ਸੇਵਾ ਸਭਾ ਅਨੁਸੂਚੀ
ਸੂਚਨਾ: ਸੰਮੇਲਨਾਂ ਵਾਲੇ ਮਹੀਨਿਆਂ ਦੌਰਾਨ ਸਾਡੀ ਰਾਜ ਸੇਵਕਾਈ ਵਿਚ ਹਰ ਹਫ਼ਤੇ ਲਈ ਸੇਵਾ ਸਭਾ ਅਨੁਸੂਚੀ ਦਿੱਤੀ ਜਾਵੇਗੀ। ਕਲੀਸਿਯਾਵਾਂ “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਹਫ਼ਤੇ ਦੀ ਅਨੁਸੂਚੀ ਵਿਚ ਲੋੜੀਂਦਾ ਫੇਰ-ਬਦਲ ਕਰ ਸਕਦੀਆਂ ਹਨ। ਜੇ ਹੋ ਸਕੇ, ਤਾਂ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਦੀ ਸੇਵਾ ਸਭਾ ਵਿਚ 15 ਮਿੰਟਾਂ ਲਈ ਇਸ ਅੰਕ ਦੇ ਅੰਤਰ-ਪੱਤਰ ਵਿੱਚੋਂ ਕੁਝ ਮੁੱਖ-ਮੁੱਖ ਸਲਾਹਾਂ ਨੂੰ ਦੁਹਰਾਓ ਜੋ ਸਥਾਨਕ ਹਾਲਾਤਾਂ ਉੱਤੇ ਲਾਗੂ ਹੁੰਦੀਆਂ ਹਨ। ਜਨਵਰੀ ਵਿਚ ਇਕ ਪੂਰੀ ਸੇਵਾ ਸਭਾ ਨੂੰ ਸੰਮੇਲਨ ਦੀਆਂ ਖ਼ਾਸ-ਖ਼ਾਸ ਗੱਲਾਂ ਦਾ ਪੁਨਰ-ਵਿਚਾਰ ਕਰਨ ਲਈ ਅਲੱਗ ਰੱਖਿਆ ਜਾਵੇਗਾ। ਇਸ ਚਰਚਾ ਦੀ ਤਿਆਰੀ ਲਈ ਅਸੀਂ ਸੰਮੇਲਨ ਵਿਚ ਸਿੱਖੀਆਂ ਖ਼ਾਸ-ਖ਼ਾਸ ਗੱਲਾਂ ਦੇ ਨੋਟਸ ਲੈ ਸਕਦੇ ਹਾਂ। ਅਸੀਂ ਉਹ ਗੱਲਾਂ ਵੀ ਲਿਖ ਸਕਦੇ ਹਾਂ ਜੋ ਅਸੀਂ ਆਪ ਆਪਣੀ ਜ਼ਿੰਦਗੀ ਵਿਚ ਅਤੇ ਖੇਤਰ ਸੇਵਕਾਈ ਵਿਚ ਲਾਗੂ ਕਰਨੀਆਂ ਚਾਹੁੰਦੇ ਹਾਂ। ਫਿਰ ਅਸੀਂ ਦੂਸਰਿਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਆਪਣਾ ਤਜਰਬਾ ਦੱਸ ਸਕਾਂਗੇ ਕਿ ਸੰਮੇਲਨ ਤੋਂ ਬਾਅਦ ਅਸੀਂ ਇਨ੍ਹਾਂ ਸੁਝਾਵਾਂ ਨੂੰ ਕਿੱਦਾਂ ਲਾਗੂ ਕੀਤਾ ਹੈ।
ਹਫ਼ਤਾ ਆਰੰਭ 14 ਜੁਲਾਈ
ਗੀਤ 56
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਜੁਲਾਈ ਦੇ ਪਹਿਰਾਬੁਰਜ ਰਸਾਲੇ ਨੂੰ ਕਲੀਸਿਯਾ ਦੇ ਖੇਤਰ ਵਿਚ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਵੇਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
15 ਮਿੰਟ: “ਯਹੋਵਾਹ ਦੀ ਵਡਿਆਈ ਕਰਨ ਲਈ ਇਕੱਠੇ ਹੋਣਾ।”a ਚਰਚਾ ਕਰਨ ਲਈ ਲੇਖ ਵਿਚ ਦਿੱਤੇ ਸਵਾਲ ਵਰਤੋ। ਸਾਰਿਆਂ ਨੂੰ ਤਿੰਨੋਂ ਦਿਨ ਹਰ ਸੈਸ਼ਨ ਵਿਚ ਸਵੇਰ ਤੋਂ ਲੈ ਕੇ ਸ਼ਾਮ ਤਕ ਹਾਜ਼ਰ ਰਹਿਣ ਲਈ ਉਤਸ਼ਾਹਿਤ ਕਰੋ। ਇਸ ਗੱਲ ਤੇ ਜ਼ੋਰ ਦਿਓ ਕਿ ਅਸੀਂ ਸੰਮੇਲਨ ਵਿਚ ਸਿਰਫ਼ ਸੁਣੀਏ ਹੀ ਨਾ, ਸਗੋਂ ਸੁਣੀਆਂ ਗੱਲਾਂ ਤੇ ਚੱਲੀਏ ਵੀ। ਉੱਪਰ ਦਿੱਤੀ ਸੂਚਨਾ ਵੱਲ ਧਿਆਨ ਖਿੱਚੋ ਜਿਸ ਵਿਚ ਦੱਸਿਆ ਗਿਆ ਹੈ ਕਿ ਜਨਵਰੀ ਮਹੀਨੇ ਦੀ ਇਕ ਸੇਵਾ ਸਭਾ ਵਿਚ ਜ਼ਿਲ੍ਹਾ ਸੰਮੇਲਨ ਦੀਆਂ ਖ਼ਾਸ-ਖ਼ਾਸ ਗੱਲਾਂ ਤੇ ਚਰਚਾ ਕੀਤੀ ਜਾਵੇਗੀ। ਸਾਰਿਆਂ ਨੂੰ ਨੋਟਸ ਲੈਣ ਲਈ ਕਹੋ।
20 ਮਿੰਟ: “ਪਰਮੇਸ਼ੁਰ ਦੀ ਦਇਆ ਲਈ ਸ਼ੁਕਰਗੁਜ਼ਾਰੀ ਦਿਖਾਓ।”b ਪੈਰਾ 3 ਉੱਤੇ ਚਰਚਾ ਕਰਦੇ ਵੇਲੇ ਅਕਤੂਬਰ 1998 ਦੀ ਸਾਡੀ ਰਾਜ ਸੇਵਕਾਈ ਸਫ਼ਾ 8 ਵਿੱਚੋਂ ਰਸਾਲਾ ਮਾਰਗ ਸ਼ੁਰੂ ਕਰਨ ਦੇ ਸੁਝਾਅ ਦਿਓ। ਇਕ ਜਾਂ ਦੋ ਕਾਬਲ ਪ੍ਰਚਾਰਕਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਕਿਹੜਾ ਤਰੀਕਾ ਵਰਤਿਆ ਹੈ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਕ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਟੀਚਾ ਰੱਖਣ।—om ਸਫ਼ਾ 91.
ਗੀਤ 176 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਜੁਲਾਈ
ਗੀਤ 184
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਸ਼ੁਭ ਕਰਮ ਕਰਨ ਵਿਚ ਮਿਸਾਲ ਬਣੋ।”c ਚਰਚਾ ਕਰਨ ਲਈ ਲੇਖ ਵਿਚ ਦਿੱਤੇ ਸਵਾਲ ਵਰਤੋ। ਇਸ ਗੱਲ ਤੇ ਜ਼ੋਰ ਦਿਓ ਕਿ ਸੰਮੇਲਨ ਦੇ ਸ਼ਹਿਰ ਵਿਚ ਰਹਿਣ ਦੀ ਥਾਂ ਲੱਭਣ ਵਿਚ ਸਾਡੀ ਮਦਦ ਕਰਨ ਦੇ ਜੋ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਨੂੰ ਸਾਰੇ ਭੈਣ-ਭਰਾ ਆਪਣਾ ਪੂਰਾ ਸਹਿਯੋਗ ਦੇਣ। ਸਾਰਿਆਂ ਨੂੰ ਇਹ ਯਾਦ ਕਰਾਓ ਕਿ ਪੂਰੇ ਸੰਮੇਲਨ ਦੌਰਾਨ ਸਫ਼ਾਈ ਰੱਖਣੀ ਕਿਉਂ ਜ਼ਰੂਰੀ ਹੈ। ਸਮਝਾਓ ਕਿ ਹਰ ਵਿਅਕਤੀ ਨੂੰ ਸੰਮੇਲਨ ਵਿਚ ਚੰਗਾ ਚਾਲ-ਚਲਣ ਕਿਉਂ ਰੱਖਣਾ ਚਾਹੀਦਾ ਹੈ।
20 ਮਿੰਟ: ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਦਲੇਰੀ ਦੀ ਰੀਸ ਕਰੋ। ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 170-1 ਦੇ ਆਧਾਰ ਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਪੈਰਾ 7 ਵਿਚ ਦਿੱਤੇ ਸਵਾਲਾਂ ਦੇ ਜਵਾਬ ਦੇਣ ਦਾ ਸੱਦਾ ਦਿਓ ਅਤੇ ਜਵਾਬ ਦਿੰਦੇ ਵੇਲੇ ਦਿੱਤੀਆਂ ਗਈਆਂ ਆਇਤਾਂ ਇਸਤੇਮਾਲ ਕਰਨ ਲਈ ਕਹੋ। ਕੁਝ ਖ਼ਾਸ ਆਇਤਾਂ ਪੜ੍ਹੋ। ਦੱਸੋ ਕਿ ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਕੀ ਸਿੱਖਦੇ ਹਾਂ ਅਤੇ ਇਹ ਬਿਰਤਾਂਤ ਪ੍ਰਚਾਰ ਦੇ ਕੰਮ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ।
ਗੀਤ 201 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਜੁਲਾਈ
ਗੀਤ 45
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਜੁਲਾਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਵੇਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੰਦਾ ਹੈ।
15 ਮਿੰਟ: “ਸੋਹਣੇ ਕੱਪੜੇ ਪਾਉਣ ਨਾਲ ਪਰਮੇਸ਼ੁਰ ਦਾ ਆਦਰ ਹੁੰਦਾ ਹੈ।”d ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਚਰਚਾ ਕਰਨ ਲਈ ਲੇਖ ਵਿਚ ਦਿੱਤੇ ਗਏ ਸਵਾਲ ਵਰਤੋ। ਜੋ ਭਰਾ ਚੰਗੀ ਤਰ੍ਹਾਂ ਪੜ੍ਹ ਸਕਦਾ ਹੈ, ਉਸ ਕੋਲੋਂ ਹਰ ਪੈਰਾ ਉੱਚੀ ਪੜ੍ਹਵਾਓ।
20 ਮਿੰਟ: “ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਤੋਂ ਖ਼ੁਸ਼ੀ ਮਿਲਦੀ ਹੈ।”e ਪੈਰਾ 3 ਦੀ ਚਰਚਾ ਕਰਦੇ ਸਮੇਂ ਸਤੰਬਰ 2001 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀ ਪ੍ਰਸ਼ਨ ਡੱਬੀ ਵਿੱਚੋਂ ਕੁਝ ਗੱਲਾਂ ਦੱਸੋ। ਇਕ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਦੀ ਛੋਟੀ ਜਿਹੀ ਇੰਟਰਵਿਊ ਲਓ। ਉਸ ਨੂੰ ਪੁੱਛੋ ਕਿ ਉਸ ਨੇ ਆਪਣੇ ਬੁੱਕ ਸਟੱਡੀ ਗਰੁੱਪ ਵਾਸਤੇ ਖੇਤਰ ਸੇਵਾ ਦੇ ਕੀ ਪ੍ਰਬੰਧ ਕੀਤੇ ਹਨ ਅਤੇ ਗਰੁੱਪ ਦੇ ਸਾਰੇ ਭੈਣ-ਭਰਾਵਾਂ ਨੂੰ ਇਕੱਠੇ ਮਿਲ ਕੇ ਪ੍ਰਚਾਰ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ।
ਗੀਤ 36 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 4 ਅਗਸਤ
ਗੀਤ 178
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਅਗਸਤ ਵਿਚ ਕਿਹੜੇ ਪ੍ਰਕਾਸ਼ਨ ਪੇਸ਼ ਕਰਨੇ ਹਨ। ਇਕ ਜਾਂ ਦੋ ਛੋਟੇ ਪ੍ਰਦਰਸ਼ਨ ਦਿਖਾਓ ਜੋ ਖੇਤਰ ਸੇਵਾ ਵਿਚ ਇਸਤੇਮਾਲ ਕੀਤੇ ਜਾ ਸਕਦੇ ਹਨ।
20 ਮਿੰਟ: “ਬਹੁਭਾਸ਼ੀ ਇਲਾਕੇ ਵਿਚ ਸਾਹਿੱਤ ਪੇਸ਼ ਕਰਨਾ।”f ਚਰਚਾ ਕਰਨ ਲਈ ਲੇਖ ਵਿਚ ਦਿੱਤੇ ਸਵਾਲ ਵਰਤੋ। ਪੈਰਾ 3 ਉੱਤੇ ਚਰਚਾ ਕਰਦੇ ਸਮੇਂ ਦੂਸਰੀ ਭਾਸ਼ਾ ਵਿਚ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜੋ ਤੁਹਾਡੇ ਖੇਤਰ ਵਿਚ ਬੋਲੀ ਜਾਂਦੀ ਹੈ ਅਤੇ ਉਸ ਭਾਸ਼ਾ ਵਿਚ ਕੋਈ ਕਲੀਸਿਯਾ ਨਹੀਂ ਹੈ।
15 ਮਿੰਟ: “ਅਪਾਹਜ—ਫਿਰ ਵੀ ਕਾਮਯਾਬ।”g ਦੂਸਰੇ ਕਿਸ ਤਰ੍ਹਾਂ ਅਪਾਹਜ ਭੈਣ-ਭਰਾਵਾਂ ਦੀ ਮਦਦ ਕਰ ਸਕਦੇ ਹਨ, ਇਸ ਬਾਰੇ 22 ਅਗਸਤ 1990, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 22-3 ਤੇ ਦਿੱਤੇ ਸਿਰਲੇਖ “ਕੀ ਕੀਤਾ ਜਾ ਸਕਦਾ ਹੈ?” ਵਿੱਚੋਂ ਕੁਝ ਗੱਲਾਂ ਦੱਸੋ।
ਗੀਤ 49 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
f ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
g ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।