ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
29 ਦਸੰਬਰ 2003 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਨਵੰਬਰ ਤੋਂ 29 ਦਸੰਬਰ 2003 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਖੇਤਰ ਸੇਵਕਾਈ ਵਿਚ ਬਾਈਬਲ ਵਰਤਣੀ ਕਿਉਂ ਜ਼ਰੂਰੀ ਹੈ? [be ਸਫ਼ਾ 145 ਪੈਰਾ 2, ਡੱਬੀ]
2. ਕਿਸੇ ਆਇਤ ਨੂੰ ਪੜ੍ਹਨ ਤੋਂ ਪਹਿਲਾਂ ਤੁਸੀਂ ਕੀ ਕਹੋਗੇ, ਇਸ ਸੰਬੰਧ ਵਿਚ ਸੰਦਰਭ ਕਿਵੇਂ ਤੁਹਾਡੀ ਮਦਦ ਕਰ ਸਕਦਾ ਹੈ? [be ਸਫ਼ਾ 148]
3. ਬਾਈਬਲ ਵਿੱਚੋਂ ਪੜ੍ਹਦੇ ਸਮੇਂ ਸਹੀ ਸ਼ਬਦਾਂ ਤੇ ਜ਼ੋਰ ਦੇਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? [be ਸਫ਼ਾ 151 ਪੈਰਾ 2, ਡੱਬੀ]
4. ਦੂਸਰਿਆਂ ਨੂੰ ਸਿਖਾਉਂਦੇ ਵੇਲੇ ਅਸੀਂ ਪੌਲੁਸ ਦੀ ਇਸ ਸਲਾਹ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ ਕਿ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੋ’? (2 ਤਿਮੋ. 2:15) ਇਸ ਸਲਾਹ ਨੂੰ ਮੰਨਣਾ ਕਿਉਂ ਜ਼ਰੂਰੀ ਹੈ? [be ਸਫ਼ਾ 153 ਪੈਰਾ 2, ਡੱਬੀ]
5. ਪੌਲੁਸ ਨੇ “ਲਿਖਤਾਂ ਵਿੱਚੋਂ” ਕਿੱਦਾਂ ਤਰਕ ਕੀਤਾ ਸੀ? (ਰਸੂ. 17:2, 3) [be ਸਫ਼ਾ 155 ਪੈਰਾ 5–ਸਫ਼ਾ 156 ਪੈਰਾ 1]
ਪੇਸ਼ਕਾਰੀ ਨੰ. 1
6. ਕੋਈ ਭਾਸ਼ਣ ਤਿਆਰ ਕਰਦਿਆਂ ਖੋਜਬੀਨ ਕਰਨ ਲਈ ਆਪਣੀ ਮੁੱਖ ਕਿਤਾਬ ਬਾਈਬਲ ਇਸਤੇਮਾਲ ਕਰਦੇ ਵੇਲੇ (1) ਆਇਤਾਂ ਦੇ ਸੰਦਰਭ ਦੀ ਜਾਂਚ ਕਰਨ, (2) ਕ੍ਰਾਸ ਰੈਫ਼ਰੈਂਸ ਵਿਚ ਦਿੱਤੀਆਂ ਆਇਤਾਂ ਪੜ੍ਹਨ ਅਤੇ (3) ਬਾਈਬਲ ਕੰਨਕੌਰਡੈਂਸ ਇਸਤੇਮਾਲ ਕਰਨ ਦਾ ਕੀ ਫ਼ਾਇਦਾ ਹੋਵੇਗਾ? [be ਸਫ਼ਾ 34 ਪੈਰਾ 3–ਸਫ਼ਾ 35 ਪੈਰਾ 2]
7. ਸੱਚੀ ਵਫ਼ਾਦਾਰੀ ਕਿੱਦਾਂ ਕੀਤੀ ਜਾਂਦੀ ਹੈ ਅਤੇ ਕਿਨ੍ਹਾਂ ਨਾਲ? [w-PJ 01 10/1 ਸਫ਼ੇ 22-3]
8. ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਸਮੇਂ ਦਾ ਬੜਾ ਪਾਬੰਦ ਹੈ? (ਦਾਨੀ. 11:35-40; ਲੂਕਾ 21:24) [si ਸਫ਼ਾ 284 ਪੈਰਾ 1]
9. ਭਾਸ਼ਣ ਲਈ ਰਿਸਰਚ ਕਰਨ ਤੋਂ ਬਾਅਦ ਭਾਸ਼ਣ ਵਿਚ ਕਿਹੜੇ ਨੁਕਤੇ ਇਸਤੇਮਾਲ ਕਰਨੇ ਹਨ, ਇਸ ਬਾਰੇ ਫ਼ੈਸਲਾ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ? [be ਸਫ਼ਾ 38]
10. ‘ਨੂਹ ਦੇ ਦਿਨਾਂ’ ਬਾਰੇ ਯਿਸੂ ਮਸੀਹ ਨੇ ਜੋ ਕਿਹਾ ਸੀ, ਉਹ ਅੱਜ ਸਾਡੇ ਦਿਨਾਂ ਦੀ ਹਾਲਤ ਉੱਤੇ ਕਿਵੇਂ ਲਾਗੂ ਹੁੰਦਾ ਹੈ? (ਮੱਤੀ 24:37) [w-PJ 01 11/15 ਸਫ਼ਾ 31 ਪੈਰੇ 3-4]
ਹਫ਼ਤਾਵਾਰ ਬਾਈਬਲ ਪਠਨ
11. ਫਿਲੇਮੋਨ ਨੂੰ ਲਿਖੀ ਪੌਲੁਸ ਦੀ ਚਿੱਠੀ ਕਿਵੇਂ ਇਹ ਗੱਲ ਸਪੱਸ਼ਟ ਕਰਦੀ ਹੈ ਕਿ ਇਕ ਮਸੀਹੀ ਦਾ ਕੰਮ ਦੂਸਰਿਆਂ ਦੀ ਮਸੀਹੀ ਬਣਨ ਵਿਚ ਮਦਦ ਕਰਨੀ ਹੈ, ਨਾ ਕਿ ਸਮਾਜ ਵਿਚ ਸੁਧਾਰ ਲਿਆਉਣਾ? (ਫਿਲੇ. 12)
12. ‘ਵਹਿ ਕੇ ਦੂਰ ਹੋ ਜਾਣ,’ “ਬੇਮੁਖ ਹੋਣ” ਅਤੇ ‘ਡਿੱਗਣ’ ਵਿਚ ਕੀ ਫ਼ਰਕ ਹੈ? (ਇਬ. 2:1; 3:12; 6:6, NW) [w-PJ 99 7/15 ਸਫ਼ਾ 19 ਪੈਰਾ 12; w86 6/1 ਸਫ਼ਾ 14 ਪੈਰੇ 16-17; w80 12/1 ਸਫ਼ਾ 23 ਪੈਰਾ 8]
13. “ਭਈ ਪ੍ਰਭੁ ਚਾਹੇ ਤਾਂ” ਸ਼ਬਦਾਂ ਨੂੰ ਵਿਅਰਥ ਵਿਚ ਇਸਤੇਮਾਲ ਕਰਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? (ਯਾਕੂ. 4:15) [cj ਸਫ਼ਾ 171 ਪੈਰੇ 1-2]
14. ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹਿਣ’ ਦਾ ਕੀ ਮਤਲਬ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ? (2 ਪਤ. 3:12) [w-PJ 97 9/1 ਸਫ਼ੇ 17-18]
15. ਪਰਕਾਸ਼ ਦੀ ਪੋਥੀ ਦੇ ਦੂਸਰੇ ਤੇ ਤੀਸਰੇ ਅਧਿਆਇ ਵਿਚ ਸੱਤ ਕਲੀਸਿਯਾਵਾਂ ਨੂੰ ਦਿੱਤੇ ਸੰਦੇਸ਼ ਤੋਂ ਅੱਜ ਮਸੀਹੀ ਕੀ ਸਿੱਖ ਸਕਦੇ ਹਨ? (ਪਰ. 2:4, 5, 10, 14, 20; 3:3, 10, 11, 17, 19)