ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/05 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2005
  • ਸਿਰਲੇਖ
  • 12 ਸਤੰਬਰ ਦਾ ਹਫ਼ਤਾ
  • 19 ਸਤੰਬਰ ਦਾ ਹਫ਼ਤਾ
  • 26 ਸਤੰਬਰ ਦਾ ਹਫ਼ਤਾ
  • 3 ਅਕਤੂਬਰ ਦਾ ਹਫ਼ਤਾ
ਸਾਡੀ ਰਾਜ ਸੇਵਕਾਈ—2005
km 9/05 ਸਫ਼ਾ 2

ਸੇਵਾ ਸਭਾ ਅਨੁਸੂਚੀ

12 ਸਤੰਬਰ ਦਾ ਹਫ਼ਤਾ

ਗੀਤ 29

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪੇਸ਼ਕਾਰੀ ਇਕ ਨਿਗਾਹਬਾਨ ਪੇਸ਼ ਕਰੇਗਾ ਤੇ ਦੂਜੀ ਇਕ ਨੌਜਵਾਨ ਭੈਣ ਜਾਂ ਭਰਾ ਪੇਸ਼ ਕਰੇਗਾ। ਹਰ ਪੇਸ਼ਕਾਰੀ ਤੋਂ ਬਾਅਦ ਪੇਸ਼ਕਾਰੀ ਦੇ ਕੁਝ ਚੰਗੇ ਪਹਿਲੂਆਂ ਬਾਰੇ ਦੱਸੋ।

20 ਮਿੰਟ: “ਸਮੇਂ ਦਾ ਇਸਤੇਮਾਲ ਅਕਲਮੰਦੀ ਨਾਲ ਕਰੋ।”a ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਹਰ ਰੋਜ਼ ਬਾਈਬਲ ਪੜ੍ਹਨ ਦਾ ਕੀ ਪ੍ਰਬੰਧ ਕੀਤਾ ਹੈ। ਪਰਿਵਾਰਾਂ ਅਤੇ ਦੂਸਰੇ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਧਿਆਤਮਿਕ ਕੰਮਾਂ ਦੀ ਸਮਾਂ-ਸਾਰਣੀ ਬਣਾਉਣ ਲਈ ਮਈ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਨੂੰ ਵਰਤਣ।

15 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ।”b ਹਾਜ਼ਰੀਨ ਨਾਲ ਅੰਤਰ-ਪੱਤਰ ਦੇ ਭਾਗ 1 ਅਤੇ 2 ਤੇ ਚਰਚਾ ਕਰੋ। ਅਗਸਤ 2004 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 1 ਵੀ ਦੇਖਿਆ ਜਾ ਸਕਦਾ ਹੈ। ਬਾਈਬਲ ਸਟੱਡੀ ਕਰਾਉਣ ਲਈ ਹਰ ਵਾਰ ਚੰਗੀ ਤਰ੍ਹਾਂ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ? ਤਿਆਰੀ ਕਰਨ ਵਿਚ ਕੀ-ਕੀ ਸ਼ਾਮਲ ਹੈ? ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਦਿੱਤੇ ਗਏ ਸੁਝਾਵਾਂ ਨੂੰ ਕਿਵੇਂ ਲਾਗੂ ਕੀਤਾ ਹੈ। ਅਖ਼ੀਰ ਵਿਚ ਅੰਤਰ-ਪੱਤਰ ਦੇ ਪਹਿਲੇ ਸਫ਼ੇ ਤੇ ਦਿੱਤੀ ਡੱਬੀ ਉੱਤੇ ਟਿੱਪਣੀ ਕਰੋ।

ਗੀਤ 110 ਅਤੇ ਸਮਾਪਤੀ ਪ੍ਰਾਰਥਨਾ।

19 ਸਤੰਬਰ ਦਾ ਹਫ਼ਤਾ

ਗੀਤ 168

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਪਹਿਲੇ ਸਫ਼ੇ ਉੱਤੇ ਦਿੱਤੀ ਬ੍ਰਾਂਚ ਦੀ ਚਿੱਠੀ ਦੀਆਂ ਖ਼ਾਸ ਗੱਲਾਂ ਉੱਤੇ ਵਿਚਾਰ ਕਰੋ।

20 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਕਾਰਗੁਜ਼ਾਰੀ ਉੱਤੇ ਵਿਚਾਰ ਕਰਦਾ ਹੈ। ਭੈਣ-ਭਰਾਵਾਂ ਦੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਕਲੀਸਿਯਾ ਦੀ ਸ਼ਲਾਘਾ ਕਰੋ। ਇਕ ਜਾਂ ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ ਸੇਵਾ ਸਾਲ 2006 ਦੌਰਾਨ ਹੋਰ ਸੁਧਾਰ ਕਰ ਸਕਦੀ ਹੈ। ਪਾਇਨੀਅਰਾਂ ਦੇ ਕੰਮ ਬਾਰੇ ਟਿੱਪਣੀ ਕਰੋ ਤੇ ਉਨ੍ਹਾਂ ਦੇ ਚੰਗੇ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰੋ। ਦੱਸੋ ਕਿ ਸੱਚਾਈ ਵਿਚ ਠੰਢੇ ਪੈ ਚੁੱਕੇ ਪ੍ਰਕਾਸ਼ਕਾਂ ਦੀ ਮਦਦ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ।

15 ਮਿੰਟ: “ਇਕ-ਦੂਜੇ ਨੂੰ ਉਤਸ਼ਾਹ ਦਿੰਦੇ ਰਹੋ।”c ਹਾਜ਼ਰੀਨ ਨੂੰ ਪੁੱਛੋ ਕਿ ਹੋਰਨਾਂ ਭੈਣ-ਭਰਾਵਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ।

ਗੀਤ 199 ਅਤੇ ਸਮਾਪਤੀ ਪ੍ਰਾਰਥਨਾ।

26 ਸਤੰਬਰ ਦਾ ਹਫ਼ਤਾ

ਗੀਤ 122

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪ੍ਰਕਾਸ਼ਕਾਂ ਨੂੰ ਆਪਣੀਆਂ ਸਤੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: ਰਸਾਲਿਆਂ ਦੀ ਮਦਦ ਨਾਲ ਖ਼ੁਸ਼ ਖ਼ਬਰੀ ਸੁਣਾਉਣੀ। ਅਸੀਂ ਅਕਤੂਬਰ ਦੌਰਾਨ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਾਂਗੇ। ਭਾਸ਼ਣ ਦੇ ਸ਼ੁਰੂ ਵਿਚ ਥੱਲੇ ਦਿੱਤੇ ਸੁਝਾਵਾਂ ਤੇ ਚਰਚਾ ਕਰੋ ਜੋ ਫਰਵਰੀ 2005 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ਾ 8, ਪੈਰੇ 3-6 ਵਿੱਚੋਂ ਲਏ ਗਏ ਹਨ: (1) ਦੋਵੇਂ ਰਸਾਲੇ ਇਕੱਠੇ ਪੇਸ਼ ਕਰੋ। (2) ਰਸਾਲੇ ਵੰਡਣ ਲਈ ਹਫ਼ਤੇ ਵਿਚ ਇਕ ਦਿਨ ਅਲੱਗ ਰੱਖੋ। (3) ਟੀਚਾ ਰੱਖੋ ਕਿ ਤੁਸੀਂ ਹਰ ਮਹੀਨੇ ਕਿੰਨੇ ਰਸਾਲੇ ਵੰਡੋਗੇ। (4) ਰਸਾਲੇ ਪੇਸ਼ ਕਰਨ ਲਈ ਹਰ ਮੌਕੇ ਦਾ ਲਾਭ ਉਠਾਓ। (5) ਪੁਰਾਣੇ ਅੰਕਾਂ ਦੀ ਚੰਗੀ ਵਰਤੋਂ ਕਰੋ। ਦੱਸੋ ਕਿ ਇਨ੍ਹਾਂ ਸੁਝਾਵਾਂ ਨੂੰ ਆਪਣੀ ਕਲੀਸਿਯਾ ਦੇ ਇਲਾਕੇ ਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਫਿਰ ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਕਤੂਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਰਸਾਲੇ ਦੇ ਸ਼ੁਰੂ ਵਿਚ ਦਿੱਤੇ ਲੇਖਾਂ ਤੋਂ ਇਲਾਵਾ, ਹੋਰ ਲੇਖਾਂ ਵੱਲ ਵੀ ਧਿਆਨ ਖਿੱਚੋ ਜੋ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਪਸੰਦ ਆ ਸਕਦੇ ਹਨ। ਅਜਿਹੇ ਕਿਸੇ ਇਕ ਲੇਖ ਨਾਲ ਢੁਕਦੀ ਪੇਸ਼ਕਾਰੀ ਦਾ ਪ੍ਰਦਰਸ਼ਨ ਕਰੋ। ਹਰ ਪ੍ਰਦਰਸ਼ਨ ਤੋਂ ਬਾਅਦ ਪੇਸ਼ਕਾਰੀ ਦੀਆਂ ਕੁਝ ਚੰਗੀਆਂ ਗੱਲਾਂ ਦੱਸੋ।

ਗੀਤ 3 ਅਤੇ ਸਮਾਪਤੀ ਪ੍ਰਾਰਥਨਾ।

3 ਅਕਤੂਬਰ ਦਾ ਹਫ਼ਤਾ

ਗੀਤ 54

5 ਮਿੰਟ: ਸਥਾਨਕ ਘੋਸ਼ਣਾਵਾਂ।

20 ਿਮੰਟ: “‘ਮਨੋਂ ਆਗਿਆਕਾਰ’ ਬਣਨ ਵਿਚ ਹੋਰਨਾਂ ਦੀ ਮਦਦ ਕਰੋ।”d ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਹਵਾਲਿਆਂ ਉੱਤੇ ਟਿੱਪਣੀ ਕਰਨ ਲਈ ਕਹੋ।

20 ਮਿੰਟ: ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨਾ। (ਕਹਾ. 27:11) ਕਈ ਸਾਲਾਂ ਤੋਂ ਸੇਵਾ ਕਰ ਰਹੇ ਦੋ ਜਾਂ ਤਿੰਨ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀ ਇੰਟਰਵਿਊ ਲਓ। ਹਰੇਕ ਨੂੰ ਇਕ ਜਾਂ ਦੋ ਗੱਲਾਂ ਦੱਸਣ ਲਈ ਕਹੋ ਜਿਨ੍ਹਾਂ ਦੀ ਮਦਦ ਨਾਲ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੇ, ਜਿਵੇਂ ਲਗਨ ਨਾਲ ਬਾਈਬਲ ਦਾ ਅਧਿਐਨ ਕਰਨਾ, ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੋਣਾ, ਦੂਸਰੇ ਵਫ਼ਾਦਾਰ ਸੇਵਕਾਂ ਨਾਲ ਮਿਲਣਾ-ਗਿਲਣਾ, ਤਨ-ਮਨ ਨਾਲ ਪ੍ਰਚਾਰ ਵਿਚ ਹਿੱਸਾ ਲੈਣਾ, ਦਿਲੋਂ ਪ੍ਰਾਰਥਨਾ ਕਰਨੀ ਅਤੇ ਘਟੀਆ ਮਨੋਰੰਜਨ ਤੋਂ ਦੂਰ ਰਹਿਣਾ। ਉਨ੍ਹਾਂ ਨੂੰ ਆਗਿਆਕਾਰ ਰਹਿਣ ਕਰਕੇ ਕਿਹੜੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਿਆ ਤੇ ਉਹ ਇਨ੍ਹਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਕਾਮਯਾਬ ਹੋਏ? ਆਗਿਆਕਾਰ ਰਹਿਣ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

ਗੀਤ 170 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ