ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 8 ਮਾਰਚ
ਗੀਤ 37
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਾਰਿਆਂ ਨੂੰ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਨਵਾਂ ਬਰੋਸ਼ਰ “ਚੰਗੀ ਧਰਤੀ ਦੇਖੋ” (ਹਿੰਦੀ) ਲਿਆਉਣ ਲਈ ਕਹੋ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 15 ਮਾਰਚ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਗੱਲਬਾਤ ਸ਼ੁਰੂ ਕਰਨ ਲਈ ਟ੍ਰੈਕਟ ਵਰਤੋ। ਹਾਜ਼ਰੀਨ ਨਾਲ ਚਰਚਾ। ਗਵਾਹੀ ਦੇਣ ਲੱਗਿਆਂ ਸਭ ਤੋਂ ਮੁਸ਼ਕਲ ਇਹੀ ਲੱਗਦਾ ਹੈ ਕਿ ਗੱਲਬਾਤ ਕਿੱਦਾਂ ਸ਼ੁਰੂ ਕਰੀਏ। ਟ੍ਰੈਕਟਾਂ ਨੂੰ ਘਰਾਂ ਵਿਚ, ਵਪਾਰਕ ਅਤੇ ਪਬਲਿਕ ਥਾਵਾਂ ਤੇ ਗੱਲਬਾਤ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ। ਸੰਖੇਪ ਵਿਚ ਦੋ-ਤਿੰਨ ਟ੍ਰੈਕਟਾਂ ਬਾਰੇ ਦੱਸੋ ਜੋ ਸਥਾਨਕ ਲੋਕਾਂ ਨੂੰ ਚੰਗੇ ਲੱਗਣ। ਇਨ੍ਹਾਂ ਟ੍ਰੈਕਟਾਂ ਨੂੰ ਦੇਣ ਲੱਗਿਆਂ ਸ਼ੁਰੂ ਵਿਚ ਕੀ ਕਿਹਾ ਜਾ ਸਕਦਾ ਹੈ? ਤਸਵੀਰਾਂ ਕਿਵੇਂ ਵਰਤੀਆਂ ਜਾ ਸਕਦੀਆਂ ਹਨ? ਅਸੀਂ ਕਿਹੜੇ ਸਵਾਲ ਪੁੱਛ ਸਕਦੇ ਹਾਂ? ਹਰੇਕ ਟ੍ਰੈਕਟ ਵਿਚ ਅਜਿਹੇ ਇਕ ਪੈਰੇ ਵੱਲ ਧਿਆਨ ਦਿਵਾਓ ਜਿਸ ਉੱਤੇ ਦਿਲਚਸਪੀ ਲੈਣ ਵਾਲੇ ਵਿਅਕਤੀ ਨਾਲ ਚਰਚਾ ਕੀਤੀ ਜਾ ਸਕਦੀ ਹੈ। ਇਕ ਪ੍ਰਦਰਸ਼ਨ ਦਿਖਾਓ ਕਿ ਟ੍ਰੈਕਟ ਨੂੰ ਵਰਤਦੇ ਹੋਏ ਕਿਵੇਂ ਗੱਲਬਾਤ ਸ਼ੁਰੂ ਕੀਤੀ ਜਾ ਸਕਦੀ ਹੈ। ਪ੍ਰਕਾਸ਼ਕ ਸੰਖੇਪ ਵਿਚ ਟ੍ਰੈਕਟ ਦੇ ਇਕ ਪੈਰੇ ਉੱਤੇ ਚਰਚਾ ਕਰਦਾ ਹੈ ਤੇ ਅਖ਼ੀਰ ਵਿਚ ਗਿਆਨ ਕਿਤਾਬ ਪੇਸ਼ ਕਰਦਾ ਹੈ।
20 ਮਿੰਟ: “ਹੇ ਯਹੋਵਾਹ ਦੇ ਸਾਰੇ ਭਗਤੋ, ਉਹ ਦੇ ਨਾਲ ਪ੍ਰੇਮ ਰੱਖੋ।”a ਪੈਰਾ 3 ਦੀ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਯਾਦਗਾਰੀ ਸਮਾਰੋਹ ਲਈ ਲੋਕਾਂ ਨੂੰ ਕਿਵੇਂ ਸੱਦਾ ਦਿੱਤਾ ਹੈ।
ਗੀਤ 131 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 15 ਮਾਰਚ
ਗੀਤ 121
10 ਮਿੰਟ: ਸਥਾਨਕ ਘੋਸ਼ਣਾਵਾਂ। “ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਵਿੱਚੋਂ ਕੁਝ ਮੁੱਖ ਗੱਲਾਂ ਉੱਤੇ ਵਿਚਾਰ ਕਰੋ। ਦੱਸੋ ਕਿ ਸਮਾਰੋਹ ਦੇ ਹਫ਼ਤੇ ਵਿਚ ਪਹਿਰਾਬੁਰਜ ਦਾ ਅਧਿਐਨ ਕਦੋਂ ਕੀਤਾ ਜਾਵੇਗਾ।
15 ਮਿੰਟ: ਇਸ ਮਹੀਨੇ ਪ੍ਰਚਾਰ ਲਈ ਕੀਤੇ ਖ਼ਾਸ ਪ੍ਰਬੰਧਾਂ ਬਾਰੇ ਦੱਸੋ। ਸੇਵਾ ਨਿਗਾਹਬਾਨ ਦੁਆਰਾ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਕਿਹੜੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਉਤਸ਼ਾਹ ਦੇਣ ਵਾਲੇ ਕੁਝ ਤਜਰਬੇ ਦੱਸੋ। ਜਿਨ੍ਹਾਂ ਦੇ ਹਾਲਾਤ ਇਜਾਜ਼ਤ ਦੇਣ, ਉਨ੍ਹਾਂ ਸਾਰਿਆਂ ਨੂੰ ਅਪ੍ਰੈਲ ਅਤੇ ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਦਾ ਉਤਸ਼ਾਹ ਦਿਓ। ਸੰਖੇਪ ਵਿਚ ਫਰਵਰੀ ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਕੁਝ ਗੱਲਾਂ ਦੱਸੋ।
20 ਮਿੰਟ: “ਚੰਗੀ ਧਰਤੀ ਦੇਖੋ” ਬਰੋਸ਼ਰ ਤੋਂ ਲਾਭ ਹਾਸਲ ਕਰੋ। ਇਸ ਨਵੇਂ ਬਰੋਸ਼ਰ ਦੀ ਮਦਦ ਨਾਲ ਬਾਈਬਲ ਨੂੰ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ। ਇਸ ਵਿਚ ਦਿੱਤਾ ਇੰਡੈਕਸ ਬਹੁਤ ਫ਼ਾਇਦੇਮੰਦ ਹੈ। ਯਸਾਯਾਹ 63:1 ਪੜ੍ਹੋ ਜਿਸ ਵਿਚ ਦੱਸਿਆ ਹੈ ਕਿ ਯਹੋਵਾਹ ਬਾਸਰਾਹ ਤੋਂ ਆਉਂਦਾ ਹੈ। ਸਾਰਿਆਂ ਨੂੰ “ਚੰਗੀ ਧਰਤੀ” ਦੇ ਇੰਡੈਕਸ ਵਿਚ ਬਾਸਰਾਹ ਲੱਭਣ ਲਈ ਕਹੋ। ਸਫ਼ਾ 34 ਉੱਤੇ ਡੱਬੀ ਨੂੰ ਵਰਤਦੇ ਹੋਏ, “ਬਾਸਰਾਹ 11 ਜੀ11” (बोस्रा 11 ज11) ਦਾ ਮਤਲਬ ਸਮਝਾਓ ਅਤੇ ਦੱਸੇ ਗਏ ਨਕਸ਼ੇ ਵਿਚ ਬਾਸਰਾਹ ਅਤੇ ਅਦੋਮ ਲੱਭੋ। ਇੰਡੈਕਸ ਦੀ ਮਦਦ ਨਾਲ ਦੇਖੋ ਕਿ ਯਿਸੂ ਯਰੂਸ਼ਲਮ ਤੋਂ ਸੁਖਾਰ ਕਿਹੜੇ ਰਸਤਿਓਂ ਗਿਆ ਸੀ। (ਯੂਹੰ. 4:3-5) ਇਸੇ ਤਰ੍ਹਾਂ ਬੇਥਜ਼ਥਾ ਦੇ ਤਾਲ ਨੂੰ ਲੱਭੋ। (ਯੂਹੰ. 5:1-3) ਦੈਵ-ਸ਼ਾਸਕੀ ਸੇਵਕਾਈ ਸਕੂਲ ਸਮਾਂ-ਸਾਰਣੀ ਵਿਚ ਦਿੱਤੇ ਗਏ ਹਫ਼ਤਾਵਾਰ ਬਾਈਬਲ ਪਠਨ ਵਿੱਚੋਂ ਹੋਰ ਦੋ-ਤਿੰਨ ਉਦਾਹਰਣਾਂ ਚੁਣੋ। ਹਾਜ਼ਰੀਨ ਨੂੰ ਪੁੱਛੋ ਕਿ ਬਰੋਸ਼ਰ ਵਿਚ ਇਹ ਥਾਵਾਂ ਕਿੱਥੇ ਹਨ ਅਤੇ ਨਕਸ਼ਿਆਂ ਵਿੱਚੋਂ ਦੇਖਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ। ਬਰੋਸ਼ਰ ਵਿਚ ਦਿੱਤੇ ਕੁਝ ਨਕਸ਼ਿਆਂ ਉੱਤੇ ਚਰਚਾ ਕਰੋ ਅਤੇ ਇਹ ਵੀ ਦੱਸੋ ਕਿ ਇਨ੍ਹਾਂ ਵਿਚ ਕਿਸ ਸਮੇਂ ਦੇ ਇਲਾਕਿਆਂ ਦੀ ਗੱਲ ਕੀਤੀ ਗਈ ਹੈ। ਸਫ਼ੇ 18-19 ਉੱਤੇ ਦਿੱਤੇ ਨਕਸ਼ੇ ਵਿਚ ਬਾਈਬਲ ਸਮੇਂ ਦੀਆਂ ਬਹੁਤ ਸਾਰੀਆਂ ਥਾਵਾਂ ਦਿਖਾਈਆਂ ਗਈਆਂ ਹਨ। ਸਾਰਿਆਂ ਨੂੰ “ਚੰਗੀ ਧਰਤੀ ਦੇਖੋ” ਬਰੋਸ਼ਰ ਦੀ ਚੰਗੀ ਵਰਤੋਂ ਕਰਨ ਦਾ ਉਤਸ਼ਾਹ ਦਿਓ।
ਗੀਤ 63 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 22 ਮਾਰਚ
ਗੀਤ 191
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਾਰਿਆਂ ਨੂੰ ਚੇਤੇ ਕਰਾਓ ਕਿ ਉਹ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2004 ਵਿਚ ਅਤੇ 2004 ਕਲੰਡਰ ਵਿਚ 30 ਮਾਰਚ ਤੋਂ 4 ਅਪ੍ਰੈਲ ਲਈ ਦਿੱਤੀਆਂ ਬਾਈਬਲ ਦੀਆਂ ਆਇਤਾਂ ਪੜ੍ਹਨ।
15 ਮਿੰਟ: “ਪਰਮੇਸ਼ੁਰੀ ਬੁੱਧ ਦੀ ਅਹਿਮੀਅਤ।”b ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਦੇਣ ਲਈ ਕਹੋ।
20 ਮਿੰਟ: “ਘੋੜਸਵਾਰ ਫ਼ੌਜ ਦੇ ਹਮਲੇ ਵਿਚ ਤੁਸੀਂ ਵੀ ਸ਼ਾਮਲ ਹੋ।”c ਜੇ ਸਮਾਂ ਹੋਵੇ, ਤਾਂ ਦਿੱਤੇ ਗਏ ਹਵਾਲਿਆਂ ਨੂੰ ਪੜ੍ਹ ਕੇ ਉਨ੍ਹਾਂ ਉੱਤੇ ਚਰਚਾ ਕਰੋ।
ਗੀਤ 181 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 29 ਮਾਰਚ
ਗੀਤ 129
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਮਾਰਚ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਅਪ੍ਰੈਲ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 1 ਅਪ੍ਰੈਲ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: 2004 ਯੀਅਰ ਬੁੱਕ (ਅੰਗ੍ਰੇਜ਼ੀ) ਦੀ ਚੰਗੀ ਵਰਤੋਂ ਕਰੋ। ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। “ਪ੍ਰਬੰਧਕ ਸਭਾ ਵੱਲੋਂ ਚਿੱਠੀ” ਵਿੱਚੋਂ ਤੇ ਪੂਰੀ ਦੁਨੀਆਂ ਦੀ ਰਿਪੋਰਟ ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਦੱਸੋ। ਕਿਤਾਬ ਵਿੱਚੋਂ ਹੌਸਲਾ ਦੇਣ ਵਾਲੇ ਕੁਝ ਤਜਰਬੇ ਵੀ ਦੱਸੋ। ਸਾਰਿਆਂ ਨੂੰ ਇਸੇ ਸਾਲ ਪੂਰੀ ਕਿਤਾਬ ਪੜ੍ਹਨ ਦਾ ਉਤਸ਼ਾਹ ਦਿਓ।
20 ਮਿੰਟ: ਸੱਚਾਈ ਪਰਿਵਾਰਾਂ ਨੂੰ ਇਕ ਕਰਦੀ ਹੈ। ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਕਈ ਵਾਰੀ ਸੱਚਾਈ ਵਿਚ ਦਿਲਚਸਪੀ ਲੈਣ ਵਾਲੇ ਲੋਕ ਇਸ ਲਈ ਯਹੋਵਾਹ ਦੀ ਸੇਵਾ ਕਰਨ ਤੋਂ ਝਿਜਕਦੇ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਉਨ੍ਹਾਂ ਦਾ ਵਿਰੋਧ ਕਰਦੇ ਹਨ। ਇਨ੍ਹਾਂ ਰਸਾਲਿਆਂ ਵਿੱਚੋਂ ਕੁਝ ਤਜਰਬੇ ਦੱਸੋ: ਪਹਿਰਾਬੁਰਜ, 1 ਜਨਵਰੀ 2002, ਸਫ਼ੇ 14-15; ਪਹਿਰਾਬੁਰਜ, 1 ਦਸੰਬਰ 2000, ਸਫ਼ਾ 8; ਪਹਿਰਾਬੁਰਜ, 1 ਸਤੰਬਰ 1999, ਸਫ਼ਾ 32; ਪਹਿਰਾਬੁਰਜ 1 ਜਨਵਰੀ 1999, ਸਫ਼ਾ 4 ਅਤੇ ਜਾਗਰੂਕ ਬਣੋ! (ਅੰਗ੍ਰੇਜ਼ੀ) 22 ਫਰਵਰੀ 1998, ਸਫ਼ਾ 31. ਦੱਸੋ ਕਿ ਪਰਿਵਾਰ ਦੇ ਇਕ ਮੈਂਬਰ ਦੁਆਰਾ ਬਾਈਬਲ ਦੇ ਅਸੂਲਾਂ ਤੇ ਚੱਲਣ ਨਾਲ ਅਕਸਰ ਪੂਰੇ ਪਰਿਵਾਰ ਵਿਚ ਸੁਧਾਰ ਆ ਜਾਂਦਾ ਹੈ।
ਗੀਤ 130 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਅਪ੍ਰੈਲ
ਗੀਤ 126
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਸਰੀਰਕ ਸਫ਼ਾਈ—ਪਰਮੇਸ਼ੁਰ ਦੇ ਸੇਵਕ ਹੋਣ ਦਾ ਪ੍ਰਮਾਣ। ਪਹਿਰਾਬੁਰਜ, 1 ਜੂਨ 2002, ਸਫ਼ੇ 19-21 ਤੇ ਆਧਾਰਿਤ ਭਾਸ਼ਣ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਬਜ਼ੁਰਗ ਇਕ ਪਾਇਨੀਅਰ ਨੂੰ ਦਿਖਾਉਂਦਾ ਹੈ ਕਿ ਮੰਗ ਬਰੋਸ਼ਰ ਦੇ 9ਵੇਂ ਅਧਿਆਇ ਦੇ 5ਵੇਂ ਪੈਰੇ ਨੂੰ ਵਰਤ ਕੇ ਕਿਵੇਂ ਸੂਝ-ਬੂਝ ਨਾਲ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕੀਤੀ ਜਾ ਸਕਦੀ ਹੈ ਕਿ ਘਰ ਤੇ ਵਿਹੜੇ ਨੂੰ ਸਾਫ਼ ਰੱਖਣਾ ਜ਼ਰੂਰੀ ਹੈ।
15 ਮਿੰਟ: ਯਾਦਗਾਰੀ ਸਮਾਰੋਹ ਸੰਬੰਧੀ ਅਤੇ ਮਾਰਚ ਦੌਰਾਨ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਨਾਲ ਹੋਏ ਤਜਰਬਿਆਂ ਬਾਰੇ ਦੱਸੋ।
ਗੀਤ 25 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।