ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ (ਅੰਗ੍ਰੇਜ਼ੀ), ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: “ਤੇਰਾ ਰਾਜ ਆਵੇ” (ਅੰਗ੍ਰੇਜ਼ੀ) ਜਾਂ ਕੀ ਇਹੋ ਜੀਵਨ ਸਭ ਕੁਝ ਹੈ? (ਅੰਗ੍ਰੇਜ਼ੀ) ਜਾਂ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਫਿਰ 1988 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਜੇ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰੋ। ਨਵੰਬਰ: ਗਿਆਨ ਕਿਤਾਬ ਜਾਂ ਮੰਗ ਬਰੋਸ਼ਰ ਪੇਸ਼ ਕਰੋ। ਜੇ ਵਿਅਕਤੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਸ ਨੂੰ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਜਾਂ ਕੋਈ ਹੋਰ ਪੁਰਾਣੀ ਕਿਤਾਬ ਪੇਸ਼ ਕਰੋ।
◼ 20 ਅਕਤੂਬਰ 2003 ਦੇ ਹਫ਼ਤੇ ਤੋਂ ਕਲੀਸਿਯਾ ਪੁਸਤਕ ਅਧਿਐਨ ਵਿਚ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ) ਕਿਤਾਬ ਦਾ ਅਧਿਐਨ ਕੀਤਾ ਜਾਵੇਗਾ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਸਤੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ 31 ਅਗਸਤ 2003 ਤਕ ਜਾਂ ਇਸ ਤੋਂ ਛੇਤੀ ਹੀ ਬਾਅਦ ਸਾਰੇ ਸਾਹਿੱਤ ਅਤੇ ਰਸਾਲਿਆਂ ਨੂੰ ਗਿਣ ਕੇ ਇਸ ਦੀ ਸੂਚੀ ਬਣਾਓ। ਸਾਹਿੱਤ ਦੀ ਗਿਣਤੀ ਉਸੇ ਤਰੀਕੇ ਨਾਲ ਕਰੋ ਜਿਵੇਂ ਸਾਹਿੱਤ ਕੋਆਰਡੀਨੇਟਰ ਹਰ ਮਹੀਨੇ ਸਾਹਿੱਤ ਗਿਣਦਾ ਹੈ। ਸਾਹਿੱਤ ਦੇ ਕੁੱਲ ਜੋੜ ਨੂੰ ਸਾਹਿੱਤ ਸੂਚੀ ਫਾਰਮ (S-18) ਤੇ ਦਰਜ ਕਰਨਾ ਚਾਹੀਦਾ ਹੈ। ਰਸਾਲਿਆਂ ਦੀ ਕੁੱਲ ਗਿਣਤੀ ਸਾਹਿੱਤ ਗਰੁੱਪ ਵਿਚ ਸ਼ਾਮਲ ਹਰ ਕਲੀਸਿਯਾ ਵਿਚ ਰਸਾਲਿਆਂ ਦੀ ਦੇਖ-ਭਾਲ ਕਰਨ ਵਾਲੇ ਭਰਾਵਾਂ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੋਆਰਡੀਨੇਟਿੰਗ ਕਲੀਸਿਯਾ ਦੇ ਸੈਕਟਰੀ ਨੂੰ ਇਸ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹ ਅਤੇ ਕੋਆਰਡੀਨੇਟਿੰਗ ਕਲੀਸਿਯਾ ਦਾ ਪ੍ਰਧਾਨ ਨਿਗਾਹਬਾਨ ਇਸ ਫਾਰਮ ਉੱਤੇ ਦਸਤਖਤ ਕਰਨਗੇ। ਹਰ ਕੋਆਰਡੀਨੇਟਿੰਗ ਕਲੀਸਿਯਾ ਨੂੰ ਤਿੰਨ ਸਾਹਿੱਤ ਸੂਚੀ ਫਾਰਮ (S-18) ਭੇਜੇ ਜਾਣਗੇ। ਅਸਲੀ ਕਾਪੀ 6 ਸਤੰਬਰ ਤੋਂ ਪਹਿਲਾਂ ਸੋਸਾਇਟੀ ਨੂੰ ਡਾਕ ਰਾਹੀਂ ਭੇਜ ਦਿਓ। ਇਕ ਕਾਪੀ ਆਪਣੀ ਫਾਈਲ ਵਿਚ ਰੱਖ ਲਓ। ਤੀਜੀ ਕਾਪੀ ਨੂੰ ਵਰਕ ਸ਼ੀਟ ਵਜੋਂ ਵਰਤਿਆ ਜਾ ਸਕਦਾ ਹੈ।
◼ 29 ਅਤੇ 30 ਅਗਸਤ 2003 ਨੂੰ ਬੰਗਲੌਰ ਬੈਥਲ ਵਿਚ ਉਪਲਬਧ ਸਾਹਿੱਤ ਦੀ ਗਿਣਤੀ ਕੀਤੀ ਜਾਵੇਗੀ। ਇਸ ਕਾਰਨ ਉਨ੍ਹਾਂ ਦਿਨਾਂ ਵਿਚ ਕਲੀਸਿਯਾਵਾਂ ਨੂੰ ਕੋਈ ਵੀ ਸਾਹਿੱਤ ਨਹੀਂ ਭੇਜਿਆ ਜਾਵੇਗਾ।
◼ ਮਲਿਆਲਮ ਵਿਚ ਆਪਣੀ ਸੇਵਕਾਈ ਪੂਰੀ ਕਰਨ ਲਈ ਸੰਗਠਿਤ ਕਿਤਾਬ ਦਾ ਸੋਧਿਆ ਐਡੀਸ਼ਨ ਛਾਪਿਆ ਜਾ ਰਿਹਾ ਹੈ। ਕਲੀਸਿਯਾਵਾਂ ਅਗਲੀ ਵਾਰ ਸਾਹਿੱਤ ਮੰਗਵਾਉਣ ਵੇਲੇ ਇਸ ਕਿਤਾਬ ਦਾ ਆਰਡਰ ਦੇ ਸਕਦੀਆਂ ਹਨ।
◼ ਨਵੇਂ ਪ੍ਰਕਾਸ਼ਨ ਉਪਲਬਧ:
ਪਰਿਵਾਰਕ ਜੀਵਨ ਦਾ ਆਨੰਦ ਮਾਣੋ (ਟ੍ਰੈਕਟ ਨੰ. 21)—ਮੀਜ਼ੋ
ਯਿਸੂ ਮਸੀਹ—ਉਹ ਕੌਣ ਹੈ? (ਟ੍ਰੈਕਟ ਨੰ. 24)—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਨੇਪਾਲੀ, ਮਲਿਆਲਮ, ਮੀਜ਼ੋ
ਬੋਲਣ ਅਤੇ ਸਿਖਾਉਣ ਦੀ ਯੋਗਤਾ ਕਿਵੇਂ ਪੈਦਾ ਕਰੀਏ—ਆਸਾਮੀ, ਮੀਜ਼ੋ
◼ ਮੁੜ ਉਪਲਬਧ ਪ੍ਰਕਾਸ਼ਨ:
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਗੁਜਰਾਤੀ, ਪੰਜਾਬੀ
ਤਮਾਮ ਲੋਕਾਂ ਲਈ ਇਕ ਪੁਸਤਕ—ਤਾਮਿਲ, ਪੰਜਾਬੀ, ਮਲਿਆਲਮ
ਪਰਿਵਾਰਕ ਜੀਵਨ ਦਾ ਆਨੰਦ ਮਾਣੋ (ਟ੍ਰੈਕਟ ਨੰ. 21)—ਉੜੀਆ, ਅੰਗ੍ਰੇਜ਼ੀ, ਹਿੰਦੀ, ਕੰਨੜ, ਕੋਂਕਨੀ (ਰੋਮਨ), ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਬੰਗਲਾ, ਮਰਾਠੀ, ਮਲਿਆਲਮ
ਬਾਈਬਲ ਦੀਆਂ ਮੂਲ ਸਿੱਖਿਆਵਾਂ—ਹਿੰਦੀ, ਪੰਜਾਬੀ