ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
25 ਅਗਸਤ 2003 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 7 ਜੁਲਾਈ ਤੋਂ 25 ਅਗਸਤ 2003 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਅੰਗ੍ਰੇਜ਼ੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਪ੍ਰਚਾਰ ਕਰਦੇ ਸਮੇਂ ਲੋਕਾਂ ਨਾਲ ਨਜ਼ਰ ਮਿਲਾ ਕੇ ਗੱਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ? [be ਸਫ਼ਾ 125 ਪੈਰੇ 1-2; ਸਫ਼ਾ 125 ਡੱਬੀ]
2. ਪ੍ਰਚਾਰ ਕਰਨ ਤੋਂ ਪਹਿਲਾਂ ਜੇ ਤੁਸੀਂ ਘਬਰਾ ਜਾਂਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? [be ਸਫ਼ਾ 128 ਪੈਰੇ 4-5]
3. ਸਟੇਜ ਤੋਂ ਸਹਿਜਤਾ ਨਾਲ ਅਤੇ ਬੋਲਚਾਲ ਦੀ ਸ਼ੈਲੀ ਵਿਚ ਭਾਸ਼ਣ ਦੇਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ? [be ਸਫ਼ਾ 129 ਪੈਰਾ 2; ਸਫ਼ਾ 129 ਡੱਬੀ]
4. ਲੇਵੀਆਂ 16:4, 24, 26, 28; ਯੂਹੰਨਾ 13:10 ਅਤੇ ਪਰਕਾਸ਼ ਦੀ ਪੋਥੀ 19:8 ਵਿਚ ਪਾਏ ਜਾਂਦੇ ਸਿਧਾਂਤਾਂ ਦਾ ਸਾਡੀ ਦਿੱਖ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ ਅਤੇ ਇਹ ਕਿਉਂ ਜ਼ਰੂਰੀ ਹੈ? [be ਸਫ਼ਾ 131 ਪੈਰਾ 3; ਸਫ਼ਾ 131 ਡੱਬੀ]
5. ਲਾਜ ਰੱਖਣ ਵਾਲਾ ਤੇ ‘ਸੰਜਮੀ’ ਇਨਸਾਨ ਕੌਣ ਹੁੰਦਾ ਹੈ? (1 ਤਿਮੋ. 2:9, 10) [be ਸਫ਼ਾ 132 ਪੈਰਾ 1]
ਪੇਸ਼ਕਾਰੀ ਨੰ. 1
6. ਹਾਲਾਂਕਿ ਮਸੀਹੀਆਂ ਨੂੰ ਧੀਰਜ ਨਾਲ ਇਕ-ਦੂਜੇ ਦੀ ਗੱਲ ਸਹਿ ਲੈਣੀ ਚਾਹੀਦੀ ਹੈ, ਪਰ ਉਨ੍ਹਾਂ ਵਿਚ ਕਿਹੜੀ ਗੱਲ ਨੂੰ ਸਹਿਣ ਨਹੀਂ ਕੀਤਾ ਜਾਂਦਾ? (ਕੁਲੁ. 3:13) [w-PJ 01 7/15 ਸਫ਼ਾ 22 ਪੈਰੇ 7-8]
7. ਸਹੀ ਜਾਂ ਗ਼ਲਤ: ਕ੍ਰਮਸੂਚਕ ਸੰਖਿਆ (ordinal number) ਪੂਰਣ ਸੰਖਿਆ ਹੁੰਦੀ ਹੈ। ਸਮਝਾਓ। [si ਸਫ਼ਾ 282 ਪੈਰੇ 24-5]
8. ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਦਾ ਸਭ ਤੋਂ ਪਵਿੱਤਰ ਉਦੇਸ਼ ਕੀ ਹੈ ਅਤੇ ਅਜਿਹਾ ਉਦੇਸ਼ ਹੋਣਾ ਜ਼ਰੂਰੀ ਕਿਉਂ ਹੈ? [be ਸਫ਼ਾ 24 ਪੈਰਾ 1]
9. ਇਕ ਬੁੱਧੀਮਾਨ ਵਿਅਕਤੀ ਕਿਵੇਂ ‘ਗਿਆਨ ਨੂੰ ਰੱਖ ਛੱਡਦਾ’ ਹੈ? (ਕਹਾ. 10:14) [w-PJ 01 7/15 ਸਫ਼ਾ 27 ਪੈਰੇ 4-5]
10. ਅੱਯੂਬ ਦੀਆਂ ਚੰਗੀਆਂ ਆਦਤਾਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ? (ਅੱਯੂ. 1:1, 8; 2:3) [w-PJ 01 8/1 ਸਫ਼ਾ 20 ਪੈਰਾ 4]
ਹਫ਼ਤਾਵਾਰ ਬਾਈਬਲ ਪਠਨ
11. ਪ੍ਰਬੰਧਕ ਸਭਾ ਦੇ ਮੈਂਬਰ “ਇੱਕ ਮਨ ਹੋ ਕੇ” ਕਿਵੇਂ ਕਹਿ ਸਕੇ ਸਨ ਕਿ ਮੁਕਤੀ ਲਈ ਗ਼ੈਰ-ਯਹੂਦੀ ਵਿਸ਼ਵਾਸੀਆਂ ਨੂੰ ਸੁੰਨਤ ਕਰਾਉਣ ਦੀ ਲੋੜ ਨਹੀਂ ਸੀ? (ਰਸੂ. 15:25)
12. ਪ੍ਰਬੰਧਕ ਸਭਾ ਨੇ ਪੌਲੁਸ ਨੂੰ ਮੂਸਾ ਦੀ ਬਿਵਸਥਾ ਦੀਆਂ ਕੁਝ ਮੰਗਾਂ ਪੂਰੀਆਂ ਕਰਨ ਲਈ ਕਿਉਂ ਕਿਹਾ ਸੀ ਜਦ ਕਿ ਯਹੋਵਾਹ ਨੇ ਬਿਵਸਥਾ ਨੂੰ ਖ਼ਤਮ ਕਰ ਦਿੱਤਾ ਸੀ? (ਰਸੂ. 21:20-26) [it-1 ਸਫ਼ਾ 481 ਪੈਰਾ 3; it-2 ਸਫ਼ਾ 1163 ਪੈਰਾ 6–ਸਫ਼ਾ 1164 ਪੈਰਾ 1]
13. ਪੌਲੁਸ ਰਸੂਲ ਉੱਤੇ ਲਾਏ ਕਿਹੜੇ ਝੂਠੇ ਇਲਜ਼ਾਮ ਸਾਨੂੰ ਹਾਲ ਹੀ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਲਾਏ ਇਲਜ਼ਾਮਾਂ ਦੀ ਯਾਦ ਕਰਾਉਂਦੇ ਹਨ? (ਰਸੂ. 24:5, 6) [w-PJ 01 12/15 ਸਫ਼ਾ 22 ਪੈਰਾ 7-ਸਫ਼ਾ 23 ਪੈਰਾ 2]
14. ਦੋ ਸਾਲ ਤਕ ਇਕ ਘਰ ਵਿਚ ਨਜ਼ਰਬੰਦ ਰਹਿਣ ਦੇ ਬਾਵਜੂਦ ਵੀ ਪੌਲੁਸ ਨੇ ਰਾਜ ਦੇ ਪ੍ਰਚਾਰਕ ਵਜੋਂ ਕਿਵੇਂ ਇਕ ਚੰਗੀ ਮਿਸਾਲ ਕਾਇਮ ਕੀਤੀ? (ਰਸੂ. 28:30, 31)
15. “ਹਕੂਮਤਾਂ” ਕਿਸ ਤਰੀਕੇ ਨਾਲ “ਪਰਮੇਸ਼ੁਰ ਦੇ ਇੰਤਜ਼ਾਮ” ਦਾ ਹਿੱਸਾ ਹਨ ਅਤੇ ਮਸੀਹੀਆਂ ਉੱਤੇ ਇਸ ਦਾ ਕੀ ਅਸਰ ਪੈਣਾ ਚਾਹੀਦਾ ਹੈ? (ਰੋਮੀ. 13:1, 2) [w-PJ 00 8/1 ਸਫ਼ਾ 4 ਪੈਰਾ 5]