ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/03 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2003
ਸਾਡੀ ਰਾਜ ਸੇਵਕਾਈ—2003
km 4/03 ਸਫ਼ਾ 7

ਘੋਸ਼ਣਾਵਾਂ

◼ ਅਪ੍ਰੈਲ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਤਾਬ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਪੇਸ਼ ਕਰਨ ਦੇ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਸਮਾਰਕ ਸਮਾਰੋਹ ਵਿਚ ਜਾਂ ਹੋਰ ਕਿਸੇ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਨੇ ਗਿਆਨ ਕਿਤਾਬ ਅਤੇ ਮੰਗ ਬਰੋਸ਼ਰ ਦੀ ਸਟੱਡੀ ਕਰ ਲਈ ਹੈ। ਮਈ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਇਸ ਤੋਂ ਇਲਾਵਾ, ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਪੇਸ਼ ਕਰ ਸਕਦੇ ਹੋ। ਜੇ ਕਲੀਸਿਯਾ ਵਿਚ ਇਨ੍ਹਾਂ ਵਿੱਚੋਂ ਕੋਈ ਵੀ ਕਿਤਾਬ ਉਪਲਬਧ ਨਹੀਂ ਹੈ, ਤਾਂ ਕਿਰਪਾ ਕਰ ਕੇ ਕਿਸੇ ਨੇੜਲੀ ਕਲੀਸਿਯਾ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜੂਨ: ਗਿਆਨ ਕਿਤਾਬ ਜਾਂ ਮੰਗ ਬਰੋਸ਼ਰ ਪੇਸ਼ ਕਰੋ। ਜੇ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਕਲੀਸਿਯਾ ਦੇ ਸਟਾਕ ਵਿਚ ਉਪਲਬਧ ਹੋਰ ਕੋਈ ਢੁਕਵਾਂ ਬਰੋਸ਼ਰ ਪੇਸ਼ ਕਰੋ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ?—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ।

◼ ਸੋਸਾਇਟੀ ਲਈ ਇਹ ਜ਼ਰੂਰੀ ਹੈ ਕਿ ਉਹ ਸਾਰੇ ਪ੍ਰਧਾਨ ਨਿਗਾਹਬਾਨਾਂ ਅਤੇ ਸੈਕਟਰੀਆਂ ਦੇ ਪਤਿਆਂ ਦਾ ਅਤੇ ਟੈਲੀਫ਼ੋਨ ਨੰਬਰਾਂ ਦਾ ਸਹੀ-ਸਹੀ ਰਿਕਾਰਡ ਰੱਖੇ। ਜੇਕਰ ਉਨ੍ਹਾਂ ਦੇ ਪਤੇ ਜਾਂ ਟੈਲੀਫ਼ੋਨ ਨੰਬਰ ਬਦਲਦੇ ਹਨ, ਤਾਂ ਸੈਕਟਰੀ ਨੂੰ “ਪ੍ਰਧਾਨ ਨਿਗਾਹਬਾਨ/ਸੈਕਟਰੀ ਦੇ ਪਤੇ ਦੀ ਬਦਲੀ” (S-29) ਦਾ ਫਾਰਮ ਭਰ ਕੇ ਫਟਾਫਟ ਸੋਸਾਇਟੀ ਨੂੰ ਭੇਜ ਦੇਣਾ ਚਾਹੀਦਾ ਹੈ। ਜੇ ਟੈਲੀਫ਼ੋਨ ਦੇ ਐੱਸ. ਟੀ. ਡੀ. ਕੋਡ ਵੀ ਬਦਲਦੇ ਹਨ, ਤਾਂ ਇਸ ਬਾਰੇ ਵੀ ਸੋਸਾਇਟੀ ਨੂੰ ਜ਼ਰੂਰ ਦੱਸੋ।

◼ ਕਲੀਸਿਯਾ ਦੇ ਸੈਕਟਰੀ ਨੂੰ ਨਿਯਮਿਤ ਪਾਇਨੀਅਰ ਸੇਵਾ ਲਈ ਅਰਜ਼ੀ (S-205) ਅਤੇ ਸਹਿਯੋਗੀ ਪਾਇਨੀਅਰ ਸੇਵਾ ਲਈ ਅਰਜ਼ੀ (S-205b) ਫਾਰਮਾਂ ਦੀ ਚੋਖੀ ਸਪਲਾਈ ਰੱਖਣੀ ਚਾਹੀਦੀ ਹੈ। ਇਹ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਆਰਡਰ ਕੀਤੇ ਜਾ ਸਕਦੇ ਹਨ। ਘੱਟੋ-ਘੱਟ ਇਕ ਸਾਲ ਦੀ ਸਪਲਾਈ ਰੱਖੋ। ਇਹ ਨਿਸ਼ਚਿਤ ਕਰੋ ਕਿ ਨਿਯਮਿਤ ਪਾਇਨੀਅਰ ਅਰਜ਼ੀ ਫਾਰਮ ਨੂੰ ਪੂਰਾ ਭਰਿਆ ਗਿਆ ਹੈ। ਜੇਕਰ ਬਿਨੈਕਾਰ ਨੂੰ ਆਪਣੇ ਬਪਤਿਸਮੇ ਦੀ ਸਹੀ ਤਾਰੀਖ਼ ਯਾਦ ਨਹੀਂ ਹੈ, ਤਾਂ ਉਸ ਨੂੰ ਅੰਦਾਜ਼ਨ ਤਾਰੀਖ਼ ਲਿਖ ਕੇ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ।

◼ ਜਦੋਂ ਵੀ ਤੁਸੀਂ ਕਿਸੇ ਦੂਜੇ ਦੇਸ਼ ਵਿਚ ਜਾਣ ਦੀ ਯੋਜਨਾ ਬਣਾਉਂਦੇ ਹੋ ਤੇ ਉੱਥੇ ਕਲੀਸਿਯਾ ਸਭਾਵਾਂ, ਸਰਕਟ ਅਸੈਂਬਲੀ ਜਾਂ ਜ਼ਿਲ੍ਹਾ ਸੰਮੇਲਨ ਵਿਚ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰੋਗ੍ਰਾਮ ਦੀਆਂ ਤਾਰੀਖ਼ਾਂ, ਸਮੇਂ ਤੇ ਥਾਵਾਂ ਬਾਰੇ ਜਾਣਕਾਰੀ ਲੈਣ ਲਈ ਉਸ ਦੇਸ਼ ਵਿਚ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਹੇ ਬਰਾਂਚ ਆਫਿਸ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਬਰਾਂਚ ਆਫਿਸ ਦੇ ਪਤੇ ਨਵੀਂ ਯੀਅਰ ਬੁੱਕ ਦੇ ਆਖ਼ਰੀ ਸਫ਼ੇ ਤੇ ਦਿੱਤੇ ਗਏ ਹਨ।

◼ ਸਾਲਾਨਾ ਸਾਹਿੱਤ ਦਾ ਖ਼ਾਸ ਦਰਖ਼ਾਸਤ ਫਾਰਮ ਹਰ ਕਲੀਸਿਯਾ ਨੂੰ ਫਰਵਰੀ ਦੀ ਸਟੇਟਮੈਂਟ ਦੇ ਨਾਲ ਭੇਜਿਆ ਗਿਆ ਸੀ। ਜਿਨ੍ਹਾਂ ਕਲੀਸਿਯਾਵਾਂ ਨੇ ਸਾਲ 2003 ਦੇ ਜ਼ਿਲ੍ਹਾ ਸੰਮੇਲਨ ਦੇ ਬੈਜ ਕਾਰਡ ਅਤੇ ਸਾਲ 2004 ਦੇ ਲਈ ਸਾਲਾਨਾ ਸਾਹਿੱਤ ਅਜੇ ਤਕ ਆਰਡਰ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣਾ ਆਰਡਰ ਛੇਤੀ ਤੋਂ ਛੇਤੀ ਭੇਜ ਦੇਣਾ ਚਾਹੀਦਾ ਹੈ।

◼ ਸਾਹਿੱਤ ਦੇ ਸਾਲਾਨਾ ਕਲੰਡਰ ਅਨੁਸਾਰ ਅਪ੍ਰੈਲ ਮਹੀਨੇ ਵਿਚ ਹੀ ਅਗਲੇ ਸੇਵਾ ਸਾਲ ਲਈ ਸਾਰੇ ਫਾਰਮਾਂ ਦਾ ਆਰਡਰ ਕਰੋ ਜੋ ਕਿ ਸਾਹਿੱਤ ਦਰਖ਼ਾਸਤ ਫਾਰਮ (S-14) ਉੱਤੇ ਦਿੱਤੇ ਗਏ ਹਨ। ਇਸ ਲਈ ਕਿਰਪਾ ਕਰ ਕੇ ਇਕ ਸਾਲ ਵਾਸਤੇ ਸਾਰੇ ਫਾਰਮਾਂ ਦਾ ਆਰਡਰ ਦਿਓ। ਕਲੀਸਿਯਾ ਦੇ ਮਹੀਨੇ ਦੇ ਸਾਹਿੱਤ ਆਰਡਰ ਦੇ ਨਾਲ ਹੀ ਇਸ ਨੂੰ ਵੀ ਆਰਡਰ ਕਰੋ। ਇਸ ਵਾਸਤੇ ਵੱਖਰਾ ਸਾਹਿੱਤ ਦਰਖ਼ਾਸਤ ਫਾਰਮ ਨਾ ਭੇਜੋ। ਕਿਰਪਾ ਕਰਕੇ ਵਾਚਟਾਵਰ ਲਿਟਰੇਚਰ ਰਿਕੁਐਸਟ ਗਾਈਡ, ਭਾਗ 4, ਸਫ਼ਾ 1 ਦੇਖੋ।

◼ ਨਵੇਂ ਪ੍ਰਕਾਸ਼ਨ ਉਪਲਬਧ:

ਆਪਣੀ ਬੋਲਣ ਅਤੇ ਸਿਖਾਉਣ ਦੀ ਯੋਗਤਾ ਨੂੰ ਕਿਵੇਂ ਸੁਧਾਰੀਏ—ਆਸਾਮੀ, ਮੀਜ਼ੋ

ਕੀ ਇਹ ਸੰਸਾਰ ਬਚੇਗਾ? (ਟ੍ਰੈਕਟ ਨੰ. 19)—ਮਨੀਪੁਰੀ

ਕੌਣ ਅਸਲ ਵਿਚ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ? (ਟ੍ਰੈਕਟ ਨੰ. 22)—ਮਨੀਪੁਰੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ