ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
28 ਫਰਵਰੀ 2005 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਜਨਵਰੀ ਤੋਂ 28 ਫਰਵਰੀ 2005 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਅਸੀਂ ਕਿਸ ਤਰੀਕੇ ਨਾਲ ਗੱਲ ਕਰੀਏ ਤਾਂਕਿ ਦੂਸਰਿਆਂ ਨੂੰ ਸਾਡੀ ਗੱਲ ਸਮਝ ਆ ਜਾਵੇ? [be ਸਫ਼ਾ 226 ਪੈਰਾ 1–ਸਫ਼ਾ 227 ਪੈਰਾ 2]
2. ਕਿਸ ਤਰ੍ਹਾਂ ਦੇ ਸ਼ਬਦਾਂ ਨੂੰ ਸਮਝਾਉਣਾ ਜ਼ਰੂਰੀ ਹੈ? [be ਸਫ਼ਾ 227 ਪੈਰਾ 3–ਸਫ਼ਾ 228 ਪੈਰਾ 1]
3. ਅਸੀਂ ਜਾਣਕਾਰੀ ਕਿਵੇਂ ਪੇਸ਼ ਕਰੀਏ ਤਾਂਕਿ ਸੁਣਨ ਵਾਲੇ ਉਸ ਤੋਂ ਕੁਝ ਸਿੱਖ ਸਕਣ? [be ਸਫ਼ਾ 231 ਪੈਰੇ 1-3]
4. ਅਸੀਂ ਜਾਣੀਆਂ-ਪਛਾਣੀਆਂ ਆਇਤਾਂ ਨੂੰ ਕਿਵੇਂ ਸਮਝਾਈਏ ਤਾਂਕਿ ਇਨ੍ਹਾਂ ਤੋਂ ਲੋਕ ਕੁਝ ਸਿੱਖ ਸਕਣ? [be ਸਫ਼ਾ 231 ਪੈਰੇ 4-5]
5. ਬਾਈਬਲ ਵਿੱਚੋਂ ਕੋਈ ਜਾਣਿਆ-ਪਛਾਣਿਆ ਬਿਰਤਾਂਤ ਪੜ੍ਹਦੇ ਸਮੇਂ ਹਾਜ਼ਰੀਨ ਦਾ ਧਿਆਨ ਖ਼ਾਸ ਵੇਰਵਿਆਂ ਵੱਲ ਖਿੱਚਣ ਦਾ ਕੀ ਲਾਭ ਹੋ ਸਕਦਾ ਹੈ? [be ਸਫ਼ਾ 232 ਪੈਰੇ 2-4]
ਪੇਸ਼ਕਾਰੀ ਨੰ. 1
6. ਲੋਕਾਂ ਨੂੰ ‘ਪਰਮੇਸ਼ੁਰ ਕੋਲੋਂ ਡਰਨਾ ਅਤੇ ਉਹ ਦੀਆਂ ਆਗਿਆਂ ਨੂੰ ਮੰਨਣਾ’ ਸਿਖਾਉਣ ਵਿਚ ਕੀ ਸ਼ਾਮਲ ਹੈ? (ਉਪ. 12:13) [be ਸਫ਼ਾ 272 ਪੈਰੇ 3-4]
7. ਅਸੀਂ ਲੋਕਾਂ ਦਾ ਧਿਆਨ ਯਹੋਵਾਹ ਦੇ ਨਾਂ ਵੱਲ ਖਿੱਚਣ ਦੇ ਨਾਲ-ਨਾਲ ਉਸ ਦੇ ਵਿਅਕਤਿੱਤਵ ਵੱਲ ਕਿਵੇਂ ਖਿੱਚ ਸਕਦੇ ਹਾਂ? (ਯੋਏ. 2:32) [be ਸਫ਼ਾ 274 ਪੈਰੇ 3-5]
8. ਯਿਸੂ ਨੂੰ ਜਾਣਨਾ ਅਤੇ ਉਸ ਬਾਰੇ ਗਵਾਹੀ ਦੇਣੀ ਕਿੰਨੀ ਕੁ ਜ਼ਰੂਰੀ ਹੈ? (ਯੂਹੰ. 17:3) [be ਸਫ਼ਾ 276 ਪੈਰਾ 1]
9. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਰੱਖਣ ਅਤੇ ਬਾਈਬਲ ਨੂੰ ਸਮਝਣ ਲਈ ਯਿਸੂ ਦੀ ਭੂਮਿਕਾ ਨੂੰ ਕਬੂਲ ਕਰਨਾ ਜ਼ਰੂਰੀ ਹੈ? [be ਸਫ਼ਾ 276 ਪੈਰਾ 1]
10. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਯਿਸੂ ਮਸੀਹ ਨੂੰ ਆਪਣਾ ਰਾਜਾ ਮੰਨਦੇ ਹਾਂ? [be ਸਫ਼ਾ 277 ਪੈਰਾ 4]
ਹਫ਼ਤਾਵਾਰ ਬਾਈਬਲ ਪਠਨ
11. ਕੀ ਅਬਰਾਹਾਮ ਦਾ ਪਿਤਾ ਤਰਹ ਮੂਰਤੀ-ਪੂਜਕ ਸੀ? (ਯਹੋ. 24:2)
12. ਕੀ ਗਿਦਾਊਨ ਵਿਚ ਯਹੋਵਾਹ ਦੇ ਦਿੱਤੇ ਕੰਮ ਨੂੰ ਪੂਰਾ ਕਰਨ ਦਾ ਹੌਸਲਾ ਨਹੀਂ ਸੀ? ਕਾਰਨ ਦੇ ਕੇ ਸਮਝਾਓ। (ਨਿਆ. 6:25-27)
13. ਇਫ਼ਰਾਈਮ ਗੋਤ ਨੂੰ ਦਿੱਤੇ ਗਿਦਾਊਨ ਦੇ ਜਵਾਬ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਨਿਆ. 8:1-3)
14. ਗਿਬਆਹ ਦੇ ਲੋਕ ਪਰਾਹੁਣਚਾਰੀ ਦਿਖਾਉਣ ਲਈ ਤਿਆਰ ਨਹੀਂ ਸਨ। ਇਸ ਤੋਂ ਕੀ ਪਤਾ ਲੱਗਦਾ ਹੈ? (ਨਿਆ. 19:14, 15)
15. “ਜੋ ਕਿਸੇ ਨੂੰ ਚੰਗਾ ਦਿੱਸਦਾ ਸੀ ਸੋ ਕਰਦਾ ਸੀ।” ਕੀ ਇਸ ਦਾ ਮਤਲਬ ਸੀ ਕਿ ਇਸਰਾਏਲ ਵਿਚ ਹਨੇਰਗਰਦੀ ਸੀ? (ਨਿਆ. 21:25)