ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/03 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2003
  • ਸਿਰਲੇਖ
  • ਹਫ਼ਤਾ ਆਰੰਭ 12 ਮਈ
  • ਹਫ਼ਤਾ ਆਰੰਭ 19 ਮਈ
  • ਹਫ਼ਤਾ ਆਰੰਭ 26 ਮਈ
  • ਹਫ਼ਤਾ ਆਰੰਭ 2 ਜੂਨ
ਸਾਡੀ ਰਾਜ ਸੇਵਕਾਈ—2003
km 5/03 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 12 ਮਈ

ਗੀਤ 1

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਅਤੇ 15 ਮਈ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਪ੍ਰਕਾਸ਼ਕ ਘਰ-ਸੁਆਮੀ ਨੂੰ ਚੰਦਾ ਦੇਣ ਦੇ ਪ੍ਰਬੰਧ ਬਾਰੇ ਦੱਸੇਗਾ।

20 ਮਿੰਟ: ਮਾਪਿਓ—ਆਪਣੇ ਬੱਚਿਆਂ ਦੀ ਤਰੱਕੀ ਕਰਨ ਵਿਚ ਮਦਦ ਕਰੋ। ਸੇਵਾ ਸਕੂਲ (ਅੰਗ੍ਰੇਜ਼ੀ) ਕਿਤਾਬ, ਸਫ਼ੇ 9-12 ਅਤੇ 21-38 ਉੱਤੇ ਦਿੱਤੇ ਖ਼ਾਸ ਮੁੱਦਿਆਂ ਨੂੰ ਇਕ ਭਾਸ਼ਣ ਦੇ ਰੂਪ ਵਿਚ ਪੇਸ਼ ਕਰੋ। ਮਾਪਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਨ੍ਹਾਂ ਵਿੱਚੋਂ ਕੁਝ ਮੁੱਦਿਆਂ ਨੂੰ ਆਪਣੇ ਪਰਿਵਾਰਕ ਅਧਿਐਨ ਵਿਚ ਵਰਤਣ, ਤਾਂਕਿ ਉਹ ਆਪਣੇ ਬੱਚਿਆਂ ਦੀ ਤਰੱਕੀ ਕਰਨ ਵਿਚ ਮਦਦ ਕਰ ਸਕਣ। ਕੁਝ ਖ਼ਾਸ ਸੁਝਾਵਾਂ ਉੱਤੇ ਚਰਚਾ ਕਰੋ ਜੋ ਬੱਚਿਆਂ ਦੀ ਚੰਗੀ ਤਰ੍ਹਾਂ ਨਾਲ ਪੜ੍ਹਨ ਜਾਂ ਅਧਿਐਨ ਕਰਨ ਵਿਚ ਮਦਦ ਕਰਨਗੇ।

15 ਮਿੰਟ: “ਸਾਨੂੰ ਖ਼ੁਸ਼ ਖ਼ਬਰੀ ਸੌਂਪੀ ਗਈ ਹੈ।”a ਇਕ ਜਾਂ ਦੋ ਭੈਣ-ਭਰਾਵਾਂ ਨੂੰ ਸੰਖੇਪ ਵਿਚ ਇਹ ਦੱਸਣ ਲਈ ਪਹਿਲਾਂ ਤੋਂ ਹੀ ਤਿਆਰ ਕਰੋ ਕਿ ਉਨ੍ਹਾਂ ਨੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਆਪਣੇ ਹਾਲਾਤਾਂ ਵਿਚ ਕਿਵੇਂ ਫੇਰ-ਬਦਲ ਕੀਤਾ ਹੈ।

ਗੀਤ 46 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 19 ਮਈ

ਗੀਤ 62

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਹਰ ਮੌਕੇ ਤੇ ਗਵਾਹੀ ਦੇ ਕੇ ਯਹੋਵਾਹ ਦੀ ਮਹਿਮਾ ਕਰੋ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪੈਰਾ 3 ਦੀ ਚਰਚਾ ਕਰਦੇ ਸਮੇਂ, ਹਾਜ਼ਰੀਨ ਨੂੰ ਪੁੱਛੋ ਕਿ ਅੱਗੇ ਦਿੱਤੇ ਹਾਲਾਤਾਂ ਵਿਚ ਬਾਈਬਲ ਬਾਰੇ ਚਰਚਾ ਸ਼ੁਰੂ ਕਰਨ ਲਈ ਕੀ ਕਿਹਾ ਜਾ ਸਕਦਾ ਹੈ: (1) ਸ਼ਾਪਿੰਗ ਕਰਦੇ ਸਮੇਂ, (2) ਬੱਸ ਵਿਚ ਸਫ਼ਰ ਕਰਦੇ ਸਮੇਂ, (3) ਆਪਣੇ ਗੁਆਂਢੀ ਨਾਲ, (4) ਕੰਮ ਦੀ ਥਾਂ ਤੇ ਆਪਣੇ ਕਿਸੇ ਸਹਿਕਰਮੀ ਨਾਲ ਅਤੇ (5) ਸਕੂਲ ਵਿਚ ਆਪਣੇ ਸਹਿਪਾਠੀ ਨਾਲ। ਕਲੀਸਿਯਾ ਦੇ ਕਿਸੇ ਭੈਣ ਜਾਂ ਭਰਾ ਦਾ ਤਜਰਬਾ ਦੱਸੋ ਜਿਸ ਨੇ ਮੌਕਾ ਪਾ ਕੇ ਕਿਸੇ ਨੂੰ ਗਵਾਹੀ ਦਿੱਤੀ ਅਤੇ ਚੰਗੇ ਨਤੀਜੇ ਹਾਸਲ ਕੀਤੇ।

ਗੀਤ 135 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 26 ਮਈ

ਗੀਤ 174

10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਮਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਅਤੇ 1 ਜੂਨ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਘਰ-ਸੁਆਮੀ ਰਸਾਲੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਪ੍ਰਕਾਸ਼ਕ ਉਸ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦਿੰਦਾ ਹੈ।

10 ਮਿੰਟ: ਪ੍ਰਸ਼ਨ ਡੱਬੀ। ਇਕ ਭਾਸ਼ਣ। ਟੈਲੀਫ਼ੋਨ ਰਾਹੀਂ ਗਵਾਹੀ ਦੇਣ ਬਾਰੇ ਫਰਵਰੀ 2001 ਦੀ ਸਾਡੀ ਰਾਜ ਸੇਵਕਾਈ, ਸਫ਼ਾ 6, ਪੈਰੇ 12-15 ਵਿਚ ਦਿੱਤੇ ਕੁਝ ਸੁਝਾਵਾਂ ਉੱਤੇ ਸੰਖੇਪ ਵਿਚ ਚਰਚਾ ਕਰੋ। ਹੋਰ ਸੁਝਾਅ ਵੀ ਦਿੱਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਲਾਗੂ ਕਰਨ ਨਾਲ ਤੁਹਾਡੀ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਚੰਗੇ ਨਤੀਜੇ ਮਿਲੇ ਹਨ।

25 ਮਿੰਟ: “ਪਰਮੇਸ਼ੁਰ ਦਾ ਬਚਨ ਸੱਚਾ ਹੈ।”b ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਗਵਾਹਾਂ ਨੇ ਬਾਈਬਲ ਵਿੱਚੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਸੱਚਾਈ ਸਿੱਖਣ ਵਿਚ ਕਿਵੇਂ ਮਦਦ ਕੀਤੀ ਸੀ। ਪੈਰਾ 4 ਦੀ ਚਰਚਾ ਕਰਦੇ ਸਮੇਂ, ਇਕ ਯੋਗ ਪ੍ਰਕਾਸ਼ਕ ਪ੍ਰਦਰਸ਼ਨ ਕਰ ਕੇ ਦਿਖਾਏਗਾ ਕਿ ਪਹਿਲੀ ਮੁਲਾਕਾਤ ਤੇ ਬਾਈਬਲ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਉਹ “ਪਰਮੇਸ਼ੁਰ ਦੇ ਬਚਨ ਨੂੰ ਇਸਤੇਮਾਲ ਕਰੋ” ਲੇਖ ਵਿਚ ਦਿੱਤੇ ਕੁਝ ਸੁਝਾਵਾਂ ਨੂੰ ਇਸਤੇਮਾਲ ਕਰਦਾ ਹੈ।—km-PJ 12/01 ਸਫ਼ਾ 1 ਪੈਰੇ 3-4.

ਗੀਤ 188 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 2 ਜੂਨ

ਗੀਤ 210

10 ਮਿੰਟ: ਸਥਾਨਕ ਘੋਸ਼ਣਾਵਾਂ। ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਨੂੰ ਪੇਸ਼ ਕਰਨ ਲਈ ਦਿੱਤੇ ਗਏ ਸੁਝਾਵਾਂ ਵਿੱਚੋਂ ਇਕ-ਦੋ ਸੁਝਾਵਾਂ ਉੱਤੇ ਪੁਨਰ-ਵਿਚਾਰ ਕਰੋ।

20 ਮਿੰਟ: ਜਾਇਜ਼ ਵਿਆਹ—ਪਰਮੇਸ਼ੁਰ ਵੱਲੋਂ ਮੰਗ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕਈ ਦੇਸ਼ਾਂ ਵਿਚ ਇਹ ਆਮ ਦੇਖਿਆ ਜਾਂਦਾ ਹੈ ਕਿ ਲੋਕ ਵਿਆਹ ਕਰਾਏ ਬਗੈਰ ਹੀ ਪਤੀ-ਪਤਨੀ ਵਾਂਗ ਰਹਿੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਇਸ ਦੇ ਬਹੁਤ ਸਾਰੇ ਫ਼ਾਇਦੇ ਹਨ। ਬਾਈਬਲ ਦੀ ਰਾਇ ਦੱਸੋ ਅਤੇ ਇਸ ਗੱਲ ਉੱਤੇ ਜ਼ੋਰ ਦਿਓ ਕਿ ਵਿਆਹ ਦਾ ਪ੍ਰਬੰਧ ਪਰਮੇਸ਼ੁਰ ਨੇ ਸ਼ੁਰੂ ਕੀਤਾ ਸੀ। (rs ਸਫ਼ੇ 248-9) ਵਿਆਹ ਕੀਤੇ ਬਗੈਰ ਇਕੱਠੇ ਰਹਿਣਾ ਵਿਭਚਾਰ ਹੈ। (fy ਸਫ਼ਾ 17) ਅਧਿਐਨ ਦਿਖਾਉਂਦੇ ਹਨ ਕਿ ਵਿਆਹ ਤੋਂ ਪਹਿਲਾਂ ਸਹਿਵਾਸ ਕਰਨ ਨਾਲ ਵਿਆਹ ਦੇ ਸਫ਼ਲ ਹੋਣ ਦੀ ਸੰਭਾਵਨਾ ਵਧਣ ਦੀ ਬਜਾਇ ਘੱਟ ਜਾਂਦੀ ਹੈ। (g02 3/8 ਸਫ਼ਾ 29; g92 9/8 ਸਫ਼ਾ 28; g91 5/8 ਸਫ਼ਾ 28) ਮਸੀਹੀ ਯਹੋਵਾਹ ਦੇ ਮਿਆਰਾਂ ਉੱਤੇ ਚੱਲ ਕੇ ਉਸ ਦਾ ਆਦਰ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਹੀ ਫ਼ਾਇਦਾ ਹੁੰਦਾ ਹੈ।—ਯਸਾ. 48:17, 18.

15 ਮਿੰਟ: ਤੁਸੀਂ ਕੀ ਲਾਭ ਹਾਸਲ ਕਰ ਰਹੇ ਹੋ? ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਚਰਚਾ ਕਰਦਾ ਹੈ। ਇਸ ਸਾਲ ਜਨਵਰੀ ਤੋਂ ਅਸੀਂ ਨਵੇਂ ਤਰੀਕੇ ਨਾਲ ਦੈਵ-ਸ਼ਾਸਕੀ ਸੇਵਕਾਈ ਸਕੂਲ ਚਲਾਉਣਾ ਸ਼ੁਰੂ ਕੀਤਾ ਸੀ। ਸਕੂਲ ਦੀਆਂ ਕੁਝ ਨਵੀਆਂ ਵਿਸ਼ੇਸ਼ਤਾਵਾਂ ਬਾਰੇ ਸੰਖੇਪ ਵਿਚ ਦੱਸੋ। ਹੁਣ ਤਕ ਇਸ ਸਕੂਲ ਤੋਂ ਹੋਏ ਫ਼ਾਇਦਿਆਂ ਬਾਰੇ ਦੱਸੋ। ਕੀ ਹੋਰ ਭੈਣ-ਭਰਾਵਾਂ ਨੇ ਸਕੂਲ ਲਈ ਆਪਣੇ ਨਾਂ ਦਿੱਤੇ ਹਨ? ਕੀ ਉਹ ਹੁਣ ਸਕੂਲ ਵਿਚ ਹਿੱਸਾ ਲੈਣ ਲਈ ਜ਼ਿਆਦਾ ਉਤਸੁਕ ਹਨ? ਸੁਧਾਰ ਲਈ ਸਲਾਹ-ਮਸ਼ਵਰਾ ਦੇਣ ਦੇ ਨਵੇਂ ਤਰੀਕੇ ਤੋਂ ਵਿਦਿਆਰਥੀਆਂ ਨੂੰ ਕੀ ਲਾਭ ਹੋ ਰਿਹਾ ਹੈ? ਹਾਜ਼ਰੀਨ ਨੂੰ ਆਪਣੇ ਵਿਚਾਰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਹੁਣ ਤਕ ਸਕੂਲ ਦੇ ਇਸ ਨਵੇਂ ਪ੍ਰਬੰਧ ਤੋਂ ਕਿਵੇਂ ਲਾਭ ਹਾਸਲ ਕੀਤਾ ਹੈ ਅਤੇ ਉਨ੍ਹਾਂ ਦੇ ਖ਼ਿਆਲ ਵਿਚ ਇਹ ਅੱਗੇ ਜਾ ਕੇ ਉਨ੍ਹਾਂ ਦੀ ਕਿਵੇਂ ਮਦਦ ਕਰੇਗਾ।

ਗੀਤ 225 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ