ਘੋਸ਼ਣਾਵਾਂ
◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਯਹੋਵਾਹ ਦੇ ਨੇੜੇ ਰਹੋ ਕਿਤਾਬ ਪੇਸ਼ ਕਰੋ। ਜਿਹੜੀਆਂ ਕਲੀਸਿਯਾਵਾਂ ਵਿਚ ਇਹ ਕਿਤਾਬ ਉਪਲਬਧ ਨਹੀਂ ਹੈ, ਉਹ ਅੰਗ੍ਰੇਜ਼ੀ ਵਿਚ ਸ੍ਰਿਸ਼ਟੀ ਜਾਂ ਪਰਕਾਸ਼ ਦੀ ਪੋਥੀ ਦਾ ਸਿਖਰ ਕਿਤਾਬ ਪੇਸ਼ ਕਰ ਸਕਦੀਆਂ ਹਨ। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਪੇਸ਼ ਕਰੋ ਅਤੇ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਜਤਨ ਕਰੋ। ਅਪ੍ਰੈਲ ਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਤਾਬ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਪੇਸ਼ ਕਰਨ ਦੇ ਜਤਨ ਕਰੋ। ਇਹ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਨੇ ਗਿਆਨ ਕਿਤਾਬ ਅਤੇ ਮੰਗ ਬਰੋਸ਼ਰ ਦੀ ਸਟੱਡੀ ਕਰ ਲਈ ਹੈ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਅਕਾਊਂਟਸ ਦੀ ਪੜਤਾਲ 1 ਮਾਰਚ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜੇ ਕਿੰਗਡਮ ਹਾਲ ਦੀ ਰੱਖ-ਰਖਾਈ, ਉਸਾਰੀ ਜਾਂ ਕਿਸੇ ਹੋਰ ਕੰਮ ਲਈ ਵੱਖਰਾ ਅਕਾਊਂਟ ਹੈ, ਤਾਂ ਇਸ ਦੀ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਪੜਤਾਲ ਹੋ ਜਾਣ ਤੇ ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਸਾਰੇ ਨਿਯਮਿਤ ਪਾਇਨੀਅਰਾਂ ਦੇ ਪ੍ਰਚਾਰ ਕੰਮ ਉੱਤੇ ਪੁਨਰ-ਵਿਚਾਰ ਕਰਨਾ ਚਾਹੀਦਾ ਹੈ। ਜੇ ਕਿਸੇ ਨੂੰ ਘੰਟੇ ਪੂਰੇ ਕਰਨ ਵਿਚ ਮੁਸ਼ਕਲ ਆ ਰਹੀ ਹੈ, ਤਾਂ ਬਜ਼ੁਰਗਾਂ ਨੂੰ ਉਸ ਦੀ ਮਦਦ ਕਰਨ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸੁਝਾਵਾਂ ਲਈ ਸੰਸਥਾ ਦੀਆਂ ਸਾਲਾਨਾ S-201 ਚਿੱਠੀਆਂ ਪੜ੍ਹੋ।
◼ ਸਾਲ 2005 ਵਿਚ ਯਾਦਗਾਰੀ ਸਮਾਰੋਹ ਦੇ ਬਾਅਦ ਦਿੱਤੇ ਜਾਣ ਵਾਲੇ ਖ਼ਾਸ ਪਬਲਿਕ ਭਾਸ਼ਣ ਦਾ ਵਿਸ਼ਾ ਹੋਵੇਗਾ “ਯਿਸੂ ਨੇ ਕਿਉਂ ਇੰਨੇ ਸਾਰੇ ਦੁੱਖ ਸਹੇ ਅਤੇ ਆਪਣੀ ਜਾਨ ਦਿੱਤੀ?” ਸਤੰਬਰ 2004 ਦੀ ਸਾਡੀ ਰਾਜ ਸੇਵਕਾਈ ਵਿਚ ਇਸ ਸੰਬੰਧੀ ਘੋਸ਼ਣਾ ਦੇਖੋ।
◼ ਸਾਰਿਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਉਹ ਐਤਵਾਰ 20 ਮਾਰਚ ਦੀ ਪਬਲਿਕ ਸਭਾ ਵਿਚ ਹਾਜ਼ਰ ਰਹਿਣ। ਉਸ ਦਿਨ ਪ੍ਰਕਾਸ਼ਕਾਂ ਲਈ ਕੀਤੇ ਗਏ ਇਕ ਖ਼ਾਸ ਪ੍ਰਬੰਧ ਬਾਰੇ ਘੋਸ਼ਣਾ ਕੀਤੀ ਜਾਵੇਗੀ।
◼ ਬ੍ਰਾਂਚ ਆਫਿਸ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਕਲੀਸਿਯਾ ਵਾਸਤੇ ਸਾਹਿੱਤ ਆਰਡਰ ਕਰਨ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਘੋਸ਼ਣਾ ਕਰਵਾਉਣੀ ਚਾਹੀਦੀ ਹੈ ਕਿ ਜੋ ਭੈਣ-ਭਰਾ ਨਿੱਜੀ ਸਾਹਿੱਤ ਮੰਗਵਾਉਣਾ ਚਾਹੁੰਦੇ ਹਨ, ਉਹ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਦੇਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕੁਝ ਪ੍ਰਕਾਸ਼ਨ ਸਿਰਫ਼ ਖ਼ਾਸ ਆਰਡਰ ਦੇਣ ਤੇ ਹੀ ਮਿਲ ਸਕਦੇ ਹਨ।
◼ 23 ਮਈ 2005 ਦੇ ਹਫ਼ਤੇ ਤੋਂ ਕਲੀਸਿਯਾ ਪੁਸਤਕ ਅਧਿਐਨ ਵਿਚ ਜਾਗਦੇ ਰਹੋ! ਬ੍ਰੋਸ਼ਰ ਦਾ ਅਧਿਐਨ ਕੀਤਾ ਜਾਵੇਗਾ। ਅਸੀਂ 27 ਜੂਨ 2005 ਦੇ ਹਫ਼ਤੇ ਤੋਂ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਦਾ ਅਧਿਐਨ ਕਰਾਂਗੇ।
◼ 1 ਮਾਰਚ 2005 ਦੇ ਅੰਕ ਤੋਂ ਮਰਾਠੀ ਪਹਿਰਾਬੁਰਜ ਅਰਧ-ਮਾਸਿਕ ਦੀ ਬਜਾਇ ਮਾਸਿਕ ਰਸਾਲੇ ਦੇ ਤੌਰ ਤੇ ਛਪੇਗਾ।
◼ ਨਵੇਂ ਪ੍ਰਕਾਸ਼ਨ ਉਪਲਬਧ:
ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ—ਤਾਮਿਲ
ਜਾਗਦੇ ਰਹੋ!—ਉਰਦੂ, ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ, ਮਲਿਆਲਮ, ਮੀਜ਼ੋ
ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ
◼ ਮੁੜ ਉਪਲਬਧ ਪ੍ਰਕਾਸ਼ਨ:
ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ—ਮਰਾਠੀ (ਸੋਧੀ ਹੋਈ ਕਾਪੀ)