱਭ ਕੇ ਸਵਾਲਾਂ ਦੇ ਜਵਾਬ ਦੇਣ ਲਈ ਕਹੋ: ਰਾਸ਼ਟਰੀ ਗੀਤਾਂ ਅਤੇ ਝੰਡਿਆਂ ਬਾਰੇ ਇਕ ਮਸੀਹੀ ਦਾ ਕੀ ਦ੍ਰਿਸ਼ਟੀਕੋਣ ਹੈ? ਪਰਮੇਸ਼ੁਰ ਆਫ਼ਤਾਂ ਕਿਉਂ ਆਉਣ ਦਿੰਦਾ ਹੈ? ਤਲਾਕ ਬਾਰੇ ਬਾਈਬਲ ਦੇ ਨਜ਼ਰੀਏ ਨੂੰ ਤੁਸੀਂ ਕਿਵੇਂ ਸਮਝਾਓਗੇ? ਭੈਣਾਂ ਨੂੰ ਕਿਉਂ ਅਤੇ ਕਦੋਂ ਸਿਰ ਢੱਕਣ ਦੀ ਲੋੜ ਪੈਂਦੀ ਹੈ? ਮਾਤ-ਦਿਵਸ (Mother’s Day) ਦੀ ਸ਼ੁਰੂਆਤ ਕਿੱਦਾਂ ਹੋਈ? ਅਸੀਂ ਕਿਵੇਂ ਜਾਣਦੇ ਹਾਂ ਕਿ ਬਾਈਬਲ ਵਿਚ 1,44,000 ਗਿਣਤੀ ਸ਼ਾਬਦਿਕ ਹੈ? ਧਨੀ ਆਦਮੀ ਅਤੇ ਲਾਜ਼ਰ ਦੇ ਦ੍ਰਿਸ਼ਟਾਂਤ ਦਾ ਕੀ ਮਤਲਬ ਹੈ? ਸਾਰਿਆਂ ਨੂੰ ਪ੍ਰਚਾਰ ਵਿਚ ਤਰਕ ਕਰਨਾ ਕਿਤਾਬ ਵਰਤਣ ਲਈ ਉਤਸ਼ਾਹਿਤ ਕਰੋ।
ਗੀਤ 28 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 6 ਮਈ
ਗੀਤ 141
10 ਮਿੰਟ: ਸਥਾਨਕ ਘੋਸ਼ਣਾਵਾਂ। ਹਾਜ਼ਰੀਨ ਨੂੰ ਕੁਝ ਤਜਰਬੇ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕੰਮ ਤੇ ਜਾਂਦੇ ਸਮੇਂ, ਛੁੱਟੀਆਂ ਤੇ ਜਾਂਦੇ ਸਮੇਂ ਸਫ਼ਰ ਦੌਰਾਨ ਜਾਂ ਜਿਹੜੇ ਰਿਸ਼ਤੇਦਾਰ ਗਵਾਹ ਨਹੀਂ ਹਨ ਉਨ੍ਹਾਂ ਨੂੰ ਕਿੱਦਾਂ ਗ਼ੈਰ-ਰਸਮੀ ਗਵਾਹੀ ਦਿੱਤੀ ਹੈ।
10 ਮਿੰਟ: “ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਤੋਂ ਫ਼ਾਇਦਾ ਲੈਂਦੇ ਰਹੋ।” ਹਾਜ਼ਰੀਨ ਨਾਲ ਚਰਚਾ।
25 ਮਿੰਟ: “ਅਧਿਆਤਮਿਕ ਤੌਰ ਤੇ ਮਜ਼ਬੂਤ ਪਰਿਵਾਰ—ਕਿਵੇਂ?”e ਲੇਖ ਦੀ ਚਰਚਾ ਕਰਨ ਤੋਂ ਬਾਅਦ 15 ਫਰਵਰੀ 1999 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 10-12 ਵਿੱਚੋਂ ਕੁਝ ਵਿਵਹਾਰਕ ਤਜਰਬੇ ਦੱਸੋ।
ਗੀਤ 17 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।