ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਜੇ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰੋ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਲੋਕਾਂ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਨ੍ਹਾਂ ਨੂੰ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਜਾਂ ਕੋਈ ਹੋਰ ਪੁਰਾਣੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ 1988 ਤੋਂ ਪਹਿਲਾਂ ਛਪੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਕਿਰਪਾ ਕਰ ਕੇ ਨੇੜਲੀਆਂ ਕਲੀਸਿਯਾਵਾਂ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਿਨ੍ਹਾਂ ਕਲੀਸਿਯਾਵਾਂ ਕੋਲ ਪੁਰਾਣੀਆਂ ਕਿਤਾਬਾਂ ਨਹੀਂ ਹਨ, ਉਹ ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਪੇਸ਼ ਕਰ ਸਕਦੀਆਂ ਹਨ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ “ਸਾਲ 2004 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਹੈ। ਇਸ ਨੂੰ ਸਾਲ 2004 ਦੌਰਾਨ ਇਸਤੇਮਾਲ ਕਰਨ ਲਈ ਸਾਂਭ ਕੇ ਰੱਖੋ।
◼ ਜੇ 1 ਜਨਵਰੀ ਤੋਂ ਤੁਹਾਡੀਆਂ ਕਲੀਸਿਯਾ ਸਭਾਵਾਂ ਦੇ ਸਮੇਂ ਬਦਲ ਰਹੇ ਹਨ, ਤਾਂ ਕਲੀਸਿਯਾ ਦੇ ਸੈਕਟਰੀ ਨੂੰ ਇਨ੍ਹਾਂ ਤਬਦੀਲੀਆਂ ਬਾਰੇ ਬ੍ਰਾਂਚ ਆਫਿਸ ਨੂੰ ਦੱਸਣਾ ਚਾਹੀਦਾ ਹੈ। ਇਸ ਦੇ ਲਈ ਉਸ ਨੂੰ ਕਲੀਸਿਯਾ ਸਭਾਵਾਂ ਦਾ ਜਾਣਕਾਰੀ ਫਾਰਮ (S-5) ਭੇਜਣਾ ਚਾਹੀਦਾ ਹੈ। ਜੇ ਨਵੇਂ ਸੱਦਾ ਪੱਤਰਾਂ ਦੀ ਲੋੜ ਹੈ, ਤਾਂ ਇਨ੍ਹਾਂ ਨੂੰ ਸੱਦਾ ਪੱਤਰ ਦਰਖ਼ਾਸਤ ਫਾਰਮ (S-16) ਤੇ ਆਰਡਰ ਕੀਤਾ ਜਾ ਸਕਦਾ ਹੈ। ਨਵੇਂ ਸੱਦਾ ਪੱਤਰ ਹਾਸਲ ਕਰਨ ਵਿਚ ਅੱਠ ਹਫ਼ਤੇ ਲੱਗ ਸਕਦੇ ਹਨ, ਇਸ ਲਈ ਆਪਣਾ ਆਰਡਰ ਕਾਫ਼ੀ ਸਮਾਂ ਪਹਿਲਾਂ ਭੇਜ ਦਿਓ।
◼ ਐਜ਼ੌਲ ਵਿਚ 8-9 ਨਵੰਬਰ 2003 ਦੌਰਾਨ ਹੋਣ ਵਾਲੇ ਜ਼ਿਲ੍ਹਾ ਸੰਮੇਲਨ “ਪਰਮੇਸ਼ੁਰ ਦੀ ਵਡਿਆਈ ਕਰੋ” ਦੇ ਹਾਲ ਦਾ ਨਵਾਂ ਪਤਾ ਹੈ: Archives Conference Hall, Art and Culture Department, Near Basketball Court, Babutlang, Aizawl 796 001 Mizoram.
◼ ਬੰਗਲੌਰ ਵਿਚ ਨਵੀਂ ਬ੍ਰਾਂਚ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰਨ ਦੀਆਂ ਤਿਆਰੀਆਂ ਵਿਚ ਬੈਥਲ ਪਰਿਵਾਰ ਕਾਫ਼ੀ ਰੁੱਝਿਆ ਰਹੇਗਾ। ਇਸ ਲਈ, 7 ਨਵੰਬਰ ਤੋਂ ਲੈ ਕੇ 22 ਦਸੰਬਰ 2003 ਤਕ ਬੈਥਲ ਦੇਖਣ ਆਉਣ ਵਾਲਿਆਂ ਨੂੰ ਬ੍ਰਾਂਚ ਦਿਖਾਉਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਵੇਗਾ।
◼ ਮੁੜ ਉਪਲਬਧ ਪ੍ਰਕਾਸ਼ਨ:
ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?—ਹਿੰਦੀ, ਪੰਜਾਬੀ
ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ—ਹਿੰਦੀ, ਕੰਨੜ, ਤੇਲਗੂ, ਮਲਿਆਲਮ
ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ—ਹਿੰਦੀ, ਪੰਜਾਬੀ