ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 14 ਫਰਵਰੀ
ਗੀਤ 174
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਫਰਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਸ ਬਾਰੇ ਸੰਖੇਪ ਵਿਚ ਚਰਚਾ ਕਰੋ ਕਿ ਆਪਣੇ ਪ੍ਰਚਾਰ ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪੇਸ਼ਕਾਰੀਆਂ ਵਿਚ ਕਿਵੇਂ ਫੇਰ-ਬਦਲ ਕੀਤਾ ਜਾ ਸਕਦਾ ਹੈ।—ਜਨਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 8 ਦੇਖੋ।
35 ਮਿੰਟ: “ਯਿਸੂ ਦੀ ਮੌਤ ਦੀ ਯਾਦਗਾਰ—ਵਧ-ਚੜ੍ਹ ਕੇ ਸੇਵਾ ਕਰਨ ਦਾ ਮੌਕਾ।”a ਸੇਵਾ ਨਿਗਾਹਬਾਨ ਇਹ ਭਾਗ ਪੇਸ਼ ਕਰੇਗਾ। ਪੈਰਾ 6 ਦੀ ਚਰਚਾ ਕਰਦੇ ਸਮੇਂ ਅਕਤੂਬਰ-ਦਸੰਬਰ 2004 ਦੇ ਜਾਗਰੂਕ ਬਣੋ! ਦੇ ਸਫ਼ੇ 14-15 ਦੀਆਂ ਕੁਝ ਗੱਲਾਂ ਸ਼ਾਮਲ ਕਰੋ। ਸਹਿਯੋਗੀ ਪਾਇਨੀਅਰੀ ਕਰਨ ਵਾਲੇ ਭੈਣ-ਭਰਾਵਾਂ ਦੇ ਨਾਂ ਦੱਸੋ। ਖੇਤਰ ਸੇਵਾ ਲਈ ਰੱਖੀਆਂ ਗਈਆਂ ਸਭਾਵਾਂ ਬਾਰੇ ਦੱਸੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਮਾਰਚ, ਅਪ੍ਰੈਲ ਤੇ ਮਈ ਮਹੀਨਿਆਂ ਦੌਰਾਨ ਵਧ-ਚੜ੍ਹ ਕੇ ਸੇਵਾ ਕਰਨ।
ਗੀਤ 14 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਫਰਵਰੀ
ਗੀਤ 31
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 6 ਉੱਤੇ ਦਿੱਤੀ ਡੱਬੀ “ਬਾਈਬਲ ਬਾਰੇ ਹੋਰ ਸਿੱਖਣ ਵਿਚ ਉਨ੍ਹਾਂ ਦੀ ਮਦਦ ਕਰੋ” ਵਿੱਚੋਂ ਖ਼ਾਸ ਗੱਲਾਂ ਤੇ ਚਰਚਾ ਕਰੋ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਲੋੜ ਪੈਣ ਤੇ ਤੁਰੰਤ “ਇਨ੍ਹਾਂ ਨੂੰ ਮਿਲੋ” (S-43) ਫਾਰਮ ਭਰਨ।
20 ਮਿੰਟ: “ਯਹੋਵਾਹ ਦੀ ਦਇਆ ਦਾ ਧੰਨਵਾਦ ਕਰੋ।”b ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਦਾ ਸਮਾਂ, ਪਤਾ, ਭਾਸ਼ਣਕਾਰ ਦਾ ਨਾਂ ਤੇ ਹੋਰ ਜ਼ਰੂਰੀ ਗੱਲਾਂ ਦੱਸੋ। ਪੈਰਾ 4 ਉੱਤੇ ਚਰਚਾ ਕਰਦੇ ਸਮੇਂ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪ੍ਰਕਾਸ਼ਕ ਉਸ ਵਿਅਕਤੀ ਨੂੰ ਸਮਾਰੋਹ ਵਿਚ ਆਉਣ ਦਾ ਸੱਦਾ ਦਿੰਦਾ ਹੈ ਜਿਸ ਨੂੰ ਉਹ ਜਾ ਕੇ ਬਾਕਾਇਦਾ ਰਸਾਲੇ ਦਿੰਦਾ ਹੈ। ਜੇ ਸੱਦਾ-ਪੱਤਰ ਅਜੇ ਤਕ ਕਲੀਸਿਯਾ ਵਿਚ ਵੰਡੇ ਨਹੀਂ ਗਏ, ਤਾਂ ਸਭਾ ਤੋਂ ਬਾਅਦ ਇਹ ਵੰਡੇ ਜਾਣੇ ਚਾਹੀਦੇ ਹਨ।
15 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 6.”c ਚਾਰ ਮਿੰਟਾਂ ਦਾ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਵਿਦਿਆਰਥੀ ਸਵਾਲ ਪੁੱਛਦਾ ਹੈ ਕਿ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਥੋੜ੍ਹੇ ਜਿਹੇ ਲੋਕ ਹੀ ਕਿਉਂ ਰੋਟੀ ਖਾਂਦੇ ਤੇ ਦਾਖ-ਰਸ ਪੀਂਦੇ ਹਨ। ਸਟੱਡੀ ਕਰਾਉਣ ਵਾਲਾ ਪ੍ਰਕਾਸ਼ਕ ਸਵਾਲ ਪੁੱਛਣ ਲਈ ਉਸ ਦੀ ਸ਼ਲਾਘਾ ਕਰਦਾ ਹੈ, ਸਵਾਲ ਲਿਖ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਸਟੱਡੀ ਤੋਂ ਬਾਅਦ ਉਹ ਇਸ ਉੱਤੇ ਚਰਚਾ ਕਰਨਗੇ। ਸਟੱਡੀ ਤੋਂ ਬਾਅਦ ਪ੍ਰਕਾਸ਼ਕ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 267-8 ਉੱਤੇ ਸਵਾਲ “ਕਿਹੜੇ ਲੋਕ ਰੋਟੀ ਖਾ ਸਕਦੇ ਹਨ ਤੇ ਦਾਖ-ਰਸ ਪੀ ਸਕਦੇ ਹਨ?” ਦੇ ਜਵਾਬ ਉੱਤੇ ਚਰਚਾ ਕਰਦਾ ਹੈ। ਉਹ ਦੋਵੇਂ ਇਸ ਨੂੰ ਪੜ੍ਹਦੇ ਹਨ ਅਤੇ ਵਿਦਿਆਰਥੀ ਇਸ ਸਪੱਸ਼ਟ ਜਵਾਬ ਲਈ ਪ੍ਰਕਾਸ਼ਕ ਦਾ ਧੰਨਵਾਦ ਕਰਦਾ ਹੈ।
ਗੀਤ 21 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਫਰਵਰੀ
ਗੀਤ 42
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ। ਭੈਣ-ਭਰਾਵਾਂ ਨੂੰ ਆਪਣੀਆਂ ਫਰਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਦੇ ਅਖ਼ੀਰ ਵਿਚ ਪ੍ਰਕਾਸ਼ਕ ਘਰ-ਸੁਆਮੀ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦਿੰਦਾ ਹੈ।
15 ਮਿੰਟ: ਕਮਜ਼ੋਰਾਂ ਦੀ ਮਦਦ ਕਰੋ। (ਰਸੂ. 20:35) ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਕਹਿਣ ਮਗਰੋਂ ਪਹਿਰਾਬੁਰਜ, 1 ਜੁਲਾਈ 2004, ਸਫ਼ੇ 17-18, ਪੈਰੇ 12-16 ਉੱਤੇ ਸਵਾਲ-ਜਵਾਬ ਦੁਆਰਾ ਚਰਚਾ ਕਰੋ ਜਿਵੇਂ ਪਹਿਰਾਬੁਰਜ ਅਧਿਐਨ ਦੌਰਾਨ ਕੀਤੀ ਜਾਂਦੀ ਹੈ। ਚੰਗੀ ਤਰ੍ਹਾਂ ਪੜ੍ਹਨ ਵਾਲੇ ਭਰਾ ਤੋਂ ਪੈਰੇ ਪੜ੍ਹਵਾਓ। ਇਸ ਗੱਲ ਤੇ ਜ਼ੋਰ ਦਿਓ ਕਿ ਯਾਦਗਾਰੀ ਸਮਾਰੋਹ ਅਤੇ ਖ਼ਾਸ ਭਾਸ਼ਣ ਦੇ ਸੰਬੰਧ ਵਿਚ ਇਹ ਜਾਣਕਾਰੀ ਕਿਵੇਂ ਵਰਤੀ ਜਾ ਸਕਦੀ ਹੈ।
20 ਮਿੰਟ: ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਮਦਦ ਕਿਵੇਂ ਕਰੀਏ। ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਦੇ ਮੁਖਬੰਧ ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਸ ਨਵੀਂ ਪੁਸਤਿਕਾ ਦੀਆਂ ਖ਼ਾਸੀਅਤਾਂ ਦੱਸੋ। ਇਸ ਵਿਚ ਦੱਸੇ ਤਿੰਨ ਤਰੀਕਿਆਂ ਉੱਤੇ ਚਰਚਾ ਕਰੋ ਜਿਨ੍ਹਾਂ ਨਾਲ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਦੀ ਭਾਸ਼ਾ ਅਸੀਂ ਨਹੀਂ ਸਮਝਦੇ। ਜੁਲਾਈ 2003, ਸਾਡੀ ਰਾਜ ਸੇਵਕਾਈ, ਸਫ਼ਾ 8 ਵਿੱਚੋਂ ਕੁਝ ਗੱਲਾਂ ਦੱਸੋ। ਦੱਸੋ ਕਿ ਉਦੋਂ ਵੀ “ਇਨ੍ਹਾਂ ਨੂੰ ਮਿਲੋ” (S-43) ਫਾਰਮ ਭਰਨਾ ਚਾਹੀਦਾ ਹੈ ਜਦੋਂ ਘਰ-ਸੁਆਮੀ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਵੀ ਦਿਖਾਉਂਦਾ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਇਹ ਨਵੀਂ ਕਿਤਾਬ ਕਿਵੇਂ ਵਰਤੀ ਜਾ ਸਕਦੀ ਹੈ।
ਗੀਤ 72 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਮਾਰਚ
ਗੀਤ 12
10 ਮਿੰਟ: ਸਥਾਨਕ ਘੋਸ਼ਣਾਵਾਂ। “ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਨਾਮਕ ਡੱਬੀ ਵਿੱਚੋਂ ਖ਼ਾਸ ਨੁਕਤਿਆਂ ਉੱਤੇ ਚਰਚਾ ਕਰੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਲੋਕਾਂ ਨੂੰ ਰਸਾਲੇ ਦਿਓ।”d ਪੈਰੇ 3 ਤੇ 4 ਉੱਤੇ ਚਰਚਾ ਕਰਦੇ ਵੇਲੇ ਦੱਸੋ ਕਿ ਇਨ੍ਹਾਂ ਵਿਚ ਦੱਸੀਆਂ ਗੱਲਾਂ ਨੂੰ ਅਸੀਂ ਆਪਣੇ ਖੇਤਰ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਇਕ ਜਾਂ ਦੋ ਪ੍ਰਕਾਸ਼ਕਾਂ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਕਾਰੋਬਾਰੀ ਇਲਾਕਿਆਂ ਵਿਚ, ਸੜਕਾਂ ਤੇ, ਜਨਤਕ ਥਾਵਾਂ ਤੇ ਜਾਂ ਹੋਰ ਮੌਕਿਆਂ ਤੇ ਲੋਕਾਂ ਨੂੰ ਰਸਾਲੇ ਵੰਡਦੇ ਹਨ। ਉਨ੍ਹਾਂ ਨੂੰ ਪੁੱਛੋ ਕਿ ਉਹ ਇਨ੍ਹਾਂ ਥਾਵਾਂ ਤੇ ਲੋਕਾਂ ਨੂੰ ਕਿਵੇਂ ਰਸਾਲੇ ਪੇਸ਼ ਕਰਦੇ ਹਨ। ਇਕ ਪੇਸ਼ਕਾਰੀ ਜਾਂ ਤਜਰਬੇ ਦਾ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 192 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।