ਸਾਲ 2004 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2004 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਚਲਾਉਣ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਹਿਰਾਬੁਰਜ [w], ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ [be], ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (1990 ਐਡੀਸ਼ਨ) [si] ਅਤੇ ਸ਼ਾਸਤਰ ਵਿੱਚੋਂ ਤਰਕ ਕਰਨਾ (1989 ਐਡੀਸ਼ਨ) [rs]।
ਸਕੂਲ ਨੂੰ ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਮੇਂ ਸਿਰ ਸ਼ੁਰੂ ਕਰੋ ਅਤੇ ਫਿਰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ:
ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): 5 ਮਿੰਟ। ਸਕੂਲ ਨਿਗਾਹਬਾਨ, ਸਹਾਇਕ ਸਲਾਹਕਾਰ ਜਾਂ ਕੋਈ ਹੋਰ ਯੋਗ ਬਜ਼ੁਰਗ ਸੇਵਾ ਸਕੂਲ ਪੁਸਤਕ ਵਿੱਚੋਂ ਇਕ ਸਪੀਚ ਕੁਆਲਿਟੀ ਉੱਤੇ ਚਰਚਾ ਕਰੇਗਾ। (ਜੇ ਕਲੀਸਿਯਾ ਵਿਚ ਘੱਟ ਬਜ਼ੁਰਗ ਹਨ, ਤਾਂ ਇਕ ਯੋਗ ਸਹਾਇਕ ਸੇਵਕ ਇਹ ਭਾਗ ਪੇਸ਼ ਕਰ ਸਕਦਾ ਹੈ।) ਜੇ ਹੋਰ ਕੋਈ ਹਿਦਾਇਤ ਨਾ ਦਿੱਤੀ ਗਈ ਹੋਵੇ, ਤਾਂ ਮਿੱਥੇ ਗਏ ਸਫ਼ਿਆਂ ਉੱਤੇ ਦਿੱਤੀਆਂ ਡੱਬੀਆਂ ਵੀ ਚਰਚਾ ਵਿਚ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਭਿਆਸਾਂ ਨੂੰ ਸ਼ਾਮਲ ਨਾ ਕਰੋ। ਇਹ ਮੁੱਖ ਤੌਰ ਤੇ ਭੈਣ-ਭਰਾਵਾਂ ਦੀ ਨਿੱਜੀ ਵਰਤੋਂ ਅਤੇ ਨਿੱਜੀ ਸੁਧਾਰ ਲਈ ਹਨ।
ਪੇਸ਼ਕਾਰੀ ਨੰ. 1: 10 ਮਿੰਟ। ਇਸ ਨੂੰ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਹਿਰਾਬੁਰਜ, ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਜਾਂ ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ) ਵਿੱਚੋਂ ਲਈ ਜਾਵੇਗੀ। ਇਹ ਦਸ ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਦਿੱਤਾ ਜਾਵੇਗਾ ਅਤੇ ਇਸ ਦੇ ਅੰਤ ਵਿਚ ਜ਼ਬਾਨੀ ਪੁਨਰ-ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਭਾਸ਼ਣ ਦਾ ਮਕਸਦ ਮਿੱਥੇ ਗਏ ਭਾਗ ਵਿੱਚੋਂ ਪੂਰੀ ਜਾਣਕਾਰੀ ਦੇਣ ਤੋਂ ਇਲਾਵਾ, ਜਾਣਕਾਰੀ ਦੇ ਵਿਵਹਾਰਕ ਲਾਭ ਉੱਤੇ ਵੀ ਧਿਆਨ ਕੇਂਦ੍ਰਿਤ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਗੱਲਾਂ ਨੂੰ ਉਜਾਗਰ ਕਰੋ ਜੋ ਕਲੀਸਿਯਾ ਲਈ ਜ਼ਿਆਦਾ ਲਾਭਦਾਇਕ ਹੋਣਗੀਆਂ। ਦਿੱਤੇ ਗਏ ਵਿਸ਼ੇ ਨੂੰ ਇਸਤੇਮਾਲ ਕਰੋ। ਇਸ ਭਾਸ਼ਣ ਨੂੰ ਦੇਣ ਵਾਲੇ ਭਰਾਵਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਇਸ ਭਾਸ਼ਣ ਨੂੰ ਸਮੇਂ ਤੇ ਖ਼ਤਮ ਕਰਨਗੇ। ਜੇ ਜ਼ਰੂਰਤ ਪਈ, ਤਾਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਵਿੱਚੋਂ ਖ਼ਾਸ-ਖ਼ਾਸ ਗੱਲਾਂ: 10 ਮਿੰਟ। ਪਹਿਲੇ ਛੇ ਮਿੰਟਾਂ ਲਈ, ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਸਾਮੱਗਰੀ ਨੂੰ ਕਲੀਸਿਯਾ ਦੀਆਂ ਲੋੜਾਂ ਉੱਤੇ ਲਾਗੂ ਕਰੇਗਾ। ਉਹ ਉਸ ਹਫ਼ਤੇ ਲਈ ਮਿੱਥੇ ਗਏ ਅਧਿਆਵਾਂ ਦੇ ਕਿਸੇ ਵੀ ਹਿੱਸੇ ਉੱਤੇ ਟਿੱਪਣੀ ਦੇ ਸਕਦਾ ਹੈ। ਭਰਾ ਸਿਰਫ਼ ਅਧਿਆਵਾਂ ਦਾ ਸਾਰ ਹੀ ਨਹੀਂ ਦੇਵੇਗਾ। ਉਸ ਦਾ ਮੁੱਖ ਮਕਸਦ ਹਾਜ਼ਰੀਨ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਭਾਸ਼ਣਕਾਰ ਨੂੰ ਮਿੱਥੇ ਗਏ ਛੇ ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਖ਼ੀਰਲੇ ਚਾਰ ਮਿੰਟ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਦੇਵੇ। ਹਾਜ਼ਰੀਨ ਨੂੰ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਕਰਨ ਦਾ ਸੱਦਾ ਦਿਓ ਕਿ ਉਨ੍ਹਾਂ ਨੂੰ ਬਾਈਬਲ ਦੇ ਅਧਿਆਵਾਂ ਵਿੱਚੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਉਨ੍ਹਾਂ ਤੋਂ ਕੀ ਲਾਭ ਹੋਇਆ। ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 4 ਮਿੰਟ। ਇਹ ਪੇਸ਼ਕਾਰੀ ਇਕ ਭਰਾ ਦੇਵੇਗਾ। ਆਮ ਤੌਰ ਤੇ ਭਰਾ ਬਾਈਬਲ ਵਿੱਚੋਂ ਇਕ ਭਾਗ ਪੜ੍ਹੇਗਾ। ਪਰ ਮਹੀਨੇ ਵਿਚ ਇਕ ਵਾਰ ਇਹ ਸਾਮੱਗਰੀ ਪਹਿਰਾਬੁਰਜ ਵਿੱਚੋਂ ਲਈ ਜਾਵੇਗੀ। ਵਿਦਿਆਰਥੀ ਆਪਣੇ ਪਠਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਕਰੇਗਾ। ਪਠਨ ਲਈ ਮਿੱਥੇ ਗਏ ਭਾਗ ਦੀ ਲੰਬਾਈ ਹਰ ਹਫ਼ਤੇ ਇੱਕੋ ਜਿਹੀ ਨਹੀਂ ਹੋਵੇਗੀ, ਪਰ ਆਮ ਤੌਰ ਤੇ ਇਸ ਨੂੰ ਪੜ੍ਹਨ ਲਈ ਚਾਰ ਮਿੰਟ ਜਾਂ ਇਸ ਤੋਂ ਘੱਟ ਸਮਾਂ ਲੱਗੇਗਾ। ਭਰਾਵਾਂ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਸਕੂਲ ਨਿਗਾਹਬਾਨ ਨੂੰ ਸਾਮੱਗਰੀ ਨੂੰ ਇਕ ਵਾਰੀ ਪੜ੍ਹ ਲੈਣਾ ਚਾਹੀਦਾ ਹੈ, ਤਾਂਕਿ ਉਹ ਵਿਦਿਆਰਥੀਆਂ ਦੀ ਉਮਰ ਅਤੇ ਯੋਗਤਾ ਅਨੁਸਾਰ ਉਨ੍ਹਾਂ ਨੂੰ ਸਹੀ ਸਾਮੱਗਰੀ ਦੇ ਸਕੇ। ਸਕੂਲ ਨਿਗਾਹਬਾਨ ਖ਼ਾਸਕਰ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗਾ ਕਿ ਉਹ ਸਾਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਇਸ ਨੂੰ ਪ੍ਰਵਾਹ ਨਾਲ ਪੜ੍ਹਨ। ਉਹ ਵਿਦਿਆਰਥੀਆਂ ਦੀ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਦਾ ਸਹੀ ਉਤਾਰ-ਚੜ੍ਹਾਅ ਇਸਤੇਮਾਲ ਕਰਨ, ਸਹੀ ਥਾਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਮਦਦ ਕਰੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਇਕ ਭੈਣ ਪੇਸ਼ ਕਰੇਗੀ। ਵਿਦਿਆਰਥਣ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਉਸ ਨੂੰ ਇਕ ਸੈਟਿੰਗ ਦਿੱਤੀ ਜਾਵੇਗੀ। ਵਿਦਿਆਰਥਣ ਨੂੰ ਅਨੁਸੂਚੀ ਵਿਚ ਦਿੱਤਾ ਗਿਆ ਵਿਸ਼ਾ ਹੀ ਵਰਤਣਾ ਚਾਹੀਦਾ ਹੈ। ਉਹ ਆਪਣੀ ਕਲੀਸਿਯਾ ਦੇ ਖੇਤਰ ਅਨੁਸਾਰ ਇਕ ਢੁਕਵੀਂ ਸੈਟਿੰਗ ਵਿਚ ਆਪਣਾ ਵਿਸ਼ਾ ਪੇਸ਼ ਕਰੇਗੀ। ਜਦੋਂ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ ਹੈ, ਤਾਂ ਵਿਦਿਆਰਥਣ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਸਾਮੱਗਰੀ ਇਕੱਠੀ ਕਰਨੀ ਪਵੇਗੀ। ਨਵੀਆਂ ਵਿਦਿਆਰਥਣਾਂ ਨੂੰ ਸਿਰਫ਼ ਉਹੋ ਪੇਸ਼ਕਾਰੀਆਂ ਦਿਓ ਜਿਨ੍ਹਾਂ ਲਈ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹੋਣ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵਿਚ ਦਿਲਚਸਪੀ ਰੱਖੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਵਿਕਸਿਤ ਕਰਦੀ ਹੈ ਅਤੇ ਉਹ ਆਇਤਾਂ ਉੱਤੇ ਤਰਕ ਕਰਨ ਅਤੇ ਪੇਸ਼ਕਾਰੀ ਦੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਇਹ ਪੇਸ਼ਕਾਰੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ।
ਪੇਸ਼ਕਾਰੀ ਨੰ. 4: 5 ਮਿੰਟ। ਵਿਦਿਆਰਥੀ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਵਿਦਿਆਰਥੀ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਸਾਮੱਗਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਇਕ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਕਿੰਗਡਮ ਹਾਲ ਦੇ ਹਾਜ਼ਰੀਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਇਕ ਭਾਸ਼ਣ ਦੇ ਰੂਪ ਵਿਚ ਦੇਵੇਗਾ। ਜਦੋਂ ਇਹ ਭਾਗ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਵਿਸ਼ੇ ਨੂੰ ਦੇਖ ਕੇ ਫ਼ੈਸਲਾ ਕਰ ਸਕਦਾ ਹੈ ਕਿ ਕਦੋਂ ਪੇਸ਼ਕਾਰੀ ਨੰ. 4 ਭਰਾਵਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਾਸ਼ਣਾਂ ਦੇ ਤੌਰ ਤੇ ਭਰਾ ਹੀ ਪੇਸ਼ ਕਰਨਗੇ।
ਸਮਾਂ: ਸਾਰਿਆਂ ਨੂੰ ਆਪਣੀ ਪੇਸ਼ਕਾਰੀ ਸਮੇਂ ਸਿਰ ਖ਼ਤਮ ਕਰਨੀ ਚਾਹੀਦੀ ਹੈ। ਸਕੂਲ ਸਲਾਹਕਾਰ ਨੂੰ ਵੀ ਟਿੱਪਣੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਪੇਸ਼ਕਾਰੀ ਨੰ. 2, 3 ਅਤੇ 4 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਨਰਮਾਈ ਨਾਲ ਰੋਕ ਦੇਣਾ ਚਾਹੀਦਾ ਹੈ। ਜੇ ਸਪੀਚ ਕੁਆਲਿਟੀ ਉੱਤੇ ਆਰੰਭਕ ਚਰਚਾ ਕਰਨ ਵਾਲਾ ਭਰਾ, ਪੇਸ਼ਕਾਰੀ ਨੰ. 1 ਪੇਸ਼ ਕਰਨ ਵਾਲਾ ਭਰਾ ਜਾਂ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਪੂਰਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 45 ਮਿੰਟ, ਗੀਤ ਅਤੇ ਪ੍ਰਾਰਥਨਾ ਦਾ ਸਮਾਂ ਵੱਖਰਾ।
ਸਲਾਹ: 1 ਮਿੰਟ। ਹਰ ਵਿਦਿਆਰਥੀ ਦੀ ਪੇਸ਼ਕਾਰੀ ਮਗਰੋਂ ਸਕੂਲ ਨਿਗਾਹਬਾਨ ਸਿਰਫ਼ ਇਕ ਮਿੰਟ ਲਈ ਪੇਸ਼ਕਾਰੀ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਨਾ ਸਿਰਫ਼ ਇਹ ਕਹੇਗਾ ਕਿ “ਪੇਸ਼ਕਾਰੀ ਬਹੁਤ ਵਧੀਆ ਸੀ,” ਸਗੋਂ ਉਹ ਇਹ ਵੀ ਦੱਸੇਗਾ ਕਿ ਕਿਨ੍ਹਾਂ ਕਾਰਨਾਂ ਕਰਕੇ ਇਹ ਵਧੀਆ ਸੀ। ਜੇ ਵਿਦਿਆਰਥੀ ਨੂੰ ਕਿਸੇ ਪਹਿਲੂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਭਾ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਫ਼ਾਇਦੇਮੰਦ ਸੁਝਾਅ ਦਿੱਤੇ ਜਾ ਸਕਦੇ ਹਨ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਬਜ਼ੁਰਗ ਉਪਲਬਧ ਹੈ) ਨੂੰ ਸਹਾਇਕ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰੇਗਾ। ਜੇ ਕਲੀਸਿਯਾ ਵਿਚ ਕਾਫ਼ੀ ਬਜ਼ੁਰਗ ਹਨ, ਤਾਂ ਹਰ ਸਾਲ ਇਹ ਜ਼ਿੰਮੇਵਾਰੀ ਵੱਖੋ-ਵੱਖਰੇ ਯੋਗ ਬਜ਼ੁਰਗਾਂ ਨੂੰ ਦਿੱਤੀ ਜਾ ਸਕਦੀ ਹੈ। ਉਸ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਪੇਸ਼ਕਾਰੀ ਨੰ. 1 ਅਤੇ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਭਾਸ਼ਣ ਦੇਣ ਵਾਲੇ ਹਰ ਇਕ ਸੰਗੀ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਸਲਾਹ ਦੇਵੇ। ਸਾਲ 2004 ਦੌਰਾਨ ਇਸ ਹਿਦਾਇਤ ਅਨੁਸਾਰ ਚੱਲੋ, ਪਰ ਬਾਅਦ ਵਿਚ ਇਸ ਹਿਦਾਇਤ ਨੂੰ ਬਦਲਿਆ ਵੀ ਜਾ ਸਕਦਾ ਹੈ।
ਸਲਾਹ ਫਾਰਮ: ਪਾਠ-ਪੁਸਤਕ ਵਿਚ ਦਿੱਤਾ ਗਿਆ ਹੈ।
ਜ਼ਬਾਨੀ ਪੁਨਰ-ਵਿਚਾਰ: 30 ਮਿੰਟ। ਦੋ-ਦੋ ਮਹੀਨਿਆਂ ਬਾਅਦ ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਜ਼ਬਾਨੀ ਪੁਨਰ-ਵਿਚਾਰ ਕਰੇਗਾ। ਇਸ ਪੁਨਰ-ਵਿਚਾਰ ਤੋਂ ਪਹਿਲਾਂ, ਉੱਪਰ ਦਿੱਤੀ ਗਈ ਹਿਦਾਇਤ ਅਨੁਸਾਰ ਇਕ ਭਰਾ ਸਪੀਚ ਕੁਆਲਿਟੀ ਉੱਤੇ ਅਤੇ ਦੂਸਰਾ ਭਰਾ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰੇਗਾ। ਇਹ ਜ਼ਬਾਨੀ ਪੁਨਰ-ਵਿਚਾਰ ਉਸ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੌਰਾਨ ਸਕੂਲ ਵਿਚ ਚਰਚਾ ਕੀਤੀ ਗਈ ਸਾਮੱਗਰੀ ਉੱਤੇ ਆਧਾਰਿਤ ਹੋਵੇਗਾ।
ਅਨੁਸੂਚੀ
5 ਜਨ. ਬਾਈਬਲ ਪਠਨ: ਉਤਪਤ 1-5 ਗੀਤ 154
ਸਪੀਚ ਕੁਆਲਿਟੀ: ਜਾਣਕਾਰੀ ਤੇ ਅਮਲ ਕਰਨ ਦੇ ਫ਼ਾਇਦੇ ਸਾਫ਼-ਸਾਫ਼ ਦੱਸਣੇ (be ਸਫ਼ਾ 157 ¶1–ਸਫ਼ਾ 158 ¶1)
ਨੰ. 1: ਰੂਪ-ਰੇਖਾ ਤਿਆਰ ਕਰਨੀ (be ਸਫ਼ੇ 39-42)
ਨੰ. 2: ਉਤਪਤ 2:7-25
ਨੰ. 3: ਕੀ ਆਉਣ ਵਾਲੇ ਜ਼ਮੀਨੀ ਫਿਰਦੌਸ ਦਾ ਜ਼ਿਕਰ “ਨਵੇਂ ਨੇਮ” ਵਿਚ ਵੀ ਕੀਤਾ ਗਿਆ ਹੈ ਜਾਂ ਕੀ ਇਸ ਦਾ ਜ਼ਿਕਰ ਸਿਰਫ਼ “ਪੁਰਾਣੇ ਨੇਮ” ਵਿਚ ਹੀ ਕੀਤਾ ਗਿਆ ਹੈ? (rs ਸਫ਼ਾ 285 ¶1-3)
ਨੰ. 4: aਸਹੀ ਕੰਮ ਨਾ ਕਰਨ ਦੇ ਪਾਪ ਬਾਰੇ ਬਾਈਬਲ ਵਿਚ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
12 ਜਨ. ਬਾਈਬਲ ਪਠਨ: ਉਤਪਤ 6-10 ਗੀਤ 215
ਸਪੀਚ ਕੁਆਲਿਟੀ: ਜਾਣਕਾਰੀ ਤੇ ਅਮਲ ਕਰਨ ਦੇ ਵਿਵਹਾਰਕ ਤਰੀਕੇ (be ਸਫ਼ਾ 158 ¶2-4)
ਨੰ. 1: ਸਫ਼ਾਈ—ਇਸ ਦਾ ਅਸਲੀ ਮਤਲਬ ਕੀ ਹੈ? (w-PJ 02 2/1 ਸਫ਼ੇ 4-7)
ਨੰ. 2: ਉਤਪਤ 8:1-17
ਨੰ. 3: ਝੂਠ ਬੋਲਣਾ ਕਿਉਂ ਗ਼ਲਤ ਹੈ?
ਨੰ. 4: ਲੂਕਾ 23:43 ਵਿਚ ਜ਼ਿਕਰ ਕੀਤਾ ਗਿਆ “ਸੁਰਗ” ਹੇਡੀਜ਼ ਜਾਂ ਸਵਰਗ ਦਾ ਹਿੱਸਾ ਕਿਉਂ ਨਹੀਂ ਹੈ? (rs ਸਫ਼ਾ 286 ¶1–ਸਫ਼ਾ 287 ¶1)
19 ਜਨ. ਬਾਈਬਲ ਪਠਨ: ਉਤਪਤ 11-16 ਗੀਤ 218
ਸਪੀਚ ਕੁਆਲਿਟੀ: ਆਪਣੇ ਸੰਦੇਸ਼ ਦੀ ਅਹਿਮੀਅਤ ਸਮਝਣ ਵਿਚ ਦੂਜਿਆਂ ਦੀ ਮਦਦ ਕਰਨੀ (be ਸਫ਼ਾ 159 ¶1-4)
ਨੰ. 1: ਪਰਮੇਸ਼ੁਰ ਦੇ ਅਸੂਲ ਤੁਹਾਨੂੰ ਲਾਭ ਪਹੁੰਚਾ ਸਕਦੇ ਹਨ (w-PJ 02 2/15 ਸਫ਼ੇ 4-7)
ਨੰ. 2: ਉਤਪਤ 13:1-18
ਨੰ. 3: ਕਿਹੜੀ ਗੱਲ ਦਿਖਾਉਂਦੀ ਹੈ ਕਿ ਲੂਕਾ 23:43 ਵਿਚ “ਸੁਰਗ” ਜ਼ਮੀਨੀ ਫਿਰਦੌਸ ਹੈ? (rs ਸਫ਼ਾ 287 ¶2–ਸਫ਼ਾ 288 ¶2)
ਨੰ. 4: ਯਹੋਵਾਹ ਦੇ ਗਵਾਹ ਦੂਸਰਿਆਂ ਨਾਲ ਆਪਣੀ ਉਮੀਦ ਕਿਉਂ ਸਾਂਝੀ ਕਰਦੇ ਹਨ?
26 ਜਨ. ਬਾਈਬਲ ਪਠਨ: ਉਤਪਤ 17-20 ਗੀਤ 106
ਸਪੀਚ ਕੁਆਲਿਟੀ: ਸ਼ਬਦਾਂ ਦੀ ਚੋਣ (be ਸਫ਼ਾ 160 ¶1-3)
ਨੰ. 1: ਹਮਦਰਦ ਬਣੋ (w-PJ 02 4/15 ਸਫ਼ੇ 24-7)
ਨੰ. 2: w-PJ 02 1/1 ਸਫ਼ੇ 10-11 ¶9-11
ਨੰ. 3: ਲੂਕਾ 13:24 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਮਤਲਬ
ਨੰ. 4: ਅਸੀਂ ਸੱਚਾ ਗਿਆਨ ਅਤੇ ਬੁੱਧ ਕਿਵੇਂ ਪ੍ਰਾਪਤ ਕਰ ਸਕਦੇ ਹਾਂ? (rs ਸਫ਼ਾ 288 ¶3–ਸਫ਼ਾ 289 ¶2)
2 ਫਰ. ਬਾਈਬਲ ਪਠਨ: ਉਤਪਤ 21-24 ਗੀਤ 64
ਸਪੀਚ ਕੁਆਲਿਟੀ: ਆਸਾਨੀ ਨਾਲ ਸਮਝ ਆਉਣ ਵਾਲੀ ਭਾਸ਼ਾ (be ਸਫ਼ਾ 161 ¶1-4)
ਨੰ. 1: ਸਕੂਲ ਲਈ ਆਪਣਾ ਵਿਦਿਆਰਥੀ ਭਾਗ ਤਿਆਰ ਕਰਨਾ (be ਸਫ਼ਾ 43 ¶1–ਸਫ਼ਾ 44 ¶3)
ਨੰ. 2: ਉਤਪਤ 21:1-21
ਨੰ. 3: ਮਨੁੱਖੀ ਫ਼ਲਸਫ਼ਿਆਂ ਦੀ ਸ਼ੁਰੂਆਤ ਕਿੱਦਾਂ ਹੋਈ ਸੀ? (rs ਸਫ਼ਾ 289 ¶3–ਸਫ਼ਾ 290 ¶2)
ਨੰ. 4: bਮੰਗਣੀ ਨੂੰ ਗੰਭੀਰਤਾ ਨਾਲ ਲੈਣਾ ਕਿਉਂ ਜ਼ਰੂਰੀ ਹੈ?
9 ਫਰ. ਬਾਈਬਲ ਪਠਨ: ਉਤਪਤ 25-28 ਗੀਤ 9
ਸਪੀਚ ਕੁਆਲਿਟੀ: ਸਹੀ ਅਰਥ ਦੇਣ ਵਾਲੇ ਵੰਨ-ਸੁਵੰਨੇ ਸ਼ਬਦ (be ਸਫ਼ਾ 161 ¶5–ਸਫ਼ਾ 162 ¶4)
ਨੰ. 1: ਵਿਸ਼ੇ ਅਤੇ ਸੈਟਿੰਗ ਅਨੁਸਾਰ ਭਾਗ ਤਿਆਰ ਕਰਨਾ (be ਸਫ਼ਾ 44 ¶4–ਸਫ਼ਾ 46 ¶3)
ਨੰ. 2: ਉਤਪਤ 28:1-15
ਨੰ. 3: ਮੁਸ਼ਕਲਾਂ ਨਾਲ ਭਰੇ ਸੰਸਾਰ ਵਿਚ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨੀ
ਨੰ. 4: ਮਨੁੱਖੀ ਫ਼ਲਸਫ਼ਿਆਂ ਦੀ ਜਗ੍ਹਾ ਯਿਸੂ ਮਸੀਹ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨਾ ਅਕਲਮੰਦੀ ਕਿਉਂ ਹੋਵੇਗੀ? (rs ਸਫ਼ਾ 290 ¶3–ਸਫ਼ਾ 291 ¶3)
16 ਫਰ. ਬਾਈਬਲ ਪਠਨ: ਉਤਪਤ 29-31 ਗੀਤ 160
ਸਪੀਚ ਕੁਆਲਿਟੀ: ਸ਼ਬਦ ਜੋ ਜੋਸ਼ ਤੇ ਭਾਵਨਾਵਾਂ ਜ਼ਾਹਰ ਕਰਦੇ ਹਨ ਅਤੇ ਜਾਨ ਪਾਉਂਦੇ ਹਨ (be ਸਫ਼ਾ 163 ¶1–ਸਫ਼ਾ 164 ¶2)
ਨੰ. 1: ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ (w-PJ 02 5/15 ਸਫ਼ੇ 24-7)
ਨੰ. 2: w-PJ 02 2/1 ਸਫ਼ੇ 15-16 ¶6-10
ਨੰ. 3: ਪਰਮੇਸ਼ੁਰ ਕਿਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ? (rs ਸਫ਼ਾ 292 ¶1–ਸਫ਼ਾ 293 ¶2)
ਨੰ. 4: ਮਸੀਹੀਆਂ ਲਈ ਸਦਗੁਣੀ ਬਣਨਾ ਕਿਉਂ ਜ਼ਰੂਰੀ ਹੈ?
23 ਫਰ. ਬਾਈਬਲ ਪਠਨ: ਉਤਪਤ 32-35 ਗੀਤ 1
ਸਪੀਚ ਕੁਆਲਿਟੀ: ਵਿਆਕਰਣ ਦੇ ਨਿਯਮਾਂ ਮੁਤਾਬਕ ਬੋਲਣਾ (be ਸਫ਼ਾ 164 ¶3–ਸਫ਼ਾ 165 ¶1)
ਜ਼ਬਾਨੀ ਪੁਨਰ-ਵਿਚਾਰ
1 ਮਾਰ. ਬਾਈਬਲ ਪਠਨ: ਉਤਪਤ 36-39 ਗੀਤ 49
ਸਪੀਚ ਕੁਆਲਿਟੀ: ਰੂਪ-ਰੇਖਾ ਦੀ ਵਰਤੋਂ (be ਸਫ਼ਾ 166 ¶1–ਸਫ਼ਾ 167 ¶2)
ਨੰ. 1: ਕਲੀਸਿਯਾ ਲਈ ਭਾਸ਼ਣ ਤਿਆਰ ਕਰਨੇ (be ਸਫ਼ਾ 47 ¶1–ਸਫ਼ਾ 49 ¶2)
ਨੰ. 2: ਉਤਪਤ 37:12-28
ਨੰ. 3: ਨਿਹਚਾ ਰੱਖਣ ਦੇ ਨਾਲ-ਨਾਲ ਧੀਰਜ ਰੱਖਣਾ ਕਿਉਂ ਜ਼ਰੂਰੀ ਹੈ?
ਨੰ. 4: cਕਿਨ੍ਹਾਂ ਕੁਝ ਗੱਲਾਂ ਕਰਕੇ ਕਿਸੇ ਦੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਵੱਲੋਂ ਸੁਣੀਆਂ ਨਹੀਂ ਜਾਂਦੀਆਂ? (rs ਸਫ਼ਾ 293 ¶3–ਸਫ਼ਾ 294 ¶3)
8 ਮਾਰ. ਬਾਈਬਲ ਪਠਨ: ਉਤਪਤ 40-42 ਗੀਤ 205
ਸਪੀਚ ਕੁਆਲਿਟੀ: ਆਪਣੇ ਵਿਚਾਰਾਂ ਨੂੰ ਕ੍ਰਮ ਅਨੁਸਾਰ ਬਿਠਾਉਣਾ (be ਸਫ਼ਾ 167 ¶3–ਸਫ਼ਾ 168 ¶2)
ਨੰ. 1: ਸੇਵਾ ਸਭਾ ਦੇ ਭਾਗ ਅਤੇ ਦੂਸਰੇ ਭਾਸ਼ਣ ਤਿਆਰ ਕਰਨੇ (be ਸਫ਼ਾ 49 ¶3–ਸਫ਼ਾ 51 ¶3)
ਨੰ. 2: ਉਤਪਤ 42:1-20
ਨੰ. 3: ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨਾ
ਨੰ. 4: dਕਿਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰਨੀ ਸਹੀ ਹੈ? (rs ਸਫ਼ਾ 294 ¶4–ਸਫ਼ਾ 295 ¶3)
15 ਮਾਰ. ਬਾਈਬਲ ਪਠਨ: ਉਤਪਤ 43-46 ਗੀਤ 67
ਸਪੀਚ ਕੁਆਲਿਟੀ: ਭਾਸ਼ਣ ਦੀ ਰੂਪ-ਰੇਖਾ ਨੂੰ ਆਸਾਨ ਰੱਖਣਾ (be ਸਫ਼ਾ 168 ¶3–ਸਫ਼ਾ 169 ¶6)
ਨੰ. 1: ਵੱਡਾ ਜਤਨ—ਇਸ ਉੱਤੇ ਯਹੋਵਾਹ ਕਦੋਂ ਬਰਕਤ ਦਿੰਦਾ ਹੈ? (w-PJ 02 8/1 ਸਫ਼ੇ 29-31)
ਨੰ. 2: ਉਤਪਤ 43:1-18
ਨੰ. 3: eਜੇ ਕੋਈ ਕਹੇ, ‘ਪਹਿਲਾਂ ਮੇਰੇ ਨਾਲ ਪ੍ਰਾਰਥਨਾ ਕਰੋ, ਫਿਰ ਆਪਣੀ ਗੱਲ ਦੱਸੋ’ (rs ਸਫ਼ਾ 295 ¶4-5)
ਨੰ. 4: ਅਸੀਂ ਕੁਧਰਮ ਦੀ ਮਾਇਆ ਨਾਲ ਦੋਸਤ ਕਿਵੇਂ ਬਣਾ ਸਕਦੇ ਹਾਂ?
22 ਮਾਰ. ਬਾਈਬਲ ਪਠਨ: ਉਤਪਤ 47-50 ਗੀਤ 187
ਸਪੀਚ ਕੁਆਲਿਟੀ: ਤਰਕ ਦੇ ਮੁਤਾਬਕ ਸਿਲਸਿਲੇਵਾਰ ਜਾਣਕਾਰੀ (be ਸਫ਼ਾ 170 ¶1–ਸਫ਼ਾ 171 ¶2)
ਨੰ. 1: ਯਹੋਵਾਹ ਨੇ ਹਾਬਲ ਦੀ ਭੇਟ ਕਿਉਂ ਸਵੀਕਾਰ ਕੀਤੀ, ਪਰ ਕਇਨ ਦੀ ਕਿਉਂ ਨਹੀਂ? (w-PJ 02 8/1 ਸਫ਼ਾ 28)
ਨੰ. 2: ਉਤਪਤ 47:1-17
ਨੰ. 3: ਬਾਈਬਲ ਦੀਆਂ ਕਿਹੜੀਆਂ ਕੁਝ ਮੁੱਖ ਭਵਿੱਖਬਾਣੀਆਂ ਅਜੇ ਪੂਰੀਆਂ ਹੋਣ ਵਾਲੀਆਂ ਹਨ? (rs ਸਫ਼ਾ 296 ¶2–ਸਫ਼ਾ 297 ¶3)
ਨੰ. 4: ਯਹੋਵਾਹ ਦਾ ਭੈ ਬੁੱਧ ਦੀ ਸ਼ੁਰੂਆਤ ਕਿਉਂ ਹੈ?
29 ਮਾਰ. ਬਾਈਬਲ ਪਠਨ: ਕੂਚ 1-6 ਗੀਤ 52
ਸਪੀਚ ਕੁਆਲਿਟੀ: ਤਰਕ ਅਨੁਸਾਰ ਜਾਣਕਾਰੀ ਨੂੰ ਪੇਸ਼ ਕਰਨਾ (be ਸਫ਼ਾ 171 ¶3–ਸਫ਼ਾ 172 ¶5)
ਨੰ. 1: ਸੋਚਣ ਸ਼ਕਤੀ ਤੁਹਾਨੂੰ ਕਿਵੇਂ ਸਾਂਭ ਕੇ ਰੱਖ ਸਕਦੀ ਹੈ? (w-PJ 02 8/15 ਸਫ਼ੇ 21-4)
ਨੰ. 2: w-PJ 02 2/15 ਸਫ਼ੇ 19-20 ¶7-11
ਨੰ. 3: ਘਮੰਡ ਪ੍ਰਤੀ ਯਹੋਵਾਹ ਦਾ ਨਜ਼ਰੀਆ
ਨੰ. 4: ਮਸੀਹੀਆਂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਗਹਿਰੀ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ? (rs ਸਫ਼ਾ 297 ¶4-8)
5 ਅਪ੍ਰੈ. ਬਾਈਬਲ ਪਠਨ: ਕੂਚ 7-10 ਗੀਤ 61
ਸਪੀਚ ਕੁਆਲਿਟੀ: ਸਿਰਫ਼ ਜ਼ਰੂਰੀ ਗੱਲਾਂ ਦੱਸਣੀਆਂ (be ਸਫ਼ਾ 173 ¶1–4)
ਨੰ. 1: ਪਬਲਿਕ ਭਾਸ਼ਣਾਂ ਦੀ ਤਿਆਰੀ ਕਰਨੀ (be ਸਫ਼ਾ 52 ¶1–ਸਫ਼ਾ 54 ¶1)
ਨੰ. 2: ਕੂਚ 8:1-19
ਨੰ. 3: fਜੇ ਕੋਈ ਕਹੇ, ‘ਤੁਸੀਂ ਭਵਿੱਖਬਾਣੀ ਉੱਤੇ ਬਹੁਤ ਜ਼ੋਰ ਦਿੰਦੇ ਹੋ’ (rs ਸਫ਼ਾ 298 ¶1-2)
ਨੰ. 4: ਆਸ਼ਾ ਨੂੰ “ਸਾਡੀ ਜਾਨ ਦਾ ਲੰਗਰ” ਕਿਉਂ ਕਿਹਾ ਜਾ ਸਕਦਾ ਹੈ?
12 ਅਪ੍ਰੈ. ਬਾਈਬਲ ਪਠਨ: ਕੂਚ 11-14 ਗੀਤ 87
ਸਪੀਚ ਕੁਆਲਿਟੀ: ਨੋਟਸ ਵਾਰ-ਵਾਰ ਦੇਖੇ ਬਿਨਾਂ ਭਾਸ਼ਣ ਦੇਣਾ (be ਸਫ਼ਾ 174 ¶1–ਸਫ਼ਾ 175 ¶5)
ਨੰ. 1: ਭਾਸ਼ਣਕਾਰ ਦੇ ਫ਼ੈਸਲੇ (be ਸਫ਼ਾ 54 ¶2–4; ਸਫ਼ਾ 55, ਡੱਬੀ)
ਨੰ. 2: ਕੂਚ 12:1-16
ਨੰ. 3: ਸਾਨੂੰ ਯਹੋਵਾਹ ਦੇ ਅਨੁਸ਼ਾਸਨ ਨੂੰ ਖ਼ੁਸ਼ੀ-ਖ਼ੁਸ਼ੀ ਕਿਉਂ ਸਵੀਕਾਰ ਕਰਨਾ ਚਾਹੀਦਾ ਹੈ?
ਨੰ. 4: ਸੋਧਣ-ਸਥਾਨ ਦੀ ਸਿੱਖਿਆ ਦਾ ਆਧਾਰ ਕੀ ਹੈ? (rs ਸਫ਼ਾ 299 ¶1-6)
19 ਅਪ੍ਰੈ. ਬਾਈਬਲ ਪਠਨ: ਕੂਚ 15-18 ਗੀਤ 171
ਸਪੀਚ ਕੁਆਲਿਟੀ: ਨੋਟਸ ਵਾਰ-ਵਾਰ ਦੇਖੇ ਬਿਨਾਂ ਭਾਸ਼ਣ ਦੇਣ ਦੇ ਖ਼ਤਰਿਆਂ ਤੋਂ ਬਚਣਾ (be ਸਫ਼ਾ 175 ¶6–ਸਫ਼ਾ 177 ¶2)
ਨੰ. 1: ਅਜ਼ਮਾਇਸ਼ਾਂ—ਇਨ੍ਹਾਂ ਨੂੰ ਕਿਸ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ? (w-PJ 02 9/1 ਸਫ਼ੇ 29-31)
ਨੰ. 2: w-PJ 02 3/1 ਸਫ਼ੇ 15-16 ¶8-11
ਨੰ. 3: ਕਿਸੇ ਦੀ ਮੌਤ ਤੋਂ ਬਾਅਦ ਕੀ ਉਸ ਨੂੰ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ ਜਾਂਦੀ ਹੈ? (rs ਸਫ਼ਾ 300 ¶2-6)
ਨੰ. 4: gਵਿਆਹ ਜੀਵਨ ਭਰ ਦਾ ਸਾਥ ਕਿਉਂ ਹੋਣਾ ਚਾਹੀਦਾ ਹੈ?
26 ਅਪ੍ਰੈ. ਬਾਈਬਲ ਪਠਨ: ਕੂਚ 19-22 ਗੀਤ 59
ਸਪੀਚ ਕੁਆਲਿਟੀ: ਜਦੋਂ ਦੂਸਰੇ ਲੋਕ ਕਾਰਨ ਪੁੱਛਦੇ ਹਨ (be ਸਫ਼ਾ 177 ¶3–ਸਫ਼ਾ 178 ¶3)
ਜ਼ਬਾਨੀ ਪੁਨਰ-ਵਿਚਾਰ
3ਮਈ ਬਾਈਬਲ ਪਠਨ: ਕੂਚ 23-26 ਗੀਤ 13
ਸਪੀਚ ਕੁਆਲਿਟੀ: ਬੋਲਚਾਲ ਦੀ ਸ਼ੈਲੀ (be ਸਫ਼ੇ 179-80)
ਨੰ. 1: ਸਿਖਾਉਣ ਦੀ ਮਹਾਰਤ ਹਾਸਲ ਕਰੋ (be ਸਫ਼ਾ 56 ¶1–ਸਫ਼ਾ 57 ¶2)
ਨੰ. 2: ਕੂਚ 23:1-17
ਨੰ. 3: ਯਹੋਵਾਹ ਮਾੜੀਆਂ ਆਦਤਾਂ ਛੱਡਣ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
ਨੰ. 4: ਵੱਖੋ-ਵੱਖਰੀਆਂ ਨਸਲਾਂ ਕਿੱਥੋਂ ਆਈਆਂ? (rs ਸਫ਼ਾ 301 ¶1-4)
10 ਮਈ ਬਾਈਬਲ ਪਠਨ: ਕੂਚ 27-29 ਗੀਤ 28
ਸਪੀਚ ਕੁਆਲਿਟੀ: ਤੁਹਾਡੀ ਆਵਾਜ਼ ਕਿਸ ਤਰ੍ਹਾਂ ਦੀ ਹੈ? (be ਸਫ਼ਾ 181 ¶1-4)
ਨੰ. 1: “ਭੇਦ ਰੱਖੋ” (be ਸਫ਼ਾ 57 ¶3–ਸਫ਼ਾ 58 ¶2)
ਨੰ. 2: ਕੂਚ 28:29-43
ਨੰ. 3: ਜੇ ਧਰਤੀ ਉੱਤੇ ਇੱਕੋ ਪਰਿਵਾਰ ਸੀ, ਤਾਂ ਕਇਨ ਨੇ ਕਿਸ ਨਾਲ ਵਿਆਹ ਕੀਤਾ ਸੀ? (rs ਸਫ਼ਾ 301 ¶5–ਸਫ਼ਾ 302 ¶1)
ਨੰ. 4: ਨਸਲੀ ਪੱਖਪਾਤ ਕਿਉਂ ਗ਼ਲਤ ਹੈ?
17 ਮਈ ਬਾਈਬਲ ਪਠਨ: ਕੂਚ 30-33 ਗੀਤ 93
ਸਪੀਚ ਕੁਆਲਿਟੀ: ਸਹੀ ਤਰੀਕੇ ਨਾਲ ਸਾਹ ਲਓ (be ਸਫ਼ਾ 181 ¶5–ਸਫ਼ਾ 183 ¶1; ਸਫ਼ਾ 182, ਡੱਬੀ)
ਨੰ. 1: ਸਰੋਤਿਆਂ ਨੂੰ ਸੋਚਣ ਲਈ ਉਤਸ਼ਾਹ ਦਿਓ (be ਸਫ਼ਾ 58 ¶3–ਸਫ਼ਾ 59 ¶3)
ਨੰ. 2: ਕੂਚ 30:1-21
ਨੰ. 3: ਹਲੀਮ ਕਿਉਂ ਬਣੀਏ?
ਨੰ. 4: ਵੱਖ-ਵੱਖ ਨਸਲਾਂ ਦੇ ਰੂਪ-ਰੰਗ ਵਿਚ ਫ਼ਰਕ ਦਾ ਕੀ ਕਾਰਨ ਹੈ? (rs ਸਫ਼ਾ 302 ¶2–ਸਫ਼ਾ 303 ¶2)
24 ਮਈ ਬਾਈਬਲ ਪਠਨ: ਕੂਚ 34-37 ਗੀਤ 86
ਸਪੀਚ ਕੁਆਲਿਟੀ: ਤਣੀਆਂ ਹੋਈਆਂ ਮਾਸ-ਪੇਸ਼ੀਆਂ ਨੂੰ ਢਿੱਲਾ ਕਰਨਾ (be ਸਫ਼ਾ 184 ¶1–ਸਫ਼ਾ 185 ¶2; ਸਫ਼ਾ 184, ਡੱਬੀ)
ਨੰ. 1: ਲਾਗੂ ਕਰਨ ਦੇ ਤਰੀਕੇ ਦੱਸੋ ਅਤੇ ਚੰਗੀ ਮਿਸਾਲ ਕਾਇਮ ਕਰੋ (be ਸਫ਼ਾ 60 ¶1–ਸਫ਼ਾ 61 ¶3)
ਨੰ. 2: ਕੂਚ 36:1-18
ਨੰ. 3: ਕੀ ਸਾਰੇ ਇਨਸਾਨ ਪਰਮੇਸ਼ੁਰ ਦੇ ਬੱਚੇ ਹਨ? (rs ਸਫ਼ਾ 303 ¶3–ਸਫ਼ਾ 304 ¶4)
ਨੰ. 4: ਛੋਟੀਆਂ-ਛੋਟੀਆਂ ਗੱਲਾਂ ਵਿਚ ਵਫ਼ਾਦਾਰ ਕਿਉਂ ਹੋਈਏ?
31 ਮਈ ਬਾਈਬਲ ਪਠਨ: ਕੂਚ 38-40 ਗੀਤ 202
ਸਪੀਚ ਕੁਆਲਿਟੀ: ਦੂਸਰਿਆਂ ਵਿਚ ਦਿਲਚਸਪੀ ਲੈਣੀ (be ਸਫ਼ਾ 186 ¶1-4)
ਨੰ. 1: ਗੱਲਬਾਤ ਕਰਨ ਦੀ ਮਹਾਰਤ ਕਿਵੇਂ ਹਾਸਲ ਕਰੀਏ? (be ਸਫ਼ਾ 62 ¶1–ਸਫ਼ਾ 64 ¶1)
ਨੰ. 2: w-PJ 02 5/1 ਸਫ਼ੇ 19-20 ¶3-6
ਨੰ. 3: 1 ਯੂਹੰਨਾ 3:19, 20 ਦਾ ਅਰਥ ਸਮਝਣ ਨਾਲ ਇਕ ਵਿਅਕਤੀ ਨੂੰ ਕਿਵੇਂ ਦਿਲਾਸਾ ਮਿਲ ਸਕਦਾ ਹੈ?
ਨੰ. 4: ਕੀ ਸਾਰੀਆਂ ਨਸਲਾਂ ਦੇ ਲੋਕ ਕਦੀ ਭੈਣ-ਭਰਾਵਾਂ ਵਾਂਗ ਮਿਲ ਕੇ ਰਹਿਣਗੇ? (rs ਸਫ਼ਾ 304 ¶5–ਸਫ਼ਾ 305 ¶3)
7 ਜੂਨ ਬਾਈਬਲ ਪਠਨ: ਲੇਵੀਆਂ 1-5 ਗੀਤ 123
ਸਪੀਚ ਕੁਆਲਿਟੀ: ਧਿਆਨ ਨਾਲ ਸੁਣਨਾ (be ਸਫ਼ਾ 186 ¶5–ਸਫ਼ਾ 187 ¶4)
ਨੰ. 1: ਗੱਲਬਾਤ ਕਿਵੇਂ ਜਾਰੀ ਰੱਖੀਏ? (be ਸਫ਼ਾ 64 ¶2–ਸਫ਼ਾ 65 ¶4)
ਨੰ. 2: ਲੇਵੀਆਂ 3:1-17
ਨੰ. 3: ਯਿਸੂ ਮਸੀਹ ਦੀ ਮੌਤ ਉਨ੍ਹਾਂ ਲੋਕਾਂ ਤੋਂ ਕਿਵੇਂ ਵੱਖਰੀ ਸੀ ਜੋ ਸ਼ਹੀਦ ਹੋਏ ਹਨ? (rs ਸਫ਼ਾ 306 ¶1-4)
ਨੰ. 4: ਸ਼ੁਗਲ ਵਜੋਂ ਜਾਦੂ-ਮੰਤਰ ਕਰਨਾ ਕਿਉਂ ਗ਼ਲਤ ਹੈ?
14 ਜੂਨ ਬਾਈਬਲ ਪਠਨ: ਲੇਵੀਆਂ 6-9 ਗੀਤ 121
ਸਪੀਚ ਕੁਆਲਿਟੀ: ਤਰੱਕੀ ਕਰਨ ਵਿਚ ਦੂਸਰਿਆਂ ਦੀ ਮਦਦ ਕਰਨੀ (be ਸਫ਼ਾ 187 ¶5–ਸਫ਼ਾ 188 ¶3)
ਨੰ. 1: ਸਵਾਲ ਪੁੱਛਣ ਵਾਲੇ ਦੇ ਨਜ਼ਰੀਏ ਨੂੰ ਸਮਝਣਾ (be ਸਫ਼ਾ 66 ¶1–ਸਫ਼ਾ 68 ¶1)
ਨੰ. 2: ਲੇਵੀਆਂ 7:1-19
ਨੰ. 3: ਅਸੀਂ ਬੁਰਾਈ ਨਾਲ ਨਫ਼ਰਤ ਕਰਨੀ ਕਿਵੇਂ ਸਿੱਖ ਸਕਦੇ ਹਾਂ?
ਨੰ. 4: ਜਿਸ ਤਰੀਕੇ ਨਾਲ ਰਿਹਾਈ-ਕੀਮਤ ਦਿੱਤੀ ਗਈ ਸੀ, ਉਹ ਕਿਉਂ ਜ਼ਰੂਰੀ ਸੀ? (rs ਸਫ਼ਾ 306 ¶6–ਸਫ਼ਾ 307 ¶2)
21 ਜੂਨ ਬਾਈਬਲ ਪਠਨ: ਲੇਵੀਆਂ 10-13 ਗੀਤ 183
ਸਪੀਚ ਕੁਆਲਿਟੀ: ਵਿਵਹਾਰਕ ਤਰੀਕੇ ਨਾਲ ਮਦਦ ਦੇਣੀ (be ਸਫ਼ਾ 188 ¶4–ਸਫ਼ਾ 189 ¶4)
ਨੰ. 1: ਜਵਾਬ ਦੇਣਾ ਸਿੱਖੋ (be ਸਫ਼ਾ 68 ¶2–ਸਫ਼ਾ 70 ¶4)
ਨੰ. 2: ਲੇਵੀਆਂ 11:1-25
ਨੰ. 3: ਪਰਮੇਸ਼ੁਰ ਨੇ ਇੰਨਾ ਹੀ ਕਿਉਂ ਨਹੀਂ ਕਹਿ ਦਿੱਤਾ ਕਿ ਸਾਰੇ ਆਗਿਆਕਾਰ ਇਨਸਾਨ ਹਮੇਸ਼ਾ ਲਈ ਜੀਣਗੇ? (rs ਸਫ਼ਾ 307 ¶3–ਸਫ਼ਾ 308 ¶1)
ਨੰ. 4: ਧੋਖੇਬਾਜ਼ੀ ਪ੍ਰਤੀ ਯਹੋਵਾਹ ਦਾ ਨਜ਼ਰੀਆ ਕੀ ਹੈ?
28 ਜੂਨ ਬਾਈਬਲ ਪਠਨ: ਲੇਵੀਆਂ 14-16 ਗੀਤ 216
ਸਪੀਚ ਕੁਆਲਿਟੀ: ਦੂਸਰਿਆਂ ਦਾ ਆਦਰ ਕਰਨਾ (be ਸਫ਼ਾ 190 ¶1-4)
ਜ਼ਬਾਨੀ ਪੁਨਰ-ਵਿਚਾਰ
5 ਜੁਲਾ. ਬਾਈਬਲ ਪਠਨ: ਲੇਵੀਆਂ 17-20 ਗੀਤ 54
ਸਪੀਚ ਕੁਆਲਿਟੀ: ਆਦਰ ਨਾਲ ਨਮਸਕਾਰ ਕਰਨਾ (be ਸਫ਼ਾ 191 ¶1–ਸਫ਼ਾ 192 ¶1)
ਨੰ. 1: ਚਿੱਠੀਆਂ ਦੇ ਜ਼ਰੀਏ ਸੰਦੇਸ਼ ਪਹੁੰਚਾਉਣਾ (be ਸਫ਼ੇ 71-3)
ਨੰ. 2: ਲੇਵੀਆਂ 17:1-16
ਨੰ. 3: ਯਹੋਵਾਹ ਦੇ ਸੰਗਠਨ ਤੇ ਭਰੋਸਾ ਰੱਖੋ
ਨੰ. 4: ਯਿਸੂ ਦੀ ਕੁਰਬਾਨੀ ਦਾ ਪਹਿਲਾਂ ਕਿਨ੍ਹਾਂ ਨੂੰ ਫ਼ਾਇਦਾ ਹੋਇਆ ਅਤੇ ਕਿਉਂ? (rs ਸਫ਼ਾ 308 ¶2-3)
12 ਜੁਲਾ. ਬਾਈਬਲ ਪਠਨ: ਲੇਵੀਆਂ 21-24 ਗੀਤ 138
ਸਪੀਚ ਕੁਆਲਿਟੀ: ਆਦਰ ਨਾਲ ਆਪਣੀ ਗੱਲ ਕਹਿਣੀ (be ਸਫ਼ਾ 192 ¶2–ਸਫ਼ਾ 193 ¶2)
ਨੰ. 1: ਅੱਗੇ ਵਧਦੇ ਜਾਓ—ਤਰੱਕੀ ਕਰਦੇ ਜਾਓ (be ਸਫ਼ਾ 74 ¶1–ਸਫ਼ਾ 75 ¶3)
ਨੰ. 2: ਲੇਵੀਆਂ 22:1-16
ਨੰ. 3: ਅੱਜ ਹੋਰ ਕਿਨ੍ਹਾਂ ਨੂੰ ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਹੋ ਰਿਹਾ ਹੈ? (rs ਸਫ਼ਾ 309 ¶1-3)
ਨੰ. 4: ਕੀ ਯਹੋਵਾਹ ਯਹੂਦੀਆਂ ਦਾ ਛੋਟਾ-ਮੋਟਾ ਦੇਵਤਾ ਸੀ?
19 ਜੁਲਾ. ਬਾਈਬਲ ਪਠਨ: ਲੇਵੀਆਂ 25-27 ਗੀਤ 7
ਸਪੀਚ ਕੁਆਲਿਟੀ: ਯਕੀਨ ਨਾਲ ਬੋਲਣਾ (be ਸਫ਼ਾ 194 ¶1–ਸਫ਼ਾ 195 ¶2)
ਨੰ. 1: ਆਪਣੀ ਦਾਤ ਨੂੰ ਵਰਤੋ (be ਸਫ਼ਾ 75 ¶4–ਸਫ਼ਾ 77 ¶2)
ਨੰ. 2: ਲੇਵੀਆਂ 25:1-19
ਨੰ. 3: ਅੱਤਵਾਦ ਦਾ ਅੰਤ ਕਿਵੇਂ ਹੋਵੇਗਾ?
ਨੰ. 4: ਰਿਹਾਈ-ਕੀਮਤ ਬਲੀਦਾਨ ਕਰਕੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ? (rs ਸਫ਼ਾ 310 ¶1-4)
26 ਜੁਲਾ. ਬਾਈਬਲ ਪਠਨ: ਗਿਣਤੀ 1-3 ਗੀਤ 30
ਸਪੀਚ ਕੁਆਲਿਟੀ: ਪੂਰੇ ਵਿਸ਼ਵਾਸ ਨਾਲ ਕਿੱਦਾਂ ਬੋਲੀਏ (be ਸਫ਼ਾ 195 ¶3–ਸਫ਼ਾ 196 ¶3)
ਨੰ. 1: ਕੀ ਮਸੀਹੀਆਂ ਨੂੰ ਖੁਣਸੀ ਹੋਣਾ ਚਾਹੀਦਾ ਹੈ ਜਾਂ ਅਣਖੀ? (w-PJ 02 10/15 ਸਫ਼ੇ 28-31)
ਨੰ. 2: w-PJ 02 6/15 ਸਫ਼ੇ 18-19 ¶6-9
ਨੰ. 3: ਯਿਸੂ ਦੀ ਕੁਰਬਾਨੀ ਤੋਂ ਲਾਭ ਲੈਣ ਲਈ ਸਾਡੇ ਲਈ ਕੀ ਕਰਨਾ ਜ਼ਰੂਰੀ ਹੈ? (rs ਸਫ਼ਾ 310 ¶5–ਸਫ਼ਾ 311 ¶3)
ਨੰ. 4: ਕੀ ਆਪਣੇ ਅਜ਼ੀਜ਼ ਦੀ ਮੌਤ ਤੇ ਸੋਗ ਮਨਾਉਣਾ ਗ਼ਲਤ ਹੈ?
2 ਅਗ. ਬਾਈਬਲ ਪਠਨ: ਗਿਣਤੀ 4-6 ਗੀਤ 128
ਸਪੀਚ ਕੁਆਲਿਟੀ: ਸਮਝਦਾਰੀ ਨਾਲ, ਪਰ ਦ੍ਰਿੜ੍ਹਤਾ ਨਾਲ ਵੀ (be ਸਫ਼ਾ 197 ¶1-3)
ਨੰ. 1: ਅਸੀਂ ਯਹੋਵਾਹ ਅੱਗੇ ਆਪਣੇ ਦਿਨ ਕਿਵੇਂ ਗਿਣ ਸਕਦੇ ਹਾਂ? (w-PJ 02 11/15 ਸਫ਼ੇ 20-3)
ਨੰ. 2: ਗਿਣਤੀ 6:1-17
ਨੰ. 3: ਇਕ-ਦੂਜੇ ਨਾਲ ਨਫ਼ਰਤ ਕਰਨੀ ਛੱਡਣ ਵਿਚ ਬਾਈਬਲ ਕਿਵੇਂ ਮਦਦ ਕਰ ਸਕਦੀ ਹੈ?
ਨੰ. 4: ਰਿਹਾਈ-ਕੀਮਤ ਬਲੀਦਾਨ ਦਾ ਸਾਡੇ ਜੀਵਨ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? (rs ਸਫ਼ਾ 311 ¶4-6)
9 ਅਗ. ਬਾਈਬਲ ਪਠਨ: ਗਿਣਤੀ 7-9 ਗੀਤ 35
ਸਪੀਚ ਕੁਆਲਿਟੀ: ਗਵਾਹੀ ਦਿੰਦੇ ਵੇਲੇ ਸਮਝਦਾਰੀ ਵਰਤਣੀ (be ਸਫ਼ਾ 197 ¶4–ਸਫ਼ਾ 198 ¶4)
ਨੰ. 1: ਕੀ ਪੱਖਪਾਤ ਤੋਂ ਬਿਨਾਂ ਸਮਾਜ ਸੱਚ-ਮੁੱਚ ਮੁਮਕਿਨ ਹੈ? (w-PJ 02 1/1 ਸਫ਼ੇ 4-7)
ਨੰ. 2: ਗਿਣਤੀ 8:1-19
ਨੰ. 3: ਜਦੋਂ ਪੌਲੁਸ ਰਸੂਲ ਨੇ ਕਿਹਾ ਸੀ ਕਿ ਮਸੀਹੀ ਪ੍ਰਭੂ ਨਾਲ ਮਿਲਣ ਲਈ ‘ਉਠਾਏ ਜਾਣਗੇ,’ ਤਾਂ ਉਹ ਕਿਸ ਵਿਸ਼ੇ ਤੇ ਗੱਲ ਕਰ ਰਿਹਾ ਸੀ? (rs ਸਫ਼ਾ 312 ¶1-2)
ਨੰ. 4: ਮਸੀਹ ਦਾ ਵਿਰੋਧੀ ਕੌਣ ਹੈ?
16 ਅਗ. ਬਾਈਬਲ ਪਠਨ: ਗਿਣਤੀ 10-13 ਗੀਤ 203
ਸਪੀਚ ਕੁਆਲਿਟੀ: ਸਹੀ ਸਮੇਂ ਤੇ ਸਹੀ ਸ਼ਬਦ (be ਸਫ਼ਾ 199 ¶1-4)
ਨੰ. 1: ਯਹੋਵਾਹ ਉੱਤੇ ਆਸ ਲਾਓ ਜੋ ਸੱਚਾ ਪਰਮੇਸ਼ੁਰ ਹੈ (w-PJ 02 1/15 ਸਫ਼ੇ 5-7)
ਨੰ. 2: ਗਿਣਤੀ 12:1-16
ਨੰ. 3: ਕੀ ਪਿਆਰ ਕਰਨ ਵਾਲੇ ਪਰਮੇਸ਼ੁਰ ਲਈ ਬਦਲਾ ਲੈਣਾ ਠੀਕ ਹੈ?
ਨੰ. 4: ਕੀ ਮਸੀਹ ਆਕਾਸ਼ ਵਿਚ ਪ੍ਰਗਟ ਹੋਵੇਗਾ ਤੇ ਦੁਨੀਆਂ ਦੀਆਂ ਨਜ਼ਰਾਂ ਸਾਮ੍ਹਣੇ ਸਾਰੇ ਵਫ਼ਾਦਾਰ ਮਸੀਹੀਆਂ ਨੂੰ ਸਵਰਗ ਲੈ ਜਾਵੇਗਾ? (rs ਸਫ਼ਾ 313 ¶1-3)
23 ਅਗ. ਬਾਈਬਲ ਪਠਨ: ਗਿਣਤੀ 14-16 ਗੀਤ 207
ਸਪੀਚ ਕੁਆਲਿਟੀ: ਪਰਿਵਾਰ ਅਤੇ ਦੂਸਰਿਆਂ ਨਾਲ ਸਮਝਦਾਰੀ ਨਾਲ ਪੇਸ਼ ਆਉਣਾ (be ਸਫ਼ਾ 200 ¶1-4)
ਨੰ. 1: ਦੋ ਭਰਾ ਜਿਨ੍ਹਾਂ ਨੇ ਵੱਖਰੇ-ਵੱਖਰੇ ਰਵੱਈਏ ਅਪਣਾਏ (w-PJ 02 1/15 ਸਫ਼ੇ 21-3)
ਨੰ. 2: w-PJ 02 7/15 ਸਫ਼ੇ 23-4 ¶15-19
ਨੰ. 3: ਕੀ ਇਹ ਸੰਭਵ ਹੈ ਕਿ ਮਸੀਹੀਆਂ ਨੂੰ ਉਨ੍ਹਾਂ ਦੇ ਭੌਤਿਕ ਸਰੀਰਾਂ ਵਿਚ ਹੀ ਸਵਰਗ ਲਿਜਾਇਆ ਜਾਵੇਗਾ? (rs ਸਫ਼ਾ 314 ¶1-2)
ਨੰ. 4: hਮਸੀਹੀਆਂ ਨੂੰ ਹਿੰਸਕ ਵਿਡਿਓ ਗੇਮਾਂ ਕਿਉਂ ਨਹੀਂ ਖੇਡਣੀਆਂ ਚਾਹੀਦੀਆਂ?
30 ਅਗ. ਬਾਈਬਲ ਪਠਨ: ਗਿਣਤੀ 17-21 ਗੀਤ 150
ਸਪੀਚ ਕੁਆਲਿਟੀ: ਉੱਨਤੀ ਦੇ ਲਈ ਚੰਗੀਆਂ ਤੇ ਸੁਹਾਵਣੀਆਂ ਗੱਲਾਂ (be ਸਫ਼ਾ 202 ¶1–ਸਫ਼ਾ 203 ¶2)
ਜ਼ਬਾਨੀ ਪੁਨਰ-ਵਿਚਾਰ
6 ਸਤੰ. ਬਾਈਬਲ ਪਠਨ: ਗਿਣਤੀ 22-25 ਗੀਤ 22
ਸਪੀਚ ਕੁਆਲਿਟੀ: ਤੁਹਾਡੇ ਬੋਲਣ ਦਾ ਤਰੀਕਾ ਸੁਹਾਵਣਾ ਹੋਵੇ (be ਸਫ਼ਾ 203 ¶3–ਸਫ਼ਾ 204 ¶1)
ਨੰ. 1: ਉਹ ਪੁਰਾਣੀ ਦੁਨੀਆਂ ਕਿਉਂ ਤਬਾਹ ਹੋਈ ਸੀ? (w-PJ 02 3/1 ਸਫ਼ੇ 5-7)
ਨੰ. 2: ਗਿਣਤੀ 22:1-19
ਨੰ. 3: ਕੀ ਵਫ਼ਾਦਾਰ ਮਸੀਹੀਆਂ ਨੂੰ ਜੀਉਂਦੇ-ਜੀ ਚੁੱਪ-ਚਾਪ ਸਵਰਗ ਲਿਜਾਇਆ ਜਾਵੇਗਾ? (rs ਸਫ਼ਾ 314 ¶3–ਸਫ਼ਾ 315 ¶2)
ਨੰ. 4: iਮਸੀਹੀ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਕਿਉਂ ਪੜ੍ਹ ਕੇ ਸੁਣਾਉਣਾ ਚਾਹੀਦਾ ਹੈ?
13 ਸਤੰ. ਬਾਈਬਲ ਪਠਨ: ਗਿਣਤੀ 26-29 ਗੀਤ 71
ਸਪੀਚ ਕੁਆਲਿਟੀ: ਮਸੀਹੀ ਭੈਣ-ਭਰਾਵਾਂ ਨਾਲ ਗੱਲਬਾਤ ਕਰਦੇ ਸਮੇਂ (be ਸਫ਼ਾ 204 ¶2–ਸਫ਼ਾ 205 ¶4)
ਨੰ. 1: ਅਪਾਹਜਪੁਣੇ ਦਾ ਅੰਤ ਕਿਵੇਂ ਹੋਵੇਗਾ? (w-PJ 02 5/1 ਸਫ਼ੇ 4-7)
ਨੰ. 2: ਗਿਣਤੀ 29:1-19
ਨੰ. 3: ਵੱਡੇ ਕਸ਼ਟ ਦੌਰਾਨ ਸੱਚੇ ਮਸੀਹੀਆਂ ਦੀ ਕਿਵੇਂ ਰਾਖੀ ਕੀਤੀ ਜਾਵੇਗੀ? (rs ਸਫ਼ਾ 315 ¶3–ਸਫ਼ਾ 316 ¶3)
ਨੰ. 4: ਪਰਮੇਸ਼ੁਰ ਦੇ ਵਾਅਦੇ ਯਿਸੂ ਮਸੀਹ ਦੁਆਰਾ ਕਿਵੇਂ ਪੂਰੇ ਹੋਏ ਹਨ?
20 ਸਤੰ. ਬਾਈਬਲ ਪਠਨ: ਗਿਣਤੀ 30-32 ਗੀਤ 51
ਸਪੀਚ ਕੁਆਲਿਟੀ: ਜ਼ੋਰ ਦੇਣ ਲਈ ਦੁਹਰਾਉਣਾ (be ਸਫ਼ਾ 206 ¶1-4)
ਨੰ. 1: ਧਰਮ ਕਮਾਓ, ਪਰਮੇਸ਼ੁਰ ਦੀ ਦਇਆ ਪਾਓ (w-PJ 02 7/15 ਸਫ਼ੇ 28-31)
ਨੰ. 2: ਗਿਣਤੀ 30:1-16
ਨੰ. 3: ਕੁਝ ਮਸੀਹੀਆਂ ਨੂੰ ਮਸੀਹ ਦੇ ਨਾਲ ਹੋਣ ਲਈ ਕਿਉਂ ਸਵਰਗ ਲਿਜਾਇਆ ਜਾਂਦਾ ਹੈ? (rs ਸਫ਼ਾ 316 ¶5-8)
ਨੰ. 4: jਅਸ਼ਲੀਲ ਸਾਹਿੱਤ ਅਤੇ ਤਸਵੀਰਾਂ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ?
27 ਸਤੰ. ਬਾਈਬਲ ਪਠਨ: ਗਿਣਤੀ 33-36 ਗੀਤ 100
ਸਪੀਚ ਕੁਆਲਿਟੀ: ਪ੍ਰਚਾਰ ਵਿਚ ਅਤੇ ਭਾਸ਼ਣ ਦਿੰਦੇ ਸਮੇਂ ਗੱਲਾਂ ਨੂੰ ਦੁਹਰਾਉਣਾ (be ਸਫ਼ਾ 207 ¶1–ਸਫ਼ਾ 208 ¶3)
ਨੰ. 1: ਸੱਚੇ ਸੰਤ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ? (w-PJ 02 9/15 ਸਫ਼ੇ 4-7)
ਨੰ. 2: w-PJ 02 8/1 ਸਫ਼ੇ 18-19 ¶15-19
ਨੰ. 3: k‘ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮਸੀਹੀਆਂ ਨੂੰ ਉਨ੍ਹਾਂ ਦੇ ਭੌਤਿਕ ਸਰੀਰਾਂ ਵਿਚ ਸਵਰਗ ਲਿਜਾਇਆ ਜਾਵੇਗਾ?’ (rs ਸਫ਼ਾ 316 ¶9–ਸਫ਼ਾ 317 ¶2)
ਨੰ. 4: ਖ਼ਤਰਨਾਕ ਖੇਡਾਂ ਵਿਚ ਹਿੱਸਾ ਲੈਣ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ?
4 ਅਕ. ਬਾਈਬਲ ਪਠਨ: ਬਿਵਸਥਾ ਸਾਰ 1-3 ਗੀਤ 191
ਸਪੀਚ ਕੁਆਲਿਟੀ: ਵਿਸ਼ੇ ਨੂੰ ਵਿਕਸਿਤ ਕਰਨਾ (be ਸਫ਼ਾ 209 ¶1-3)
ਨੰ. 1: ਪਰਮੇਸ਼ੁਰ ਦੇ ਸਹੀ ਗਿਆਨ ਤੋਂ ਦਿਲਾਸਾ ਮਿਲਦਾ ਹੈ (w-PJ 02 10/1 ਸਫ਼ੇ 5-7)
ਨੰ. 2: ਬਿਵਸਥਾ ਸਾਰ 1:1-18
ਨੰ. 3: ਸੱਚਾਈ ਨੂੰ ਆਪਣਾ ਬਣਾਉਣ ਦਾ ਕੀ ਮਤਲਬ ਹੈ?
ਨੰ. 4: ਕੀ ਅਣਜਾਣ ਲੋਕਾਂ ਜਾਂ ਥਾਵਾਂ ਨਾਲ ਪਹਿਲਾਂ ਤੋਂ ਹੀ ਵਾਕਫ਼ ਹੋਣ ਦੀ ਅਜੀਬ ਭਾਵਨਾ ਪੁਨਰ-ਜਨਮ ਦੀ ਸਿੱਖਿਆ ਨੂੰ ਸਹੀ ਸਾਬਤ ਕਰਦੀ ਹੈ? (rs ਸਫ਼ਾ 317 ¶3–ਸਫ਼ਾ 319 ¶1)
11 ਅਕ. ਬਾਈਬਲ ਪਠਨ: ਬਿਵਸਥਾ ਸਾਰ 4-6 ਗੀਤ 181
ਸਪੀਚ ਕੁਆਲਿਟੀ: ਸਹੀ ਵਿਸ਼ਾ ਚੁਣਨਾ (be ਸਫ਼ਾ 210 ¶1–ਸਫ਼ਾ 211 ¶1; ਸਫ਼ਾ 211, ਡੱਬੀ)
ਨੰ. 1: ਸਾਲ 537 ਸਾ.ਯੁ.ਪੂ. ਤੋਂ 997 ਸਾ.ਯੁ.ਪੂ. ਤਕ ਪਿੱਛੇ ਵੱਲ ਸਮੇਂ ਦੀ ਗਿਣਤੀ ਕਰਨੀ (si ਸਫ਼ਾ 285 ¶5-7)
ਨੰ. 2: ਬਿਵਸਥਾ ਸਾਰ 4:1-14
ਨੰ. 3: ਯੂਹੰਨਾ 9:1, 2 ਵਿਚ ਦਿੱਤਾ ਬਿਰਤਾਂਤ ਪੁਨਰ-ਜਨਮ ਦੀ ਸਿੱਖਿਆ ਨੂੰ ਸਹੀ ਸਾਬਤ ਕਿਉਂ ਨਹੀਂ ਕਰਦਾ? (rs ਸਫ਼ਾ 319 ¶2–ਸਫ਼ਾ 320 ¶2)
ਨੰ. 4: “ਆਤਮਕ ਮਨਸ਼ਾ” ਰੱਖਣ ਦਾ ਕੀ ਮਤਲਬ ਹੈ?
18 ਅਕ. ਬਾਈਬਲ ਪਠਨ: ਬਿਵਸਥਾ ਸਾਰ 7-10 ਗੀਤ 78
ਸਪੀਚ ਕੁਆਲਿਟੀ: ਮੁੱਖ ਮੁੱਦਿਆਂ ਨੂੰ ਉਜਾਗਰ ਕਰਨਾ (be ਸਫ਼ਾ 212 ¶1–ਸਫ਼ਾ 213 ¶2)
ਨੰ. 1: ਸਾਲ 997 ਸਾ.ਯੁ.ਪੂ. ਤੋਂ 2370 ਸਾ.ਯੁ.ਪੂ. ਤਕ ਪਿੱਛੇ ਵੱਲ ਸਮੇਂ ਦੀ ਗਿਣਤੀ ਕਰਨੀ (si ਸਫ਼ੇ 285-6 ¶8-11)
ਨੰ. 2: w-PJ 02 8/15 ਸਫ਼ੇ 15-16 ¶3-6
ਨੰ. 3: ਪੁਨਰ-ਜਨਮ ਅਤੇ ਬਾਈਬਲ ਵਿਚ ਦਿੱਤੀ ਉਮੀਦ ਵਿਚ ਕਿੰਨਾ ਕੁ ਫ਼ਰਕ ਹੈ? (rs ਸਫ਼ਾ 320 ¶3-4)
ਨੰ. 4: lਧਰਮ-ਤਿਆਗੀਆਂ ਪ੍ਰਤੀ ਯਹੋਵਾਹ ਦਾ ਨਜ਼ਰੀਆ
25 ਅਕ. ਬਾਈਬਲ ਪਠਨ: ਬਿਵਸਥਾ ਸਾਰ 11-13 ਗੀਤ 57
ਸਪੀਚ ਕੁਆਲਿਟੀ: ਜ਼ਿਆਦਾ ਮੁੱਖ ਮੁੱਦੇ ਇਸਤੇਮਾਲ ਨਾ ਕਰਨਾ (be ਸਫ਼ਾ 213 ¶3–ਸਫ਼ਾ 214 ¶6)
ਜ਼ਬਾਨੀ ਪੁਨਰ-ਵਿਚਾਰ
1 ਨਵੰ. ਬਾਈਬਲ ਪਠਨ: ਬਿਵਸਥਾ ਸਾਰ 14-18 ਗੀਤ 26
ਸਪੀਚ ਕੁਆਲਿਟੀ: ਦਿਲਚਸਪੀ ਜਗਾਉਣ ਵਾਲੀ ਸ਼ੁਰੂਆਤ (be ਸਫ਼ਾ 215 ¶1–ਸਫ਼ਾ 216 ¶4)
ਨੰ. 1: ਸਾਲ 2370 ਸਾ.ਯੁ.ਪੂ. ਤੋਂ 4026 ਸਾ.ਯੁ.ਪੂ. ਤਕ ਪਿੱਛੇ ਵੱਲ ਸਮੇਂ ਦੀ ਗਿਣਤੀ ਕਰਨੀ (si ਸਫ਼ੇ 286-7 ¶12-15)
ਨੰ. 2: ਬਿਵਸਥਾ ਸਾਰ 14:1-23
ਨੰ. 3: aਜੇ ਕੋਈ ਕਹੇ, ‘ਮੈਂ ਪੁਨਰ-ਜਨਮ ਵਿਚ ਵਿਸ਼ਵਾਸ ਰੱਖਦਾ ਹਾਂ’ (rs ਸਫ਼ਾ 321 ¶1-3)
ਨੰ. 4: ਮਸੀਹੀਆਂ ਨੂੰ ਆਪਣੀਆਂ ਜ਼ਿੰਦਗੀਆਂ ਸਾਦੀਆਂ ਕਿਉਂ ਰੱਖਣੀਆਂ ਚਾਹੀਦੀਆਂ ਹਨ?
8 ਨਵੰ. ਬਾਈਬਲ ਪਠਨ: ਬਿਵਸਥਾ ਸਾਰ 19-22 ਗੀਤ 182
ਸਪੀਚ ਕੁਆਲਿਟੀ: ਪ੍ਰਚਾਰ ਵਿਚ ਲੋਕਾਂ ਦਾ ਧਿਆਨ ਖਿੱਚਣਾ (be ਸਫ਼ਾ 217 ¶1-4)
ਨੰ. 1: ਧਰਤੀ ਉੱਤੇ ਯਿਸੂ ਦਾ ਜੀਵਨ (si ਸਫ਼ਾ 291 ¶16-17)
ਨੰ. 2: ਬਿਵਸਥਾ ਸਾਰ 21:1-17
ਨੰ. 3: ਦੁਨੀਆਂ ਵਿਚ ਇੰਨੇ ਸਾਰੇ ਧਰਮ ਕਿਉਂ ਹਨ? (rs ਸਫ਼ਾ 322 ¶1–ਸਫ਼ਾ 323 ¶2)
ਨੰ. 4: ਬਾਈਬਲ ਵਿਚ ਦਿੱਤੀਆਂ ਕਈ ਲੋਕਾਂ ਦੀਆਂ ਉਦਾਹਰਣਾਂ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ?
15 ਨਵੰ. ਬਾਈਬਲ ਪਠਨ: ਬਿਵਸਥਾ ਸਾਰ 23-27 ਗੀਤ 162
ਸਪੀਚ ਕੁਆਲਿਟੀ: ਭਾਸ਼ਣ ਦੀ ਸ਼ੁਰੂਆਤ ਵਿਚ ਆਪਣਾ ਵਿਸ਼ਾ ਸਾਫ਼-ਸਾਫ਼ ਦੱਸਣਾ (be ਸਫ਼ਾ 217 ¶5–ਸਫ਼ਾ 219 ¶2)
ਨੰ. 1: ਯਿਸੂ ਦੀ ਸੇਵਕਾਈ ਸੰਬੰਧੀ ਘਟਨਾਵਾਂ ਦੇ ਸਮਿਆਂ ਦੀ ਭਵਿੱਖਬਾਣੀ (si ਸਫ਼ੇ 291 ¶18-19)
ਨੰ. 2: ਬਿਵਸਥਾ ਸਾਰ 24:1-16
ਨੰ. 3: ਉਨ੍ਹਾਂ ਲੋਕਾਂ ਦੀ ਪਛਾਣ ਕਿੱਦਾਂ ਕਰੀਏ ਜਿਨ੍ਹਾਂ ਤੇ ਪਰਮੇਸ਼ੁਰ ਦੀ ਮਿਹਰ ਹੈ?
ਨੰ. 4: ਕੀ ਇਹ ਸੱਚ ਹੈ ਕਿ ਸਾਰੇ ਧਰਮ ਚੰਗੀਆਂ ਗੱਲਾਂ ਸਿਖਾਉਂਦੇ ਹਨ? (rs ਸਫ਼ਾ 323 ¶3-5)
22 ਨਵੰ. ਬਾਈਬਲ ਪਠਨ: ਬਿਵਸਥਾ ਸਾਰ 28-31 ਗੀਤ 32
ਸਪੀਚ ਕੁਆਲਿਟੀ: ਅਸਰਦਾਰ ਸਮਾਪਤੀ (be ਸਫ਼ਾ 220 ¶1-3)
ਨੰ. 1: ਰਸੂਲਾਂ ਦੇ ਸਮੇਂ ਦੌਰਾਨ ਸਾਲਾਂ ਦੀ ਗਿਣਤੀ (si ਸਫ਼ੇ 291-2 ¶20-3)
ਨੰ. 2: ਬਿਵਸਥਾ ਸਾਰ 29:1-18
ਨੰ. 3: ਕੀ ਆਪਣੇ ਮਾਪਿਆਂ ਦੇ ਧਰਮ ਨੂੰ ਛੱਡਣਾ ਠੀਕ ਹੈ? (rs ਸਫ਼ਾ 324 ¶1-3)
ਨੰ. 4: ਮਸੀਹੀਆਂ ਨੂੰ ਹਲੀਮ ਕਿਉਂ ਬਣਨਾ ਚਾਹੀਦਾ ਹੈ?
29 ਨਵੰ. ਬਾਈਬਲ ਪਠਨ: ਬਿਵਸਥਾ ਸਾਰ 32-34 ਗੀਤ 41
ਸਪੀਚ ਕੁਆਲਿਟੀ: ਕੁਝ ਗੱਲਾਂ ਦਾ ਧਿਆਨ ਰੱਖੋ (be ਸਫ਼ਾ 220 ¶4–ਸਫ਼ਾ 221 ¶4)
ਨੰ. 1: ਪੌਲੁਸ ਦੀ ਦੂਸਰੀ ਮਿਸ਼ਨਰੀ ਯਾਤਰਾ (si ਸਫ਼ੇ 292-3 ¶24-5)
ਨੰ. 2: w-PJ 02 10/15 ਸਫ਼ਾ 11 ¶10-13
ਨੰ. 3: ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਦੇ ਤਰੀਕੇ
ਨੰ. 4: ਇਕ ਤੋਂ ਜ਼ਿਆਦਾ ਧਰਮਾਂ ਵਿਚ ਵਿਸ਼ਵਾਸ ਰੱਖਣ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ? (rs ਸਫ਼ਾ 325 ¶1–ਸਫ਼ਾ 326 ¶1)
6 ਦਸੰ. ਬਾਈਬਲ ਪਠਨ: ਯਹੋਸ਼ੁਆ 1-5 ਗੀਤ 40
ਸਪੀਚ ਕੁਆਲਿਟੀ: ਪ੍ਰਚਾਰ ਵਿਚ (be ਸਫ਼ਾ 221 ¶5–ਸਫ਼ਾ 222 ¶6)
ਨੰ. 1: ਪੌਲੁਸ ਦੀ ਤੀਸਰੀ ਮਿਸ਼ਨਰੀ ਯਾਤਰਾ ਅਤੇ ਆਖ਼ਰੀ ਸਾਲ, 56-100 ਸਾ.ਯੁ. (si ਸਫ਼ਾ 293 ¶26-30)
ਨੰ. 2: ਯਹੋਸ਼ੁਆ 4:1-14
ਨੰ. 3: ਕੀ ਕਿਸੇ ਸੰਗਠਿਤ ਧਰਮ ਦਾ ਮੈਂਬਰ ਹੋਣਾ ਜ਼ਰੂਰੀ ਹੈ? (rs ਸਫ਼ਾ 326 ¶2–ਸਫ਼ਾ 327 ¶2)
ਨੰ. 4: ਕੀ ਕ੍ਰਿਸਮਸ ਸੱਚੇ ਮਸੀਹੀਆਂ ਦਾ ਤਿਉਹਾਰ ਹੈ?
13 ਦਸੰ. ਬਾਈਬਲ ਪਠਨ: ਯਹੋਸ਼ੁਆ 6-8 ਗੀਤ 213
ਸਪੀਚ ਕੁਆਲਿਟੀ: ਸਹੀ ਜਾਣਕਾਰੀ ਦੇਣੀ (be ਸਫ਼ਾ 223 ¶1-5)
ਨੰ. 1: ਮਾਫ਼ੀ ਮੰਗਣ ਨਾਲ ਸੁਲ੍ਹਾ ਹੋ ਸਕਦੀ ਹੈ (w-PJ 02 11/1 ਸਫ਼ੇ 4-7)
ਨੰ. 2: ਯਹੋਸ਼ੁਆ 6:10-23
ਨੰ. 3: ਘਰ-ਘਰ ਪ੍ਰਚਾਰ ਕਿਉਂ ਕਰਦੇ ਰਹੀਏ?
ਨੰ. 4: ਕੀ ਦੂਸਰੇ ਇਨਸਾਨਾਂ ਨਾਲ ਪਿਆਰ ਕਰਨਾ ਕਾਫ਼ੀ ਹੈ? (rs ਸਫ਼ਾ 327 ¶4)
20 ਦਸੰ. ਬਾਈਬਲ ਪਠਨ: ਯਹੋਸ਼ੁਆ 9-11 ਗੀਤ 135
ਸਪੀਚ ਕੁਆਲਿਟੀ: ‘ਨਿਹਚਾ ਜੋਗ ਬਚਨ ਨੂੰ ਫੜੀ ਰੱਖਣਾ’ (be ਸਫ਼ਾ 224 ¶1-4)
ਨੰ. 1: ਆਪਣੇ ਹੱਥ ਤਕੜੇ ਕਰੋ (w-PJ 02 12/1 ਸਫ਼ੇ 30-1)
ਨੰ. 2: w-PJ 02 11/15 ਸਫ਼ੇ 18-19 ¶19-23
ਨੰ. 3: ਕੀ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਰੱਖਣਾ ਸੱਚ-ਮੁੱਚ ਜ਼ਰੂਰੀ ਹੈ? (rs ਸਫ਼ਾ 327 ¶5–ਸਫ਼ਾ 328 ¶1)
ਨੰ. 4: bਦੂਸਰਿਆਂ ਨਾਲ ਮੇਲ ਰੱਖਣ ਦਾ ਕੀ ਮਤਲਬ ਹੈ?
27 ਦਸੰ. ਬਾਈਬਲ ਪਠਨ: ਯਹੋਸ਼ੁਆ 12-15 ਗੀਤ 210
ਸਪੀਚ ਕੁਆਲਿਟੀ: ਜਾਣਕਾਰੀ ਦੀ ਸੱਚਾਈ ਨੂੰ ਪਰਖਣਾ (be ਸਫ਼ਾ 225 ¶1-3)
ਜ਼ਬਾਨੀ ਪੁਨਰ-ਵਿਚਾਰ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ।
b ਸਿਰਫ਼ ਭਰਾਵਾਂ ਨੂੰ ਦਿਓ।
c ਸਿਰਫ਼ ਭਰਾਵਾਂ ਨੂੰ ਦਿਓ।
d ਸਿਰਫ਼ ਭਰਾਵਾਂ ਨੂੰ ਦਿਓ।
e ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
f ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
g ਸਿਰਫ਼ ਭਰਾਵਾਂ ਨੂੰ ਦਿਓ।
h ਸਿਰਫ਼ ਭਰਾਵਾਂ ਨੂੰ ਦਿਓ।
i ਸਿਰਫ਼ ਭਰਾਵਾਂ ਨੂੰ ਦਿਓ।
j ਸਿਰਫ਼ ਭਰਾਵਾਂ ਨੂੰ ਦਿਓ।
k ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
l ਸਿਰਫ਼ ਭਰਾਵਾਂ ਨੂੰ ਦਿਓ।
a ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
b ਸਿਰਫ਼ ਭਰਾਵਾਂ ਨੂੰ ਦਿਓ।