ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
2 ਸਤੰਬਰ ਤੋਂ 23 ਦਸੰਬਰ 2002 ਦੇ ਹਫ਼ਤਿਆਂ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਮਿੱਥੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਸ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਵਰਤੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਿਰਫ਼ ਬਾਈਬਲ ਹੀ ਵਰਤੀ ਜਾ ਸਕਦੀ ਹੈ। ਸਵਾਲਾਂ ਦੇ ਬਾਅਦ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਦੱਸੋ ਕਿ ਹੇਠਾਂ ਦਿੱਤੇ ਗਏ ਵਾਕ ਸਹੀ ਹਨ ਜਾਂ ਗ਼ਲਤ:
1. ਯਹੋਵਾਹ ਦੇ ਨਜ਼ਦੀਕ ਹੋਣ ਲਈ ਇਕ ਬਹੁਤ ਹੀ ਜ਼ਰੂਰੀ ਕਦਮ ਹੈ ਉਸ ਦੇ ਗੁਣਾਂ ਉੱਤੇ ਮਨਨ ਕਰਨਾ। (ਜ਼ਬੂ. 143:5) [w-PJ 00 10/15 ਸਫ਼ਾ 4 ਪੈਰਾ 6]
2. ਹਿਜ਼ਕੀਏਲ 37:15-24 ਵਿਚ ਦੋ ਲੱਕੜੀਆਂ ਨੂੰ ਜੋੜਨ ਦੀ ਭਵਿੱਖਬਾਣੀ ਦੀ ਆਧੁਨਿਕ ਦਿਨਾਂ ਵਿਚ ਉਦੋਂ ਪੂਰਤੀ ਹੋਈ ਜਦੋਂ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਨੂੰ 1919 ਵਿਚ ਆਪਣੇ “ਇੱਕੋ ਹੀ ਪਾਤਸ਼ਾਹ” ਅਤੇ “ਇੱਕੋ ਹੀ ਆਜੜੀ,” ਮਸੀਹ ਅਧੀਨ ਇਕ ਕੀਤਾ ਗਿਆ ਸੀ। [ਹਫ਼ਤਾਵਾਰ ਬਾਈਬਲ ਪਠਨ; w88 9/15 ਸਫ਼ਾ 25 ਪੈਰਾ 13 ਦੇਖੋ।]
3. ਆਪਣੇ ਆਪ ਵਿਚ, ਅੰਤ ਦਿਆਂ ਦਿਨਾਂ ਦਾ ਵਰਣਨ ਕਰਨ ਵਾਲੀਆਂ ਭਵਿੱਖਬਾਣੀਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਸ਼ਾਇਦ ਇਤਿਹਾਸ ਦੀਆਂ ਹੋਰ ਅਵਧੀਆਂ ਨੂੰ ਲਾਗੂ ਹੁੰਦੀਆਂ ਜਾਪਣ। [kl-PJ ਸਫ਼ਾ 106 ਪੈਰਾ 16]
4. ਜਦੋਂ ਕਿਸੇ ਮੰਨੇ-ਪ੍ਰਮੰਨੇ ਸ੍ਰੋਤ ਤੋਂ ਜਾਂ ਅਜਿਹੇ ਵਿਅਕਤੀ ਤੋਂ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਜੋ ਬਹੁਤ ਗਿਆਨਵਾਨ ਹੋਣ ਦਾ ਦਾਅਵਾ ਕਰਦਾ ਹੈ, ਤਾਂ ਸਾਨੂੰ ਬਿਨਾਂ ਸ਼ੱਕ ਕੀਤੇ ਇਸ ਨੂੰ ਸੱਚ ਮੰਨ ਲੈਣਾ ਚਾਹੀਦਾ ਹੈ। [w-PJ 00 12/1 ਸਫ਼ਾ 29 ਪੈਰੇ 7-8]
5. ਸਾਡਾ ਇਕ ਈਸ਼ਵਰੀ ਜੀਵਨ ਬਤੀਤ ਕਰਨਾ ਗਾਰੰਟੀ ਦਿੰਦਾ ਹੈ ਕਿ ਸਾਡੇ ਨਾਲ ਹਮੇਸ਼ਾ ਹੀ ਅੱਛਾ ਵਿਵਹਾਰ ਕੀਤਾ ਜਾਵੇਗਾ। [kl-PJ ਸਫ਼ਾ 118 ਪੈਰਾ 2]
6. ਕਲੀਸਿਯਾ ਦੇ ਬਜ਼ੁਰਗ ਪਰਮੇਸ਼ੁਰ ਦੇ ਸੇਵਕ ਅਤੇ ਦਾਸ ਹਨ, ਜੋ ਆਪਣੇ ਸੰਗੀ ਉਪਾਸਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਜਿਵੇਂ ਸਾਡੇ ਸੁਆਮੀ, ਯਿਸੂ ਮਸੀਹ ਨੇ ਕੀਤਾ ਸੀ। (ਯੂਹੰ. 10:14, 15) [kl-PJ ਸਫ਼ਾ 137 ਪੈਰਾ 20]
7. ਓਬਦਯਾਹ 16 ਨੇ ਅਦੋਮੀ ਕੌਮ ਦੇ ਨਾਸ਼ ਬਾਰੇ ਭਵਿੱਖਬਾਣੀ ਕੀਤੀ ਕਿਉਂਕਿ ਇਸ ਕੌਮ ਨੇ ਯਹੂਦਾਹ ਨਾਲ ਨਫ਼ਰਤ ਕੀਤੀ ਸੀ। (ਓਬ. 12) [ਹਫ਼ਤਾਵਾਰ ਬਾਈਬਲ ਪਠਨ; w89 4/15 ਸਫ਼ਾ 30 ਉੱਤੇ ਡੱਬੀ ਦੇਖੋ।]
8. ਸਫ਼ਨਯਾਹ 3:9 (ਪਵਿੱਤਰ ਬਾਈਬਲ ਨਵਾਂ ਅਨੁਵਾਦ) ਵਿਚ ਦੱਸਿਆ ਗਿਆ “ਪਵਿੱਤਰ ਬੋਲ” ਬੋਲਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਸਮਝੀਏ। [ਹਫ਼ਤਾਵਾਰ ਬਾਈਬਲ ਪਠਨ; w-PJ 01 2/15 ਸਫ਼ਾ 27 ਪੈਰਾ 18 ਦੇਖੋ।]
9. ਗਥਸਮਨੀ ਦੇ ਬਾਗ਼ ਵਿਚ ਯਿਸੂ ਦਾ ਦਿਲ ਬਹੁਤ ਹੀ ਭਾਰਾ ਸੀ ਕਿਉਂਕਿ ਉਸ ਨੂੰ ਇਹ ਫ਼ਿਕਰ ਸੀ ਕਿ ਇਕ ਅਪਰਾਧੀ ਦੇ ਤੌਰ ਤੇ ਮਾਰਿਆ ਜਾਣਾ ਯਹੋਵਾਹ ਅਤੇ ਉਸ ਦੇ ਪਵਿੱਤਰ ਨਾਂ ਨੂੰ ਬਦਨਾਮ ਕਰੇਗਾ। (ਮੱਤੀ 26:38; ਲੂਕਾ 22:44) [w-PJ 00 11/15 ਸਫ਼ਾ 23 ਪੈਰਾ 1]
10. ਜ਼ਕਰਯਾਹ 9:6, 7 ਕਹਿੰਦਾ ਹੈ ਕਿ ‘ਫਲਿਸਤੀ ਯਹੂਦਾਹ ਵਿੱਚ ਸਰਦਾਰ ਵਾਂਙੁ ਹੋਵੇਗਾ’; ਇਸ ਭਵਿੱਖਬਾਣੀ ਦੀ ਪੂਰਤੀ ਵਿਚ ਅੱਜ “ਮਾਤਬਰ ਅਤੇ ਬੁੱਧਵਾਨ ਨੌਕਰ” ਹੋਰ ਭੇਡਾਂ ਦੇ ਮੈਂਬਰਾਂ ਨੂੰ ਸਿਖਲਾਈ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਇਖ਼ਤਿਆਰ ਵੀ ਦੇ ਰਿਹਾ ਹੈ। (ਮੱਤੀ 24:45) [ਹਫ਼ਤਾਵਾਰ ਬਾਈਬਲ ਪਠਨ; w95 7/1 ਸਫ਼ਾ 23 ਪੈਰਾ 14 ਦੇਖੋ।]
ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:
11. ਪ੍ਰਚਾਰ ਕਰਨ ਦੀ ਸਾਡੀ ਜ਼ਿੰਮੇਵਾਰੀ ਦੀ ਤੁਲਨਾ ਇਕ ਰਾਖੇ ਵਜੋਂ ਹਿਜ਼ਕੀਏਲ ਦੀ ਜ਼ਿੰਮੇਵਾਰੀ ਨਾਲ ਕਿਉਂ ਕੀਤੀ ਜਾ ਸਕਦੀ ਹੈ? (ਹਿਜ਼. 33:1-11) [ਹਫ਼ਤਾਵਾਰ ਬਾਈਬਲ ਪਠਨ; w88 1/1 ਸਫ਼ਾ 28 ਪੈਰਾ 13 ਦੇਖੋ।]
12. ਹਿਜ਼ਕੀਏਲ ਨੇ ਸੁੱਕੀਆਂ ਹੱਡੀਆਂ ਦਾ ਜੋ ਦਰਸ਼ਣ ਦੇਖਿਆ ਸੀ, ਉਸ ਦੀ ਆਧੁਨਿਕ ਸਮਿਆਂ ਵਿਚ ਕਿੱਦਾਂ ਪੂਰਤੀ ਹੋਈ ਹੈ? (ਹਿਜ਼. 37:5-10) [ਹਫ਼ਤਾਵਾਰ ਬਾਈਬਲ ਪਠਨ; w88 9/15 ਸਫ਼ਾ 24 ਪੈਰਾ 12 ਦੇਖੋ।]
13. ਸਾਰਾਂਸ਼ ਵਿਚ ਕਿਹਾ ਜਾਵੇ ਤਾਂ ਸਾਡੇ ਲਈ ਪਰਮੇਸ਼ੁਰ ਦੀ ਕੀ ਇੱਛਾ ਹੈ? [kl-PJ ਸਫ਼ਾ 170 ਪੈਰਾ 3]
14. ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖਿਆ ਗਿਆ ਸ਼ਹਿਰ ਕੀ ਦਰਸਾਉਂਦਾ ਹੈ? (ਹਿਜ਼. 48:15-17) [ਹਫ਼ਤਾਵਾਰ ਬਾਈਬਲ ਪਠਨ; w-PJ 99 3/1 ਸਫ਼ਾ 13 ਪੈਰਾ 22 ਦੇਖੋ।]
15. ਯੂਹੰਨਾ 11:9, 10 ਵਿਚ ‘ਦਿਨ ਭਰ ਦੇ ਘੰਟੇ’ ਜਾਂ “ਰਾਤ” ਤੋਂ ਯਿਸੂ ਦਾ ਕੀ ਮਤਲਬ ਸੀ? [gt-PJ ਅਧਿ. 89]
16. ਤੀਹਾਂ ਦਿਨਾਂ ਤਕ ਰਾਜੇ ਤੋਂ ਇਲਾਵਾ ਹੋਰ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਨਾ ਕਰਨ ਦੇ ਸ਼ਾਹੀ ਹੁਕਮ ਪ੍ਰਤੀ ਦਾਨੀਏਲ ਦੀ ਪ੍ਰਤਿਕ੍ਰਿਆ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? (ਦਾਨੀ. 6:7-10) [ਹਫ਼ਤਾਵਾਰ ਬਾਈਬਲ ਪਠਨ; dp-PJ ਸਫ਼ਾ 125 ਪੈਰੇ 25-8 ਦੇਖੋ।]
17. ਧਰਤੀ ਉੱਤੇ ਬਚੇ ਮਸਹ ਕੀਤੇ ਹੋਏ ਮਸੀਹੀ ਕਿਹੜਾ ਸੰਦੇਸ਼ ਸੁਣਾਉਣ ਵਿਚ ਕੌਮਾਂ ਦੇ ਵਿਚ ਬਬਰ ਸ਼ੇਰ ਵਰਗੇ ਸਾਬਤ ਹੋਏ ਹਨ? (ਮੀਕਾ. 5:8) [ਹਫ਼ਤਾਵਾਰ ਬਾਈਬਲ ਪਠਨ; w81 7/15 ਸਫ਼ਾ 23 ਪੈਰਾ 10 ਦੇਖੋ।]
18. ਹਬੱਕੂਕ 3:14 ਵਿਚ “ਤੈਂ ਉਸੇ ਦੀਆਂ ਬਰਛੀਆਂ ਨਾਲ ਉਸ ਦੇ ਮਹਾਇਣ ਦਾ ਸਿਰ ਵਿੰਨ੍ਹਿਆ” ਸ਼ਬਦਾਂ ਦਾ ਕੀ ਮਤਲਬ ਹੈ? [ਹਫ਼ਤਾਵਾਰ ਬਾਈਬਲ ਪਠਨ; w-PJ 00 2/1 ਸਫ਼ਾ 22 ਪੈਰਾ 15; w81 8/1 ਸਫ਼ਾ 29 ਪੈਰੇ 6-7 ਦੇਖੋ।]
19. ਸਫ਼ਨਯਾਹ 2:3 ਵਿਚ “ਸ਼ਾਇਤ” ਸ਼ਬਦ ਤੋਂ ਅਸੀਂ ਕੀ ਸਮਝਦੇ ਹਾਂ? [ਹਫ਼ਤਾਵਾਰ ਬਾਈਬਲ ਪਠਨ; w-PJ 01 2/15 ਸਫ਼ਾ 19 ਪੈਰਾ 8 ਦੇਖੋ।]
20. ਜ਼ਕਰਯਾਹ 8:6 ਦੇ ਮੁਤਾਬਕ, 1919 ਤੋਂ ਯਹੋਵਾਹ ਨੇ ਕਿਵੇਂ ਉਹ ਕੰਮ ਕਰ ਕੇ ਦਿਖਾਇਆ ਹੈ ਜੋ ਸ਼ਾਇਦ ਇਨਸਾਨਾਂ ਦੀ ਨਜ਼ਰ ਵਿਚ ਬਹੁਤ ਹੀ ਮੁਸ਼ਕਲ ਹੋਵੇ? [ਹਫ਼ਤਾਵਾਰ ਬਾਈਬਲ ਪਠਨ; w-PJ 96 1/1 ਸਫ਼ਾ 12 ਪੈਰੇ 18-19 ਦੇਖੋ।]
ਹੇਠਾਂ ਦਿੱਤੀਆਂ ਗਈਆਂ ਖਾਲੀ ਥਾਵਾਂ ਭਰੋ:
21. ਅਸੀਂ ਯਹੋਵਾਹ ਨਾਲ ਆਦਰ ਭਰੀ ....... ਰਾਹੀਂ ਗੱਲ-ਬਾਤ ਕਰਦੇ ਹਾਂ; ਅਤੇ ਉਹ ਮੁੱਖ ਤੌਰ ਤੇ ਆਪਣੇ ....... ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। (ਜ਼ਬੂ. 65:2; 2 ਤਿਮੋ. 3:16) [w-PJ 00 10/15 ਸਫ਼ਾ 5 ਪੈਰੇ 2-3]
22. ਯਿਸੂ ਦੇ ਦ੍ਰਿਸ਼ਟਾਂਤ ਵਿਚ ਉਜਾੜੂ ਪੁੱਤਰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਉਨ੍ਹਾਂ ਨੂੰ ਦਰਸਾਉਂਦਾ ਹੈ ਜਿਹੜੇ ਸੰਸਾਰ ਦਾ ....... ਲੈਣ ਲਈ ਨਿਕਲ ਜਾਂਦੇ ਹਨ, ਪਰ ਅੰਤ ਵਿਚ ਇਹ ....... ਵਾਪਸ ਮੁੜਦੇ ਹਨ ਅਤੇ ਫਿਰ ਤੋਂ ਪਰਮੇਸ਼ੁਰ ਦੇ ....... ਸੇਵਕ ਬਣ ਜਾਂਦੇ ਹਨ। [gt-PJ ਅਧਿ. 86]
23. “ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ” ....... ਵਿਚ ਨਿਕਲੀ ਸੀ; ਉਦੋਂ 69 ਸਾਤਿਆਂ ਦਾ ਸਮਾਂ ਸ਼ੁਰੂ ਹੋਇਆ ਜੋ ....... ਵਿਚ ਮਸੀਹਾ ਦੇ ਪ੍ਰਗਟ ਹੋਣ ਤੇ ਮੁਕਿਆ। (ਦਾਨੀ. 9:25) [ਹਫ਼ਤਾਵਾਰ ਬਾਈਬਲ ਪਠਨ; dp-PJ ਸਫ਼ਾ 190 ਪੈਰਾ 20–ਸਫ਼ਾ 191 ਪੈਰਾ 22 ਦੇਖੋ।]
24. ਯਹੋਵਾਹ ਦਾ ਕੋਈ ਵੀ ਵਫ਼ਾਦਾਰ ਉਪਾਸਕ ਵੱਖ-ਵੱਖ ....... ਦੀ ....... ਵਿਚ ਹਿੱਸਾ ਲੈ ਕੇ ਜਾਂ ਵੱਡੀ ਬਾਬੁਲ ਦੇ ਕਿਸੇ ਵੀ ਹਿੱਸੇ ਨਾਲ ਅਧਿਆਤਮਿਕ ਭਾਈਬੰਦੀ ਰੱਖ ਕੇ ....... ਕਾਰਜਾਂ ਵਿਚ ਸੰਮਿਲਿਤ ਨਹੀਂ ਹੋਵੇਗਾ। (ਗਿਣ. 25:1-9; 2 ਕੁਰਿੰ. 6:14) [kl-PJ ਸਫ਼ਾ 125 ਪੈਰਾ 15]
25. ....... ਵਿਚ ਪਰਮੇਸ਼ੁਰ ਨਾਲ ਗੱਲਾਂ ਕਰਨ ਦੁਆਰਾ ਉਸ ਦੇ ਨਾਲ ਸਾਡੇ ....... ਹੋਰ ਮਜ਼ਬੂਤ ਹੁੰਦੇ ਹਨ, ਅਤੇ ਯਹੋਵਾਹ ਨੂੰ ਰੋਜ਼ਾਨਾ ਪ੍ਰਾਰਥਨਾ ਕਰਨੀ ਸਾਨੂੰ ਉਸ ਦੇ ....... ਜਾਣ ਵਿਚ ਮਦਦ ਕਰਦੀ ਹੈ। [kl-PJ ਸਫ਼ਾ 153-4 ਪੈਰਾ 10]
ਹੇਠਾਂ ਦਿੱਤੇ ਗਏ ਹਰੇਕ ਵਾਕ ਵਿਚ ਸਹੀ ਜਵਾਬ ਚੁਣੋ:
26. ਇਸ ਰਾਜ ਦੇ ਜ਼ਰੀਏ, ਯਿਸੂ ਮਸੀਹ, ਯਹੋਵਾਹ ਦੇ ਨਾਂ ਵਿਚ ਧਰਤੀ ਉੱਤੇ (ਸ਼ਾਂਤੀ; ਮੁਕੰਮਲਤਾ, ਹਕੂਮਤ) ਨੂੰ ਮੁੜ ਸਥਾਪਿਤ ਕਰੇਗਾ ਅਤੇ ਪਰਮੇਸ਼ੁਰ ਦੀ ਹੱਕੀ ਸਰਬਸੱਤਾ ਦਾ ਸਦਾ ਦੇ ਲਈ (ਪਵਿੱਤਰੀਕਰਣ ਕਰੇਗਾ; ਦੋਸ਼-ਨਿਵਾਰਣ ਕਰੇਗਾ; ਸਬੂਤ ਦੇਵੇਗਾ)। [kl-PJ ਸਫ਼ਾ 91 ਪੈਰਾ 5]
27. ਬਾਈਬਲ ਇਕ ‘ਵੱਡੇ ਕਸ਼ਟ’ ਦੀ ਪੂਰਵ-ਸੂਚਨਾ ਦਿੰਦੀ ਹੈ ਜੋ ਇਸ ਸੰਸਾਰ (ਦੀ ਵਪਾਰਕ ਵਿਵਸਥਾ; ਦੀਆਂ ਰਾਜਨੀਤਿਕ ਸ਼ਕਤੀਆਂ; ਦੇ ਸਮਾਜਕ ਢਾਂਚੇ) ਦੁਆਰਾ ‘ਵੱਡੀ ਬਾਬਲ,’ ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਉੱਤੇ ਕੀਤੇ ਜਾਣ ਵਾਲੇ ਹਮਲੇ ਦੇ ਨਾਲ ਆਰੰਭ ਹੋਵੇਗਾ। [kl-PJ ਸਫ਼ਾ 106 ਪੈਰਾ 15]
28. ਜਿਵੇਂ ਇਕ ਸ਼ਿਕਾਰੀ ਪਸ਼ੂਆਂ ਨੂੰ ਆਪਣੇ ਫੰਦੇ ਵਿਚ ਫਸਾਉਣ ਲਈ ਵਿਭਿੰਨ ਪ੍ਰਕਾਰ ਦੇ ਚੋਗ਼ਿਆਂ ਨੂੰ ਇਸਤੇਮਾਲ ਕਰਦਾ ਹੈ, ਇਸੇ ਤਰ੍ਹਾਂ (ਦੁਸ਼ਟ ਆਤਮਾਵਾਂ; ਭ੍ਰਿਸ਼ਟ ਮਨੁੱਖਜਾਤੀ; ਜਾਦੂਗਰਨੀਆਂ) ਮਨੁੱਖਾਂ ਨੂੰ ਆਪਣੇ ਵਸ ਵਿਚ ਕਰਨ ਲਈ ਪ੍ਰੇਤਵਾਦ ਦੇ ਅਨੇਕ ਰੂਪਾਂ ਨੂੰ ਉਤਸ਼ਾਹਿਤ ਕਰਦੀਆਂ ਹਨ। (ਜ਼ਬੂਰ 119:110 ਦੀ ਤੁਲਨਾ ਕਰੋ।) [kl-PJ ਸਫ਼ਾ 111 ਪੈਰਾ 6]
29. ਯੋਏਲ 1:4-6 ਵਿਚ ਟਿੱਡੀਆਂ (ਇਸਰਾਏਲ ਕੌਮ; ਮਸਹ ਕੀਤੇ ਹੋਏ ਮਸੀਹੀਆਂ; ਰੋਮੀ ਫ਼ੌਜਾਂ) ਨੂੰ ਦਰਸਾਉਂਦੀਆਂ ਹਨ। (ਰਸੂ. 2:1, 14-17) [ਹਫ਼ਤਾਵਾਰ ਬਾਈਬਲ ਪਠਨ; w-PJ 98 5/1 ਸਫ਼ਾ 8 ਪੈਰਾ 9 ਦੇਖੋ।]
30. ਮਰਕੁਸ 10:29, 30 ਵਿਚ ਯਿਸੂ ਵਾਅਦਾ ਕਰਦਾ ਹੈ ਕਿ ਉਸ ਦੇ ਚੇਲੇ ਸੰਸਾਰ ਵਿਚ ਜਿੱਥੇ ਵੀ ਜਾਣ, ਉਹ (ਅਜਨਬੀਆਂ; ਵੈਰੀਆਂ; ਸੰਗੀ ਮਸੀਹੀਆਂ) ਨਾਲ ਇਕ ਅਜਿਹੇ ਰਿਸ਼ਤੇ ਦਾ ਆਨੰਦ ਮਾਣਨਗੇ ਜੋ ਕਿ ਪ੍ਰਾਕਿਰਤਕ ਪਰਿਵਾਰ ਦੇ ਸਦੱਸਾਂ ਨਾਲ ਰਿਸ਼ਤੇ ਤੋਂ ਵੀ ਜ਼ਿਆਦਾ ਗਹਿਰਾ ਅਤੇ ਕੀਮਤੀ ਹੋਵੇਗਾ। [gt-PJ ਅਧਿ. 96]
ਹੇਠਾਂ ਦਿੱਤੇ ਗਏ ਵਾਕਾਂ ਲਈ ਸਹੀ ਆਇਤ ਦੱਸੋ:
ਫ਼ਿਲਿ. 4:13; ਯੋਏ. 2:32; ਰਸੂ. 5:32; ਯਾਕੂ. 4:17; ਰੋਮੀ. 12:2
31. ਸਾਨੂੰ ਇਸ ਦੁਨੀਆਂ ਦੇ ਸਭਿਆਚਾਰ ਜਾਂ ਰੰਗ-ਢੰਗ ਦੁਆਰਾ ਆਪਣੇ ਸੋਚਣ ਦੇ ਤਰੀਕੇ ਨੂੰ ਨਹੀਂ ਢਲ਼ਣ ਦੇਣਾ ਚਾਹੀਦਾ। [w-PJ 00 11/1 ਸਫ਼ਾ 21 ਪੈਰਾ 7]
32. ਕਿਉਂਕਿ ਯਹੋਵਾਹ ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਉਹ ਸਾਨੂੰ ਬੁਰੀ ਆਦਤ ਨੂੰ ਤੋੜਨ ਦੇ ਦੁਆਰਾ ਉਸ ਨੂੰ ਪ੍ਰਸੰਨ ਕਰਨ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਦੀ ਤਾਕਤ ਦੇ ਸਕਦਾ ਹੈ। [kl-PJ ਸਫ਼ਾ 119 ਪੈਰਾ 4]
33. ਮੁਕਤੀ ਹਾਸਲ ਕਰਨ ਲਈ ਸਾਨੂੰ ਯਹੋਵਾਹ ਪਰਮੇਸ਼ੁਰ ਨੂੰ ਜਾਣਨ, ਉਸ ਦਾ ਆਦਰ ਕਰਨ ਅਤੇ ਉਸ ਉੱਤੇ ਭਰੋਸਾ ਰੱਖਣ ਦੀ ਲੋੜ ਹੈ। [ਹਫ਼ਤਾਵਾਰ ਬਾਈਬਲ ਪਠਨ; w89 3/15 ਸਫ਼ਾ 30 ਉੱਤੇ ਡੱਬੀ ਦੇਖੋ।]
34. ਯਹੋਵਾਹ ਉਨ੍ਹਾਂ ਸਾਰਿਆਂ ਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਜੋ ਇਸ ਦੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਉਸ ਦੇ ਵਫ਼ਾਦਾਰ ਸੇਵਕਾਂ ਦੇ ਰੂਪ ਵਿਚ ਉਸ ਦੇ ਆਗਿਆਕਾਰ ਹੁੰਦੇ ਹਨ। [kl-PJ ਸਫ਼ਾ 179 ਪੈਰਾ 19]
35. ਪਰਮੇਸ਼ੁਰ ਦਾ ਗਿਆਨ ਸਾਨੂੰ ਯਹੋਵਾਹ ਦੇ ਸਾਮ੍ਹਣੇ ਜਵਾਬਦੇਹ ਬਣਾਉਂਦਾ ਹੈ। [kl-PJ ਸਫ਼ਾ 182 ਪੈਰਾ 4]