ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/04 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2004
  • ਸਿਰਲੇਖ
  • ਹਫ਼ਤਾ ਆਰੰਭ 13 ਦਸੰਬਰ
  • ਹਫ਼ਤਾ ਆਰੰਭ 20 ਦਸੰਬਰ
  • ਹਫ਼ਤਾ ਆਰੰਭ 27 ਦਸੰਬਰ
  • ਹਫ਼ਤਾ ਆਰੰਭ 3 ਜਨਵਰੀ
ਸਾਡੀ ਰਾਜ ਸੇਵਕਾਈ—2004
km 12/04 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 13 ਦਸੰਬਰ

ਗੀਤ 47

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਾਰਿਆਂ ਨੂੰ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਨਾਮਕ ਵਿਡਿਓ ਦੇਖਣ ਦਾ ਉਤਸ਼ਾਹ ਦਿਓ ਤਾਂਕਿ ਉਹ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਦਸੰਬਰ 25 ਅਤੇ 1 ਜਨਵਰੀ ਲਈ ਕੀਤੇ ਗਏ ਖੇਤਰ ਸੇਵਾ ਦੇ ਖ਼ਾਸ ਪ੍ਰਬੰਧਾਂ ਬਾਰੇ ਦੱਸੋ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਦੂਸਰੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਹਰ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਦਿਖਾਵੇਗਾ ਕਿ ਉਨ੍ਹਾਂ ਲੋਕਾਂ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਕਹਿੰਦੇ ਹਨ “ਮੈਂ ਤੁਹਾਡੇ ਕੰਮ ਨਾਲ ਪਹਿਲਾਂ ਹੀ ਅੱਛੀ ਤਰ੍ਹਾਂ ਪਰਿਚਿਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ, ਸਫ਼ਾ 12 ਦੇਖੋ।

15 ਮਿੰਟ: “ਤੁਹਾਡੀ ਮਦਦ ਦੀ ਸਖ਼ਤ ਲੋੜ ਹੈ।”a ਇਕ ਬਜ਼ੁਰਗ ਦੀ ਛੋਟੀ ਜਿਹੀ ਇੰਟਰਵਿਊ ਲਓ। ਉਸ ਨੂੰ ਪੁੱਛੋ ਕਿ ਕਿਸ ਗੱਲ ਨੇ ਉਸ ਨੂੰ ਕਲੀਸਿਯਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਯੋਗ ਬਣਨ ਵਿਚ ਕਿਸ ਗੱਲ ਨੇ ਉਸ ਦੀ ਮਦਦ ਕੀਤੀ।

20 ਮਿੰਟ: “ਰਿਸ਼ਤੇਦਾਰਾਂ ਨੂੰ ਗਵਾਹੀ ਕਿੱਦਾਂ ਦੇਈਏ?”b ਲੇਖ ਵਿਚ ਛਪੇ ਸਵਾਲ ਪੁੱਛੋ। ਭੈਣ-ਭਰਾਵਾਂ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕਿਵੇਂ ਬਾਈਬਲ ਦੀਆਂ ਗੱਲਾਂ ਵਿਚ ਆਪਣੇ ਰਿਸ਼ਤੇਦਾਰਾਂ ਦੀ ਰੁਚੀ ਜਗਾ ਕੇ ਉਨ੍ਹਾਂ ਨੂੰ ਗਵਾਹੀ ਦਿੱਤੀ ਹੈ।

ਗੀਤ 17 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 20 ਦਸੰਬਰ

ਗੀਤ 68

5 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: “ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਲਾਭ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਅਕਤੂਬਰ 2004 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਵੀ ਕੁਝ ਗੱਲਾਂ ਦੱਸੋ। ਇਕ-ਦੋ ਭੈਣ-ਭਰਾਵਾਂ ਨੂੰ ਇਹ ਦੱਸਣ ਲਈ ਪਹਿਲਾਂ ਤੋਂ ਹੀ ਤਿਆਰ ਕਰੋ ਕਿ ਉਹ ਸਕੂਲ ਤੋਂ ਕਿਵੇਂ ਲਾਭ ਹਾਸਲ ਕਰ ਰਹੇ ਹਨ।

25 ਮਿੰਟ: “ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਵਿਡਿਓ ਤੋਂ ਲਾਭ ਹਾਸਲ ਕਰੋ।” ਸਫ਼ਾ 3 ਉੱਤੇ ਦਿੱਤੇ ਸਵਾਲ ਪੁੱਛ ਕੇ ਹਾਜ਼ਰੀਨ ਨਾਲ ਖ਼ੂਨ ਬਿਨਾਂ ਇਲਾਜ ਵਿਡਿਓ ਉੱਤੇ ਚਰਚਾ ਕਰੋ। ਫਿਰ ਆਖ਼ਰੀ ਪੈਰਾ ਪੜ੍ਹੋ। ਸਾਰਿਆਂ ਨੂੰ ਅਗਲੇ ਹਫ਼ਤੇ ਦੀ ਚਰਚਾ ਲਈ ਹਾਜ਼ਰ ਰਹਿਣ ਦਾ ਉਤਸ਼ਾਹ ਦਿਓ ਜਿਸ ਵਿਚ ਇਕ ਅਜਿਹੇ ਨਵੇਂ ਪ੍ਰਬੰਧ ਬਾਰੇ ਦੱਸਿਆ ਜਾਵੇਗਾ ਜੋ ਲਹੂ ਤੋਂ ਬਚੇ ਰਹਿਣ ਵਿਚ ਸਾਡੀ ਮਦਦ ਕਰਨ ਲਈ ਕੀਤਾ ਗਿਆ ਹੈ।

ਗੀਤ 50 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 27 ਦਸੰਬਰ

ਗੀਤ 36

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਭੈਣ-ਭਰਾਵਾਂ ਨੂੰ ਆਪਣੀਆਂ ਦਸੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਜਨਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।

25 ਮਿੰਟ: ਲਹੂ ਤੋਂ ਬਚੇ ਰਹਿਣ ਦੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰੋ। ਬ੍ਰਾਂਚ ਆਫ਼ਿਸ ਦੁਆਰਾ ਭੇਜੀ ਮੈਨੁ­ਸਕ੍ਰਿਪਟ ਵਿੱਚੋਂ ਇਕ ਬਜ਼ੁਰਗ ਭਾਸ਼ਣ ਦੇਵੇਗਾ। ਪਹਿਲਾਂ ਤੋਂ ਹੀ ਇਹ ਦੱਸ ਦਿਓ ਕਿ ਡੀ. ਪੀ. ਏ. ਕਾਰਡ ਅੱਜ ਸ਼ਾਮ ਨਹੀਂ ਭਰੇ ਜਾਣੇ ਚਾਹੀਦੇ। ਮੈਨੁਸਕ੍ਰਿਪਟ ਪੜ੍ਹਦੇ ਵੇਲੇ ਭਾਸ਼ਣਕਾਰ ਖ਼ਾਸ ਗੱਲਾਂ ਉੱਤੇ ਜ਼ੋਰ ਦੇਣ ਲਈ ਸੰਖੇਪ ਟਿੱਪਣੀਆਂ ਕਰ ਸਕਦਾ ਹੈ, ਪਰ ਉਸ ਨੂੰ ਆਪਣੇ ਵੱਲੋਂ ਹੋਰ ਉਦਾਹਰਣਾਂ ਜਾਂ ਬਾਈਬਲ ਆਇਤਾਂ ਨਹੀਂ ਜੋੜਨੀਆਂ ਚਾਹੀਦੀਆਂ। ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ, ਮੈਨੁਸਕ੍ਰਿਪਟ ਵਿਚ ਦਿੱਤੀਆਂ ਆਇਤਾਂ ਨੂੰ ਜਾਂ ਤਾਂ ਬਾਈਬਲ ਵਿੱਚੋਂ ਪੜ੍ਹਿਆ ਜਾ ਸਕਦਾ ਜਾਂ ਮੂੰਹ ਜ਼ਬਾਨੀ ਦੁਹਰਾਇਆ ਜਾ ਸਕਦਾ ਹੈ। ਭਾਸ਼ਣ ਦੌਰਾਨ, “ਨਵਾਂ ਪ੍ਰਬੰਧ ਜੋ ਲਹੂ ਤੋਂ ਬਚੇ ਰਹਿਣ ਵਿਚ ਸਾਡੀ ਮਦਦ ਕਰੇਗਾ” ਡੱਬੀ ਵਿੱਚੋਂ ਢੁਕਵੇਂ ਵਾਕਾਂ ਵੱਲ ਧਿਆਨ ਖਿੱਚੋ। ਸੈਕਟਰੀ ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੂੰ ਪਹਿਲਾਂ ਹੀ ਡੀ. ਪੀ. ਏ. ਕਾਰਡ ਅਤੇ “ਡੀ. ਪੀ. ਏ. ਕਾਰਡ ਭਰਨ ਸੰਬੰਧੀ ਹਿਦਾਇਤਾਂ” ਦੇ ਦੇਵੇਗਾ ਤਾਂਕਿ ਉਹ ਚਰਚਾ ਤੋਂ ਪੂਰਾ ਲਾਭ ਹਾਸਲ ਕਰ ਸਕਣ। ਸੈਕਟਰੀ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਲੀਸਿਯਾ ਕੋਲ ਸ਼ਨਾਖਤੀ ਕਾਰਡਾਂ ਦੀ ਚੋਖੀ ਸਪਲਾਈ ਹੈ।

10 ਮਿੰਟ: ਤੁਹਾਡੇ ਅੰਤਹਕਰਣ ਦੀ ਭੂਮਿਕਾ। ਇਕ ਬਜ਼ੁਰਗ ਪਹਿਰਾਬੁਰਜ, 15 ਜੂਨ 2004, ਸਫ਼ੇ 23-4, ਪੈਰੇ 16-19 ਉੱਤੇ ਆਧਾਰਿਤ ਭਾਸ਼ਣ ਦੇਵੇਗਾ। ਇਸ ਗੱਲ ਤੇ ਜ਼ੋਰ ਦਿਓ ਕਿ ਆਪਣੇ ਅੰਤਹਕਰਣ ਉੱਤੇ ਨਿਰਭਰ ਕਰਦੇ ਫ਼ੈਸਲੇ ਵੀ ਗੰਭੀਰ ਫ਼ੈਸਲੇ ਹੁੰਦੇ ਹਨ ਅਤੇ ਇਹ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਅਸਰ ਪਾ ਸਕਦੇ ਹਨ।

ਗੀਤ 8 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 3 ਜਨਵਰੀ

ਗੀਤ 27

10 ਮਿੰਟ: ਸਥਾਨਕ ਘੋਸ਼ਣਾਵਾਂ। ਜਨਵਰੀ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ।

20 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 4.” ਪੈਰਾ 1 ਉੱਤੇ ਇਕ ਮਿੰਟ ਤੋਂ ਘੱਟ ਸਮੇਂ ਵਿਚ ਟਿੱਪਣੀ ਕਰਨ ਮਗਰੋਂ ਪੈਰੇ 2-3 ਉੱਤੇ ਆਧਾਰਿਤ ਇਕ ਪੰਜ ਮਿੰਟਾਂ ਦਾ ਪ੍ਰਦਰਸ਼ਨ ਪੇਸ਼ ਕਰੋ। ਇਸ ਵਿਚ ਪ੍ਰਕਾਸ਼ਕ ਆਪਣੇ ਬਾਈ­ਬਲ ਵਿਦਿਆਰਥੀ ਨੂੰ ਪਾਠ ਦੀ ਤਿਆਰੀ ਕਰਨੀ ਸਿਖਾਵੇਗਾ। ਪ੍ਰਕਾਸ਼ਕ ਗਿਆਨ ਕਿਤਾਬ ਜਾਂ ਮੰਗ ਬਰੋਸ਼ਰ ਵਿੱਚੋਂ ਕੋਈ ਇਕ ਪੈਰਾ ਵਰਤੇਗਾ। ਪ੍ਰਦਰਸ਼ਨ ਤੋਂ ਬਾਅਦ ਪੈਰੇ 2-5 ਉੱਤੇ ਸਵਾਲ-ਜਵਾਬ ਕਰੋ ਅਤੇ ਪ੍ਰਦਰਸ਼ਨ ਵਿਚ ਦੱਸੀਆਂ ਖ਼ਾਸ ਗੱਲਾਂ ਨੂੰ ਉਜਾਗਰ ਕਰੋ।

15 ਮਿੰਟ: “ਸੰਮੇਲਨ ਪ੍ਰੋਗ੍ਰਾਮਾਂ ਦਾ ਪੁਨਰ-ਵਿਚਾਰ ਕਰਨ ਲਈ ਨਵਾਂ ਪ੍ਰਬੰਧ।” ਸਫ਼ਾ 4 ਉੱਤੇ ਦਿੱਤੇ ਲੇਖ ਵਿੱਚੋਂ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਜੇ ਤੁਹਾਨੂੰ ਅਗਲੇ ਸਰਕਟ ਸੰਮੇਲਨ ਅਤੇ ਖ਼ਾਸ ਸੰਮੇਲਨ ਦਿਨ ਦੀਆਂ ਤਾਰੀਖ਼ਾਂ ਪਤਾ ਹਨ, ਤਾਂ ਇਨ੍ਹਾਂ ਬਾਰੇ ਦੱਸੋ। ਜਿਹੜੇ ਵਿਅਕਤੀ ਬਪਤਿਸਮਾ ਲੈਣ ਦੇ ਇੱਛੁਕ ਹਨ, ਉਨ੍ਹਾਂ ਨੂੰ ਇਸ ਬਾਰੇ ਪ੍ਰਧਾਨ ਨਿਗਾਹਬਾਨ ਨੂੰ ਜਲਦੀ ਦੱਸ ਦੇਣਾ ਚਾਹੀਦਾ ਹੈ।

ਗੀਤ 28 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ