ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/02 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2002
  • ਸਿਰਲੇਖ
  • ਹਫ਼ਤਾ ਆਰੰਭ 10 ਜੂਨ
  • ਹਫ਼ਤਾ ਆਰੰਭ 17 ਜੂਨ
  • ਹਫ਼ਤਾ ਆਰੰਭ 24 ਜੂਨ
  • ਹਫ਼ਤਾ ਆਰੰਭ 1 ਜੁਲਾਈ
ਸਾਡੀ ਰਾਜ ਸੇਵਕਾਈ—2002
km 6/02 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 10 ਜੂਨ

ਗੀਤ 58

15 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਸਾਡਾ ਭਾਈਚਾਰਾ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 24 ਜੂਨ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤ ਕੇ ਪ੍ਰਦਰਸ਼ਨ ਦਿਖਾਓ ਕਿ 15 ਜੂਨ ਦਾ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦਾ ਜਾਗਰੂਕ ਬਣੋ! ਰਸਾਲੇ ਕਿਵੇਂ ਪੇਸ਼ ਕਰਨੇ ਹਨ। ਦੋਨੋਂ ਪ੍ਰਦਰਸ਼ਨਾਂ ਰਾਹੀਂ ਦੋ ਵੱਖਰੇ ਸੁਝਾਅ ਦਿਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ ਕਿ “ਮੈਨੂੰ ਧਰਮ ਵਿਚ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 9 ਦੇਖੋ।

10 ਮਿੰਟ: ਪ੍ਰਸ਼ਨ ਡੱਬੀ। ਪੂਰਾ ਲੇਖ ਅਤੇ ਉਸ ਵਿਚ ਦਿੱਤੇ ਹਵਾਲੇ ਪੜ੍ਹੋ। ਫਿਰ ਸਾਡੀ ਰਾਜ ਸੇਵਕਾਈ, ਮਾਰਚ 1998 ਦੀ ਪ੍ਰਸ਼ਨ ਡੱਬੀ ਵਿਚ ਦਿੱਤੇ ਕੁਝ ਹੋਰ ਨੁਕਤਿਆਂ ਨੂੰ ਖੋਲ੍ਹ ਕੇ ਸਮਝਾਓ।

20 ਮਿੰਟ: “ਖੁੱਲ੍ਹੇ ਦਿਲ ਨਾਲ ਬੀਜਣ ਦੁਆਰਾ ਬਹੁਤ ਸਾਰੀਆਂ ਅਸੀਸਾਂ ਮਿਲਦੀਆਂ ਹਨ।”a ਦਸੰਬਰ 1, 1992, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 15-16, ਪੈਰੇ 14-17 ਵਿਚ ਦਿੱਤੀ ਜਾਣਕਾਰੀ ਵੀ ਸ਼ਾਮਲ ਕਰੋ।

ਗੀਤ 220 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 17 ਜੂਨ

ਗੀਤ 136

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਜੋ ਕੁਝ ਤੁਹਾਡੇ ਕੋਲ ਹੈ, ਉਸੇ ਵਿਚ ਸੰਤੁਸ਼ਟ ਰਹੋ।”b ਇਸ ਸਲਾਹ ਦੇ ਆਧਾਰ ਵਜੋਂ ਦਿੱਤੀਆਂ ਗਈਆਂ ਬਾਈਬਲ ਆਇਤਾਂ ਉੱਤੇ ਜ਼ੋਰ ਦਿਓ ਅਤੇ ਸਮੇਂ ਦੇ ਹਿਸਾਬ ਨਾਲ ਜਿੰਨੀਆਂ ਹੋ ਸਕੇ ਉੱਨੀਆਂ ਆਇਤਾਂ ਨੂੰ ਪੜ੍ਹੋ ਅਤੇ ਉਨ੍ਹਾਂ ਉੱਤੇ ਚਰਚਾ ਕਰੋ।

ਗੀਤ 197 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 24 ਜੂਨ

ਗੀਤ 52

8 ਮਿੰਟ: ਸਥਾਨਕ ਘੋਸ਼ਣਾਵਾਂ। ਇਕ ਪਤੀ-ਪਤਨੀ ਪ੍ਰਦਰਸ਼ਨ ਰਾਹੀਂ ਦਿਖਾਉਂਦੇ ਹਨ ਕਿ ਉਹ ਖੇਤਰ ਸੇਵਕਾਈ ਵਿਚ ਇਕੱਠੇ ਕੰਮ ਕਰਦੇ ਸਮੇਂ ਕਿਵੇਂ ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ 1 ਜੁਲਾਈ ਅਤੇ ਅਪ੍ਰੈਲ-ਜੂਨ ਰਸਾਲੇ ਪੇਸ਼ ਕਰਦੇ ਹਨ। ਪਤਨੀ ਪਹਿਰਾਬੁਰਜ ਅਤੇ ਪਤੀ ਜਾਗਰੂਕ ਬਣੋ! ਰਸਾਲਾ ਪੇਸ਼ ਕਰਦਾ ਹੈ।

12 ਮਿੰਟ: ਸਥਾਨਕ ਪ੍ਰਕਾਸ਼ਕਾਂ ਦੇ ਤਜਰਬੇ ਸੁਣਾਓ ਜਾਂ ਪ੍ਰਦਰਸ਼ਿਤ ਕਰ ਕੇ ਦਿਖਾਓ ਜਿਹੜੇ ਉਨ੍ਹਾਂ ਨੂੰ (1) ਵੱਖਰੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣ ਜਾਂ (2) ਘਰ-ਘਰ ਦੀ ਸੇਵਕਾਈ ਅਤੇ ਸੜਕ ਗਵਾਹੀ ਨੂੰ ਛੱਡ ਹੋਰ ਕਿਸੇ ਤਰੀਕੇ ਨਾਲ ਗਵਾਹੀ ਦਿੰਦੇ ਸਮੇਂ ਮਿਲੇ ਸਨ। ਅਗਲੇ ਹਫ਼ਤੇ ਦੀ ਸੇਵਾ ਸਭਾ ਦੀ ਤਿਆਰੀ ਵਿਚ ਸਾਰਿਆਂ ਨੂੰ ਜੁਲਾਈ ਤੇ ਅਗਸਤ ਵਿਚ ਪੇਸ਼ ਕੀਤੇ ਜਾਣ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਬਰੋਸ਼ਰ ਲਈ ਇਕ ਢੁਕਵੀਂ ਪੇਸ਼ਕਾਰੀ ਲੱਭਣ ਲਈ ਕਹੋ।—ਜਨਵਰੀ 2002, ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ “ਹੋਰ ਕਿਤਾਬਾਂ” ਡੱਬੀ ਦੇਖੋ।

25 ਮਿੰਟ: “ਅਸੀਂ ਆਪਣੇ ਭਾਈਚਾਰੇ ਨਾਲ ਕਿਉਂ ਪਿਆਰ ਕਰਦੇ ਹਾਂ।” ਬਿਨਾਂ ਕੋਈ ਆਰੰਭਕ ਸ਼ਬਦ ਕਹੇ ਲੇਖ ਵਿਚ ਦਿੱਤੇ ਸਵਾਲਾਂ ਨੂੰ ਵਰਤਦੇ ਹੋਏ ਸਿੱਧਾ ਹਾਜ਼ਰੀਨ ਨਾਲ ਸਾਡਾ ਭਾਈਚਾਰਾ ਵਿਡਿਓ ਤੇ ਚਰਚਾ ਕਰੋ।

ਗੀਤ 95 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 1 ਜੁਲਾਈ

ਗੀਤ 83

15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਜੂਨ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਪ੍ਰਕਾਸ਼ਕਾਂ ਨੂੰ ਪੁੱਛੋ ਕਿ ਉਹ ਜੁਲਾਈ ਦੌਰਾਨ ਕਿਹੜਾ ਬਰੋਸ਼ਰ ਪੇਸ਼ ਕਰਨ ਬਾਰੇ ਸੋਚ ਰਹੇ ਹਨ ਅਤੇ ਉਹ ਕਿਹੜੀ ਪੇਸ਼ਕਾਰੀ ਇਸਤੇਮਾਲ ਕਰਨਗੇ।

15 ਮਿੰਟ: ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਇਸ ਬਰੋਸ਼ਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਕਰਕੇ ਇਹ ਬਰੋਸ਼ਰ ਬੱਚਿਆਂ ਨੂੰ, ਘੱਟ ਪੜ੍ਹੇ-ਲਿਖਿਆਂ ਨੂੰ ਜਾਂ ਜਿਹੜੇ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਜਾਣਦੇ, ਉਨ੍ਹਾਂ ਨੂੰ ਵੀ ਯਹੋਵਾਹ ਬਾਰੇ ਸਿਖਾਉਣ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋਇਆ ਹੈ। ਕੁਝ ਉਦਾਹਰਣਾਂ ਦਿਓ ਕਿ ਕਿੱਦਾਂ ਇਸ ਵਿਚ ਸਭ ਕੁਝ ਬਹੁਤ ਹੀ ਸੌਖੇ ਅਤੇ ਤਰਕਪੂਰਣ ਤਰੀਕੇ ਨਾਲ ਸਮਝਾਇਆ ਗਿਆ ਹੈ। ਦੱਸੋ ਕਿ ਵਿਦਿਆਰਥੀ ਦੇ ਦਿਲ ਤਕ ਪਹੁੰਚਣ ਲਈ ਕਿੱਦਾਂ ਤਸਵੀਰਾਂ ਦੀ ਚੰਗੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਬਰੋਸ਼ਰ ਨੂੰ ਅਸਰਦਾਰ ਤਰੀਕੇ ਨਾਲ ਵਰਤਣ ਲਈ ਕੁਝ ਸੁਝਾਅ ਦਿਓ। ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨਾਲ ਇਸ ਦੀ ਸਟੱਡੀ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਇਸ ਬਰੋਸ਼ਰ ਨੂੰ ਹਰ ਢੁਕਵੇਂ ਮੌਕੇ ਤੇ ਪੇਸ਼ ਕਰਨ।

15 ਮਿੰਟ: “ਕੀ ਤੁਸੀਂ ਦੂਸਰਿਆਂ ਦੀ ਮਦਦ ਕਰਨੀ ‘ਚਾਹੁੰਦੇ’ ਹੋ?”c ਕਲੀਸਿਯਾ ਵਿਚ ਸਾਰਿਆਂ ਨੂੰ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹਿਣ ਦੀ ਪ੍ਰੇਰਣਾ ਦਿਓ।

ਗੀਤ 156 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ