ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਜਨਵਰੀ
ਗੀਤ 223
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜਨਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਦੂਸਰੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਹੋਰ ਧਰਮ ਨੂੰ ਮੰਨਣ ਵਾਲੇ ਰਿਸ਼ਤੇਦਾਰ ਨੂੰ ਇਹ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ।
15 ਮਿੰਟ: “ਨਿਹਚਾ ਦੀਆਂ ਗੱਲਾਂ ਤੇ ਪਲੇ।”a ਸਮੇਂ ਦਾ ਧਿਆਨ ਰੱਖਦੇ ਹੋਏ ਲੇਖ ਵਿਚ ਦਿੱਤੀਆਂ ਆਇਤਾਂ ਪੜ੍ਹੋ ਅਤੇ ਉਨ੍ਹਾਂ ਉੱਤੇ ਚਰਚਾ ਕਰੋ।
20 ਮਿੰਟ: “ਪੇਸ਼ਕਾਰੀ ਨੂੰ ਹਾਲਾਤ ਮੁਤਾਬਕ ਢਾਲ਼ੋ।” ਹਾਜ਼ਰੀਨ ਨਾਲ ਅੰਤਰ-ਪੱਤਰ ਦੇ ਸਫ਼ਾ 6 ਉੱਤੇ ਦਿੱਤੇ ਲੇਖ ਤੇ ਚਰਚਾ ਕਰੋ। ਇਸ ਮਹੀਨੇ ਵੰਡੀਆਂ ਜਾ ਰਹੀਆਂ ਕਿਤਾਬਾਂ ਨੂੰ ਪੇਸ਼ ਕਰਨ ਲਈ ਕੋਈ ਦੋ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ। ਹਰ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਘਰ-ਸੁਆਮੀ ਦੀ ਸਮੱਸਿਆ ਜਾਣਨ ਤੋਂ ਬਾਅਦ ਬਾਈਬਲ ਵਿੱਚੋਂ ਢੁਕਵੀਂ ਆਇਤ ਪੜ੍ਹਦਾ ਹੈ।
ਗੀਤ 143 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਜਨਵਰੀ
ਗੀਤ 34
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਨੌਜਵਾਨੋ—ਕੀ ਤੁਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹੋ? ਇਕ ਬਜ਼ੁਰਗ 1 ਅਪ੍ਰੈਲ 2003, ਪਹਿਰਾਬੁਰਜ, ਸਫ਼ੇ 8-10 ਉੱਤੇ ਆਧਾਰਿਤ ਭਾਸ਼ਣ ਦੇਵੇਗਾ। ਕੁਝ ਢੁਕਵੇਂ ਟੀਚਿਆਂ ਦਾ ਜ਼ਿਕਰ ਕਰੋ ਤੇ ਸਾਰੇ ਨੌਜਵਾਨਾਂ ਨੂੰ ਅਧਿਆਤਮਿਕ ਟੀਚੇ ਰੱਖਣ ਦੀ ਪ੍ਰੇਰਣਾ ਦਿਓ।
20 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 5.”b ਚਰਚਾ ਦੌਰਾਨ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਤਜਰਬੇਕਾਰ ਸਿੱਖਿਅਕ ਇਕ ਨਵੇਂ ਪ੍ਰਕਾਸ਼ਕ ਨਾਲ ਚਰਚਾ ਕਰਦਾ ਹੈ ਕਿ ਉਹ ਪੈਰੇ 4-5 ਵਿਚ ਦੱਸੀਆਂ ਗ਼ਲਤੀਆਂ ਕਰਨ ਤੋਂ ਕਿਵੇਂ ਬਚ ਸਕਦਾ ਹੈ।
ਗੀਤ 78 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਜਨਵਰੀ
ਗੀਤ 163
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। “ਵਿਡਿਓ ਫ਼ਿਲਮਾਂ ਹੁਣ ਵੀ. ਸੀ. ਡੀ. ਉੱਤੇ ਉਪਲਬਧ” ਨਾਮਕ ਡੱਬੀ ਉੱਤੇ ਸੰਖੇਪ ਵਿਚ ਚਰਚਾ ਕਰੋ।
10 ਮਿੰਟ: ਪ੍ਰਸ਼ਨ ਡੱਬੀ। ਇਕ ਭਾਸ਼ਣ।
25 ਮਿੰਟ: “ਪੇਸ਼ਕਾਰੀਆਂ ਨੂੰ ਕਿਵੇਂ ਵਰਤਣਾ ਹੈ।”c ਲੇਖ ਵਿਚ ਦਿੱਤੇ ਸਵਾਲ ਪੁੱਛੋ। ਦੱਸੋ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਲਈ ਅੰਤਰ-ਪੱਤਰ ਦੇ ਸਫ਼ੇ 3-5 ਉੱਤੇ ਪੇਸ਼ਕਾਰੀਆਂ ਦਿੱਤੀਆਂ ਹਨ। ਇਸ ਲਈ ਇਹ ਅੰਤਰ-ਪੱਤਰ ਸਾਂਭ ਕੇ ਰੱਖੋ। ਲੇਖ ਉੱਤੇ ਗੱਲਬਾਤ ਕਰਨ ਮਗਰੋਂ ਚਰਚਾ ਕਰੋ ਕਿ ਅਸੀਂ ਫਰਵਰੀ ਦੌਰਾਨ ਯਹੋਵਾਹ ਦੇ ਨੇੜੇ ਰਹੋ ਕਿਤਾਬ ਕਿਵੇਂ ਪੇਸ਼ ਕਰ ਸਕਦੇ ਹਾਂ। ਦੋ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ। ਇਸ ਦੇ ਲਈ ਸਫ਼ਾ 3 ਉੱਤੇ ਦਿੱਤੀਆਂ ਪੇਸ਼ਕਾਰੀਆਂ ਜਾਂ ਤੁਹਾਡੇ ਇਲਾਕੇ ਵਿਚ ਢੁਕਦੀਆਂ ਹੋਰ ਦੂਸਰੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।
ਗੀਤ 200 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 31 ਜਨਵਰੀ
ਗੀਤ 157
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਜਨਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਫਰਵਰੀ ਦੇ ਪਹਿਰਾਬੁਰਜ ਜਾਂ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਦੂਸਰੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਕੀ ਤੁਸੀਂ ਹਰ ਰੋਜ਼ ਬਾਈਬਲ ਦੀ ਜਾਂਚ ਕਰਦੇ ਹੋ? ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2005 ਦੇ ਮੁਖਬੰਧ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਰ ਦਿਨ ਲਈ ਦਿੱਤੀ ਆਇਤ ਅਤੇ ਟਿੱਪਣੀਆਂ ਨੂੰ ਪੜ੍ਹਨ ਲਈ ਸਮਾਂ ਕੱਢਣ ਦੀ ਲੋੜ ਉੱਤੇ ਚਰਚਾ ਕਰੋ। ਇਕ ਜਾਂ ਦੋ ਭੈਣਾਂ-ਭਰਾਵਾਂ ਨੂੰ ਇਹ ਦੱਸਣ ਲਈ ਪਹਿਲਾਂ ਤੋਂ ਹੀ ਤਿਆਰ ਕਰੋ ਕਿ ਉਹ ਕਦੋਂ ਦਿਨ ਦੀ ਆਇਤ ਪੜ੍ਹਦੇ ਹਨ ਅਤੇ ਉਨ੍ਹਾਂ ਨੂੰ ਕੀ ਲਾਭ ਹੋਏ ਹਨ। ਅੰਤ ਵਿਚ ਸਾਲ 2005 ਲਈ ਚੁਣੀ ਗਈ ਮੁੱਖ ਆਇਤ ਉੱਤੇ ਸੰਖੇਪ ਵਿਚ ਚਰਚਾ ਕਰੋ।
ਗੀਤ 184 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਫਰਵਰੀ
ਗੀਤ 97
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਨਵਿਆਂ ਨੂੰ ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰਨਾ ਸਿਖਾਓ। ਪਹਿਰਾਬੁਰਜ, 1 ਜੁਲਾਈ 2004, ਸਫ਼ਾ 16, ਪੈਰੇ 7-9 ਉੱਤੇ ਆਧਾਰਿਤ ਭਾਸ਼ਣ। ਚਰਚਾ ਕਰੋ ਕਿ ਕਲੀਸਿਯਾ ਦਾ ਹਰ ਮੈਂਬਰ ਮਸੀਹ ਦੇ ਚੇਲੇ ਬਣਨ ਵਿਚ ਨਵਿਆਂ ਦੀ ਕਿਵੇਂ ਮਦਦ ਕਰ ਸਕਦਾ ਹੈ।
20 ਮਿੰਟ: ਯਹੋਵਾਹ ਸਾਡੇ ਤੋਂ ਕੋਈ ਚੰਗੀ ਚੀਜ਼ ਨਹੀਂ ਰੋਕਦਾ। (ਜ਼ਬੂ. 84:11) ਕੁਝ ਭੈਣ-ਭਰਾਵਾਂ ਦੀਆਂ ਇੰਟਰਵਿਊਆਂ ਲਓ ਜੋ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹੇ ਹਨ। ਉਨ੍ਹਾਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ? ਇਨ੍ਹਾਂ ਨਾਲ ਜੂਝਣ ਵਿਚ ਕਿਸ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ? ਉਨ੍ਹਾਂ ਨੂੰ ਕਿਹੜੀਆਂ ਖ਼ੁਸ਼ੀਆਂ ਤੇ ਅਸੀਸਾਂ ਮਿਲੀਆਂ ਹਨ?
ਗੀਤ 104 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।