ਘੋਸ਼ਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਲੋਕਾਂ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਨ੍ਹਾਂ ਨੂੰ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਜਾਂ ਕੋਈ ਹੋਰ ਪੁਰਾਣੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ 1988 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਕਿਰਪਾ ਕਰ ਕੇ ਨੇੜਲੀਆਂ ਕਲੀਸਿਯਾਵਾਂ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਿਨ੍ਹਾਂ ਕਲੀਸਿਯਾਵਾਂ ਕੋਲ ਪੁਰਾਣੀਆਂ ਕਿਤਾਬਾਂ ਨਹੀਂ ਹਨ, ਉਹ ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਪੇਸ਼ ਕਰ ਸਕਦੀਆਂ ਹਨ। ਫਰਵਰੀ: ਯਹੋਵਾਹ ਦੇ ਨੇੜੇ ਰਹੋ। (ਅੰਗ੍ਰੇਜ਼ੀ) ਜੇ ਇਹ ਕਿਤਾਬ ਉਪਲਬਧ ਨਹੀਂ ਹੈ, ਤਾਂ ਤੁਸੀਂ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਜਾਂ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਪੇਸ਼ ਕਰ ਸਕਦੇ ਹੋ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਕਲੀਸਿਯਾਵਾਂ ਦੁਆਰਾ ਆਪਣੀਆਂ ਲਾਇਬ੍ਰੇਰੀਆਂ ਲਈ ਕਾਪੀਆਂ ਮੰਗਵਾਉਣ ਤੋਂ ਬਾਅਦ ਅੰਗ੍ਰੇਜ਼ੀ ਵਿਚ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 2001 ਦੀਆਂ ਸੀਮਿਤ ਕਾਪੀਆਂ ਉਪਲਬਧ ਹਨ। ਜਿਹੜੇ ਪ੍ਰਕਾਸ਼ਕ ਨਿੱਜੀ ਇਸਤੇਮਾਲ ਵਾਸਤੇ ਇਹ ਇੰਡੈਕਸ ਮੰਗਵਾਉਣਾ ਚਾਹੁੰਦੇ ਹਨ, ਉਹ ਹੁਣ ਕਲੀਸਿਯਾ ਰਾਹੀਂ ਇਸ ਦਾ ਆਰਡਰ ਦੇ ਸਕਦੇ ਹਨ।
◼ ਬ੍ਰਾਂਚ ਆਫਿਸ ਹਰ ਮਹੀਨੇ ਅੱਗੇ ਦਿੱਤੇ ਕ੍ਰਮ ਅਨੁਸਾਰ ਕਲੀਸਿਯਾਵਾਂ ਦੇ ਸਾਹਿੱਤ ਆਰਡਰ ਪੂਰੇ ਕਰੇਗਾ: ਹਰ ਮਹੀਨੇ ਦੇ ਪਹਿਲੇ ਹਫ਼ਤੇ, ਕਰਨਾਟਕ ਅਤੇ ਤਾਮਿਲ ਨਾਡੂ ਦੀਆਂ ਕਲੀਸਿਯਾਵਾਂ ਦੇ ਆਰਡਰ; ਦੂਸਰੇ ਹਫ਼ਤੇ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਕਲੀਸਿਯਾਵਾਂ ਦੇ ਆਰਡਰ; ਤੀਸਰੇ ਹਫ਼ਤੇ, ਕੇਰਲ ਦੀਆਂ ਕਲੀਸਿਯਾਵਾਂ ਦੇ ਆਰਡਰ ਅਤੇ ਚੌਥੇ ਹਫ਼ਤੇ ਭਾਰਤ ਦੇ ਦੂਸਰੇ ਰਾਜਾਂ ਦੀਆਂ ਕਲੀਸਿਯਾਵਾਂ ਦੇ ਆਰਡਰ ਪੂਰੇ ਕੀਤੇ ਜਾਣਗੇ। ਸਾਹਿੱਤ ਕੋਆਰਡੀਨੇਟਰ (ਜਾਂ ਸਾਹਿੱਤ ਸੰਭਾਲਣ ਵਾਲੇ ਭਰਾ) ਨੂੰ ਤੁਹਾਡੀ ਕਲੀਸਿਯਾ ਲਈ ਰੱਖੇ ਗਏ ਹਫ਼ਤੇ ਤੋਂ ਪਹਿਲਾਂ ਬ੍ਰਾਂਚ ਆਫਿਸ ਨੂੰ ਸਾਹਿੱਤ ਦਾ ਆਰਡਰ ਘੱਲਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
◼ ਅੰਗ੍ਰੇਜ਼ੀ ਵਿਚ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 2002 ਦੀਆਂ ਕਾਪੀਆਂ ਉਪਲਬਧ ਹਨ। ਹਰ ਕਲੀਸਿਯਾ ਆਪਣੀ ਲਾਇਬ੍ਰੇਰੀ ਲਈ ਸਿਰਫ਼ ਇਕ ਕਾਪੀ ਮੰਗਵਾ ਸਕਦੀ ਹੈ। ਆਪਣਾ ਆਰਡਰ ਸਾਹਿੱਤ ਦਰਖ਼ਾਸਤ ਫਾਰਮ ਵਿਚ “Cong. Use” ਵਾਲੇ ਕਾਲਮ ਵਿਚ ਲਿਖੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 2002—ਅੰਗ੍ਰੇਜ਼ੀ
ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ—ਕੰਨੜ, ਤੇਲਗੂ
◼ ਮੁੜ ਉਪਲਬਧ ਪ੍ਰਕਾਸ਼ਨ:
ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?—ਅੰਗ੍ਰੇਜ਼ੀ
ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਛੋਟਾ ਸਾਈਜ਼)—ਅੰਗ੍ਰੇਜ਼ੀ
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ—ਨੇਪਾਲੀ, ਬੰਗਲਾ
ਲਗਨ ਨਾਲ ਪੜ੍ਹਨਾ ਅਤੇ ਲਿਖਣਾ—ਅੰਗ੍ਰੇਜ਼ੀ