ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਮਈ
ਗੀਤ 193
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਜੇ ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਅ ਤੁਹਾਡੇ ਇਲਾਕੇ ਵਿਚ ਵਰਤੇ ਜਾ ਸਕਦੇ ਹਨ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ 15 ਮਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੂਜੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਦੋਨਾਂ ਪ੍ਰਦਰਸ਼ਨਾਂ ਵਿਚ ਵੱਖੋ-ਵੱਖਰੇ ਤਰੀਕੇ ਦਿਖਾਓ ਕਿ ਉਸ ਵਿਅਕਤੀ ਨਾਲ ਕਿੱਦਾਂ ਗੱਲ ਕੀਤੀ ਜਾ ਸਕਦੀ ਹੈ ਜੋ ਕਹਿੰਦਾ ਹੈ, “ਮੇਰਾ ਆਪਣਾ ਧਰਮ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਪੁਸਤਿਕਾ, ਸਫ਼ਾ 7 ਦੇਖੋ।
15 ਮਿੰਟ: ਪ੍ਰਸ਼ਨ ਡੱਬੀ ਤੇ ਵਿਚਾਰ ਕਰੋ। ਸਾਰੇ ਪ੍ਰਕਾਸ਼ਕਾਂ ਨੂੰ ਉਤਸ਼ਾਹ ਦਿਓ ਕਿ ਜਦੋਂ ਉਹ ਹੋਰ ਭਾਸ਼ਾ ਦੇ ਲੋਕਾਂ ਨੂੰ ਮਿਲਦੇ ਹਨ, ਤਾਂ ਉਹ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਵਰਤਣ ਜਿਵੇਂ ਸਾਰੀਆਂ ਕਲੀਸਿਯਾਵਾਂ ਨੂੰ ਭੇਜੀ 15 ਅਕਤੂਬਰ 1998 ਦੀ ਚਿੱਠੀ ਵਿਚ ਦੱਸਿਆ ਗਿਆ ਸੀ। ਇਹ ਫਾਰਮ ਇਸੇ ਮਕਸਦ ਲਈ ਵਰਤਿਆ ਜਾਣਾ ਚਾਹੀਦਾ ਹੈ ਭਾਵੇਂ ਕਿ ਵਿਅਕਤੀ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਵੀ ਦਿਖਾਉਂਦਾ।
20 ਮਿੰਟ: “ਖੁਲ੍ਹੇ ਦਿਲ ਦੇ ਹੋਵੋ।”a ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਦੇ ਸਫ਼ਾ 150, ਪੈਰਾ 14 ਵਿੱਚੋਂ ਕੁਝ ਗੱਲਾਂ ਵੀ ਦੱਸੋ।
ਗੀਤ 18 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਮਈ
ਗੀਤ 188
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਤੁਸੀਂ ਧੰਨਵਾਦ ਕਰਿਆ ਕਰੋ।”b ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਕੁਝ ਹਵਾਲਿਆਂ ਤੇ ਟਿੱਪਣੀਆਂ ਦੇਣ ਲਈ ਕਹੋ। ਪੈਰਾ 3 ਦੀ ਚਰਚਾ ਕਰਦੇ ਸਮੇਂ ਇਕ-ਦੋ ਪ੍ਰਕਾਸ਼ਕਾਂ ਨੂੰ ਉਨ੍ਹਾਂ ਬਰਕਤਾਂ ਬਾਰੇ ਦੱਸਣ ਲਈ ਕਹੋ ਜੋ ਉਨ੍ਹਾਂ ਨੂੰ ਹਾਲ ਹੀ ਵਿਚ ਸਹਿਯੋਗੀ ਪਾਇਨੀਅਰੀ ਕਰ ਕੇ ਮਿਲੀਆਂ ਹਨ।
20 ਮਿੰਟ: ਅਸੀਂ ਇਕ-ਦੂਜੇ ਦੀ ਚਿੰਤਾ ਕਰਦੇ ਹਾਂ। (1 ਕੁਰਿੰ. 12:25, 26) ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ, ਸਫ਼ੇ 157-9 ਉੱਤੇ ਸਿਰਲੇਖ “ਇਕ-ਦੂਜੇ ਦੀ ਚਿੰਤਾ ਕਰੋ” ਦੇ ਆਧਾਰ ਤੇ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਲਾਂਕਿ ਯਹੋਵਾਹ ਦੇ ਲੋਕ ਦੁਨੀਆਂ ਦੇ ਹਰ ਹਿੱਸੇ ਵਿਚ ਰਹਿੰਦੇ ਹਨ, ਫਿਰ ਵੀ ਸਾਡੇ ਵਿਚ ਏਕਤਾ ਹੈ। ਸਾਨੂੰ ਹਰ ਰੋਜ਼ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦੋਂ ਸਾਡੇ ਭੈਣਾਂ-ਭਰਾਵਾਂ ਤੇ ਕੋਈ ਆਫ਼ਤ ਆਉਂਦੀ ਹੈ, ਤਾਂ ਅਸੀਂ ਤੁਰੰਤ ਉਨ੍ਹਾਂ ਨੂੰ ਰਾਹਤ ਸਾਮੱਗਰੀ ਪਹੁੰਚਾਉਂਦੇ ਹਾਂ। ਮੁੱਖ ਹਵਾਲਿਆਂ ਨੂੰ ਪੜ੍ਹ ਕੇ ਉਨ੍ਹਾਂ ਦੀ ਚਰਚਾ ਕਰੋ ਅਤੇ ਪ੍ਰਕਾਸ਼ਨਾਂ ਵਿੱਚੋਂ ਇਕ-ਦੋ ਤਜਰਬੇ ਦੱਸੋ।
ਗੀਤ 100 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਮਈ
ਗੀਤ 128
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਅ ਵਰਤਦੇ ਹੋਏ ਦਿਖਾਓ ਕਿ 1 ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਨਾਂ ਪ੍ਰਦਰਸ਼ਨਾਂ ਨੂੰ ਸਥਾਨਕ ਧਰਮ ਦੇ ਲੋਕਾਂ ਦੀ ਰੁਚੀ ਅਨੁਸਾਰ ਪੇਸ਼ ਕਰੋ।
15 ਮਿੰਟ: “ਤਰੋਤਾਜ਼ਾ ਕਰ ਦੇਣ ਵਾਲਾ ਸੰਗੀਤ।” ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। 2002 ਯੀਅਰ ਬੁੱਕ, ਸਫ਼ਾ 175 ਅਤੇ 1 ਫਰਵਰੀ 1997, ਪਹਿਰਾਬੁਰਜ (ਹਿੰਦੀ), ਸਫ਼ਾ 27, ਪੈਰੇ 1-2 ਵਿੱਚੋਂ ਕੁਝ ਨੁਕਤੇ ਸ਼ਾਮਲ ਕਰੋ।
18 ਮਿੰਟ: ਗ਼ੈਰ-ਰਸਮੀ ਗਵਾਹੀ ਦੇਣ ਲਈ ਤਿਆਰ ਰਹੋ। ਜੂਨ 2003 ਦੀ ਸਾਡੀ ਰਾਜ ਸੇਵਕਾਈ, ਸਫ਼ਾ 3 ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਗ਼ੈਰ-ਰਸਮੀ ਗਵਾਹੀ ਦੇਣ ਨਾਲ ਹੋਏ ਤਜਰਬੇ ਦੱਸਣ ਲਈ ਪਹਿਲਾਂ ਤੋਂ ਹੀ ਕੁਝ ਪ੍ਰਕਾਸ਼ਕਾਂ ਨੂੰ ਤਿਆਰ ਕਰੋ। ਸੰਖੇਪ ਵਿਚ ਦਿਖਾਓ ਕਿ ਗ਼ੈਰ-ਰਸਮੀ ਗਵਾਹੀ ਦੇਣ ਵੇਲੇ ਟ੍ਰੈਕਟ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਅਤੇ ਪੁਸਤਿਕਾ ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ ਕਿਵੇਂ ਵਰਤੇ ਜਾ ਸਕਦੇ ਹਨ।
ਗੀਤ 211 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 31 ਮਈ
ਗੀਤ 26
8 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਮਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
17 ਮਿੰਟ: ਜ਼ਿੰਦਗੀ ਇਕ ਤੋਹਫ਼ਾ ਹੈ ਜਿਸ ਦੀ ਕਦਰ ਕਰਨੀ ਚਾਹੀਦੀ ਹੈ। ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ, ਸਫ਼ੇ 25-6 ਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਜਾਗਰੂਕ ਬਣੋ! (ਅੰਗ੍ਰੇਜ਼ੀ), 22 ਮਈ 1993, ਸਫ਼ੇ 10-11 ਵਿੱਚੋਂ ਕੁਝ ਗੱਲਾਂ ਸ਼ਾਮਲ ਕਰੋ। ਤੁਸੀਂ ਗਰਭਪਾਤ ਬਾਰੇ ਯਹੋਵਾਹ ਦੇ ਨਜ਼ਰੀਏ ਬਾਰੇ ਉਸ ਵਿਅਕਤੀ ਨੂੰ ਕਿਵੇਂ ਸਮਝਾਓਗੇ ਜੋ ਸੋਚਦਾ ਹੈ ਕਿ ਔਰਤ ਨੂੰ ਆਪਣੀ ਸਿਹਤ ਤੇ ਅਸਰ ਕਰਨ ਵਾਲੀਆਂ ਗੱਲਾਂ ਦੇ ਮਾਮਲੇ ਵਿਚ ਫ਼ੈਸਲਾ ਕਰਨ ਦਾ ਹੱਕ ਹੈ? ਪਹਿਰਾਬੁਰਜ, 1 ਜਨਵਰੀ 2000, ਸਫ਼ਾ 4, ਪੈਰੇ 4-5 ਵਿੱਚੋਂ ਤਜਰਬਾ ਦੱਸੋ।
20 ਮਿੰਟ: “ਮਹਾਨ ਸਿੱਖਿਅਕ ਤੋਂ ਸਿੱਖੋ ਕਿਤਾਬ ਪੇਸ਼ ਕਰਨ ਲਈ ਕੁਝ ਸੁਝਾਅ।” ਜੂਨ ਦੌਰਾਨ ਅਸੀਂ ਇਹ ਕਿਤਾਬ ਪੇਸ਼ ਕਰਾਂਗੇ। ਕਿਤਾਬ ਦੇ ਸਫ਼ਾ 7, ਪੈਰੇ 1-3 ਵਿੱਚੋਂ ਇਸ ਕਿਤਾਬ ਦੀਆਂ ਖ਼ਾਸੀਅਤਾਂ ਦੱਸੋ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੂੰ ਇਸ ਕਿਤਾਬ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਦਿੱਤੇ ਗਏ ਸੁਝਾਵਾਂ ਤੇ ਵਿਚਾਰ ਕਰੋ। ਦਿਖਾਓ ਕਿ ਕਿਤਾਬ ਪੇਸ਼ ਕਰਨ ਲੱਗਿਆਂ ਤਸਵੀਰਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਪਹਿਲੀ ਪੇਸ਼ਕਾਰੀ ਇਕ ਬੱਚੇ ਤੋਂ ਪੇਸ਼ ਕਰਵਾਓ ਤੇ ਦੂਸਰੀ ਕਿਸੇ ਵੱਡੇ ਪ੍ਰਕਾਸ਼ਕ ਤੋਂ ਪੇਸ਼ ਕਰਵਾਓ। ਜੇ ਤੁਹਾਡੇ ਇਲਾਕੇ ਵਿਚ ਕੋਈ ਹੋਰ ਪੇਸ਼ਕਾਰੀ ਜ਼ਿਆਦਾ ਢੁਕਵੀਂ ਹੈ, ਤਾਂ ਤੁਸੀਂ ਆਖ਼ਰੀ ਦੋ ਪੇਸ਼ਕਾਰੀਆਂ ਵਿੱਚੋਂ ਕਿਸੇ ਇਕ ਦੀ ਥਾਂ ਇਸ ਪੇਸ਼ਕਾਰੀ ਤੇ ਚਰਚਾ ਕਰ ਕੇ ਪ੍ਰਦਰਸ਼ਨ ਦਿਖਾ ਸਕਦੇ ਹੋ।
ਗੀਤ 24 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਜੂਨ
ਗੀਤ 136
10 ਮਿੰਟ: ਸਥਾਨਕ ਘੋਸ਼ਣਾਵਾਂ। “ਲੋਕਾਂ ਦੀ ਮਦਦ ਕਰਨ ਦਾ ਜ਼ਰੀਆ” ਵਿੱਚੋਂ ਕੁਝ ਖ਼ਾਸ ਗੱਲਾਂ ਤੇ ਵਿਚਾਰ ਕਰੋ। ਆਪਣੇ ਇਲਾਕੇ ਵਿਚ ਬੋਲੀਆਂ ਜਾਂਦੀਆਂ ਕੁਝ ਭਾਸ਼ਾਵਾਂ ਦੇ ਨਾਂ ਦੱਸੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਸਿਖਾਉਣ ਵੇਲੇ ਅਸਰਕਾਰੀ ਦ੍ਰਿਸ਼ਟਾਂਤ ਵਰਤੋ। ਪਹਿਰਾਬੁਰਜ, 1 ਸਤੰਬਰ 2002, ਸਫ਼ੇ 22-24 ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕਿਹੜੀਆਂ ਚਾਰ ਗੱਲਾਂ ਦ੍ਰਿਸ਼ਟਾਂਤ ਨੂੰ ਅਸਰਕਾਰੀ ਬਣਾਉਂਦੀਆਂ ਹਨ? ਸਰਲ ਦ੍ਰਿਸ਼ਟਾਂਤਾਂ ਨੂੰ ਵਰਤਣਾ ਕਿਉਂ ਫ਼ਾਇਦੇਮੰਦ ਹੁੰਦਾ ਹੈ? ਸਾਨੂੰ ਚੰਗੇ ਦ੍ਰਿਸ਼ਟਾਂਤ ਕਿੱਥੋਂ ਮਿਲ ਸਕਦੇ ਹਨ? ਸਫ਼ਾ 23 ਉੱਤੇ ਦਿੱਤੀ ਡੱਬੀ ਵਿਚ ਕੁਝ ਮਿਸਾਲਾਂ ਦੇਖੋ ਅਤੇ ਦੱਸੋ ਕਿ ਕਿਹੜੀਆਂ ਗੱਲਾਂ ਹਰ ਦ੍ਰਿਸ਼ਟਾਂਤ ਨੂੰ ਅਸਰਕਾਰੀ ਬਣਾਉਂਦੀਆਂ ਹਨ।
ਗੀਤ 133 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।