ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
28 ਅਪ੍ਰੈਲ 2003 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਮਾਰਚ ਤੋਂ ਲੈ ਕੇ 28 ਅਪ੍ਰੈਲ 2003 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਅੰਗ੍ਰੇਜ਼ੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਕਿਹੜੀਆਂ ਗੱਲਾਂ ਭਾਸ਼ਣ ਦੇ ਪ੍ਰਵਾਹ ਵਿਚ ਰੁਕਾਵਟ ਬਣ ਸਕਦੀਆਂ ਹਨ? [be ਸਫ਼ਾ 93]
2. ਸਹੀ ਜਾਂ ਗ਼ਲਤ: ਗੱਲ ਕਰਦੇ ਸਮੇਂ ਰੁਕਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਲੋਕਾਂ ਦਾ ਧਿਆਨ ਹੋਰ ਪਾਸੇ ਚਲਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਸਾਨੂੰ ਵਿੱਚੋਂ ਟੋਕਣ ਦਾ ਮੌਕਾ ਮਿਲ ਜਾਂਦਾ ਹੈ। ਸਮਝਾਓ।
3. ਭਾਸ਼ਣਕਾਰ ਅਤੇ ਉੱਚੀ ਆਵਾਜ਼ ਵਿਚ ਪੜ੍ਹਨ ਵਾਲੇ ਭਰਾ ਲਈ ਸਹੀ ਸ਼ਬਦਾਂ ਉੱਤੇ ਜ਼ੋਰ ਦੇਣਾ ਕਿਉਂ ਜ਼ਰੂਰੀ ਹੈ? (ਨਹ. 8:8) [be ਸਫ਼ਾ 101]
4. ਸਹੀ ਸ਼ਬਦਾਂ ਉੱਤੇ ਜ਼ੋਰ ਦੇਣ ਦੀ ਕਾਬਲੀਅਤ ਕਿਸ ਤਰ੍ਹਾਂ ਪੈਦਾ ਕੀਤੀ ਜਾ ਸਕਦੀ ਹੈ? [be ਸਫ਼ੇ 102-3]
5. ਬਾਈਬਲ ਸਟੱਡੀ ਜਾਂ ਕਲੀਸਿਯਾ ਸਭਾ ਵਿਚ ਕਿਸੇ ਕਿਤਾਬ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹਦੇ ਵੇਲੇ ਕਿਨ੍ਹਾਂ ਮੁੱਖ ਮੁੱਦਿਆਂ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ? [be ਸਫ਼ਾ 105]
ਪੇਸ਼ਕਾਰੀ ਨੰ. 1
6. ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਮਸੀਹੀ ਸਭਾਵਾਂ ਵਿਚ “ਸੁਣਨ ਅਤੇ ਸਿੱਖਣ,” ਤਾਂ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਲਾਈ ਦੇ ਸਕਦੇ ਹਨ? (ਬਿਵ. 31:12) [be ਸਫ਼ਾ 16]
7. ਅਧਿਆਤਮਿਕ ਫਿਰਦੌਸ ਕੀ ਹੈ? [w-PJ 01 3/1 ਸਫ਼ੇ 8-10]
8. ਕਹਾਉਤਾਂ 8:1-3 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰੀ ਬੁੱਧ ਸਾਰਿਆਂ ਨੂੰ ਮਿਲ ਸਕਦੀ ਹੈ ਅਤੇ ਕੁਲੁੱਸੀਆਂ 2:3 ਦੇ ਮੁਤਾਬਕ ਇਹ ਬੁੱਧ ਕਿੱਥੋਂ ਮਿਲ ਸਕਦੀ ਹੈ? [w-PJ 01 3/15 ਸਫ਼ੇ 25, 28]
9. ਅਸੀਂ ਪਰਮੇਸ਼ੁਰ ਦੇ ਨਾਂ ਬਾਰੇ ਦੂਸਰਿਆਂ ਨੂੰ ਕਿਵੇਂ ਦੱਸ ਸਕਦੇ ਹਾਂ? (ਯੂਹੰ. 17:6) [be ਸਫ਼ੇ 273-5]
10. ਲੋਕਾਂ ਲਈ ‘ਰਾਜ ਦੀ ਖ਼ੁਸ਼ ਖ਼ਬਰੀ’ ਦੀਆਂ ਕਿਹੜੀਆਂ ਅਹਿਮ ਗੱਲਾਂ ਬਾਰੇ ਜਾਣਨਾ ਜ਼ਰੂਰੀ ਹੈ? (ਮੱਤੀ 24:14) [be ਸਫ਼ੇ 279-80]
ਹਫ਼ਤਾਵਾਰ ਬਾਈਬਲ ਪਠਨ
11. (ੳ) ਪਹਿਲੀ ਸਦੀ ਵਿਚ “ਘਿਣਾਉਣੀ ਚੀਜ਼” ਕਿਹੜੀ ਸੀ ਜਿਸ ਦਾ ਜ਼ਿਕਰ ਮਰਕੁਸ 13:14 ਵਿਚ ਕੀਤਾ ਗਿਆ ਹੈ? (ਅ) ਇਸ ਦਾ ਕੀ ਮਤਲਬ ਹੈ ਕਿ ਇਹ “ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ” ਸੀ?
12. ਲੂਕਾ ਦੀ ਇੰਜੀਲ ਕਿਸ ਤਰ੍ਹਾਂ ਇਹ ਗੱਲ ਸਾਬਤ ਕਰਦੀ ਹੈ ਕਿ ਯਿਸੂ ਦਾਊਦ ਦੇ ਸਿੰਘਾਸਣ ਦਾ ਜਾਇਜ਼ ਵਾਰਸ ਸੀ? (ਲੂਕਾ 3:23-38) [w92 10/1 ਸਫ਼ਾ 9 ਪੈਰਾ 3]
13. ਲੂਕਾ 12:2 ਵਿਚ ਯਿਸੂ ਨੇ ਜੋ ਕਿਹਾ ਸੀ, ਉਸ ਦਾ ਕੀ ਮਤਲਬ ਸੀ?
14. ਯਿਸੂ ਨੇ ਗੁਆਚੀ ਅਠਿਆਨੀ ਦਾ ਜੋ ਦ੍ਰਿਸ਼ਟਾਂਤ ਦਿੱਤਾ ਸੀ, ਉਸ ਵਿਚ ਦੂਤਾਂ ਦਾ ਰਵੱਈਆ ਕਿਵੇਂ ਤਾਰੀਫ਼ ਦੇ ਕਾਬਲ ਹੈ? (ਲੂਕਾ 15:10) ਉਨ੍ਹਾਂ ਦੀ ਉਦਾਹਰਣ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ?
15. ਲੂਕਾ 22:29 ਵਿਚ ਕਿਹੜੇ ਦੋ ਨੇਮਾਂ ਦਾ ਜ਼ਿਕਰ ਕੀਤਾ ਗਿਆ ਹੈ?