ਸੇਵਾ ਸਭਾ ਅਨੁਸੂਚੀ
ਸੂਚਨਾ: ਸੰਮੇਲਨਾਂ ਵਾਲੇ ਮਹੀਨਿਆਂ ਦੌਰਾਨ ਸਾਡੀ ਰਾਜ ਸੇਵਕਾਈ ਵਿਚ ਹਰ ਹਫ਼ਤੇ ਲਈ ਸੇਵਾ ਸਭਾ ਅਨੁਸੂਚੀ ਦਿੱਤੀ ਜਾਵੇਗੀ। ਕਲੀਸਿਯਾਵਾਂ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਹਫ਼ਤੇ ਦੀ ਅਨੁਸੂਚੀ ਵਿਚ ਲੋੜੀਂਦਾ ਫੇਰ-ਬਦਲ ਕਰ ਸਕਦੀਆਂ ਹਨ। ਜੇ ਹੋ ਸਕੇ, ਤਾਂ ਸੰਮੇਲਨ ਦੇ ਹਫ਼ਤੇ ਤੋਂ ਪਹਿਲਾਂ ਦੇ ਹਫ਼ਤੇ ਦੀ ਸੇਵਾ ਸਭਾ ਵਿਚ 15 ਮਿੰਟਾਂ ਲਈ ਇਸ ਮਹੀਨੇ ਦੇ ਅੰਤਰ-ਪੱਤਰ ਵਿੱਚੋਂ ਕੁਝ ਮੁੱਖ-ਮੁੱਖ ਸਲਾਹਾਂ ਨੂੰ ਦੁਹਰਾਓ ਜੋ ਸਾਡੇ ਸਥਾਨਕ ਹਾਲਾਤਾਂ ਉੱਤੇ ਲਾਗੂ ਹੁੰਦੀਆਂ ਹਨ। ਜਨਵਰੀ ਮਹੀਨੇ ਦੌਰਾਨ ਇਕ ਪੂਰੀ ਸੇਵਾ ਸਭਾ ਨੂੰ ਸੰਮੇਲਨ ਦੀਆਂ ਖ਼ਾਸ-ਖ਼ਾਸ ਗੱਲਾਂ ਦਾ ਪੁਨਰ-ਵਿਚਾਰ ਕਰਨ ਲਈ ਅਲੱਗ ਰੱਖਿਆ ਜਾਵੇਗਾ। ਇਸ ਚਰਚਾ ਦੀ ਤਿਆਰੀ ਲਈ ਅਸੀਂ ਸੰਮੇਲਨ ਵਿਚ ਸਿੱਖੀਆਂ ਖ਼ਾਸ-ਖ਼ਾਸ ਗੱਲਾਂ ਦੇ ਨੋਟਸ ਲੈ ਸਕਦੇ ਹਾਂ। ਅਸੀਂ ਉਹ ਗੱਲਾਂ ਵੀ ਲਿਖ ਸਕਦੇ ਹਾਂ ਜੋ ਅਸੀਂ ਖ਼ੁਦ ਆਪਣੀ ਜ਼ਿੰਦਗੀ ਵਿਚ ਅਤੇ ਖੇਤਰ ਸੇਵਕਾਈ ਵਿਚ ਲਾਗੂ ਕਰਨੀਆਂ ਚਾਹੁੰਦੇ ਹਾਂ। ਫਿਰ ਅਸੀਂ ਆਪਣਾ ਤਜਰਬਾ ਦੱਸ ਸਕਾਂਗੇ ਕਿ ਸੰਮੇਲਨ ਤੋਂ ਬਾਅਦ ਅਸੀਂ ਇਨ੍ਹਾਂ ਸੁਝਾਵਾਂ ਨੂੰ ਕਿੱਦਾਂ ਲਾਗੂ ਕੀਤਾ ਹੈ। ਸਾਨੂੰ ਸੰਮੇਲਨ ਵਿਚ ਮਿਲੀਆਂ ਚੰਗੀਆਂ ਹਿਦਾਇਤਾਂ ਤੋਂ ਕੀ ਫ਼ਾਇਦਾ ਹੋਇਆ ਹੈ, ਇਸ ਬਾਰੇ ਇਕ ਦੂਸਰੇ ਦੀਆਂ ਟਿੱਪਣੀਆਂ ਸੁਣ ਕੇ ਸਾਡੀ ਸਾਰਿਆਂ ਦੀ ਹੌਸਲਾ-ਅਫ਼ਜ਼ਾਈ ਹੋਵੇਗੀ।
ਹਫ਼ਤਾ ਆਰੰਭ 9 ਸਤੰਬਰ
ਗੀਤ 209
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ 15 ਸਤੰਬਰ ਦਾ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦਾ ਜਾਗਰੂਕ ਬਣੋ! ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਦੋਵਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ ਕਿ “ਮੈਨੂੰ ਯਹੋਵਾਹ ਦੇ ਗਵਾਹਾਂ ਵਿਚ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ, ਸਫ਼ੇ 9-10 ਦੇਖੋ।
16 ਮਿੰਟ: “ਯਹੋਵਾਹ ਦੀ ਵਡਿਆਈ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ।”a ਜੇ ਸਮਾਂ ਹੋਵੇ, ਤਾਂ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 196-9 ਵਿੱਚੋਂ ਇਕ-ਦੋ ਢੁਕਵੇਂ ਨੁਕਤੇ ਦੱਸੋ।
17 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਕਲੀਸਿਯਾ ਦੀ 2002 ਸੇਵਾ ਸਾਲ ਰਿਪੋਰਟ ਦੀਆਂ ਖ਼ਾਸ-ਖ਼ਾਸ ਗੱਲਾਂ ਦੱਸੋ। ਕਲੀਸਿਯਾ ਦੀ ਚੰਗੀ ਕਾਰਗੁਜ਼ਾਰੀ ਲਈ ਭੈਣ-ਭਰਾਵਾਂ ਦੀ ਸ਼ਲਾਘਾ ਕਰੋ। ਦੱਸੋ ਕਿ ਸਭਾਵਾਂ ਵਿਚ ਹਾਜ਼ਰੀ, ਪੁਨਰ-ਮੁਲਾਕਾਤਾਂ, ਬਾਈਬਲ ਸਟੱਡੀਆਂ ਅਤੇ ਸਹਿਯੋਗੀ ਪਾਇਨੀਅਰੀ ਕਰਨ ਦੇ ਸੰਬੰਧ ਵਿਚ ਕਲੀਸਿਯਾ ਦੀ ਕੀ ਕਾਰਗੁਜ਼ਾਰੀ ਰਹੀ। ਸੁਧਾਰ ਕਰਨ ਲਈ ਕੁਝ ਵਿਵਹਾਰਕ ਸੁਝਾਅ ਦਿਓ। ਆਉਣ ਵਾਲੇ ਸਾਲ ਲਈ ਵਿਵਹਾਰਕ ਟੀਚੇ ਰੱਖੋ।
ਗੀਤ 149 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 16 ਸਤੰਬਰ
ਗੀਤ 37
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
17 ਮਿੰਟ: “ਇਕ ਦੂਸਰੇ ਦਾ ਹੌਸਲਾ ਵਧਾਉਣ ਦਾ ਖ਼ਾਸ ਮੌਕਾ।” ਭਾਸ਼ਣ। ਜ਼ਿਲ੍ਹਾ ਸੰਮੇਲਨ ਵਿਚ ਜਾਣ ਦੇ ਫ਼ਾਇਦਿਆਂ ਬਾਰੇ ਦੱਸੋ। ਸਾਰਿਆਂ ਨੂੰ ਪ੍ਰੇਰਣਾ ਦਿਓ ਕਿ ਉਹ ਸੰਮੇਲਨ ਦੇ ਪਹਿਲੇ ਦਿਨ ਦੀ ਸਵੇਰ ਦੇ ਸੈਸ਼ਨ ਤੋਂ ਲੈ ਕੇ ਤੀਸਰੇ ਦਿਨ ਦੇ ਆਖ਼ਰੀ ਸੈਸ਼ਨ ਤਕ ਮੌਜੂਦ ਰਹਿਣ।
18 ਮਿੰਟ: “ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ।”b ਇਸ ਗੱਲ ਤੇ ਜ਼ੋਰ ਦਿਓ ਕਿ ਸੰਮੇਲਨ ਵਾਲੇ ਸ਼ਹਿਰ ਵਿਚ ਸਾਡੇ ਰਹਿਣ ਦੇ ਇੰਤਜ਼ਾਮਾਂ ਨੂੰ ਸਹਿਯੋਗ ਦੇਣਾ ਜ਼ਰੂਰੀ ਹੈ। ਪੈਰਾ 2 ਵਿਚ ਯਾਦ ਕਰਾਈਆਂ ਗਈਆਂ ਛੇ ਗੱਲਾਂ ਉੱਤੇ ਜ਼ੋਰ ਦਿਓ। ਦੱਸੋ ਕਿ ਸਾਰਿਆਂ ਦੁਆਰਾ ਚੰਗਾ ਚਾਲ-ਚਲਣ ਦਿਖਾਉਣਾ ਕਿਉਂ ਜ਼ਰੂਰੀ ਹੈ।
ਗੀਤ 115 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 23 ਸਤੰਬਰ
ਗੀਤ 13
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਆਉਣ ਤੋਂ ਪਹਿਲਾਂ ਪਿਛਲੇ ਸਰਕਟ ਅਸੈਂਬਲੀ ਪ੍ਰੋਗ੍ਰਾਮ ਵਿਚ ਲਏ ਆਪਣੇ ਨੋਟਸ ਪੜ੍ਹ ਕੇ ਆਉਣ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਜਿਨ੍ਹਾਂ ਵਿਚ ਇਕ ਬਜ਼ੁਰਗ 1 ਅਕਤੂਬਰ ਦਾ ਪਹਿਰਾਬੁਰਜ ਅਤੇ ਇਕ ਸਹਾਇਕ ਸੇਵਕ ਜੁਲਾਈ-ਸਤੰਬਰ ਦਾ ਜਾਗਰੂਕ ਬਣੋ! ਰਸਾਲਾ ਪੇਸ਼ ਕਰੇਗਾ। ਹਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਇਕ-ਦੋ ਵਾਕਾਂ ਨੂੰ ਦੁਹਰਾਓ ਜਿਨ੍ਹਾਂ ਨੇ ਘਰ-ਸੁਆਮੀ ਦੀ ਰੁਚੀ ਜਗਾਈ ਸੀ।
15 ਮਿੰਟ: “ਆਪਣੀ ਅਧਿਆਤਮਿਕ ਲੋੜ ਪੂਰੀ ਕਰੋ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕੁਝ ਕਾਰਨ ਦੱਸੋ ਕਿ ਸਾਨੂੰ ਸਾਰਿਆਂ ਨੂੰ ਸੰਮੇਲਨ ਪ੍ਰੋਗ੍ਰਾਮ ਨੂੰ ਕਿਉਂ ਧਿਆਨ ਨਾਲ ਸੁਣਨਾ ਚਾਹੀਦਾ ਹੈ। ਨਾ ਸਿਰਫ਼ ਗੱਲਾਂ ਨੂੰ ਸੁਣਨ, ਪਰ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਉੱਤੇ ਵੀ ਜ਼ੋਰ ਦਿਓ। ਜਨਵਰੀ ਵਿਚ ਇਕ ਸੇਵਾ ਸਭਾ ਵਿਚ ਸੰਮੇਲਨ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਸੰਬੰਧੀ ਉੱਪਰ ਦਿੱਤੀ ਗਈ ਸੂਚਨਾ ਵੱਲ ਧਿਆਨ ਖਿੱਚੋ। ਸਾਰਿਆਂ ਨੂੰ ਸੰਮੇਲਨ ਵਿਚ ਨੋਟਸ ਲੈਣ ਦੀ ਪ੍ਰੇਰਣਾ ਦਿਓ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ ਪਿਛਲੇ ਸਾਲ ਦੇ ਪ੍ਰੋਗ੍ਰਾਮ ਤੋਂ ਕੀ ਲਾਭ ਹੋਇਆ ਹੈ।
18 ਮਿੰਟ: “ਸਫ਼ਾਈ ਰੱਖਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ।”c ਇਕ ਬਜ਼ੁਰਗ ਦੁਆਰਾ ਹਾਜ਼ਰੀਨ ਨਾਲ ਚਰਚਾ। ਹਰ ਪੈਰੇ ਉੱਤੇ ਚਰਚਾ ਕਰਨ ਤੋਂ ਬਾਅਦ, ਬਜ਼ੁਰਗ ਉਸ ਪੈਰੇ ਨੂੰ ਪੜ੍ਹੇਗਾ। ਸਾਰਿਆਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਪੂਰੇ ਸੰਮੇਲਨ ਦੌਰਾਨ ਸਫ਼ਾਈ ਰੱਖਣੀ ਕਿਉਂ ਜ਼ਰੂਰੀ ਹੈ ਅਤੇ ਸਾਨੂੰ ਆਪਣੇ ਪਹਿਰਾਵੇ ਅਤੇ ਸਾਫ਼-ਸਫ਼ਾਈ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ।
ਗੀਤ 169 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 30 ਸਤੰਬਰ
ਗੀਤ 107
5 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਸਤੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
15 ਮਿੰਟ: ਸਾਡੇ ਰਸਾਲੇ ਦੂਸਰੇ ਰਸਾਲਿਆਂ ਤੋਂ ਕਿਉਂ ਵੱਖਰੇ ਹਨ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਅਕਤੂਬਰ ਦੌਰਾਨ ਅਸੀਂ ਲੋਕਾਂ ਨੂੰ ਖ਼ਾਸ ਤੌਰ ਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਾਂਗੇ। ਇਨ੍ਹਾਂ ਰਸਾਲਿਆਂ ਦੀਆਂ ਖੂਬੀਆਂ ਦੱਸੋ: (1) ਇਹ ਯਹੋਵਾਹ ਦੇ ਨਾਂ ਦੀ ਮਹਿਮਾ ਕਰਦੇ ਹਨ। (2) ਇਹ ਯਿਸੂ ਵਿਚ ਸਾਡੀ ਨਿਹਚਾ ਮਜ਼ਬੂਤ ਕਰਦੇ ਹਨ। (3) ਇਹ ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਦੇ ਹਨ। (4) ਇਨ੍ਹਾਂ ਵਿਚ ਦੱਸੀਆਂ ਗੱਲਾਂ ਬਾਈਬਲ ਉੱਤੇ ਆਧਾਰਿਤ ਹਨ। (5) ਇਹ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਬਾਰੇ ਸਮਝਾਉਂਦੇ ਹਨ। (6) ਇਹ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਦਾ ਅਸਲੀ ਅਰਥ ਸਮਝਾਉਂਦੇ ਹਨ। (7) ਇਹ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਚੰਗੀ ਸਲਾਹ ਦਿੰਦੇ ਹਨ। (8) ਇਹ ਹਰ ਤਰ੍ਹਾਂ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ। (9) ਇਹ ਰਾਜਨੀਤਿਕ ਮਸਲਿਆਂ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ। ਦੋ ਸੰਖੇਪ ਪ੍ਰਦਰਸ਼ਨ ਪੇਸ਼ ਕਰੋ ਅਤੇ ਦੋਨਾਂ ਵਿਚ ਦਿਖਾਓ ਕਿ ਇਨ੍ਹਾਂ ਨੁਕਤਿਆਂ ਵਿੱਚੋਂ ਕੋਈ ਇਕ ਨੁਕਤਾ ਇਸਤੇਮਾਲ ਕਰ ਕੇ ਲੋਕਾਂ ਨਾਲ ਕਿੱਦਾਂ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ।
25 ਮਿੰਟ: “ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਵਡਿਆਈ ਕਰੋ।” (ਪਰ. 14:7) ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ ਕਰਦੇ ਹੋਏ ਬੀਤੇ ਸੇਵਾ ਸਾਲ ਵਿਚ ਹੋਈ ਸਰਕਟ ਅਸੈਂਬਲੀ ਦੇ ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਕਰੋ। ਕਲੀਸਿਯਾ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਹੜੀਆਂ ਖ਼ਾਸ ਗੱਲਾਂ ਸਿੱਖੀਆਂ ਹਨ ਅਤੇ ਉਨ੍ਹਾਂ ਨੇ ਨਿੱਜੀ ਤੌਰ ਤੇ ਜਾਂ ਪਰਿਵਾਰ ਦੇ ਤੌਰ ਤੇ ਇਨ੍ਹਾਂ ਨੂੰ ਕਿੱਦਾਂ ਲਾਗੂ ਕੀਤਾ ਹੈ। (ਇਸ ਉੱਤੇ ਟਿੱਪਣੀ ਕਰਨ ਲਈ ਪਹਿਲਾਂ ਤੋਂ ਹੀ ਕੁਝ ਭੈਣ-ਭਰਾਵਾਂ ਨੂੰ ਚੁਣਿਆ ਜਾ ਸਕਦਾ ਹੈ।) ਪ੍ਰੋਗ੍ਰਾਮ ਦੀਆਂ ਇਨ੍ਹਾਂ ਖ਼ਾਸੀਅਤਾਂ ਉੱਤੇ ਜ਼ੋਰ ਦਿਓ: (1) “ਪਰਮੇਸ਼ੁਰ ਦਾ ਭੈ ਰੱਖਣ ਵਿਚ ਦਿਲਚਸਪੀ ਲੈਣ ਵਾਲਿਆਂ ਦੀ ਮਦਦ ਕਰੋ।” ਅਸੀਂ ਸਮਾਰਕ ਸਮਾਰੋਹ ਵਿਚ ਆਏ ਲੋਕਾਂ ਦੀ ਤਰੱਕੀ ਕਰਨ ਅਤੇ ਯਹੋਵਾਹ ਦੇ ਜੋਸ਼ੀਲੇ ਸੇਵਕ ਬਣਨ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ? (2) “ਯਹੋਵਾਹ ਦਾ ਭੈ ਰੱਖਣ ਦਾ ਮਤਲਬ ਬੁਰਿਆਈ ਤੋਂ ਨਫ਼ਰਤ ਕਰਨੀ।” (w87 4/15 16-18) ਕਹਾਉਤਾਂ 6:16-19 ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਵਿਚ ਸਾਡੀ ਕਿੱਦਾਂ ਮਦਦ ਕਰ ਸਕਦਾ ਹੈ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ ਜਿਵੇਂ ਕਿ ਘਮੰਡ, ਝੂਠ, ਭੌਤਿਕਵਾਦ, ਨੁਕਸਾਨਦੇਹ ਮਨਪਰਚਾਵੇ ਅਤੇ ਇੰਟਰਨੈੱਟ ਦੀ ਗ਼ਲਤ ਵਰਤੋਂ? (3) “ਉਨ੍ਹਾਂ ਨਾਲ ਮਜ਼ਬੂਤ ਰਿਸ਼ਤਾ ਜੋੜੋ ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਹੋ।” ਅਸੀਂ ਯਹੋਵਾਹ, ਯਿਸੂ, ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਪਿਆਰ ਕਰਦੇ ਹਾਂ; ਇਨ੍ਹਾਂ ਲੋਕਾਂ ਦੇ ਨੇੜੇ ਰਹਿਣ ਨਾਲ ਅਸੀਂ ਦੁਨੀਆਂ ਤੋਂ ਕਿੱਦਾਂ ਬਚੇ ਰਹਿੰਦੇ ਹਾਂ? (4) “ਮਨੁੱਖਾਂ ਤੋਂ ਨਹੀਂ ਸਗੋਂ ਯਹੋਵਾਹ ਤੋਂ ਡਰੋ।” ਯਹੋਵਾਹ ਨੂੰ ਨਾਰਾਜ਼ ਕਰਨ ਦੇ ਡਰ ਨੇ ਨਿਡਰਤਾ ਨਾਲ ਪ੍ਰਚਾਰ ਕਰਨ ਅਤੇ ਦਫ਼ਤਰ ਜਾਂ ਸਕੂਲ ਵਿਚ ਪਰਮੇਸ਼ੁਰੀ ਸਿਧਾਂਤਾਂ ਉੱਤੇ ਪੱਕੇ ਰਹਿਣ ਵਿਚ ਸਾਡੀ ਕਿੱਦਾਂ ਮਦਦ ਕੀਤੀ ਹੈ? ਜਾਂ ਜਦੋਂ ਬਾਸ ਨੇ ਸਾਨੂੰ ਸਭਾਵਾਂ, ਅਸੈਂਬਲੀਆਂ ਤੇ ਸੰਮੇਲਨਾਂ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਪਰਮੇਸ਼ੁਰ ਦੇ ਡਰ ਨੇ ਸਾਡੀ ਕਿੱਦਾਂ ਮਦਦ ਕੀਤੀ? (5) “ਸਭ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (ਜ਼ਬੂ. 119:37; ਇਬ. 4:13) ਜੇ ਅਸੀਂ ਪਰਮੇਸ਼ੁਰ ਤੋਂ ਡਰਦੇ ਹਾਂ, ਤਾਂ ਅਸੀਂ ਕਿਉਂ ਜ਼ਿਆਦਾ ਸ਼ਰਾਬ ਨਹੀਂ ਪਿਆਂਗੇ, ਅਸ਼ਲੀਲ ਸਾਹਿੱਤ ਨਹੀਂ ਦੇਖਾਂਗੇ ਜਾਂ ਲੁਕ-ਛਿਪ ਕੇ ਪਾਪ ਨਹੀਂ ਕਰਾਂਗੇ? (6) “ਯਹੋਵਾਹ ਦੇ ਭੈ ਵਿਚ ਚੱਲਦੇ ਜਾਓ।” ਜਦੋਂ ਤੁਸੀਂ ਯਹੋਵਾਹ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਣਾ ਸ਼ੁਰੂ ਕੀਤਾ, ਤਾਂ ਤੁਹਾਨੂੰ ਯਹੋਵਾਹ ਤੋਂ ਕਿਹੜੀਆਂ ਅਸੀਸਾਂ ਮਿਲੀਆਂ?—ਜ਼ਬੂ. 31:19; 33:18; 34:9, 17; 145:19.
ਗੀਤ 171 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਅਕਤੂਬਰ
ਗੀਤ 129
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਅਧਿਆਤਮਿਕ ਚੀਜ਼ਾਂ ਦੀ ਕਦਰ ਕਰੋ।”d ਇਕ ਬਜ਼ੁਰਗ ਇਸ ਲੇਖ ਉੱਤੇ ਚਰਚਾ ਕਰੇਗਾ। ਦੱਸੋ ਕਿ ਕਲੀਸਿਯਾ ਵਿਚ ਕੀ ਦੇਖਿਆ ਗਿਆ ਹੈ ਅਤੇ ਭੈਣ-ਭਰਾ ਸਾਹਿੱਤ ਦੀ ਸਹੀ ਵਰਤੋਂ ਕਰਨ ਲਈ ਕਿਵੇਂ ਸੁਧਾਰ ਕਰ ਸਕਦੇ ਹਨ। ਸਾਰਿਆਂ ਨੂੰ ਪ੍ਰੇਰਣਾ ਦਿਓ ਕਿ ਉਹ ਸਿਰਫ਼ ਉੱਨਾ ਹੀ ਸਾਹਿੱਤ ਲੈਣ ਜਿੰਨੇ ਦੀ ਉਨ੍ਹਾਂ ਨੂੰ ਲੋੜ ਹੈ। ਉਨ੍ਹਾਂ ਨੂੰ ਚੇਤੇ ਕਰਾਓ ਕਿ ਵਿਸ਼ਵ-ਵਿਆਪੀ ਪ੍ਰਚਾਰ ਕੰਮ ਲਈ ਚੰਦਾ ਦੇਣਾ ਸਾਡਾ ਵਿਸ਼ੇਸ਼-ਸਨਮਾਨ ਹੈ।
20 ਮਿੰਟ: “‘ਨਿਕੰਮੀਆਂ ਗੱਲਾਂ’ ਦਾ ਪਿੱਛਾ ਨਾ ਕਰੋ।”e ਪੈਰਾ 4 ਉੱਤੇ ਚਰਚਾ ਕਰਨ ਮਗਰੋਂ ਹਾਜ਼ਰੀਨ ਨੂੰ ਸਾਡੀ ਰਾਜ ਸੇਵਕਾਈ, ਨਵੰਬਰ 1999 ਦੇ ਅੰਤਰ-ਪੱਤਰ ਦੇ ਪੈਰੇ 30-2 ਉੱਤੇ ਟਿੱਪਣੀ ਕਰਨ ਲਈ ਕਹੋ। ਪੈਰਾ 5 ਉੱਤੇ ਵਿਚਾਰ ਕਰਦੇ ਸਮੇਂ ਪਹਿਰਾਬੁਰਜ (ਅੰਗ੍ਰੇਜ਼ੀ), 1 ਅਕਤੂਬਰ 1994 ਦੇ ਸਫ਼ਾ 8 ਉੱਤੇ ਦਿੱਤੀ ਡੱਬੀ ਵਿੱਚੋਂ ਕੁਝ ਟਿੱਪਣੀਆਂ ਸ਼ਾਮਲ ਕਰੋ। ਪੈਰਾ 6 ਦੀ ਚਰਚਾ ਦੌਰਾਨ ਨਵੰਬਰ 1999 ਦੇ ਅੰਤਰ-ਪੱਤਰ ਵਿੱਚੋਂ ਪੈਰਾ 18 ਪੜ੍ਹੋ।
ਗੀਤ 105 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।