ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 9 ਫਰਵਰੀ
ਗੀਤ 225
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 15 ਫਰਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਉਸ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ “ਮੇਰਾ ਆਪਣਾ ਧਰਮ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ, ਸਫ਼ਾ 7 ਦੇਖੋ।
10 ਮਿੰਟ: “ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਅਧਿਐਨ ਤੋਂ ਫ਼ਾਇਦਾ ਲਓ।” ਲੇਖ ਤੇ ਆਧਾਰਿਤ ਇਹ ਭਾਸ਼ਣ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਦੇਵੇਗਾ। ਪੈਰਾ 2 ਤੇ ਚਰਚਾ ਕਰਦੇ ਸਮੇਂ ਅਧਿਐਨ ਅਨੁਸੂਚੀ ਵੱਲ ਧਿਆਨ ਦਿਵਾਓ। ਪੈਰਾ 3 ਦੀ ਚਰਚਾ ਕਰਦੇ ਵੇਲੇ ਕਿਤਾਬ ਦੇ ਸਫ਼ਾ 25 ਉੱਤੇ ਪੈਰਾ 23 ਪੜ੍ਹੋ ਅਤੇ ਇਸ ਉੱਤੇ ਚਰਚਾ ਕਰੋ।
25 ਮਿੰਟ: “ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੱਸਦੇ ਰਹੋ।”a (ਪੈਰੇ 1-10) ਇਹ ਭਾਗ ਸੇਵਾ ਨਿਗਾਹਬਾਨ ਪੇਸ਼ ਕਰੇਗਾ। ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਯਾਦਗਾਰੀ ਸਮਾਰੋਹ ਦੇ ਮਹੀਨਿਆਂ ਦੌਰਾਨ ਖੇਤਰ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਕਲੀਸਿਯਾ ਨੂੰ ਹੱਲਾਸ਼ੇਰੀ ਦਿਓ।
ਗੀਤ 90 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 16 ਫਰਵਰੀ
ਗੀਤ 41
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।
15 ਮਿੰਟ: “ਪਰਮੇਸ਼ੁਰ ਦੀ ਮਦਦ ਨਾਲ ਕੀਤਾ ਜਾ ਰਿਹਾ ਕੰਮ।”b ਘੋਸ਼ਕ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 547-8 ਤੋਂ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੱਸਦੇ ਰਹੋ।”c (ਪੈਰੇ 11-17) ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਪੁਨਰ-ਮੁਲਾਕਾਤ ਕਰਦੇ ਸਮੇਂ ਘਰ-ਸੁਆਮੀ ਨੂੰ ਯਾਦਗਾਰੀ ਸਮਾਰੋਹ ਤੇ ਆਉਣ ਦਾ ਸੱਦਾ ਦਿੰਦਾ ਹੈ।
ਗੀਤ 75 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 23 ਫਰਵਰੀ
ਗੀਤ 118
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 1 ਮਾਰਚ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਕੋਈ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਦੇ ਆਖ਼ਰ ਵਿਚ ਕੋਈ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਮੰਗ ਬਰੋਸ਼ਰ ਵਿੱਚੋਂ ਦੇਵੋਗੇ।
15 ਮਿੰਟ: “ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਨੂੰ ਪਹਿਲ ਦਿਓ।”d ਇਕ ਜਾਂ ਦੋ ਜਣਿਆਂ ਨੂੰ ਪਹਿਲਾਂ ਤੋਂ ਹੀ ਇਹ ਦੱਸਣ ਲਈ ਤਿਆਰ ਕਰੋ ਕਿ ਉਨ੍ਹਾਂ ਨੇ ਹਰ ਸਭਾ ਵਿਚ ਹਾਜ਼ਰ ਹੋਣ ਲਈ ਕਿਹੜੇ ਕੁਝ ਕਦਮ ਚੁੱਕੇ ਹਨ।
20 ਮਿੰਟ: ਸਭਾ ਵਿਚ ਯਹੋਵਾਹ ਦੀ ਉਸਤਤ ਕਰੋ। ਹਾਜ਼ਰੀਨ ਨਾਲ 1 ਸਤੰਬਰ 2003, ਪਹਿਰਾਬੁਰਜ, ਸਫ਼ੇ 19-22 ਦੀ ਚਰਚਾ ਕਰੋ। (1) ਜ਼ਬੂਰਾਂ ਦੀ ਪੋਥੀ 22:22, 25 ਵਿਚ ਕਿਹੜਾ ਕਾਰਨ ਦੱਸਿਆ ਗਿਆ ਹੈ ਜਿਸ ਕਰਕੇ ਅਸੀਂ ਸਭਾਵਾਂ ਵਿਚ ਟਿੱਪਣੀਆਂ ਦਿੰਦੇ ਹਾਂ? (2) ਪ੍ਰਾਰਥਨਾ ਕਰਨੀ ਕਿਉਂ ਮਦਦਗਾਰ ਹੋ ਸਕਦੀ ਹੈ? (3) ਤਿਆਰੀ ਕਰਨ ਦੀ ਕਿਉਂ ਲੋੜ ਹੈ? (4) ਸਭਾਵਾਂ ਵਿਚ ਸਾਡਾ ਸਾਰਿਆਂ ਦਾ ਕੀ ਟੀਚਾ ਹੋਣਾ ਚਾਹੀਦਾ ਹੈ? (5) ਅਗਲੀਆਂ ਸੀਟਾਂ ਤੇ ਬੈਠਣਾ ਕਿਉਂ ਮਦਦਗਾਰ ਹੋ ਸਕਦਾ ਹੈ? (6) ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਕਿਉਂ ਮਹੱਤਵਪੂਰਣ ਹੈ? (7) ਅਸੀਂ ਆਪਣੇ ਲਫ਼ਜ਼ਾਂ ਵਿਚ ਜਵਾਬ ਕਿਵੇਂ ਦੇ ਸਕਦੇ ਹਾਂ? (8) ਅਸੀਂ ਆਪਣੀਆਂ ਟਿੱਪਣੀਆਂ ਦੁਆਰਾ ਦੂਜਿਆਂ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ? (9) ਅਧਿਐਨ ਚਲਾਉਣ ਵਾਲੇ ਭਰਾ ਦੀ ਕੀ ਜ਼ਿੰਮੇਵਾਰੀ ਹੈ?
ਗੀਤ 81 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਮਾਰਚ
ਗੀਤ 156
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਫਰਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਮਾਰਚ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਸੰਖੇਪ ਵਿਚ ਇਕ ਪੇਸ਼ਕਾਰੀ ਤੇ ਚਰਚਾ ਕਰੋ।
15 ਮਿੰਟ: ਆਪਣੇ ਮਸੀਹੀ ਭੈਣ-ਭਰਾਵਾਂ ਨਾਲ ਦੋਸਤੀ ਕਰੋ। (ਕਹਾ. 18:24; 27:9) ਪਹਿਰਾਬੁਰਜ, 1 ਦਸੰਬਰ 2000, ਸਫ਼ੇ 22-23 ਦੇ ਆਧਾਰ ਤੇ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸੱਚੀ ਭਗਤੀ ਕਰਨ ਦਾ ਇਕ ਫ਼ਾਇਦਾ ਹੈ ਕਿ ਸਾਨੂੰ ਸੱਚੇ ਦੋਸਤ ਬਣਾਉਣ ਦਾ ਮੌਕਾ ਮਿਲਦਾ ਹੈ। ਸਭਾਵਾਂ ਵਿਚ, ਖੇਤਰ ਸੇਵਕਾਈ ਵਿਚ ਅਤੇ ਹੋਰਨਾਂ ਮੌਕਿਆਂ ਤੇ ਸਾਡੇ ਭੈਣ-ਭਰਾਵਾਂ ਤੋਂ ਸਾਨੂੰ ਕਾਫ਼ੀ ਉਤਸ਼ਾਹ ਮਿਲ ਸਕਦਾ ਹੈ। ਅਸੀਂ ਕਲੀਸਿਯਾ ਵਿਚ ਦੂਜਿਆਂ ਨਾਲ ਕਿਵੇਂ ਦੋਸਤੀ ਕਰ ਸਕਦੇ ਹਾਂ? “ਹਮੇਸ਼ਾ ਦੀ ਦੋਸਤੀ ਕਾਇਮ ਰੱਖਣ ਲਈ ਛੇ ਕਦਮ” ਨਾਂ ਦੀ ਡੱਬੀ ਤੇ ਪੁਨਰ-ਵਿਚਾਰ ਕਰੋ ਅਤੇ ਹਾਜ਼ਰੀਨ ਨੂੰ ਪੁੱਛੋ ਕਿ ਆਪਣੇ ਭੈਣ-ਭਰਾਵਾਂ ਨਾਲ ਪੇਸ਼ ਆਉਣ ਵੇਲੇ ਅਸੀਂ ਹਰ ਕਦਮ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ।
20 ਮਿੰਟ: “ਅਸੀਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰ ਸਕਦੇ ਹਾਂ।”e ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਜੇ ਸਮਾਂ ਹੋਵੇ, ਤਾਂ ਦਿੱਤੇ ਗਏ ਹਵਾਲਿਆਂ ਉੱਤੇ ਚਰਚਾ ਕਰੋ।
ਗੀਤ 98 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।