ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਨਵੰਬਰ
ਗੀਤ 212
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਆਪਣੇ ਇਲਾਕੇ ਵਿਚ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 15 ਨਵੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਕੋਈ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਘਰ-ਸੁਆਮੀ ਨੂੰ ਸਮਝਾਉਂਦਾ ਹੈ ਕਿ ਦੁਨੀਆਂ ਭਰ ਵਿਚ ਕੀਤੇ ਜਾਂਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ।—ਪਹਿਰਾਬੁਰਜ, ਸਫ਼ਾ 2 ਜਾਂ ਜਾਗਰੂਕ ਬਣੋ!, ਸਫ਼ਾ 5 ਦੇਖੋ।
15 ਮਿੰਟ: “ਤੁਸੀਂ ਤਿਆਰ ਰਹੋ।”a ਹਾਜ਼ਰੀਨ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਇਸ ਦੁਨੀਆਂ ਦੀਆਂ ਚਿੰਤਾਵਾਂ ਅਤੇ ਫ਼ਜ਼ੂਲ ਕੰਮਾਂ ਵਿਚ ਸਮਾਂ ਬਰਬਾਦ ਨਾ ਕਰਨ ਵਿਚ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰਦੀ ਹੈ ਜਿਸ ਕਰਕੇ ਇਸ ਸਮੇਂ ਨੂੰ ਉਹ ਅਧਿਆਤਮਿਕ ਕੰਮਾਂ ਵਿਚ ਵਰਤ ਸਕਦੇ ਹਨ।
20 ਮਿੰਟ: ਤੁਸੀਂ ਦੋਸਤ ਕਿਵੇਂ ਚੁਣਦੇ ਹੋ? ਹਾਜ਼ਰੀਨ ਨਾਲ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਦੇ ਸਫ਼ੇ 47-9 ਦੀ ਚਰਚਾ ਕਰੋ। ਪੈਰਾ 13 ਵਿਚ ਦਿੱਤੇ ਸਵਾਲਾਂ ਅਤੇ ਹਵਾਲਿਆਂ ਨੂੰ ਵਰਤ ਕੇ ਹਾਜ਼ਰੀਨ ਨੂੰ ਬਾਈਬਲ ਦੇ ਉਹ ਸਿਧਾਂਤ ਦੱਸਣ ਲਈ ਕਹੋ ਜੋ ਸਹੀ ਦੋਸਤ ਚੁਣਨ ਵਿਚ ਸਾਡੀ ਮਦਦ ਕਰਨਗੇ।
ਗੀਤ 127 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਨਵੰਬਰ
ਗੀਤ 96
12 ਮਿੰਟ: ਸਥਾਨਕ ਘੋਸ਼ਣਾਵਾਂ। ਦੋ ਜਾਂ ਤਿੰਨ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਇਸ ਮਹੀਨੇ ਦਾ ਸਾਹਿੱਤ ਪੇਸ਼ ਕਰ ਕੇ ਦਿਲਚਸਪ ਤਜਰਬੇ ਹਾਸਲ ਕੀਤੇ ਹਨ। ਕੁਝ ਨੇ ਸ਼ਾਇਦ ਬਾਈਬਲ ਸਟੱਡੀਆਂ ਵੀ ਸ਼ੁਰੂ ਕੀਤੀਆਂ ਹੋਣਗੀਆਂ।
15 ਮਿੰਟ: ਖੁੱਲ੍ਹ-ਦਿਲੇ ਬਣਨਾ ਸਿੱਖੋ। ਪਹਿਰਾਬੁਰਜ, 1 ਨਵੰਬਰ 2003, ਸਫ਼ੇ 27-30 ਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।
18 ਮਿੰਟ: “ਦੂਸਰਿਆਂ ਦੀ ਤਾਰੀਫ਼ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਓ।”b ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ, ਸਫ਼ੇ 49-50, ਪੈਰਾ 21 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਭੈਣ-ਭਰਾਵਾਂ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਦੂਜਿਆਂ ਤੋਂ ਤਾਰੀਫ਼ ਦੇ ਲਫ਼ਜ਼ ਸੁਣ ਕੇ ਉਨ੍ਹਾਂ ਦੀ ਕਿਵੇਂ ਹੌਸਲਾ-ਅਫ਼ਜ਼ਾਈ ਹੋਈ ਹੈ।
ਗੀਤ 58 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਨਵੰਬਰ
ਗੀਤ 213
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਆਪਣੇ ਇਲਾਕੇ ਵਿਚ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 1 ਦਸੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਸਫ਼ਾ 4 ਉੱਤੇ ਦਿੱਤੇ ਹਵਾਲਿਆਂ ਦੀ ਥਾਂ ਤੇ ਕੋਈ ਹੋਰ ਹਵਾਲਾ ਵੀ ਵਰਤਿਆ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਕੋਈ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਗ਼ੈਰ-ਰਸਮੀ ਤੌਰ ਤੇ ਗੱਡੀ ਜਾਂ ਬੱਸ ਵਿਚ ਜਾਂ ਆਪਣੇ ਇਲਾਕੇ ਲਈ ਢੁਕਵੀਂ ਸੈਟਿੰਗ ਵਿਚ ਰਸਾਲੇ ਪੇਸ਼ ਕਰਦਿਆਂ ਦਿਖਾਓ।
10 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਦੁਆਰਾ ਭਾਸ਼ਣ।
23 ਮਿੰਟ: “ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਓ।”c ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਹਾਜ਼ਰੀਨ ਨੂੰ ਹਵਾਲਿਆਂ ਤੇ ਟਿੱਪਣੀਆਂ ਦੇਣ ਲਈ ਕਹੋ ਕਿ ਇਹ ਕਿਵੇਂ ਲਾਗੂ ਹੁੰਦੇ ਹਨ। ਇਕ ਜਾਂ ਦੋ ਜਣਿਆਂ ਨੂੰ ਪਹਿਲਾਂ ਹੀ ਟਿੱਪਣੀਆਂ ਦੇਣ ਲਈ ਤਿਆਰ ਕਰੋ ਕਿ ਚੰਗੀ ਤਰ੍ਹਾਂ ਨਿੱਜੀ ਬਾਈਬਲ ਅਧਿਐਨ ਕਰਨ ਵਿਚ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ ਹੈ।
ਗੀਤ 202 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਦਸੰਬਰ
ਗੀਤ 138
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਨਵੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦਸੰਬਰ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ। ਇਸ ਕਿਤਾਬ ਨੂੰ ਪੇਸ਼ ਕਰਨ ਸੰਬੰਧੀ ਪੁਰਾਣੇ ਅੰਕਾਂ ਵਿਚ ਦਿੱਤੀਆਂ ਇਕ ਜਾਂ ਦੋ ਪੇਸ਼ਕਾਰੀਆਂ ਤੇ ਸੰਖੇਪ ਵਿਚ ਪੁਨਰ-ਵਿਚਾਰ ਕਰੋ। ਸਮਝਾਓ ਕਿ ਹੋਰ ਪੇਸ਼ਕਾਰੀਆਂ ਲੱਭਣ ਲਈ ਪ੍ਰਕਾਸ਼ਕ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਦੀ ਵਰਤੋਂ ਕਿਵੇਂ ਕਰ ਸਕਦੇ ਹਨ।—ਸਤੰਬਰ 2001, ਸਾਡੀ ਰਾਜ ਸੇਵਕਾਈ, ਸਫ਼ਾ 2 ਦੇਖੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਸਿੱਖਿਆ ਦੇਣ ਦੇ ਯੋਗ ਬਣੋ। ਹਾਜ਼ਰੀਨ ਨਾਲ ਪਹਿਰਾਬੁਰਜ, 1 ਜੂਨ 2000, ਸਫ਼ੇ 16-17, ਪੈਰੇ 9-13 ਦੀ ਚਰਚਾ ਕਰੋ। ਸਾਡਾ ਮੁੱਖ ਟੀਚਾ ਸੇਵਕਾਈ ਵਿਚ ਅਸਰਕਾਰੀ ਤਰੀਕੇ ਨਾਲ ਸਿਖਾਉਣ ਦੇ ਲਾਇਕ ਹੋਣਾ ਹੈ। ਭੇਡਾਂ ਵਰਗੇ ਲੋਕਾਂ ਦੀ ਮਦਦ ਕਰਨ ਵਿਚ ਅਸੀਂ ਤਾਂ ਹੀ ਸਫ਼ਲ ਹੋ ਸਕਦੇ ਹਾਂ ਜੇ ਅਸੀਂ ਇਸ ਤਰੀਕੇ ਨਾਲ ਰਾਜ ਦਾ ਸੰਦੇਸ਼ ਸੁਣਾਈਏ ਕਿ ਉਸ ਤੋਂ ਲੋਕ ਕੁਝ ਸਿੱਖ ਸਕਣ ਅਤੇ ਕੁਝ ਕਰਨ ਲਈ ਪ੍ਰੇਰਿਤ ਹੋਣ। ਅੱਗੇ ਦਿੱਤੇ ਸਵਾਲਾਂ ਤੇ ਚਰਚਾ ਕਰੋ: (1) ਪ੍ਰਚਾਰ ਕਰਨ ਅਤੇ ਸਿਖਾਉਣ ਵਿਚ ਕੀ ਫ਼ਰਕ ਹੈ? (2) ਕੁਝ ਪ੍ਰਚਾਰਕ ਬਾਈਬਲ ਸਟੱਡੀ ਕਰਾਉਣ ਤੋਂ ਕਿਉਂ ਝਿਜਕਦੇ ਹਨ? (3) ਅਸੀਂ ਆਪਣੀ ਸਿਖਾਉਣ ਦੀ ਕਾਬਲੀਅਤ ਨੂੰ ਕਿਵੇਂ ਸੁਧਾਰ ਸਕਦੇ ਹਾਂ? (4) ਅਸੀਂ ਇਸ ਗੱਲ ਦੀ ਪੂਰੀ ਤਸੱਲੀ ਕਿਵੇਂ ਕਰ ਸਕਦੇ ਹਾਂ ਕਿ ਵਿਦਿਆਰਥੀ ਨੂੰ ਉਨ੍ਹਾਂ ਗੱਲਾਂ ਦੀ ਸਮਝ ਆ ਗਈ ਹੈ ਜੋ ਉਹ ਸਿੱਖ ਰਿਹਾ ਹੈ? (5) ਸਾਨੂੰ ਵਿਦਿਆਰਥੀ ਦੀ ਕਿਹੜਾ ਟੀਚਾ ਹਾਸਲ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ?
ਗੀਤ 70 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।