ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
27 ਅਕਤੂਬਰ 2003 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 1 ਸਤੰਬਰ ਤੋਂ 27 ਅਕਤੂਬਰ 2003 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਆਪਣੇ ਆਪ ਨੂੰ “ਸੁਹਾਉਣੀ ਪੁਸ਼ਾਕ” ਨਾਲ ਸੁਆਰਨ ਬਾਰੇ 1 ਤਿਮੋਥਿਉਸ 2:9 ਵਿਚ ਦਿੱਤੀ ਸਲਾਹ ਦਾ ਕੀ ਮਤਲਬ ਹੈ ਅਤੇ ਸਭਾਵਾਂ ਵਿਚ ਭਾਗ ਪੇਸ਼ ਕਰਨ ਵੇਲੇ ਜਾਂ ਖੇਤਰ ਸੇਵਾ ਵਿਚ ਅਸੀਂ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? [be ਸਫ਼ਾ 132 ਪੈਰੇ 4-5]
2. ਪਹਿਲਾ ਯੂਹੰਨਾ 2:15-17, ਅਫ਼ਸੀਆਂ 2:2 ਅਤੇ ਰੋਮੀਆਂ 15:3 ਵਿਚ ਦਿੱਤੇ ਬਾਈਬਲ ਸਿਧਾਂਤਾਂ ਦਾ ਸਾਡੀ ਦਿੱਖ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? [be ਸਫ਼ਾ 133 ਪੈਰੇ 2-4]
3. ਸ਼ਾਂਤ ਅਤੇ ਸੰਤੁਲਿਤ ਰਹਿਣਾ ਕਿਉਂ ਜ਼ਰੂਰੀ ਹੈ ਅਤੇ ਸਟੇਜ ਤੋਂ ਬੋਲਦੇ ਸਮੇਂ ਜਾਂ ਸੇਵਕਾਈ ਵਿਚ ਲੋਕਾਂ ਨਾਲ ਗੱਲ ਕਰਦੇ ਸਮੇਂ ਅਸੀਂ ਸ਼ਾਂਤ ਅਤੇ ਸੰਤੁਲਿਤ ਕਿਵੇਂ ਰਹਿ ਸਕਦੇ ਹਾਂ? [be ਸਫ਼ਾ 135 ਡੱਬੀ; ਸਫ਼ਾ 136 ਪੈਰਾ 5, ਡੱਬੀ]
4. “ਵਫ਼ਾਦਾਰ ਅਤੇ ਸੱਚਾ ਗਵਾਹ” ਹੋਣ ਦੇ ਨਾਤੇ, ਯਿਸੂ ਨੇ ਸੇਵਕਾਈ ਵਿਚ ਬਾਈਬਲ ਇਸਤੇਮਾਲ ਕਰਨ ਸੰਬੰਧੀ ਸਾਡੇ ਸਾਮ੍ਹਣੇ ਕਿਹੜੀ ਮਿਸਾਲ ਰੱਖੀ? (ਪਰ. 3:14) [be ਸਫ਼ਾ 143 ਪੈਰੇ 2-3]
5. ਅਸੀਂ ਬਾਈਬਲ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਯੋਗਤਾ ਕਿਵੇਂ ਹਾਸਲ ਕਰ ਸਕਦੇ ਹਾਂ? (ਤੀਤੁ. 1:9) [be ਸਫ਼ਾ 144 ਪੈਰਾ 1, ਡੱਬੀ]
ਪੇਸ਼ਕਾਰੀ ਨੰ. 1
6. ਅਧਿਐਨ ਕਰਨ ਦਾ ਕੀ ਮਤਲਬ ਹੈ ਅਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਤੌਰ ਤੇ ਅਧਿਐਨ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ? [be ਸਫ਼ਾ 27 ਪੈਰਾ 3; ਸਫ਼ਾ 32 ਪੈਰਾ 4]
7. ਯਾਕੂਬ 1:5, 6 ਅਨੁਸਾਰ, ਮਹੱਤਵਪੂਰਣ ਫ਼ੈਸਲੇ ਕਰਦੇ ਸਮੇਂ ਕੀ ਕਰਨਾ ਬਹੁਤ ਜ਼ਰੂਰੀ ਹੈ? [w-PJ 01 9/1 ਸਫ਼ਾ 28 ਪੈਰਾ 4]
8. ਇਤਿਹਾਸਕ ਤਾਰੀਖ਼ਾਂ ਕੀ ਹਨ ਅਤੇ ਇਹ ਇੰਨੀਆਂ ਮਹੱਤਵਪੂਰਣ ਕਿਉਂ ਹਨ? [si ਸਫ਼ਾ 282 ਪੈਰਾ 27]
9. ਉਹ ਵਿਅਕਤੀ ਕਿਸ ਅਰਥ ਵਿਚ ਮੂਰਖ ਹੈ “ਜਿਹੜਾ ਊਜ ਲਾਉਂਦਾ ਹੈ”? (ਕਹਾ. 10:18) [w-PJ 01 9/15 ਸਫ਼ਾ 25 ਪੈਰਾ 3]
10. ਨਵੇਂ ਸੰਸਾਰ ਵਿਚ ਇਨਸਾਨ ਸਮੇਂ ਬਾਰੇ ਯਹੋਵਾਹ ਦੇ ਨਜ਼ਰੀਏ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਸਮਝ ਸਕੇਗਾ? [si ਸਫ਼ਾ 283 ਪੈਰਾ 32]
ਹਫ਼ਤਾਵਾਰ ਬਾਈਬਲ ਪਠਨ
11. ਸਹੀ ਜਾਂ ਗ਼ਲਤ: 1 ਕੁਰਿੰਥੀਆਂ 2:9 ਵਿਚ ਪੌਲੁਸ ਰਸੂਲ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਸੀ ਜੋ ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਲਈ ਤਿਆਰ ਕੀਤੀਆਂ ਹਨ। ਸਮਝਾਓ। [ip-2 ਸਫ਼ਾ 366 ਡੱਬੀ]
12. ਪਹਿਲਾ ਕੁਰਿੰਥੀਆਂ 10:13 ਵਿਚ ਕਿਸ ਤਰ੍ਹਾਂ ਦੇ ਪਰਤਾਵਿਆਂ ਬਾਰੇ ਗੱਲ ਕੀਤੀ ਗਈ ਹੈ ਅਤੇ ਯਹੋਵਾਹ “ਬਚ ਜਾਣ ਦਾ ਉਪਾਓ” ਕਿਵੇਂ ਕਰਦਾ ਹੈ? [w91 10/1 ਸਫ਼ੇ 10-11 ਪੈਰੇ 11-14]
13. ਯਿਸੂ ਦੀ ਖੁੱਲ੍ਹ-ਦਿਲੀ ਦਾ ਮਸੀਹੀਆਂ ਉੱਤੇ ਕੀ ਅਸਰ ਪੈਂਦਾ ਹੈ? (2 ਕੁਰਿੰ. 8:9) [w92 1/15 ਸਫ਼ਾ 16 ਪੈਰਾ 10]
14. ਸ਼ਰਾ ਕਿਵੇਂ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ’ ਜਾਂ ਉਸਤਾਦ ਬਣੀ? (ਗਲਾ. 3:24) [w-PJ 02 6/1 ਸਫ਼ਾ 15 ਪੈਰਾ 11]
15. ਸਾਨੂੰ “ਸੰਸਾਰ ਦੀਆਂ” ਕਿਹੜੀਆਂ “ਮੂਲ ਗੱਲਾਂ” ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਗੁਮਰਾਹ ਕਰ ਸਕਦੀਆਂ ਹਨ? (ਕੁਲੁ. 2:8)