ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 14 ਅਪ੍ਰੈਲ
ਗੀਤ 20
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਅਤੇ 15 ਅਪ੍ਰੈਲ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
10 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਦੁਆਰਾ ਭਾਸ਼ਣ।
20 ਮਿੰਟ: “‘ਜੋਤਾਂ ਵਾਂਙੁ’ ਚਮਕੋ।”a ਅਖ਼ੀਰਲੇ ਪੰਜਾਂ ਮਿੰਟਾਂ ਦੌਰਾਨ ਪਹਿਰਾਬੁਰਜ, 1 ਜੂਨ 1997, ਸਫ਼ੇ 14-15, ਪੈਰੇ 8-13 ਨੂੰ ਇਕ ਭਾਸ਼ਣ ਦੇ ਤੌਰ ਤੇ ਪੇਸ਼ ਕਰੋ। ਇਸ ਗੱਲ ਤੇ ਜ਼ੋਰ ਦਿਓ ਕਿ ਸਾਨੂੰ ਰਾਜ ਦੇ ਸੰਦੇਸ਼ ਨੂੰ ਦੂਜਿਆਂ ਤੋਂ ਕਿਉਂ ਲੁਕਾ ਕੇ ਨਹੀਂ ਰੱਖਣਾ ਚਾਹੀਦਾ।
ਗੀਤ 134 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਅਪ੍ਰੈਲ
ਗੀਤ 25
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਕੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਸਕਦੇ ਹੋ?” ਇਕ ਪੁਸਤਕ ਅਧਿਐਨ ਨਿਗਾਹਬਾਨ ਇਹ ਭਾਸ਼ਣ ਦੇਵੇਗਾ। ਸਾਡੀ ਰਾਜ ਸੇਵਕਾਈ ਦੇ ਮਈ 2001 ਅਤੇ ਮਾਰਚ 1990 (ਅੰਗ੍ਰੇਜ਼ੀ) ਦੇ ਅੰਕਾਂ ਵਿਚ ਦਿੱਤੀਆਂ ਪ੍ਰਸ਼ਨ ਡੱਬੀਆਂ ਵਿੱਚੋਂ ਕੁਝ ਗੱਲਾਂ ਦੱਸੋ। ਦੱਸੋ ਕਿ ਕਲੀਸਿਯਾ ਵਿਚ ਕਿੰਨੇ ਪੁਸਤਕ ਅਧਿਐਨ ਗਰੁੱਪ ਹਨ ਅਤੇ ਇਸ ਸਭਾ ਵਿਚ ਔਸਤਨ ਕਿੰਨੇ ਲੋਕ ਹਾਜ਼ਰ ਹੁੰਦੇ ਹਨ। ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਆਪਣੇ ਘਰ ਵਿਚ ਪੁਸਤਕ ਅਧਿਐਨ ਰੱਖਣ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੀ ਫ਼ਾਇਦਾ ਹੋਇਆ ਹੈ। ਜੋ ਵੀ ਭੈਣ-ਭਰਾ ਪੁਸਤਕ ਅਧਿਐਨ ਵਾਸਤੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣੇ ਚਾਹੁੰਦਾ ਹੈ, ਉਸ ਨੂੰ ਇਸ ਬਾਰੇ ਪ੍ਰਧਾਨ ਨਿਗਾਹਬਾਨ ਨੂੰ ਦੱਸ ਦੇਣਾ ਚਾਹੀਦਾ ਹੈ।
20 ਮਿੰਟ: “ਇਸ ਨੂੰ ਕਬੂਲ ਕਰੋ।”b ਚਰਚਾ ਦੌਰਾਨ ਇਕ ਜਾਂ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਹੜੇ ਕੁਆਰੇ ਰਹਿ ਕੇ ਰਾਜ ਦੇ ਕੰਮਾਂ ਵਿਚ ਜ਼ਿਆਦਾ ਹਿੱਸਾ ਲੈ ਰਹੇ ਹਨ। ਉਨ੍ਹਾਂ ਤੋਂ ਪੁੱਛੋ ਕਿ ਆਪਣੀ ਸੇਵਾ ਵਿਚ ਸੰਤੁਸ਼ਟੀ ਪ੍ਰਾਪਤ ਕਰਨ ਵਿਚ ਕਿਹੜੀ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ ਹੈ।
ਗੀਤ 35 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਅਪ੍ਰੈਲ
ਗੀਤ 51
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਅਪ੍ਰੈਲ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਅਤੇ 1 ਮਈ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਉੱਤੇ ਚਰਚਾ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਗਿਆਨ ਕਿਤਾਬ ਦਾ ਅਧਿਐਨ ਖ਼ਤਮ ਕਰਨ ਤੋਂ ਬਾਅਦ ਵਿਦਿਆਰਥੀ ਨਾਲ ਇਸ ਨਵੀਂ ਕਿਤਾਬ ਵਿੱਚੋਂ ਅਧਿਐਨ ਕਰਨ ਦੇ ਪ੍ਰਬੰਧ ਬਾਰੇ ਦੱਸੋ। (km-PJ 6/00 ਸਫ਼ਾ 4, ਪੈਰੇ 5-6) ਹਾਜ਼ਰੀਨ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਉਨ੍ਹਾਂ ਨੂੰ ਇਸ ਕਿਤਾਬ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ। ਇਹ ਦੱਸੋ ਕਿ ਵਿਦਿਆਰਥੀ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਗਹਿਰਾਈ ਨਾਲ ਸੋਚਣ ਦੀ ਪ੍ਰੇਰਣਾ ਦੇਣ ਲਈ ਇਸ ਕਿਤਾਬ ਵਿਚ ਕਈ ਥਾਵਾਂ ਉੱਤੇ ਸਵਾਲ ਤੇ ਆਇਤਾਂ ਇਸਤੇਮਾਲ ਕੀਤੀਆਂ ਗਈਆਂ ਹਨ। ਸਫ਼ੇ 47-9, ਪੈਰਾ 13 ਉੱਤੇ ਦਿੱਤੀ ਉਦਾਹਰਣ ਪੇਸ਼ ਕਰੋ।
20 ਮਿੰਟ: “ਪੁਨਰ-ਮੁਲਾਕਾਤਾਂ ਕਰਨ ਨਾਲ ਹੀ ਬਾਈਬਲ ਸਟੱਡੀਆਂ ਸ਼ੁਰੂ ਹੁੰਦੀਆਂ ਹਨ।”c ਲੇਖ ਵਿਚ ਦਿੱਤੇ ਸਵਾਲਾਂ ਨੂੰ ਵਰਤਦੇ ਹੋਏ ਇਕ ਬਜ਼ੁਰਗ ਇਸ ਨੂੰ ਪੇਸ਼ ਕਰੇਗਾ। ਇਸ ਵਿਚ ਦਿੱਤੀਆਂ ਸਲਾਹਾਂ ਦੀ ਪੁਸ਼ਟੀ ਕਰਨ ਲਈ ਹਾਜ਼ਰੀਨ ਸੰਖੇਪ ਵਿਚ ਆਪਣੇ ਵਧੀਆ ਤਜਰਬੇ ਦੱਸ ਸਕਦੇ ਹਨ। ਪੈਰਾ 5 ਉੱਤੇ ਚਰਚਾ ਕਰਦੇ ਸਮੇਂ ਕਲੀਸਿਯਾ ਦੇ ਕਿਸੇ ਭੈਣ ਜਾਂ ਭਰਾ ਦੇ ਇਕ ਤਜਰਬੇ ਦਾ ਪ੍ਰਦਰਸ਼ਨ ਦਿਖਾਓ ਕਿ ਉਸ ਨੇ ਕਿਸ ਤਰ੍ਹਾਂ ਇਕ ਸਟੱਡੀ ਸ਼ੁਰੂ ਕੀਤੀ ਸੀ।
ਗੀਤ 89 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਮਈ
ਗੀਤ 120
10 ਮਿੰਟ: ਸਥਾਨਕ ਘੋਸ਼ਣਾਵਾਂ। “ਕਿੰਗਡਮ ਹਾਲ ਲਾਇਬ੍ਰੇਰੀਆਂ ਵਾਸਤੇ ਨਵਾਂ ਪ੍ਰਬੰਧ” ਨਾਮਕ ਲੇਖ ਉੱਤੇ ਸੰਖੇਪ ਵਿਚ ਚਰਚਾ ਕਰੋ। ਉਸ ਭਰਾ ਦਾ ਨਾਂ ਦੱਸੋ ਜੋ ਕਿੰਗਡਮ ਹਾਲ ਲਾਇਬ੍ਰੇਰੀ ਦੀ ਜ਼ਿੰਮੇਵਾਰੀ ਸੰਭਾਲੇਗਾ।
20 ਮਿੰਟ: “ਯਹੋਵਾਹ ਦੇ ਗਵਾਹਾਂ ਦਾ 2003 ‘ਪਰਮੇਸ਼ੁਰ ਦੀ ਵਡਿਆਈ ਕਰੋ’ ਜ਼ਿਲ੍ਹਾ ਸੰਮੇਲਨ।”d ਕਲੀਸਿਯਾ ਦਾ ਸੈਕਟਰੀ ਇਸ ਨੂੰ ਪੇਸ਼ ਕਰੇਗਾ। ਸੈਕਟਰੀ ਪੈਰੇ 4-12 ਵੱਲ ਜ਼ਿਆਦਾ ਧਿਆਨ ਦੇਵੇਗਾ। ਪੈਰੇ 9-10 ਦੀ ਚਰਚਾ ਕਰਦੇ ਸਮੇਂ ਸੈਕਟਰੀ ਦੱਸੇਗਾ ਕਿ ਕਲੀਸਿਯਾ ਦਾ ਸੰਮੇਲਨ ਕੋਆਰਡੀਨੇਟਰ ਹੋਣ ਦੇ ਨਾਤੇ ਉਸ ਦੀ ਕੀ ਜ਼ਿੰਮੇਵਾਰੀ ਹੈ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਸੰਮੇਲਨ ਵਿਚ ਜਾਣ ਦੇ ਜਲਦੀ ਤੋਂ ਜਲਦੀ ਪ੍ਰਬੰਧ ਕਰਨ।
15 ਮਿੰਟ: ਚੰਗੀ ਰਿਪੋਰਟ—ਖ਼ੁਸ਼ ਹੋਣ ਦਾ ਕਾਰਨ। (ਕਹਾ. 15:30) ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਮਾਰਚ ਅਤੇ ਅਪ੍ਰੈਲ ਮਹੀਨਿਆਂ ਦੌਰਾਨ ਪੂਰੀ ਕਲੀਸਿਯਾ ਵੱਲੋਂ ਮਿਲ ਕੇ ਪ੍ਰਚਾਰ ਕਰਨ ਦੇ ਕੀ ਨਤੀਜੇ ਨਿਕਲੇ ਹਨ। ਭੈਣਾਂ-ਭਰਾਵਾਂ ਨੂੰ ਆਪਣੇ ਚੰਗੇ ਤਜਰਬੇ ਦੱਸਣ ਲਈ ਕਹੋ ਜਦੋਂ ਉਨ੍ਹਾਂ ਨੇ: (1) ਯਾਦਗਾਰੀ ਸਮਾਰੋਹ ਵਿਚ ਆਉਣ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੀ ਮਦਦ ਕੀਤੀ, (2) ਸਹਿਯੋਗੀ ਪਾਇਨੀਅਰੀ ਕੀਤੀ, (3) ਗ਼ੈਰ-ਸਰਗਰਮ ਪ੍ਰਕਾਸ਼ਕ ਨੂੰ ਪ੍ਰਚਾਰ ਦੇ ਕੰਮ ਵਿਚ ਦੁਬਾਰਾ ਹਿੱਸਾ ਲੈਣ ਦਾ ਉਤਸ਼ਾਹ ਦਿੱਤਾ, (4) ਕਿਸੇ ਨਵੇਂ ਵਿਅਕਤੀ ਨੂੰ ਪ੍ਰਚਾਰਕ ਬਣਨ ਦੀ ਪ੍ਰੇਰਣਾ ਦਿੱਤੀ ਅਤੇ (5) ਯਾਦਗਾਰੀ ਸਮਾਰੋਹ ਵਿਚ ਆਏ ਲੋਕਾਂ ਦੀ ਹੋਰ ਸਿੱਖਣ ਵਿਚ ਮਦਦ ਕੀਤੀ। ਟਿੱਪਣੀਆਂ ਕਰਨ ਲਈ ਪਹਿਲਾਂ ਤੋਂ ਹੀ ਕੁਝ ਭੈਣਾਂ-ਭਰਾਵਾਂ ਨੂੰ ਤਿਆਰ ਕਰੋ। ਭੈਣਾਂ-ਭਰਾਵਾਂ ਦੀ ਸ਼ਲਾਘਾ ਕਰੋ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਦੀ ਪ੍ਰੇਰਣਾ ਦਿਓ।
ਗੀਤ 126 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।