ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 13 ਸਤੰਬਰ
ਗੀਤ 43
12 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਜੇ ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਅ ਤੁਸੀਂ ਆਪਣੇ ਇਲਾਕੇ ਵਿਚ ਵਰਤ ਸਕਦੇ ਹੋ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਸਤੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹਰ ਪ੍ਰਦਰਸ਼ਨ ਤੋਂ ਬਾਅਦ ਸੰਖੇਪ ਵਿਚ ਪ੍ਰਦਰਸ਼ਨ ਦੀ ਕੋਈ ਖੂਬੀ ਦੱਸੋ।
15 ਮਿੰਟ: “ਆਪਣੀ ਅੱਖ ਨਿਰਮਲ ਰੱਖੋ।”a ਲੇਖ ਵਿਚ ਦਿੱਤੇ ਸਵਾਲ ਇਸਤੇਮਾਲ ਕਰੋ। ਜੇ ਸਮਾਂ ਹੋਵੇ, ਤਾਂ ਲੇਖ ਵਿਚ ਦਿੱਤੇ ਬਾਈਬਲ ਦੇ ਹਵਾਲਿਆਂ ਉੱਤੇ ਚਰਚਾ ਕਰੋ।
18 ਮਿੰਟ: ਲੋਕ ਸਾਡੇ ਸ਼ੁਭ ਕਰਮ ਦੇਖਦੇ ਹਨ। (1 ਪਤ. 2:12) ਪਹਿਰਾਬੁਰਜ, 1 ਨਵੰਬਰ 2002, ਸਫ਼ੇ 12-14, ਪੈਰੇ 14-20 ਵਿੱਚੋਂ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਭੈਣ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਸਾਡੇ ਸ਼ੁਭ ਕਰਮਾਂ ਦਾ ਸਾਡੇ ਇਲਾਕੇ ਦੇ ਲੋਕਾਂ ਉੱਤੇ ਕੀ ਅਸਰ ਪਿਆ ਹੈ।
ਗੀਤ 162 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 20 ਸਤੰਬਰ
ਗੀਤ 88
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਪਹਿਲੇ ਸਫ਼ੇ ਉੱਤੇ ਦਿੱਤੀ ਬ੍ਰਾਂਚ ਦੀ ਚਿੱਠੀ ਵਿੱਚੋਂ ਖ਼ਾਸ-ਖ਼ਾਸ ਗੱਲਾਂ ਦੱਸੋ। ਸਾਰਿਆਂ ਨੂੰ ਗਿਣਤੀ 16:1-35 ਪੜ੍ਹਨ ਅਤੇ ਫਿਰ ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਦਾ ਉਤਸ਼ਾਹ ਦਿਓ ਤਾਂਕਿ ਉਹ 4 ਅਕਤੂਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਇਸ ਵਿਡਿਓ ਉੱਤੇ ਆਧਾਰਿਤ ਚਰਚਾ ਵਿਚ ਹਿੱਸਾ ਲੈ ਸਕਣ।
15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਇਕ ਬਜ਼ੁਰਗ ਸੇਵਾ ਸਾਲ 2004 ਦੌਰਾਨ ਕਲੀਸਿਯਾ ਦੀ ਸੇਵਾ ਰਿਪੋਰਟ ਸੰਬੰਧੀ ਭਾਸ਼ਣ ਦੇਵੇਗਾ। ਰਿਪੋਰਟ ਦੀਆਂ ਚੰਗੀਆਂ ਗੱਲਾਂ ਨੂੰ ਉਜਾਗਰ ਕਰੋ ਅਤੇ ਕਲੀਸਿਯਾ ਦੀ ਚੰਗੀ ਕਾਰਗੁਜ਼ਾਰੀ ਲਈ ਸਾਰਿਆਂ ਦੀ ਸ਼ਲਾਘਾ ਕਰੋ। ਪਾਇਨੀਅਰਾਂ ਦੀ ਸਖ਼ਤ ਮਿਹਨਤ ਦਾ ਵੀ ਜ਼ਿਕਰ ਕਰੋ। ਇਕ ਜਾਂ ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ ਸੇਵਾ ਸਾਲ 2005 ਦੌਰਾਨ ਹੋਰ ਸੁਧਾਰ ਕਰ ਸਕਦੀ ਹੈ।
20 ਮਿੰਟ: ਸਾਰਿਆਂ ਦਾ ਭਲਾ ਕਰਦੇ ਰਹੋ। (ਗਲਾ. 6:10) ਦੋ-ਤਿੰਨ ਭੈਣ-ਭਰਾਵਾਂ ਦੀ ਇੰਟਰਵਿਊ ਲਓ ਜੋ ਨਿਯਮਿਤ ਪਾਇਨੀਅਰ ਹਨ ਜਾਂ ਜੋ ਸਮੇਂ-ਸਮੇਂ ਤੇ ਸਹਿਯੋਗੀ ਪਾਇਨੀਅਰੀ ਕਰਦੇ ਹਨ। ਉਨ੍ਹਾਂ ਨੂੰ ਪਾਇਨੀਅਰੀ ਕਰਨ ਵਿਚ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਕਿਵੇਂ ਨਜਿੱਠਿਆ? ਦੂਸਰਿਆਂ ਦਾ ਭਲਾ ਕਰਦੇ ਰਹਿਣ ਵਿਚ ਕਿਸ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ? ਪਰਮੇਸ਼ੁਰ ਦੀ ਸੇਵਾ ਵਿਚ ਮਿਹਨਤ ਕਰਨ ਨਾਲ ਉਨ੍ਹਾਂ ਨੂੰ ਤੇ ਦੂਸਰਿਆਂ ਨੂੰ ਕੀ ਲਾਭ ਹੋਏ ਹਨ? ਜੇ ਤੁਹਾਡੀ ਕਲੀਸਿਯਾ ਨੇ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਖ਼ਾਸ ਪ੍ਰਬੰਧ ਕੀਤੇ ਹਨ, ਤਾਂ ਇਸ ਬਾਰੇ ਵੀ ਦੱਸਿਆ ਜਾ ਸਕਦਾ ਹੈ। ਭੈਣਾਂ-ਭਰਾਵਾਂ ਦੇ ‘ਨਿਹਚਾ ਦੇ ਕੰਮਾਂ ਅਤੇ ਪ੍ਰੇਮ ਦੀ ਮਿਹਨਤ ਅਤੇ ਧੀਰਜ’ ਲਈ ਉਨ੍ਹਾਂ ਦੀ ਸ਼ਲਾਘਾ ਕਰੋ।—1 ਥੱਸ. 1:2, 3.
ਗੀਤ 103 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 27 ਸਤੰਬਰ
ਗੀਤ 221
15 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਭੈਣ-ਭਰਾਵਾਂ ਨੂੰ ਆਪਣੀਆਂ ਸਤੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਅ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਅਕਤੂਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
10 ਮਿੰਟ: ਯਹੋਵਾਹ ਦਾ ਬਚਨ ਜੀਉਂਦਾ ਹੈ। ਭਾਸ਼ਣ। ਹਾਲ ਹੀ ਵਿਚ ਪਹਿਰਾਬੁਰਜ ਦੇ ਕੁਝ ਖ਼ਾਸ ਅੰਕਾਂ ਵਿਚ “ਯਹੋਵਾਹ ਦਾ ਬਚਨ ਜੀਉਂਦਾ ਹੈ” ਨਾਮਕ ਲੇਖ ਛਪਣਾ ਸ਼ੁਰੂ ਹੋਇਆ ਹੈ। ਇਸ ਲੇਖ-ਲੜੀ ਦੀ ਮਦਦ ਨਾਲ ਅਸੀਂ ਦੈਵ-ਸ਼ਾਸਕੀ ਸੇਵਕਾਈ ਸਕੂਲ ਦੀ ਅਨੁਸੂਚੀ ਵਿਚ ਦਿੱਤੇ ਹਫ਼ਤਾਵਾਰ ਬਾਈਬਲ ਪਠਨ ਤੋਂ ਹੋਰ ਲਾਭ ਹਾਸਲ ਕਰ ਸਕਦੇ ਹਾਂ। ਪਹਿਰਾਬੁਰਜ, 15 ਸਤੰਬਰ 2004, ਸਫ਼ੇ 24-27 ਵਰਤਦੇ ਹੋਏ ਇਨ੍ਹਾਂ ਲੇਖਾਂ ਦੀਆਂ ਕੁਝ ਖ਼ਾਸੀਅਤਾਂ ਦੱਸੋ। ਇਨ੍ਹਾਂ ਲੇਖਾਂ ਵਿਚ ਪਹਿਲਾਂ ਤਾਂ ਬਾਈਬਲ ਪਠਨ ਲਈ ਮਿੱਥੇ ਗਏ ਅਧਿਆਵਾਂ ਦਾ ਸਾਰ ਦਿੱਤਾ ਜਾਂਦਾ ਹੈ। ਫਿਰ “ਕੁਝ ਸਵਾਲਾਂ ਦੇ ਜਵਾਬ” ਸਿਰਲੇਖ ਹੇਠ ਕੁਝ ਔਖੀਆਂ ਆਇਤਾਂ ਦਾ ਮਤਲਬ ਸਮਝਾਇਆ ਜਾਂਦਾ ਹੈ। “ਸਾਡੇ ਲਈ ਸਬਕ” ਸਿਰਲੇਖ ਦਿਖਾਉਂਦਾ ਹੈ ਕਿ ਅਧਿਆਵਾਂ ਵਿਚ ਦਿੱਤੀ ਜਾਣਕਾਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ। ਕੁਝ ਵਧੀਆ ਉਦਾਹਰਣਾਂ ਦੇ ਕੇ ਸਮਝਾਓ ਕਿ ਇਹ ਲੇਖ-ਲੜੀ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਕਿਵੇਂ ਸਾਡੀ ਮਦਦ ਕਰੇਗੀ। ਅਗਲੇ ਹਫ਼ਤੇ ਤੋਂ ਅਸੀਂ ਬਿਵਸਥਾ ਸਾਰ ਦੀ ਕਿਤਾਬ ਪੜ੍ਹਨੀ ਸ਼ੁਰੂ ਕਰਾਂਗੇ, ਇਸ ਲਈ ਸਾਰਿਆਂ ਨੂੰ ਇਸ ਲੇਖ-ਲੜੀ ਤੋਂ ਪੂਰਾ ਲਾਭ ਉਠਾਉਣ ਦੀ ਹੱਲਾਸ਼ੇਰੀ ਦਿਓ।
20 ਮਿੰਟ: “ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾਓ।”b ਲੇਖ ਵਿਚ ਦਿੱਤੇ ਸਵਾਲ ਇਸਤੇਮਾਲ ਕਰੋ। ਚਰਚਾ ਦੇ ਸ਼ੁਰੂ ਵਿਚ ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 145, ਪੈਰੇ 2-3 ਵਿੱਚੋਂ ਕੁਝ ਗੱਲਾਂ ਦੱਸੋ। ਦੋ ਛੋਟੇ-ਛੋਟੇ ਪ੍ਰਦਰਸ਼ਨਾਂ ਵਿਚ ਪ੍ਰਕਾਸ਼ਕ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਦੇ ਹਨ। ਇਕ ਵਿਚ ਪ੍ਰਕਾਸ਼ਕ ਘਰ-ਸੁਆਮੀ ਨੂੰ ਪਹਿਲੀ ਵਾਰ ਮਿਲਦਾ ਹੈ ਅਤੇ ਦੂਸਰੇ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਪੁਨਰ-ਮੁਲਾਕਾਤ ਕਰਦਾ ਹੈ।
ਗੀਤ 38 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 4 ਅਕਤੂਬਰ
ਗੀਤ 5
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: “ਸਾਨੂੰ ਯਹੋਵਾਹ ਦੇ ਅਧਿਕਾਰ ਦਾ ਆਦਰ ਕਰਨਾ ਚਾਹੀਦਾ ਹੈ।” ਯਹੂਦਾਹ 11 ਪੜ੍ਹੋ। ਦੋ ਮਿੰਟਾਂ ਦੇ ਅੰਦਰ-ਅੰਦਰ ਲੇਖ ਬਾਰੇ ਕੁਝ ਕਹਿਣ ਤੋਂ ਬਾਅਦ ਲੇਖ ਵਿਚ ਦਿੱਤੇ ਸਾਰੇ ਸਵਾਲਾਂ ਉੱਤੇ ਹਾਜ਼ਰੀਨ ਨਾਲ ਚਰਚਾ ਕਰੋ। ਜ਼ੋਰ ਦਿਓ ਕਿ ਯਹੋਵਾਹ ਦੀ ਮਨਜ਼ੂਰੀ ਹਾਸਲ ਕਰਨ ਲਈ ਸਾਨੂੰ ਕੋਰਹ ਵਾਂਗ ਬਾਗ਼ੀ ਰਵੱਈਆ ਨਹੀਂ ਰੱਖਣਾ ਚਾਹੀਦਾ, ਸਗੋਂ ਉਸ ਦੇ ਪੁੱਤਰਾਂ ਦੀ ਚੰਗੀ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ ਜੋ ਹਰ ਹਾਲ ਵਿਚ ਯਹੋਵਾਹ ਦੇ ਵਫ਼ਾਦਾਰ ਰਹੇ।
ਗੀਤ 99 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।