ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 11 ਨਵੰਬਰ
ਗੀਤ 183
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ 15 ਨਵੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਘਰ-ਸੁਆਮੀ ਨੂੰ ਸਮਝਾਉਂਦਾ ਹੈ ਕਿ ਸਾਡੇ ਵਿਸ਼ਵ-ਵਿਆਪੀ ਕੰਮ ਲਈ ਪੈਸੇ ਕਿੱਥੋਂ ਆਉਂਦੇ ਹਨ।—ਪਹਿਰਾਬੁਰਜ, ਸਫ਼ਾ 2 ਜਾਂ ਜਾਗਰੂਕ ਬਣੋ! ਸਫ਼ਾ 5 ਦੇਖੋ।
15 ਮਿੰਟ: ਸਦੀਆਂ ਦੌਰਾਨ ਸੱਚੀ ਉਪਾਸਨਾ ਦਾ ਸਮਰਥਨ ਕਰਨ ਵਾਲੇ ਲੋਕ। ਪਹਿਰਾਬੁਰਜ, 1 ਨਵੰਬਰ 2002, ਸਫ਼ੇ 26-30 ਉੱਤੇ ਆਧਾਰਿਤ ਇਕ ਭਾਸ਼ਣ।
20 ਮਿੰਟ: “ਆਪਣੇ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਦੀ ਮਦਦ ਕਰੋ।”a ਇਕ ਬਜ਼ੁਰਗ ਜੋ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਹੈ, ਇਸ ਭਾਗ ਨੂੰ ਪੇਸ਼ ਕਰੇਗਾ। ਜੇ ਸੇਵਾ ਸਕੂਲ ਕਿਤਾਬ ਉਪਲਬਧ ਹੈ, ਤਾਂ ਪੈਰਾ 3 ਦੀ ਚਰਚਾ ਕਰਦੇ ਸਮੇਂ ਕਿਤਾਬ ਦੇ ਸਫ਼ਾ 70 ਵਿੱਚੋਂ ਕੁਝ ਗੱਲਾਂ ਦੱਸੋ। ਕਲੀਸਿਯਾ ਦੀ ਸ਼ਲਾਘਾ ਕਰਦੇ ਹੋਏ ਦੱਸੋ ਕਿ ਉਨ੍ਹਾਂ ਨੇ ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਪੁਸਤਕ ਅਧਿਐਨ ਪ੍ਰਬੰਧ ਨੂੰ ਸਹਿਯੋਗ ਦਿੱਤਾ ਹੈ। ਜੇ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਪਿਆਰ ਨਾਲ ਇਸ ਲੋੜ ਵੱਲ ਧਿਆਨ ਦਿਵਾਓ।
ਗੀਤ 114 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਨਵੰਬਰ
ਗੀਤ 78
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਡੱਬੀ “ਬਹੁਤ ਹੀ ਵਧੀਆ ਲੇਖ!” ਦੀ ਚਰਚਾ ਕਰੋ।
10 ਮਿੰਟ: ਪ੍ਰਸ਼ਨ ਡੱਬੀ। ਇਕ ਯੋਗ ਬਜ਼ੁਰਗ ਦੁਆਰਾ ਭਾਸ਼ਣ।
25 ਮਿੰਟ: “ਪਰਿਵਾਰ ਦੇ ਮੁਖੀਓ—ਵਧੀਆ ਅਧਿਆਤਮਿਕ ਰੁਟੀਨ ਬਣਾਓ।” ਪੈਰੇ 1-3 ਉੱਤੇ ਸੰਖੇਪ ਭਾਸ਼ਣ ਦੇਣ ਤੋਂ ਬਾਅਦ, ਪੈਰੇ 4-13 ਉੱਤੇ ਹਾਜ਼ਰੀਨਾਂ ਨਾਲ ਚਰਚਾ ਕਰੋ। ਜੇ ਸਮਾਂ ਹੋਵੇ, ਤਾਂ ਪੈਰੇ 7, 8, 11 ਅਤੇ 12 ਨੂੰ ਪੜ੍ਹੋ। ਇਕ ਜਾਂ ਦੋ ਮਾਤਾ-ਪਿਤਾ ਦੀ ਇੰਟਰਵਿਊ ਲਓ। ਆਪਣੇ ਪਰਿਵਾਰ ਲਈ ਅਧਿਆਤਮਿਕ ਕੰਮਾਂ ਦੀ ਇਕ ਪੱਕੀ ਰੁਟੀਨ ਬਣਾਉਣ ਵਿਚ ਕਿਸ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ ਹੈ? ਇਸ ਤਰ੍ਹਾਂ ਕਰਨ ਵਿਚ ਉਨ੍ਹਾਂ ਨੂੰ ਕਿਹੜੇ ਜਤਨ ਕਰਨੇ ਪਏ ਹਨ? ਉਨ੍ਹਾਂ ਨੂੰ ਕੀ ਲਾਭ ਹੋਏ ਹਨ? ਅਖ਼ੀਰ ਵਿਚ ਪੈਰਾ 14 ਉੱਤੇ ਸੰਖੇਪ ਵਿਚ ਟਿੱਪਣੀ ਕਰੋ।
ਗੀਤ 31 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਨਵੰਬਰ
ਗੀਤ 16
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਇਕ ਵਿਆਹੁਤਾ ਜੋੜਾ ਪ੍ਰਦਰਸ਼ਿਤ ਕਰਦਾ ਹੈ ਕਿ ਇਕੱਠੇ ਪ੍ਰਚਾਰ ਕਰਦੇ ਸਮੇਂ ਉਹ 1 ਦਸੰਬਰ ਅਤੇ ਅਕਤੂਬਰ-ਦਸੰਬਰ ਦੇ ਰਸਾਲੇ ਕਿਵੇਂ ਪੇਸ਼ ਕਰਦੇ ਹਨ। ਪਤੀ ਪਹਿਰਾਬੁਰਜ ਅਤੇ ਪਤਨੀ ਜਾਗਰੂਕ ਬਣੋ! ਰਸਾਲਾ ਪੇਸ਼ ਕਰਦੀ ਹੈ।
15 ਮਿੰਟ: “ਯਿਸੂ ਬਾਰੇ ਸੱਚਾਈ ਦਾ ਪ੍ਰਚਾਰ ਕਰੋ।”b ਜੇ ਸੇਵਾ ਸਕੂਲ ਕਿਤਾਬ ਉਪਲਬਧ ਹੈ, ਤਾਂ ਉਸ ਦੇ ਸਫ਼ਾ 278 ਵਿੱਚੋਂ ਕੁਝ ਨੁਕਤੇ ਸ਼ਾਮਲ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਗਲੇ ਹਫ਼ਤੇ ਦੀ ਸੇਵਾ ਸਭਾ ਦੇ ਭਾਗ “ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਕੰਮ ਲਈ ਸਾਨੂੰ ਤਿਆਰ ਕਰਨ ਵਾਲਾ ਸਕੂਲ” ਦੀ ਚਰਚਾ ਲਈ ਇਹ ਕਿਤਾਬ ਆਪਣੇ ਨਾਲ ਲੈ ਕੇ ਆਉਣ।
20 ਮਿੰਟ: “‘ਯਤੀਮਾਂ’ ਵਿਚ ਗਹਿਰੀ ਦਿਲਚਸਪੀ ਲਓ।” ਸ਼ੁਰੂ ਦੇ ਤਿੰਨ ਮਿੰਟਾਂ ਦੌਰਾਨ ਪੈਰਾ 1 ਅਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 816 ਦੇ ਆਧਾਰ ਉੱਤੇ ਚਰਚਾ ਕਰੋ ਕਿ ਯਹੋਵਾਹ ਉਨ੍ਹਾਂ ਬੱਚਿਆਂ ਨੂੰ ਕਿਵੇਂ ਵਿਚਾਰਦਾ ਹੈ ਜਿਨ੍ਹਾਂ ਦੀਆਂ ਮਾਤਾਵਾਂ ਜਾਂ ਪਿਤਾ ਨਹੀਂ ਹਨ। ਸਵਾਲ-ਜਵਾਬ ਦੁਆਰਾ ਲੇਖ ਦੇ ਬਾਕੀ ਹਿੱਸੇ ਉੱਤੇ ਚਰਚਾ ਕਰੋ। ਕੁਝ ਵਿਵਹਾਰਕ ਤਰੀਕੇ ਦੱਸੋ ਜਿਨ੍ਹਾਂ ਨਾਲ ਦੂਸਰੇ ਭੈਣ-ਭਰਾ ਇਨ੍ਹਾਂ ਬੱਚਿਆਂ ਦੀ ਮਦਦ ਅਤੇ ਹੌਸਲਾ-ਅਫ਼ਜ਼ਾਈ ਕਰ ਸਕਦੇ ਹਨ। ਪੈਰੇ 3-4 ਉੱਤੇ ਚਰਚਾ ਕਰਦੇ ਸਮੇਂ, 8 ਅਕਤੂਬਰ 1995 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 8-9 ਉੱਤੇ ਸੰਖੇਪ ਵਿਚ ਟਿੱਪਣੀਆਂ ਦਿਓ।
ਗੀਤ 142 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 2 ਦਸੰਬਰ
ਗੀਤ 213
8 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਨਵੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸੰਖੇਪ ਵਿਚ ਇਕ ਪੇਸ਼ਕਾਰੀ ਦੱਸੋ ਜੋ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰਨ ਲਈ ਵਰਤੀ ਜਾ ਸਕਦੀ ਹੈ।—ਸਾਡੀ ਰਾਜ ਸੇਵਕਾਈ, ਜੂਨ 1998, ਸਫ਼ਾ 8 ਦੇਖੋ।
12 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: “ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਕੰਮ ਲਈ ਸਾਨੂੰ ਤਿਆਰ ਕਰਨ ਵਾਲਾ ਸਕੂਲ।” ਸਕੂਲ ਨਿਗਾਹਬਾਨ ਹਾਜ਼ਰੀਨਾਂ ਨਾਲ ਚਰਚਾ ਕਰੇਗਾ। ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਨਵੇਂ ਸਕੂਲ ਪ੍ਰੋਗ੍ਰਾਮ ਲਈ ਭਰਾਵਾਂ ਦਾ ਜੋਸ਼ ਵਧਾਓ। ਅਕਤੂਬਰ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੀ ਗਈ “ਸਾਲ 2003 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦੀਆਂ ਕੁਝ ਵਿਸ਼ੇਸ਼ਤਾਵਾਂ ਉੱਤੇ ਚਰਚਾ ਕਰੋ। ਦੱਸੋ ਕਿ ਸਕੂਲ ਵਿਚ ਭਰਤੀ ਹੋਣ ਲਈ ਕਿਹੜੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ। ਸੇਵਾ ਸਕੂਲ ਕਿਤਾਬ ਦੇ ਸਫ਼ਾ 282 ਉੱਤੇ ਇਨ੍ਹਾਂ ਮੰਗਾਂ ਬਾਰੇ ਦੱਸਿਆ ਗਿਆ ਹੈ। ਜਿਹੜੇ ਲੋਕ ਸਕੂਲ ਵਿਚ ਭਰਤੀ ਹੋਣ ਦੇ ਯੋਗ ਹਨ, ਪਰ ਉਨ੍ਹਾਂ ਨੇ ਅਜੇ ਤਕ ਇਸ ਤਰ੍ਹਾਂ ਨਹੀਂ ਕੀਤਾ ਹੈ, ਤਾਂ ਉਨ੍ਹਾਂ ਨੂੰ ਆਪਣਾ ਨਾਂ ਦੇਣ ਲਈ ਉਤਸ਼ਾਹਿਤ ਕਰੋ।
ਗੀਤ 127 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।