ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/03 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2003
  • ਸਿਰਲੇਖ
  • ਹਫ਼ਤਾ ਆਰੰਭ 8 ਦਸੰਬਰ
  • ਹਫ਼ਤਾ ਆਰੰਭ 15 ਦਸੰਬਰ
  • ਹਫ਼ਤਾ ਆਰੰਭ 22 ਦਸੰਬਰ
  • ਹਫ਼ਤਾ ਆਰੰਭ 29 ਦਸੰਬਰ
  • ਹਫ਼ਤਾ ਆਰੰਭ 5 ਜਨਵਰੀ
ਸਾਡੀ ਰਾਜ ਸੇਵਕਾਈ—2003
km 12/03 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 8 ਦਸੰਬਰ

ਗੀਤ 221

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 6 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 15 ਦਸੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਕੋਈ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।

20 ਮਿੰਟ: “ਸੱਚੇ ਮਸੀਹੀਆਂ ਵਿਚ ਏਕਤਾ ਕਿਉਂ ਹੈ?”a ਪੈਰਾ 5 ਦੀ ਚਰਚਾ ਕਰਦੇ ਵੇਲੇ ਹਾਜ਼ਰੀਨ ਨੂੰ ਮਸੀਹੀ ਏਕਤਾ ਬਾਰੇ ਦੱਸਣ ਦਾ ਸੱਦਾ ਦਿਓ ਜੋ ਉਨ੍ਹਾਂ ਨੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ, ਸੰਸਥਾ ਦੇ ਉਸਾਰੀ ਪ੍ਰਾਜੈਕਟਾਂ ਉੱਤੇ ਕੰਮ ਕਰਦੇ ਹੋਏ ਜਾਂ ਕਿਸੇ ਆਫ਼ਤ ਦੌਰਾਨ ਰਾਹਤ ਕੰਮ ਕਰਦੇ ਹੋਏ ਦੇਖੀ ਹੈ।

15 ਮਿੰਟ: “ਸਾਲ 2004 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਅਕਤੂਬਰ 2003 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਵੀ ਟਿੱਪਣੀਆਂ ਕਰੋ।

ਗੀਤ 108 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 15 ਦਸੰਬਰ

ਗੀਤ 71

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖ਼ੂਨ ਤੋਂ ਬਿਨਾਂ ਹੋਰ ਤਰੀਕਿਆਂ ਨਾਲ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ ਨਾਮਕ ਵਿਡਿਓ ਦੇਖਣ ਦਾ ਉਤਸ਼ਾਹ ਦਿਓ ਤਾਂਕਿ ਉਹ 29 ਦਸੰਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। “ਕਿਰਪਾ ਕਰ ਕੇ ਤੁਰੰਤ ਮਿਲੋ” ਨਾਮਕ ਡੱਬੀ ਉੱਤੇ ਚਰਚਾ ਕਰੋ। ਜੇ S-70 ਫਾਰਮ ਹੈ, ਤਾਂ ਇਹ ਸਾਰਿਆਂ ਨੂੰ ਦਿਖਾਓ। ਦਸੰਬਰ 25 ਅਤੇ 1 ਜਨਵਰੀ ਲਈ ਕੀਤੇ ਗਏ ਖੇਤਰ ਸੇਵਾ ਦੇ ਖ਼ਾਸ ਪ੍ਰਬੰਧਾਂ ਬਾਰੇ ਦੱਸੋ।

15 ਮਿੰਟ: ਅਧਿਐਨ ਕਰਨਾ ਵੀ ਭਗਤੀ ਹੈ। ਪਹਿਰਾਬੁਰਜ, 1 ਅਕਤੂਬਰ 2000, ਸਫ਼ੇ 14-15, ਪੈਰੇ 6-10 ਉੱਤੇ ਆਧਾਰਿਤ ਭਾਸ਼ਣ।

20 ਮਿੰਟ: “‘ਸਹੀ ਮਨੋਬਿਰਤੀ’ ਰੱਖਣ ਵਾਲੇ ਲੋਕਾਂ ਦੀ ਮਦਦ ਕਰੋ।”b ਲੇਖ ਵਿਚ ਦਿੱਤੇ ਗਏ ਸਵਾਲ ਇਸਤੇਮਾਲ ਕਰੋ। ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 3 ਉੱਤੇ ਦਿੱਤੀ ਡੱਬੀ ਵਿਚ ਪੁਨਰ-ਮੁਲਾਕਾਤਾਂ ਕਰਨ ਸੰਬੰਧੀ ਕੁਝ ਸੁਝਾਅ ਦਿੱਤੇ ਗਏ ਹਨ। ਇਨ੍ਹਾਂ ਸੁਝਾਵਾਂ ਉੱਤੇ ਚਰਚਾ ਕਰੋ।

ਗੀਤ 42 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 22 ਦਸੰਬਰ

ਗੀਤ 10

12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਫ਼ਾ 6 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 1 ਜਨਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ ਅਗਲੇ ਹਫ਼ਤੇ ਦੀ ਖ਼ਾਸ ਸੇਵਾ ਸਭਾ ਬਾਰੇ ਯਾਦ ਕਰਾਓ ਜਿਸ ਵਿਚ ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕ ਨਾਮਕ ਵਿਡਿਓ ਉੱਤੇ ਅਤੇ “ਇਲਾਜ ਬਾਰੇ ਹਿਦਾਇਤਾਂ/ਜਵਾਬਦੇਹੀ ਤੋਂ ਮੁਕਤੀ” ਕਾਰਡ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਇਹ ਕਾਰਡ ਵੰਡੇ ਜਾਣਗੇ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

18 ਮਿੰਟ: “ਲਾਇਕ ਲੋਕਾਂ ਨੂੰ ਲੱਭੋ।”c ਦੱਸੋ ਕਿ ਲੇਖ ਵਿਚ ਦਿੱਤੇ ਸੁਝਾਅ ਸਥਾਨਕ ਹਾਲਾਤਾਂ ਉੱਤੇ ਕਿਵੇਂ ਲਾਗੂ ਕੀਤੇ ਜਾ ਸਕਦੇ ਹਨ। ਲੋਕ ਜ਼ਿਆਦਾ ਕਰਕੇ ਕਦੋਂ ਘਰ ਹੁੰਦੇ ਹਨ? ਸ਼ਾਮ ਨੂੰ ਪ੍ਰਚਾਰ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ ਹਨ? ਉਨ੍ਹਾਂ ਲੋਕਾਂ ਨਾਲ ਕਿੱਦਾਂ ਸੰਪਰਕ ਕੀਤਾ ਜਾ ਸਕਦਾ ਹੈ ਜੋ ਆਮ ਤੌਰ ਤੇ ਘਰ ਨਹੀਂ ਮਿਲਦੇ?

ਗੀਤ 209 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 29 ਦਸੰਬਰ

ਗੀਤ 200

5 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਦਸੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਜਨਵਰੀ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ।

17 ਮਿੰਟ: “ਵਿਡਿਓ ਜੋ ਮੈਡੀਕਲ ਖੇਤਰ ਵਿਚ ਇਕ ਵਧਦੇ ਰੁਝਾਨ ਬਾਰੇ ਦੱਸਦਾ ਹੈ।” ਇਕ ਕਾਬਲ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਰਸੂਲਾਂ ਦੇ ਕਰਤੱਬ 15:28, 29 ਪੜ੍ਹੋ ਅਤੇ ਇਸ ਗੱਲ ਉੱਤੇ ਸੰਖੇਪ ਵਿਚ ਚਰਚਾ ਕਰੋ ਕਿ ਮਸੀਹੀ ਇਸ ਕਰਕੇ ਖ਼ੂਨ ਨਹੀਂ ਲੈਂਦੇ ਕਿਉਂਕਿ ਉਹ ਲਹੂ ਦੀ ਪਵਿੱਤਰਤਾ ਸੰਬੰਧੀ ਪਰਮੇਸ਼ੁਰ ਦੇ ਨਿਯਮ ਦਾ ਆਦਰ ਕਰਦੇ ਹਨ। ਫਿਰ ਲੇਖ ਵਿਚ ਦਿੱਤੇ ਸਵਾਲਾਂ ਨੂੰ ਇਸਤੇਮਾਲ ਕਰਦੇ ਹੋਏ ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕ ਨਾਮਕ ਵਿਡਿਓ ਉੱਤੇ ਚਰਚਾ ਸ਼ੁਰੂ ਕਰੋ। ਅਖ਼ੀਰਲਾ ਪੈਰਾ ਪੜ੍ਹ ਕੇ ਚਰਚਾ ਖ਼ਤਮ ਕਰੋ।

23 ਮਿੰਟ: ਇਲਾਜ ਸੰਬੰਧੀ ਚੁਣੌਤੀਆਂ ਦਾ ਪੂਰੇ ਭਰੋਸੇ ਨਾਲ ਸਾਮ੍ਹਣਾ ਕਰੋ। ਬ੍ਰਾਂਚ ਆਫਿਸ ਦੁਆਰਾ ਦਿੱਤੀ ਗਈ ਰੂਪ-ਰੇਖਾ ਵਰਤਦੇ ਹੋਏ ਇਕ ਕਾਬਲ ਬਜ਼ੁਰਗ ਇਹ ਭਾਸ਼ਣ ਦੇਵੇਗਾ। “ਖ਼ੂਨ ਲੈਣ ਤੋਂ ਬਚਣ ਲਈ ਮਦਦ” ਨਾਮਕ ਡੱਬੀ ਵਿੱਚੋਂ ਖ਼ਾਸ-ਖ਼ਾਸ ਗੱਲਾਂ ਉੱਤੇ ਵਿਚਾਰ ਕਰੋ।

ਗੀਤ 182 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 5 ਜਨਵਰੀ

ਗੀਤ 103

5 ਮਿੰਟ: ਸਥਾਨਕ ਘੋਸ਼ਣਾਵਾਂ।

20 ਮਿੰਟ: ਤੁਹਾਡੀ ਮਿਹਨਤ ਥੋਥੀ ਨਹੀਂ ਹੈ। (1 ਕੁਰਿੰ. 15:58) ਹਾਜ਼ਰੀਨ ਨਾਲ ਚਰਚਾ। ਬਹੁਤ ਸਾਲਾਂ ਤੋਂ ਸਰਗਰਮ ਰਹੇ ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਪਹਿਲਾਂ ਹੀ ਤਿਆਰ ਕਰੋ ਕਿ ਕਲੀਸਿਯਾ ਦੇ ਸ਼ੁਰੂਆਤੀ ਦਿਨਾਂ ਵਿਚ ਪ੍ਰਚਾਰ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ। ਉਸ ਵੇਲੇ ਕਲੀਸਿਯਾ ਵਿਚ ਕਿੰਨੇ ਲੋਕ ਸਨ? ਪ੍ਰਚਾਰ ਕਰਨ ਲਈ ਕਲੀਸਿਯਾ ਕੋਲ ਕਿੰਨਾ ਕੁ ਖੇਤਰ ਸੀ? ਰਾਜ ਦੇ ਸੰਦੇਸ਼ ਪ੍ਰਤੀ ਲੋਕਾਂ ਦਾ ਕੀ ਰਵੱਈਆ ਸੀ? ਤੁਹਾਨੂੰ ਕਿਸ ਤਰ੍ਹਾਂ ਦੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ? ਸਮੇਂ ਦੇ ਬੀਤਣ ਨਾਲ ਸਥਾਨਕ ਖੇਤਰ ਵਿਚ ਰਾਜ ਦਾ ਕੰਮ ਕਿੰਨਾ ਕੁ ਵਧਿਆ ਹੈ?

20 ਮਿੰਟ: ਯਹੋਵਾਹ ਦੀ ਭਗਤੀ ਕਰਨ ਨਾਲ ਸਾਡਾ ਜੀਵਨ ਕਿਵੇਂ ਅਰਥਪੂਰਣ ਬਣਦਾ ਹੈ? ਹਾਜ਼ਰੀਨ ਨਾਲ ਚਰਚਾ। ਸੱਚੀ ਭਗਤੀ ਕਰਨ ਨਾਲ ਹੀ ਜ਼ਿੰਦਗੀ ਵਿਚ ਖ਼ੁਸ਼ੀਆਂ ਆਉਂਦੀਆਂ ਹਨ ਅਤੇ ਇਹ ਅਰਥਪੂਰਣ ਬਣਦੀ ਹੈ। (1) ਇਹ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਦੀ ਹੈ। (ਫ਼ਿਲਿ. 4:6, 7) (2) ਇਹ ਪਰਮੇਸ਼ੁਰੀ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦੀ ਹੈ। (2 ਪਤ. 1:5-8) (3) ਇਹ ਸਭ ਤੋਂ ਲਾਭਦਾਇਕ ਕੰਮ ਵਿਚ ਆਪਣਾ ਸਮਾਂ, ਪੈਸਾ ਅਤੇ ਤਾਕਤ ਲਗਾਉਣ ਵਿਚ ਸਾਡੀ ਮਦਦ ਕਰਦੀ ਹੈ। (1 ਤਿਮੋ. 6:17-19) (4) ਇਹ ਚੰਗੇ ਭਵਿੱਖ ਦੀ ਉਮੀਦ ਦਿੰਦੀ ਹੈ। (2 ਪਤ. 3:13) (5) ਇਹ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਸਾਡੀ ਮਦਦ ਕਰਦੀ ਹੈ। (ਯਾਕੂ. 4:8) ਖੋਲ੍ਹ ਕੇ ਸਮਝਾਓ ਕਿ ਉਨ੍ਹਾਂ ਲੋਕਾਂ ਕੋਲ ਇਹ ਸਭ ਚੀਜ਼ਾਂ ਨਹੀਂ ਹਨ ਜੋ ਯਹੋਵਾਹ ਨੂੰ ਨਹੀਂ ਜਾਣਦੇ ਜਾਂ ਉਸ ਦੀ ਭਗਤੀ ਨਹੀਂ ਕਰਦੇ।

ਗੀਤ 136 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ