ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ ਨੂੰ ਪੇਸ਼ ਕਰਨ ਲਈ ਕੁਝ ਸੁਝਾਅ
◼ “ਰੋਜ਼-ਰੋਜ਼ ਅਸੀਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ। ਇਨ੍ਹਾਂ ਨੂੰ ਦੇਖ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਵਿਚ ਸੱਚੀ ਸੰਤੁਸ਼ਟੀ ਮਿਲਣੀ ਸੰਭਵ ਹੈ? [ਜਵਾਬ ਲਈ ਸਮਾਂ ਦਿਓ।] ਮੱਤੀ 5:5 ਵਿਚ ਇਕ ਬਹੁਤ ਹੀ ਵਧੀਆ ਸੁਝਾਅ ਦਿੱਤਾ ਗਿਆ ਹੈ। [ਪੜ੍ਹੋ] ਅਸੀਂ ਹਲੀਮ ਰਹਿ ਕੇ ਕਿਵੇਂ ਆਪਣੇ ਗੁੱਸੇ ਤੇ ਕਾਬੂ ਪਾ ਸਕਦੇ ਹਾਂ? ਜ਼ਰਾ ਇਸ ਬ੍ਰੋਸ਼ਰ ਦੇ ਸਫ਼ਾ 9 ਉੱਤੇ ਦਿੱਤੀ ਤਸਵੀਰ ਤੇ ਟਿੱਪਣੀ ਵੱਲ ਧਿਆਨ ਦਿਓ।” ਹੁਣ ਸਫ਼ਾ 8 ਉੱਤੇ ਪੈਰਾ 11 ਬਾਰੇ ਗੱਲ ਕਰੋ।
◼ “ਅੱਜ ਬੱਚਿਆਂ ਉੱਤੇ ਦੁਨੀਆਂ ਦਾ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਹੈ? [ਜਵਾਬ ਲਈ ਸਮਾਂ ਦਿਓ।] ਆਪਣੇ ਬੱਚਿਆਂ ਨੂੰ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਮਾਪੇ ਕੀ ਕਰ ਸਕਦੇ ਹਨ?” ਕਹਾਉਤਾਂ 22:6 ਪੜ੍ਹੋ। ਫਿਰ ਸਫ਼ਾ 5 ਖੋਲ੍ਹ ਕੇ ਪਹਿਲੀ ਤਸਵੀਰ ਅਤੇ ਪੈਰਾ 2 ਦੀ ਚਰਚਾ ਕਰੋ।
◼ “ਅੱਜ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸ਼ਾਂਤੀ ਤੇ ਖ਼ੁਸ਼ੀ ਪਾਉਣ ਲਈ ਸੰਘਰਸ਼ ਕਰ ਰਹੇ ਹਨ। ਪਰ ਇਹ ਦੋਵੇਂ ਚੀਜ਼ਾਂ ਨਹੀਂ ਮਿਲ ਰਹੀਆਂ। ਤੁਸੀਂ ਕੀ ਸੋਚਦੇ ਹੋ ਕਿ ਇਸ ਦਾ ਕੀ ਕਾਰਨ ਹੋ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਅੱਯੂਬ 14:1, 2 ਵਿਚ ਅੱਜ ਮਨੁੱਖਜਾਤੀ ਦੀ ਹਾਲਤ ਬਾਰੇ ਕੀ ਕਿਹਾ ਗਿਆ ਹੈ? ਸੱਚੀ ਖ਼ੁਸ਼ੀ ਪ੍ਰਾਪਤ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?” ਸਫ਼ਾ 22 ਖੋਲ੍ਹ ਕੇ ਪੈਰਾ 2 ਦਿਖਾਓ ਅਤੇ ਫਿਰ ਇਸ ਸਫ਼ੇ ਉੱਤੇ ਦਿੱਤੀਆਂ ਤਸਵੀਰਾਂ ਬਾਰੇ ਚਰਚਾ ਕਰੋ।