ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
29 ਅਗਸਤ 2005 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 4 ਜੁਲਾਈ ਤੋਂ 29 ਅਗਸਤ 2005 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਦੂਸਰਿਆਂ ਨੂੰ ਆਪਣੀ ਉਮੀਦ ਬਾਰੇ ਦੱਸਦਿਆਂ ਅਸੀਂ “ਸਭ ਮਨੁੱਖਾਂ ਨਾਲ ਨਮ੍ਰਤਾ” ਨਾਲ ਕਿਵੇਂ ਪੇਸ਼ ਆ ਸਕਦੇ ਹਾਂ ਅਤੇ ਇਹ ਕਿਉਂ ਜ਼ਰੂਰੀ ਹੈ? (ਫਿਲਿ. 4:5, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯਾਕੂ. 3:17, ਨਵਾਂ ਅਨੁਵਾਦ) [be ਸਫ਼ਾ 251 ਪੈਰੇ 1-3, ਡੱਬੀ]
2. ਇਹ ਜਾਣਨ ਨਾਲ ਕਿ ਸਾਨੂੰ ਕਦੋਂ ਝੁੱਕਣਾ ਚਾਹੀਦਾ ਹੈ, ਸਾਨੂੰ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਵਿਚ ਕਿਵੇਂ ਮਦਦ ਮਿਲੇਗੀ? [be ਸਫ਼ਾ 252 ਪੈਰਾ 5–ਸਫ਼ਾ 253 ਪੈਰਾ 1]
3. ਕਿਸੇ ਗੱਲ ਤੇ ਤਰਕ ਕਰਨ ਵਿਚ ਦੂਜਿਆਂ ਦੀ ਮਦਦ ਕਰਦੇ ਵੇਲੇ ਵਧੀਆ ਤਰੀਕੇ ਨਾਲ ਸਵਾਲ ਪੁੱਛਣੇ ਕਿਉਂ ਜ਼ਰੂਰੀ ਹਨ? [be ਸਫ਼ਾ 253 ਪੈਰੇ 2-3]
4. ਆਪਣੇ ਸੁਣਨ ਵਾਲਿਆਂ ਨੂੰ ਕਾਇਲ ਕਰਨ ਲਈ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? [be ਸਫ਼ਾ 255 ਪੈਰੇ 1-4, ਡੱਬੀ; ਸਫ਼ਾ 256 ਪੈਰਾ 1, ਡੱਬੀ]
5. ਬਾਈਬਲ ਜੋ ਕਹਿੰਦੀ ਹੈ ਉਹ ਭਰੋਸੇਲਾਇਕ ਕਿਉਂ ਹੈ, ਇਸ ਬਾਰੇ ਕਿਸੇ ਹੋਰ ਭਰੋਸੇਮੰਦ ਜ਼ਰੀਏ ਤੋਂ ਸਬੂਤ ਦੇਣ ਲੱਗਿਆਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? [be ਸਫ਼ਾ 256 ਪੈਰੇ 3-5, ਡੱਬੀ]
ਪੇਸ਼ਕਾਰੀ ਨੰ. 1
6. ਯਿਸੂ ਦੀ ਹੋਂਦ ਦਾ ਕਿਹੜਾ ਸਪੱਸ਼ਟ ਸਬੂਤ ਹੈ? [w-PJ 03 6/15 ਸਫ਼ੇ 4-7]
7. ਕਿਵੇਂ ‘ਸਚਿਆਰਾਂ ਦਾ ਮੂੰਹ ਓਹਨਾਂ ਨੂੰ ਛੁਡਾ ਲੈਂਦਾ ਹੈ’ ਅਤੇ ਧਰਮੀਆਂ ਦਾ ਘਰ ‘ਖੜ੍ਹਾ ਰਹਿੰਦਾ’ ਹੈ? (ਕਹਾ. 12:6, 7) [w-PJ 03 1/15 ਸਫ਼ਾ 30 ਪੈਰੇ 1-3]
8. ਬਾਈਬਲ ਵਿਚ ਨਿਯਮਾਂ ਦੀ ਕੋਈ ਲੰਬੀ-ਚੌੜੀ ਸੂਚੀ ਨਹੀਂ ਦਿੱਤੀ ਗਈ, ਤਾਂ ਫਿਰ ਅਸੀਂ ਕਿਵੇਂ ‘ਸਮਝ’ ਸਕਦੇ ਹਾਂ “ਭਈ ਪ੍ਰਭੂ ਦੀ ਕੀ ਇੱਛਿਆ ਹੈ”? (ਅਫ਼. 5:17) [w-PJ 03 12/1 ਸਫ਼ਾ 21 ਪੈਰਾ 3–ਸਫ਼ਾ 22 ਪੈਰਾ 3]
9. ਬਾਈਬਲ ਦੇ ਕਿਹੜੇ ਅਸੂਲਾਂ ਤੇ ਚੱਲਣ ਨਾਲ ਸਾਨੂੰ ਗ਼ਰੀਬੀ ਅਤੇ ਆਰਥਿਕ ਤੰਗੀਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕਦੀ ਹੈ? [w-PJ 03 8/1 ਸਫ਼ਾ 5 ਪੈਰੇ 2-5]
10. ਦਿਲ ਖੋਲ੍ਹ ਕੇ ਦੇਣ ਸੰਬੰਧੀ ਯਹੋਵਾਹ ਦੀ ਮਿਸਾਲ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ? (ਮੱਤੀ 10:8) [w-PJ 03 8/1 ਸਫ਼ੇ 20-2]
ਹਫ਼ਤਾਵਾਰ ਬਾਈਬਲ ਪਠਨ
11. ਸੁਲੇਮਾਨ ਦੁਆਰਾ ਬਣਾਏ ਮੰਦਰ ਦੇ ਅੰਦਰ ਜਾਣ ਵਾਲੇ ਫਾਟਕ ਕੋਲ ਖੜ੍ਹੇ ਕੀਤੇ ਯਾਕੀਨ ਅਤੇ ਬੋਅਜ਼ ਨਾਂ ਦੇ ਥੰਮ੍ਹ ਕਿਸ ਗੱਲ ਨੂੰ ਸੰਕੇਤ ਕਰਦੇ ਸਨ? (1 ਰਾਜਿਆਂ 7:15-22)
12. ਕੀ ਸੁਲੇਮਾਨ ਦਾ ਸੂਰ ਦੇ ਰਾਜਾ ਹੀਰਾਮ ਨੂੰ ਗਲੀਲ ਦੇਸ਼ ਦੇ 20 ਨਗਰ ਦੇਣਾ ਮੂਸਾ ਦੀ ਬਿਵਸਥਾ ਦੇ ਮੁਤਾਬਕ ਸੀ? (1 ਰਾਜਿਆਂ 9:10-13)
13. ਅਸੀਂ ‘ਪਰਮੇਸ਼ੁਰ ਦੇ ਇੱਕ ਬੰਦੇ’ ਦੀ ਅਣਆਗਿਆਕਾਰੀ ਤੋਂ ਕੀ ਸਿੱਖ ਸਕਦੇ ਹਾਂ? (1 ਰਾਜਿਆਂ 13:1-25)
14. ਯਹੂਦਾ ਦੇ ਰਾਜਾ ਆਸਾ ਨੇ ਕਿਸ ਗੱਲ ਵਿਚ ਦਲੇਰੀ ਦਿਖਾਈ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? (1 ਰਾਜਿਆਂ 15:11-13)
15. ਰਾਜਾ ਅਹਾਬ ਤੇ ਨਾਬੋਥ ਦੇ ਵਾਕਿਆ ਤੋਂ ਕਿਵੇਂ ਪਤਾ ਚੱਲਦਾ ਹੈ ਕਿ ਆਪਣੇ ਤੇ ਤਰਸ ਖਾਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ? (1 ਰਾਜਿਆਂ 21:1-16)