ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਵਿੱਚੋਂ ਬਾਈਬਲ ਸਟੱਡੀਆਂ ਕਰਾਓ
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਕਿਤਾਬ ਨਵੇਂ ਵਿਅਕਤੀਆਂ ਦੀ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਇਹ ਕਿਤਾਬ ਯਹੋਵਾਹ ਤੇ ਉਸ ਦੇ ਸੰਗਠਨ ਪ੍ਰਤੀ ਉਨ੍ਹਾਂ ਦੇ ਦਿਲਾਂ ਵਿਚ ਕਦਰ ਪੈਦਾ ਕਰਨ ਲਈ ਵੀ ਤਿਆਰ ਕੀਤੀ ਗਈ ਹੈ। ਬਾਈਬਲ ਵਿਦਿਆਰਥੀਆਂ ਨਾਲ ਇਕ ਕਿਤਾਬ ਖ਼ਤਮ ਕਰਨ ਤੋਂ ਬਾਅਦ ਇਸ ਵਿੱਚੋਂ ਸਟੱਡੀ ਕਰਾਈ ਜਾ ਸਕਦੀ ਹੈ। ਜੂਨ 2000, ਸਾਡੀ ਰਾਜ ਸੇਵਕਾਈ, ਸਫ਼ਾ 4 ਤੇ ਇਹ ਦੱਸਿਆ ਗਿਆ ਸੀ: “ਜੇ ਤੁਹਾਨੂੰ ਲੱਗਦਾ ਹੈ ਕਿ ਵਿਅਕਤੀ ਹੌਲੀ-ਹੌਲੀ ਤਰੱਕੀ ਕਰ ਰਿਹਾ ਹੈ ਅਤੇ ਸਿੱਖੀਆਂ ਹੋਈਆਂ ਗੱਲਾਂ ਪ੍ਰਤੀ ਕਦਰ ਦਿਖਾ ਰਿਹਾ ਹੈ, ਤਾਂ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਵਿੱਚੋਂ ਸਟੱਡੀ ਖ਼ਤਮ ਕਰਾਉਣ ਤੋਂ ਬਾਅਦ ਤੁਸੀਂ ਕਿਸੇ ਹੋਰ ਕਿਤਾਬ ਵਿੱਚੋਂ ਸਟੱਡੀ ਜਾਰੀ ਰੱਖ ਸਕਦੇ ਹੋ। . . . ਪਰ ਪਹਿਲਾਂ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਵਿੱਚੋਂ ਸਟੱਡੀ ਕੀਤੀ ਜਾਵੇਗੀ। ਜੇ ਕਿਸੇ ਦੂਸਰੀ ਕਿਤਾਬ ਦੀ ਸਟੱਡੀ ਪੂਰੀ ਹੋਣ ਤੋਂ ਪਹਿਲਾਂ ਸਿੱਖਿਆਰਥੀ ਦਾ ਬਪਤਿਸਮਾ ਹੋ ਜਾਂਦਾ ਹੈ, ਤਾਂ ਵੀ ਤੁਸੀਂ ਬਾਈਬਲ ਸਟੱਡੀ, ਪੁਨਰ-ਮੁਲਾਕਾਤਾਂ ਅਤੇ ਸਟੱਡੀ ਦੇ ਘੰਟਿਆਂ ਦੀ ਰਿਪੋਰਟ ਪਾ ਸਕਦੇ ਹੋ।”
ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਤੋਂ ਹੋਰ ਕਿਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ? ਉਸੇ ਲੇਖ ਵਿਚ ਅੱਗੇ ਦੱਸਿਆ ਗਿਆ ਹੈ: ‘ਕਈ ਵਿਅਕਤੀਆਂ ਨੇ ਪਹਿਲਾਂ [ਮੰਗ ਬਰੋਸ਼ਰ ਅਤੇ] ਗਿਆਨ ਕਿਤਾਬ ਵਿੱਚੋਂ ਸਟੱਡੀ ਕੀਤੀ ਸੀ, ਪਰ ਅਜੇ ਤਕ ਬਪਤਿਸਮਾ ਨਹੀਂ ਲਿਆ। ਤੁਸੀਂ ਉਨ੍ਹਾਂ ਕੋਲ ਜਾ ਕੇ ਪੁੱਛ ਸਕਦੇ ਹੋ ਕਿ ਕੀ ਉਹ ਦੁਬਾਰਾ ਸਟੱਡੀ ਕਰਨੀ ਚਾਹੁੰਦੇ ਹਨ।’ ਆਓ ਆਪਾਂ ਮਾਰਚ ਅਤੇ ਅਪ੍ਰੈਲ ਦੌਰਾਨ ਅਜਿਹੇ ਲੋਕਾਂ ਨਾਲ ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਵਿੱਚੋਂ ਸਟੱਡੀ ਕਰਨ ਦੇ ਖ਼ਾਸ ਜਤਨ ਕਰੀਏ।