ਸਾਲ 2006 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2006 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲਾਓ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਹਿਰਾਬੁਰਜ [w], ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ [be-HI], ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ [wt-HI] ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ [td-PJ]।
ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਕੂਲ ਸਮੇਂ ਸਿਰ ਸ਼ੁਰੂ ਕਰੋ ਅਤੇ ਫਿਰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ। ਹਰ ਪੇਸ਼ਕਾਰੀ ਤੋਂ ਬਾਅਦ ਸਕੂਲ ਨਿਗਾਹਬਾਨ ਅਗਲੇ ਭਾਗ ਦਾ ਐਲਾਨ ਕਰੇਗਾ।
ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): 5 ਮਿੰਟ। ਸਕੂਲ ਨਿਗਾਹਬਾਨ, ਸਹਾਇਕ ਸਲਾਹਕਾਰ ਜਾਂ ਕੋਈ ਹੋਰ ਯੋਗ ਬਜ਼ੁਰਗ ਸੇਵਾ ਸਕੂਲ ਪੁਸਤਕ ਵਿੱਚੋਂ ਇਕ ਸਪੀਚ ਕੁਆਲਿਟੀ ਉੱਤੇ ਚਰਚਾ ਕਰੇਗਾ। (ਜੇ ਕਲੀਸਿਯਾ ਵਿਚ ਘੱਟ ਬਜ਼ੁਰਗ ਹਨ, ਤਾਂ ਯੋਗ ਸਹਾਇਕ ਸੇਵਕ ਵੀ ਇਹ ਭਾਗ ਪੇਸ਼ ਕਰ ਸਕਦੇ ਹਨ।)
ਪੇਸ਼ਕਾਰੀ ਨੰ. 1: 10 ਮਿੰਟ। ਇਸ ਨੂੰ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਹਿਰਾਬੁਰਜ, ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ ਜਾਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ ਵਿੱਚੋਂ ਲਈ ਜਾਵੇਗੀ। ਇਸ ਨੂੰ ਦਸ ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ ਅਤੇ ਇਸ ਦੇ ਅੰਤ ਵਿਚ ਸਵਾਲ ਨਹੀਂ ਪੁੱਛੇ ਜਾਣਗੇ। ਇਸ ਭਾਸ਼ਣ ਦਾ ਮਕਸਦ ਸਿਰਫ਼ ਜਾਣਕਾਰੀ ਦੇਣੀ ਹੀ ਨਹੀਂ ਹੋਣਾ ਚਾਹੀਦਾ, ਸਗੋਂ ਭਾਸ਼ਣਕਾਰ ਇਹ ਦੱਸੇ ਕਿ ਇਸ ਜਾਣਕਾਰੀ ਤੋਂ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦੇ ਹੋ ਸਕਦੇ ਹਨ। ਉਹ ਦਿੱਤੇ ਗਏ ਵਿਸ਼ੇ ਅਨੁਸਾਰ ਹੀ ਭਾਸ਼ਣ ਦੇਵੇਗਾ। ਭਰਾਵਾਂ ਤੋਂ ਭਾਸ਼ਣ ਨੂੰ ਸਮੇਂ ਤੇ ਖ਼ਤਮ ਕਰਨ ਦੀ ਆਸ ਰੱਖੀ ਜਾਂਦੀ ਹੈ। ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ: 10 ਮਿੰਟ। ਪਹਿਲੇ ਪੰਜ ਮਿੰਟ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਕਲੀਸਿਯਾ ਦੇ ਫ਼ਾਇਦੇ ਲਈ ਕੁਝ ਖ਼ਾਸ ਗੱਲਾਂ ਦੱਸੇਗਾ। ਉਹ ਉਸ ਹਫ਼ਤੇ ਦੇ ਅਧਿਆਵਾਂ ਦੇ ਕਿਸੇ ਵੀ ਹਿੱਸੇ ਉੱਤੇ ਟਿੱਪਣੀ ਦੇ ਸਕਦਾ ਹੈ। ਭਰਾ ਸਿਰਫ਼ ਅਧਿਆਵਾਂ ਦਾ ਸਾਰ ਹੀ ਨਹੀਂ ਦੇਵੇਗਾ। ਉਸ ਦਾ ਮੁੱਖ ਮਕਸਦ ਭੈਣ-ਭਰਾਵਾਂ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਸਾਰਿਆਂ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਭਾਸ਼ਣਕਾਰ ਨੂੰ ਪੰਜ ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਉਸ ਨੂੰ ਅਖ਼ੀਰਲੇ ਪੰਜ ਮਿੰਟ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਦੇਣੇ ਚਾਹੀਦੇ ਹਨ। ਹਾਜ਼ਰੀਨ ਨੂੰ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੂੰ ਬਾਈਬਲ ਦੇ ਅਧਿਆਵਾਂ ਵਿੱਚੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 4 ਮਿੰਟ ਜਾਂ ਉਸ ਤੋਂ ਘੱਟ ਸਮਾਂ। ਇਹ ਪੇਸ਼ਕਾਰੀ ਭਰਾ ਦੇਣਗੇ। ਵਿਦਿਆਰਥੀ ਪੜ੍ਹਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਕਰੇਗਾ। ਜ਼ਬੂਰਾਂ ਦੀ ਪੋਥੀ ਵਿੱਚੋਂ ਪੜ੍ਹਦੇ ਸਮੇਂ ਭਰਾ ਅਧਿਆਇ ਦੇ ਉੱਪਰ ਦਿੱਤੇ ਸ਼ਬਦ ਵੀ ਪੜ੍ਹੇਗਾ। ਸਕੂਲ ਨਿਗਾਹਬਾਨ ਖ਼ਾਸਕਰ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗਾ ਕਿ ਉਹ ਸਾਮੱਗਰੀ ਨੂੰ ਚੰਗੀ ਤਰ੍ਹਾਂ ਸਮਝ ਕੇ ਪੜ੍ਹਨ। ਉਹ ਵਿਦਿਆਰਥੀਆਂ ਦੀ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਵਿਚ ਸਹੀ ਉਤਾਰ-ਚੜ੍ਹਾਅ ਲਿਆਉਣ, ਸਹੀ ਥਾਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਮਦਦ ਕਰੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਭੈਣਾਂ ਪੇਸ਼ ਕਰਨਗੀਆਂ। ਵਿਦਿਆਰਥਣ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਸਕੂਲ ਨਿਗਾਹਬਾਨ ਉਸ ਨੂੰ ਕੋਈ ਸੈਟਿੰਗ ਦੇਵੇਗਾ। ਵਿਦਿਆਰਥਣ ਨੂੰ ਦਿੱਤੇ ਗਏ ਵਿਸ਼ੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ। ਉਹ ਆਪਣੀ ਕਲੀਸਿਯਾ ਦੇ ਖੇਤਰ ਅਨੁਸਾਰ ਇਕ ਢੁਕਵੀਂ ਸੈਟਿੰਗ ਵਿਚ ਵਿਸ਼ੇ ਉੱਤੇ ਚਰਚਾ ਕਰੇਗੀ। ਜਦੋਂ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ, ਤਾਂ ਵਿਦਿਆਰਥਣ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਨਵੀਆਂ ਵਿਦਿਆਰਥਣਾਂ ਨੂੰ ਸਿਰਫ਼ ਉਹੋ ਪੇਸ਼ਕਾਰੀਆਂ ਦਿਓ ਜਿਨ੍ਹਾਂ ਲਈ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹੋਣ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਵਿਕਸਿਤ ਕਰਦੀ ਹੈ ਅਤੇ ਉਹ ਆਇਤਾਂ ਉੱਤੇ ਤਰਕ ਕਰਨ ਅਤੇ ਪੇਸ਼ਕਾਰੀ ਦੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ।
ਪੇਸ਼ਕਾਰੀ ਨੰ. 4: 5 ਮਿੰਟ। ਵਿਦਿਆਰਥੀ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਵਿਦਿਆਰਥੀ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਕਿਸੇ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਕਿੰਗਡਮ ਹਾਲ ਵਿਚ ਬੈਠੇ ਹਾਜ਼ਰੀਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਇਕ ਭਾਸ਼ਣ ਦੇ ਰੂਪ ਵਿਚ ਪੇਸ਼ ਕਰੇਗਾ। ਜਦੋਂ ਇਹ ਭਾਗ ਕਿਸੇ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਵਿਸ਼ੇ ਨੂੰ ਦੇਖ ਕੇ ਫ਼ੈਸਲਾ ਕਰ ਸਕਦਾ ਹੈ ਕਿ ਕਦੋਂ ਇਹ ਪੇਸ਼ਕਾਰੀ ਭਰਾਵਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਰਾ ਹੀ ਪੇਸ਼ ਕਰਨਗੇ।
ਸਮਾਂ: ਸਾਰਿਆਂ ਨੂੰ ਆਪਣੀ ਪੇਸ਼ਕਾਰੀ ਸਮੇਂ ਸਿਰ ਖ਼ਤਮ ਕਰਨੀ ਚਾਹੀਦੀ ਹੈ। ਸਕੂਲ ਸਲਾਹਕਾਰ ਨੂੰ ਵੀ ਟਿੱਪਣੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਪੇਸ਼ਕਾਰੀ ਨੰ. 2, 3 ਅਤੇ 4 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਨਰਮਾਈ ਨਾਲ ਰੋਕ ਦੇਣਾ ਚਾਹੀਦਾ ਹੈ। ਜੇ ਸਪੀਚ ਕੁਆਲਿਟੀ ਉੱਤੇ ਚਰਚਾ ਕਰਨ ਵਾਲਾ ਭਰਾ, ਪੇਸ਼ਕਾਰੀ ਨੰ. 1 ਪੇਸ਼ ਕਰਨ ਵਾਲਾ ਭਰਾ ਜਾਂ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਖ਼ਤਮ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 45 ਮਿੰਟ, ਗੀਤ ਅਤੇ ਪ੍ਰਾਰਥਨਾ ਦਾ ਸਮਾਂ ਵੱਖਰਾ।
ਸਲਾਹ: 1 ਮਿੰਟ। ਪੇਸ਼ਕਾਰੀ ਨੰ. 2, 3 ਅਤੇ 4 ਮਗਰੋਂ ਸਕੂਲ ਨਿਗਾਹਬਾਨ ਸਿਰਫ਼ ਇਕ ਮਿੰਟ ਲਈ ਪੇਸ਼ਕਾਰੀ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਸਿਰਫ਼ ਇਹੀ ਨਹੀਂ ਕਹੇਗਾ ਕਿ “ਪੇਸ਼ਕਾਰੀ ਬਹੁਤ ਵਧੀਆ ਸੀ,” ਸਗੋਂ ਉਹ ਇਹ ਵੀ ਦੱਸੇਗਾ ਕਿ ਇਹ ਕਿਉਂ ਵਧੀਆ ਸੀ। ਜੇ ਵਿਦਿਆਰਥੀ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਭਾ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਫ਼ਾਇਦੇਮੰਦ ਸੁਝਾਅ ਦਿੱਤੇ ਜਾ ਸਕਦੇ ਹਨ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਹੋਰ ਯੋਗ ਬਜ਼ੁਰਗ ਉਪਲਬਧ ਹੋਵੇ) ਨੂੰ ਸਹਾਇਕ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰ ਸਕਦਾ ਹੈ। ਜੇ ਕਲੀਸਿਯਾ ਵਿਚ ਕਈ ਬਜ਼ੁਰਗ ਹਨ, ਤਾਂ ਹਰ ਸਾਲ ਇਹ ਜ਼ਿੰਮੇਵਾਰੀ ਵੱਖੋ-ਵੱਖਰੇ ਯੋਗ ਬਜ਼ੁਰਗਾਂ ਨੂੰ ਦਿੱਤੀ ਜਾ ਸਕਦੀ ਹੈ। ਉਸ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਪੇਸ਼ਕਾਰੀ ਨੰ. 1 ਅਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਭਾਸ਼ਣ ਦੇਣ ਵਾਲੇ ਹਰ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਸਲਾਹ ਦੇਵੇ।
ਕੌਂਸਲ ਫਾਰਮ: ਇਹ ਪਾਠ-ਪੁਸਤਕ ਵਿਚ ਦਿੱਤਾ ਗਿਆ ਹੈ।
ਜ਼ਬਾਨੀ ਪੁਨਰ-ਵਿਚਾਰ: 30 ਮਿੰਟ। ਹਰ ਦੋ ਮਹੀਨਿਆਂ ਬਾਅਦ ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਜ਼ਬਾਨੀ ਪੁਨਰ-ਵਿਚਾਰ ਕਰੇਗਾ। ਪੁਨਰ-ਵਿਚਾਰ ਤੋਂ ਪਹਿਲਾਂ, ਉੱਪਰ ਦਿੱਤੀਆਂ ਗਈਆਂ ਹਿਦਾਇਤਾਂ ਅਨੁਸਾਰ ਇਕ ਭਰਾ ਸਪੀਚ ਕੁਆਲਿਟੀ ਉੱਤੇ ਅਤੇ ਦੂਸਰਾ ਭਰਾ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰੇਗਾ। ਇਹ ਜ਼ਬਾਨੀ ਪੁਨਰ-ਵਿਚਾਰ ਉਸ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੌਰਾਨ ਸਕੂਲ ਵਿਚ ਚਰਚਾ ਕੀਤੀ ਗਈ ਸਾਮੱਗਰੀ ਉੱਤੇ ਆਧਾਰਿਤ ਹੋਵੇਗਾ। ਜੇ ਪੁਨਰ-ਵਿਚਾਰ ਦੇ ਹਫ਼ਤੇ ਤੁਹਾਡਾ ਸਰਕਟ ਸੰਮੇਲਨ ਹੈ, ਤਾਂ ਉਸ ਹਫ਼ਤੇ ਦੇ ਪੂਰੇ ਪ੍ਰੋਗ੍ਰਾਮ ਨੂੰ ਅਗਲੇ ਹਫ਼ਤੇ ਦੇ ਪ੍ਰੋਗ੍ਰਾਮ ਨਾਲ ਬਦਲ ਲਓ। ਜੇ ਪੁਨਰ-ਵਿਚਾਰ ਦੇ ਹਫ਼ਤੇ ਸਰਕਟ ਨਿਗਾਹਬਾਨ ਤੁਹਾਡੀ ਕਲੀਸਿਯਾ ਦਾ ਦੌਰਾ ਕਰ ਰਿਹਾ ਹੈ, ਤਾਂ ਉਸ ਹਫ਼ਤੇ ਦੀ ਅਨੁਸੂਚੀ ਮੁਤਾਬਕ ਗੀਤ ਗਾਉਣ ਤੋਂ ਬਾਅਦ ਸਪੀਚ ਕੁਆਲਿਟੀ ਦਾ ਭਾਗ ਪੇਸ਼ ਕੀਤਾ ਜਾਵੇਗਾ ਤੇ ਬਾਈਬਲ ਪਠਨ ਦੀਆਂ ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਸਪੀਚ ਕੁਆਲਿਟੀ ਮਗਰੋਂ ਹਿਦਾਇਤੀ ਭਾਸ਼ਣ ਅਗਲੇ ਹਫ਼ਤੇ ਦੀ ਅਨੁਸੂਚੀ ਵਿੱਚੋਂ ਲਿਆ ਜਾਵੇਗਾ। ਉਸ ਦੇ ਅਗਲੇ ਹਫ਼ਤੇ, ਅਨੁਸੂਚੀ ਮੁਤਾਬਕ ਸਪੀਚ ਕੁਆਲਿਟੀ ਦਾ ਭਾਗ ਪੇਸ਼ ਕੀਤਾ ਜਾਵੇਗਾ ਅਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ।
ਅਨੁਸੂਚੀ
2 ਜਨ. ਬਾਈਬਲ ਪਠਨ: 2 ਇਤਹਾਸ 29-32 ਗੀਤ 91
ਸਪੀਚ ਕੁਆਲਿਟੀ: ਪਰਮੇਸ਼ੁਰੀ ਸੇਵਾ ਸਕੂਲ ਤੋਂ ਪੂਰਾ ਫ਼ਾਇਦਾ ਉਠਾਓ (be ਸਫ਼ਾ 5 ¶1–ਸਫ਼ਾ 8 ¶1)
ਨੰ. 1: ਪਰਮੇਸ਼ੁਰ ਦਾ ਬਚਨ ਪੜ੍ਹ ਕੇ ਦਿਲੀ ਖ਼ੁਸ਼ੀ ਪਾਓ (be ਸਫ਼ਾ 9 ¶1–ਸਫ਼ਾ 10 ¶1)
ਨੰ. 2: 2 ਇਤਹਾਸ 30:1-12
ਨੰ. 3: ਸੱਚੇ ਮਸੀਹੀ ਗੰਦੀ ਬੋਲੀ ਕਿਉਂ ਨਹੀਂ ਵਰਤਦੇ?
ਨੰ. 4: td 1ੳ “ਜੁਗ ਦੇ ਅੰਤ” ਦਾ ਮਤਲਬ
9 ਜਨ. ਬਾਈਬਲ ਪਠਨ: 2 ਇਤਹਾਸ 33-36 ਗੀਤ 144
ਸਪੀਚ ਕੁਆਲਿਟੀ: ਸਹੀ-ਸਹੀ ਪੜ੍ਹਨਾ (be ਸਫ਼ਾ 83 ¶1-5)
ਨੰ. 1: ਪਰਮੇਸ਼ੁਰ ਨੇ ਬੁਰਾਈ ਨੂੰ ਕਿਉਂ ਰਹਿਣ ਦਿੱਤਾ ਹੈ? (wt ਸਫ਼ਾ 60-3 ¶1-7)
ਨੰ. 2: 2 ਇਤਹਾਸ 34:1-11
ਨੰ. 3: td 1ਅ ਅੰਤ ਦੇ ਦਿਨਾਂ ਦੇ ਨਿਸ਼ਾਨਾਂ ਨੂੰ ਪਛਾਣਨਾ ਜ਼ਰੂਰੀ ਹੈ
ਨੰ. 4: ਬਾਈਬਲ ਦੇ ਨੈਤਿਕ ਮਿਆਰਾਂ ਤੇ ਚੱਲਣ ਤੋਂ ਕਦੇ ਨਾ ਸ਼ਰਮਾਓ
16 ਜਨ. ਬਾਈਬਲ ਪਠਨ: ਅਜ਼ਰਾ 1-5 ਗੀਤ 137
ਸਪੀਚ ਕੁਆਲਿਟੀ: ਸਹੀ-ਸਹੀ ਕਿੱਦਾਂ ਪੜ੍ਹੀਏ (be ਸਫ਼ਾ 84 ¶1–ਸਫ਼ਾ 85 ¶3)
ਨੰ. 1: ਪਰਮੇਸ਼ੁਰ ਨੇ ਬੁਰਾਈ ਨੂੰ ਰਹਿਣ ਦਿੱਤਾ, ਇਸ ਤੋਂ ਅਸੀਂ ਕੀ ਸਿੱਖਦੇ ਹਾਂ? (wt ਸਫ਼ਾ 63-9 ¶8-18)
ਨੰ. 2: ਅਜ਼ਰਾ 1:1-11
ਨੰ. 3: ਈਮਾਨਦਾਰੀ ਕਰਕੇ ਸ਼ੁੱਧ ਜ਼ਮੀਰ ਹੋਣ ਦੇ ਲਾਭ
ਨੰ. 4: td 2ੳ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਨਹੀਂ ਵੱਸਦੀ
23 ਜਨ. ਬਾਈਬਲ ਪਠਨ: ਅਜ਼ਰਾ 6-10 ਗੀਤ 106
ਸਪੀਚ ਕੁਆਲਿਟੀ: ਸ਼ਬਦ ਸਾਫ਼-ਸਾਫ਼ ਬੋਲਣੇ (be ਸਫ਼ਾ 86 ¶1-6)
ਨੰ. 1: ‘ਦੁਸ਼ਟ ਆਤਮਿਆਂ ਨਾਲ ਲੜਾਈ’ (wt ਸਫ਼ੇ 70-5 ¶1-12)
ਨੰ. 2: ਅਜ਼ਰਾ 6:1-12
ਨੰ. 3: td 3ੳ ਬੁਰਾਈ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਦਾ ਯੁੱਧ
ਨੰ. 4: aਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ
30 ਜਨ. ਬਾਈਬਲ ਪਠਨ: ਨਹਮਯਾਹ 1-4 ਗੀਤ 161
ਸਪੀਚ ਕੁਆਲਿਟੀ: ਸਾਫ਼-ਸਾਫ਼ ਕਿੱਦਾਂ ਬੋਲੀਏ (be ਸਫ਼ਾ 87 ¶1–ਸਫ਼ਾ 88 ¶3)
ਨੰ. 1: ਜਿੱਤਣ ਲਈ ਪੂਰੀ ਤਰ੍ਹਾਂ ਤਿਆਰ (wt ਸਫ਼ੇ 75-8 ¶13-15)
ਨੰ. 2: ਨਹਮਯਾਹ 2:1-10
ਨੰ. 3: ਕਿਸ ਪ੍ਰਕਾਰ ਦੀ ਸੁਰੱਖਿਆ ਹੋਣੀ ਸਭ ਤੋਂ ਜ਼ਰੂਰੀ ਹੈ?
ਨੰ. 4: td 3ਅ ਪਰਮੇਸ਼ੁਰ ਦੇ ਪਿਆਰ ਦਾ ਸਬੂਤ
6 ਫਰ. ਬਾਈਬਲ ਪਠਨ: ਨਹਮਯਾਹ 5-8 ਗੀਤ 40
ਸਪੀਚ ਕੁਆਲਿਟੀ: ਸਹੀ ਉਚਾਰਣ—ਕੁਝ ਅਹਿਮ ਗੱਲਾਂ (be ਸਫ਼ਾ 89 ¶1–ਸਫ਼ਾ 90 ¶3)
ਨੰ. 1: ਰੋਜ਼ ਬਾਈਬਲ ਪੜ੍ਹੋ (be ਸਫ਼ਾ 10 ¶2–ਸਫ਼ਾ 12 ¶3)
ਨੰ. 2: ਨਹਮਯਾਹ 5:1-13
ਨੰ. 3: td 4ੳ ਮਸੀਹੀਆਂ ਲਈ ਸਬਤ ਮਨਾਉਣਾ ਜ਼ਰੂਰੀ ਨਹੀਂ ਹੈ
ਨੰ. 4: “ਮਨ ਦੀ ਵੱਡੀ ਚੌਕਸੀ ਕਰ” (ਕਹਾ. 4:23)
13 ਫਰ. ਬਾਈਬਲ ਪਠਨ: ਨਹਮਯਾਹ 9-11 ਗੀਤ 159
ਸਪੀਚ ਕੁਆਲਿਟੀ: ਉਚਾਰਣ ਸੁਧਾਰਨ ਦੇ ਤਰੀਕੇ (be ਸਫ਼ਾ 90 ¶4–ਸਫ਼ਾ 92)
ਨੰ. 1: ਲੜਨ ਦੀ ਬਜਾਇ ਸ਼ਾਂਤੀ ਨਾਲ ਜੀਣਾ (w-PJ 04 1/1 ਸਫ਼ਾ 6 ¶8–ਸਫ਼ਾ 7 ¶5)
ਨੰ. 2: ਨਹਮਯਾਹ 10:28-37
ਨੰ. 3: ਯਹੋਵਾਹ ਦੇ ਪਿਆਰ ਦਾ ਸਬੂਤ
ਨੰ. 4: td 4ਅ ਸਿਰਫ਼ ਪ੍ਰਾਚੀਨ ਇਸਰਾਏਲੀਆਂ ਤੋਂ ਸਬਤ ਮਨਾਉਣ ਦੀ ਮੰਗ ਕੀਤੀ ਗਈ ਸੀ
20 ਫਰ. ਬਾਈਬਲ ਪਠਨ: ਨਹਮਯਾਹ 12-13 ਗੀਤ 118
ਸਪੀਚ ਕੁਆਲਿਟੀ: ਪ੍ਰਵਾਹ ਨਾਲ ਭਾਸ਼ਣ ਦੇਣਾ (be ਸਫ਼ਾ 93 ¶1–ਸਫ਼ਾ 94 ¶3)
ਨੰ. 1: ਪੁਨਰ-ਉਥਾਨ ਦੀ ਆਸ਼ਾ ਦੀ ਤਾਕਤ (wt ਸਫ਼ੇ 79-82 ¶1-8)
ਨੰ. 2: ਨਹਮਯਾਹ 13:1-14
ਨੰ. 3: td 4ੲ ਪਰਮੇਸ਼ੁਰ ਦਾ ਸਬਤ (ਸ੍ਰਿਸ਼ਟੀ ਦੇ “ਹਫ਼ਤੇ” ਦਾ 7ਵਾਂ ਦਿਨ)
ਨੰ. 4: bਮਸੀਹੀਆਂ ਨੂੰ ਹਿੰਸਕ ਵਿਡਿਓ ਗੇਮਾਂ ਨਹੀਂ ਖੇਡਣੀਆਂ ਚਾਹੀਦੀਆਂ
27 ਫਰ. ਬਾਈਬਲ ਪਠਨ: ਅਸਤਰ 1-5 ਗੀਤ 215
ਸਪੀਚ ਕੁਆਲਿਟੀ: ਪ੍ਰਵਾਹ ਨਾਲ ਭਾਸ਼ਣ ਦੇਣਾ ਸਿੱਖਣਾ (be ਸਫ਼ਾ 94 ¶4–ਸਫ਼ਾ 96 ¶3, ਸਿਵਾਇ ਸਫ਼ਾ 95 ਦੀ ਡੱਬੀ ਦੇ)
ਜ਼ਬਾਨੀ ਪੁਨਰ-ਵਿਚਾਰ
6 ਮਾਰ. ਬਾਈਬਲ ਪਠਨ: ਅਸਤਰ 6-10 ਗੀਤ 74
ਸਪੀਚ ਕੁਆਲਿਟੀ: ਹਕਲਾਉਣ ਦੀ ਸਮੱਸਿਆ ਨਾਲ ਨਜਿੱਠਣਾ (be ਸਫ਼ਾ 95, ਡੱਬੀ)
ਨੰ. 1: ‘ਪਤਾਲ ਦੀ ਕੁੰਜੀ’ (wt ਸਫ਼ੇ 83-9 ¶9-18)
ਨੰ. 2: ਅਸਤਰ 6:1-10
ਨੰ. 3: ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਸਕਦਾ ਹੈ
ਨੰ. 4: td 5ੳ ਸੰਨ 1914 ਵਿਚ ਪਰਾਈਆਂ ਕੌਮਾਂ ਦਾ ਸਮਾਂ ਖ਼ਤਮ ਹੋਇਆ
13 ਮਾਰ. ਬਾਈਬਲ ਪਠਨ: ਅੱਯੂਬ 1-5 ਗੀਤ 160
ਸਪੀਚ ਕੁਆਲਿਟੀ: ਵਿਰਾਮ-ਚਿੰਨ੍ਹ ਤੇ ਅਤੇ ਵਿਚਾਰ ਬਦਲਣ ਵੇਲੇ ਰੁਕਣਾ (be ਸਫ਼ਾ 97 ¶1–ਸਫ਼ਾ 99 ¶1)
ਨੰ. 1: ਉਹ ਰਾਜ “ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ” (wt ਸਫ਼ੇ 90-5 ¶1-10)
ਨੰ. 2: ਅੱਯੂਬ 2:1-13
ਨੰ. 3: td 6ੳ ਯਿਸੂ ਨੂੰ ਸੂਲੀ ਉੱਤੇ ਚੜ੍ਹਾ ਕੇ ਬਦਨਾਮ ਕੀਤਾ ਗਿਆ ਸੀ
ਨੰ. 4: ਸੱਚੇ ਮਸੀਹੀ ਬੁੜਬੁੜਾਉਣ ਤੋਂ ਕਿਉਂ ਦੂਰ ਰਹਿੰਦੇ ਹਨ
20 ਮਾਰ. ਬਾਈਬਲ ਪਠਨ: ਅੱਯੂਬ 6-10 ਗੀਤ 214
ਸਪੀਚ ਕੁਆਲਿਟੀ: ਜ਼ੋਰ ਦੇਣ ਲਈ ਜਾਂ ਦੂਸਰੇ ਦਾ ਜਵਾਬ ਸੁਣਨ ਲਈ ਠਹਿਰਨਾ (be ਸਫ਼ਾ 99 ¶2–ਸਫ਼ਾ 100 ¶4)
ਨੰ. 1: ਰੱਬੀ ਅਸੂਲ ਹੀ ਉੱਤਮ (w-PJ 04 10/15 ਸਫ਼ਾ 4 ¶2–ਸਫ਼ਾ 5 ¶4)
ਨੰ. 2: ਅੱਯੂਬ 7:1-21
ਨੰ. 3: ਸ਼ੁੱਧ ਮਨ ਹੋਣ ਦਾ ਕੀ ਮਤਲਬ ਹੈ?
ਨੰ. 4: td 6ਅ ਸਲੀਬ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ
27 ਮਾਰ. ਬਾਈਬਲ ਪਠਨ: ਅੱਯੂਬ 11-15 ਗੀਤ 8
ਸਪੀਚ ਕੁਆਲਿਟੀ: ਸਹੀ ਸ਼ਬਦਾਂ ਤੇ ਜ਼ੋਰ ਦੇਣਾ (be ਸਫ਼ਾ 101 ¶1–ਸਫ਼ਾ 102 ¶3)
ਨੰ. 1: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ” (be ਸਫ਼ਾ 13 ¶1–ਸਫ਼ਾ 14 ¶4)
ਨੰ. 2: ਅੱਯੂਬ 12:1-25
ਨੰ. 3: td 7ੳ ਸਿਰਫ਼ 1,44,000 ਸਵਰਗ ਨੂੰ ਜਾਂਦੇ ਹਨ
ਨੰ. 4: ਸਾਨੂੰ ਪ੍ਰਚਾਰ ਦਾ ਕੰਮ ਕਰ ਕੇ ਕਿਉਂ ਖ਼ੁਸ਼ੀ ਮਿਲਦੀ ਹੈ?
3 ਅਪ੍ਰੈ. ਬਾਈਬਲ ਪਠਨ: ਅੱਯੂਬ 16-20 ਗੀਤ 50
ਸਪੀਚ ਕੁਆਲਿਟੀ: ਸਹੀ ਸ਼ਬਦਾਂ ਤੇ ਜ਼ੋਰ ਦੇਣਾ ਸਿੱਖਣਾ (be ਸਫ਼ਾ 102 ¶4–ਸਫ਼ਾ 104 ¶4)
ਨੰ. 1: ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ (w-PJ 04 3/1 ਸਫ਼ੇ 19-21)
ਨੰ. 2: ਅੱਯੂਬ 16:1-22
ਨੰ. 3: ਯਹੋਵਾਹ ਲੋਕਾਂ ਨੂੰ ਆਪਣੇ ਵੱਲ ਕਿਵੇਂ ਖਿੱਚਦਾ ਹੈ?
ਨੰ. 4: td 8ੳ ਸਾਰੇ ਮਸੀਹੀਆਂ ਨੂੰ ਸੇਵਕ ਹੋਣਾ ਚਾਹੀਦਾ ਹੈ
10 ਅਪ੍ਰੈ. ਬਾਈਬਲ ਪਠਨ: ਅੱਯੂਬ 21-27 ਗੀਤ 119
ਸਪੀਚ ਕੁਆਲਿਟੀ: ਖ਼ਾਸ ਵਿਚਾਰਾਂ ਤੇ ਜ਼ੋਰ ਦੇਣਾ (be ਸਫ਼ਾ 105 ¶1–ਸਫ਼ਾ 106 ¶1)
ਨੰ. 1: ਰੱਬੀ ਅਸੂਲਾਂ ਉੱਤੇ ਚੱਲਣ ਨਾਲ ਬਰਕਤਾਂ ਮਿਲਦੀਆਂ ਹਨ (w-PJ 04 10/15 ਸਫ਼ਾ 5 ¶5–ਸਫ਼ਾ 7 ¶3)
ਨੰ. 2: ਅੱਯੂਬ 24:1-20
ਨੰ. 3: ਯਹੋਵਾਹ ਮਹਾਂਸ਼ਕਤੀ ਦਿੰਦਾ ਹੈ
ਨੰ. 4: td 8ਅ ਸੇਵਕਾਈ ਕਰਨ ਦੇ ਲਾਇਕ ਹੋਣਾ
17 ਅਪ੍ਰੈ. ਬਾਈਬਲ ਪਠਨ: ਅੱਯੂਬ 28-32 ਗੀਤ 100
ਸਪੀਚ ਕੁਆਲਿਟੀ: ਹਾਜ਼ਰੀਨ ਦੇ ਮੁਤਾਬਕ ਸਹੀ ਆਵਾਜ਼ (be ਸਫ਼ਾ 107 ¶1–ਸਫ਼ਾ 108 ¶5)
ਨੰ. 1: ਸਭਾਵਾਂ ਤੇ ਅਸੈਂਬਲੀਆਂ ਵਿਚ ਧਿਆਨ ਨਾਲ ਸੁਣਨਾ (be ਸਫ਼ਾ 14 ¶5–ਸਫ਼ਾ 16 ¶5)
ਨੰ. 2: ਅੱਯੂਬ 29:1-25
ਨੰ. 3: td 9ੳ ਸ੍ਰਿਸ਼ਟੀ ਸਾਬਤ ਕੀਤੇ ਵਿਗਿਆਨ ਨਾਲ ਸਹਿਮਤ ਹੈ; ਕ੍ਰਮ-ਵਿਕਾਸ ਨੂੰ ਰੱਦ ਕਰਦੀ ਹੈ
ਨੰ. 4: ਭੀੜ ਯਿਸੂ ਦੇ ਉਪਦੇਸ਼ ਤੋਂ ਹੈਰਾਨ ਕਿਉਂ ਹੋਈ ਸੀ?
24 ਅਪ੍ਰੈ. ਬਾਈਬਲ ਪਠਨ: ਅੱਯੂਬ 33-37 ਗੀਤ 94
ਸਪੀਚ ਕੁਆਲਿਟੀ: ਸਹੀ ਆਵਾਜ਼ ਵਿਚ ਬੋਲਣਾ ਸਿੱਖਣਾ (be ਸਫ਼ਾ 109 ¶1–ਸਫ਼ਾ 110 ¶2)
ਜ਼ਬਾਨੀ ਪੁਨਰ-ਵਿਚਾਰ
1 ਮਈ ਬਾਈਬਲ ਪਠਨ: ਅੱਯੂਬ 38-42 ਗੀਤ 154
ਸਪੀਚ ਕੁਆਲਿਟੀ: ਉਤਾਰ-ਚੜ੍ਹਾਅ—ਆਪਣੀ ਆਵਾਜ਼ ਉੱਚੀ-ਨੀਵੀਂ ਕਰਨੀ (be ਸਫ਼ਾ 111 ¶1–ਸਫ਼ਾ 112 ¶3)
ਨੰ. 1: ਰਾਜ ਦੇ ਮਕਸਦ—ਕਿਵੇਂ ਪੂਰੇ ਹੋਣਗੇ? (wt ਸਫ਼ੇ 96-100 ¶11-17)
ਨੰ. 2: ਅੱਯੂਬ 38:1-24
ਨੰ. 3: ਯਸਾਯਾਹ 60:22 ਅੱਜ ਕਿਵੇਂ ਪੂਰਾ ਹੋ ਰਿਹਾ ਹੈ?
ਨੰ. 4: td 9ਅ ਸ੍ਰਿਸ਼ਟੀ ਦੇ ਦਿਨ 24 ਘੰਟਿਆਂ ਦੇ ਨਹੀਂ ਸਨ
8 ਮਈ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 1-10 ਗੀਤ 168
ਸਪੀਚ ਕੁਆਲਿਟੀ: ਉਤਾਰ-ਚੜ੍ਹਾਅ—ਰਫ਼ਤਾਰ ਘਟਾਉਣੀ-ਵਧਾਉਣੀ (be ਸਫ਼ਾ 112 ¶4–ਸਫ਼ਾ 113 ¶2)
ਨੰ. 1: ‘ਪਹਿਲਾਂ ਰਾਜ ਨੂੰ ਭਾਲੋ’ (wt ਸਫ਼ੇ 101-5 ¶1-9)
ਨੰ. 2: ਜ਼ਬੂਰਾਂ ਦੀ ਪੋਥੀ 4:1–5:12
ਨੰ. 3: ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖਣਾ
ਨੰ. 4: td 10ੳ ਸ਼ਤਾਨ ਇਕ ਆਤਮਿਕ ਪ੍ਰਾਣੀ ਹੈ
15 ਮਈ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 11-18 ਗੀਤ 217
ਸਪੀਚ ਕੁਆਲਿਟੀ: ਉਤਾਰ-ਚੜ੍ਹਾਅ—ਸ੍ਵਰ-ਬਲ ਵਿਚ ਫੇਰ-ਬਦਲ (be ਸਫ਼ਾ 113 ¶3–ਸਫ਼ਾ 114 ¶3)
ਨੰ. 1: ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲੀ ਥਾਂ ਦਿਓ (wt ਸਫ਼ੇ 106-9 ¶10-15)
ਨੰ. 2: ਜ਼ਬੂਰਾਂ ਦੀ ਪੋਥੀ 14:1–16:6
ਨੰ. 3: ਸੱਚੇ ਮਸੀਹੀ ਕਿਨ੍ਹਾਂ ਤਰੀਕਿਆਂ ਨਾਲ ਇਸ ਜਗਤ ਦਾ ਹਿੱਸਾ ਨਹੀਂ ਹਨ?
ਨੰ. 4: td 10ਅ ਸ਼ਤਾਨ ਇਸ ਸੰਸਾਰ ਦਾ ਰਾਜਾ ਹੈ
22 ਮਈ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 19-25 ਗੀਤ 23
ਸਪੀਚ ਕੁਆਲਿਟੀ: ਭਾਵਨਾਵਾਂ ਦੇ ਨਾਲ ਗੱਲ ਕਰੋ (be ਸਫ਼ਾ 115 ¶1–ਸਫ਼ਾ 116 ¶4)
ਨੰ. 1: ਬੁੱਧੀਮਾਨੀ ਨਾਲ ਚੱਲਣ ਵਾਲੇ ਦਾ ਸਨਮਾਨ ਹੁੰਦਾ ਹੈ (w-PJ 04 7/15 ਸਫ਼ਾ 27 ¶4–ਸਫ਼ਾ 28 ¶4)
ਨੰ. 2: ਜ਼ਬੂਰਾਂ ਦੀ ਪੋਥੀ 22:1-22
ਨੰ. 3: td 10ੲ ਬਾਗ਼ੀ ਦੂਤ
ਨੰ. 4: cਪਰਮੇਸ਼ੁਰ ਦੀਆਂ ਸਾਖੀਆਂ ਕੀ ਹਨ ਅਤੇ ਸਾਨੂੰ ਇਨ੍ਹਾਂ ਮੁਤਾਬਕ ਕਿਉਂ ਚੱਲਣਾ ਚਾਹੀਦਾ ਹੈ?
29 ਮਈ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 26-33 ਗੀਤ 203
ਸਪੀਚ ਕੁਆਲਿਟੀ: ਜਾਣਕਾਰੀ ਦੇ ਹਿਸਾਬ ਨਾਲ ਜੋਸ਼ ਦਿਖਾਓ (be ਸਫ਼ਾ 117 ¶1-5)
ਨੰ. 1: ਤੁਸੀਂ ਆਪਣੀ ਯਾਦਾਸ਼ਤ ਵਧਾ ਸਕਦੇ ਹੋ (be ਸਫ਼ਾ 17 ¶1–ਸਫ਼ਾ 19 ¶1)
ਨੰ. 2: ਜ਼ਬੂਰਾਂ ਦੀ ਪੋਥੀ 30:1–31:8
ਨੰ. 3: ਸੱਚਾਈ ਸਾਨੂੰ ਕਿਨ੍ਹਾਂ ਗੱਲਾਂ ਤੋਂ ਆਜ਼ਾਦ ਕਰਦੀ ਹੈ?
ਨੰ. 4: td 11ੳ ਇਨਸਾਨ ਦੀ ਕਿਸਮਤ ਲਿਖੀ ਨਹੀਂ ਹੁੰਦੀ
5 ਜੂਨ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 34-37 ਗੀਤ 167
ਸਪੀਚ ਕੁਆਲਿਟੀ: ਸਨੇਹ ਜ਼ਾਹਰ ਕਰਨਾ (be ਸਫ਼ਾ 118 ¶1–ਸਫ਼ਾ 119 ¶5)
ਨੰ. 1: ਪ੍ਰਾਰਥਨਾ ਦੀ ਤਾਕਤ (w-PJ 04 8/15 ਸਫ਼ਾ 18 ¶6–ਸਫ਼ਾ 19 ¶10)
ਨੰ. 2: ਜ਼ਬੂਰਾਂ ਦੀ ਪੋਥੀ 34:1-22
ਨੰ. 3: td 12ੳ ਸਾਰੇ ਮਸੀਹੀਆਂ ਲਈ ਗਵਾਹੀ ਦੇਣੀ, ਖ਼ੁਸ਼ ਖ਼ਬਰੀ ਸੁਣਾਉਣੀ ਜ਼ਰੂਰੀ ਹੈ
ਨੰ. 4: ਸਾਨੂੰ ਕਿਸ-ਕਿਸ ਤਰ੍ਹਾਂ ਦੀ ਮੂਰਤੀ-ਪੂਜਾ ਤੋਂ ਭੱਜਣਾ ਚਾਹੀਦਾ ਹੈ?
12 ਜੂਨ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 38-44 ਗੀਤ 216
ਸਪੀਚ ਕੁਆਲਿਟੀ: ਭਾਵਨਾਵਾਂ ਜ਼ਾਹਰ ਕਰਨੀਆਂ (be ਸਫ਼ਾ 119 ¶6–ਸਫ਼ਾ 120 ¶5)
ਨੰ. 1: ਯਾਦ ਰੱਖਣ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਭੂਮਿਕਾ (be ਸਫ਼ਾ 19 ¶2–ਸਫ਼ਾ 20 ¶3)
ਨੰ. 2: ਜ਼ਬੂਰਾਂ ਦੀ ਪੋਥੀ 40:1-17
ਨੰ. 3: ਅਸਲੀ ਵਿਗਿਆਨ ਬਾਈਬਲ ਨਾਲ ਮੇਲ ਖਾਂਦਾ ਹੈ
ਨੰ. 4: td 12ਅ ਲੋਕਾਂ ਕੋਲ ਵਾਰ-ਵਾਰ ਜਾਣ, ਗਵਾਹੀ ਦਿੰਦੇ ਰਹਿਣ ਦੀ ਲੋੜ ਹੈ
19 ਜੂਨ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 45-51 ਗੀਤ 104
ਸਪੀਚ ਕੁਆਲਿਟੀ: ਹਾਵਾਂ-ਭਾਵਾਂ ਦੀ ਅਹਿਮੀਅਤ (be ਸਫ਼ਾ 121 ¶1-4)
ਨੰ. 1: ਯਿਸੂ ਕਦੋਂ ਆਉਂਦਾ ਹੈ? (w-PJ 04 3/1 ਸਫ਼ਾ 16, ਡੱਬੀ)
ਨੰ. 2: ਜ਼ਬੂਰਾਂ ਦੀ ਪੋਥੀ 46:1–47:9
ਨੰ. 3: td 12ੲ ਖ਼ੂਨ ਦੇ ਦੋਸ਼ ਤੋਂ ਮੁਕਤ ਹੋਣ ਲਈ ਗਵਾਹੀ ਦੇਣੀ ਜ਼ਰੂਰੀ ਹੈ
ਨੰ. 4: ਮਸੀਹੀ ਕਿਵੇਂ ਨਿਰਬਲ ਹੋਣ ਦੇ ਬਾਵਜੂਦ ਸਮਰਥੀ ਹੋ ਸਕਦੇ ਹਨ? (2 ਕੁਰਿੰ. 12:10)
26 ਜੂਨ ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 52-59 ਗੀਤ 103
ਸਪੀਚ ਕੁਆਲਿਟੀ: ਹਾਵ-ਭਾਵ ਦਿਖਾਉਣੇ (be ਸਫ਼ਾ 122 ¶1–ਸਫ਼ਾ 123 ¶3)
ਜ਼ਬਾਨੀ ਪੁਨਰ-ਵਿਚਾਰ
3 ਜੁਲਾ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 60-68 ਗੀਤ 45
ਸਪੀਚ ਕੁਆਲਿਟੀ: ਪ੍ਰਚਾਰ ਕਰਦੇ ਸਮੇਂ ਨਜ਼ਰ ਮਿਲਾ ਕੇ ਗੱਲ ਕਰਨੀ (be ਸਫ਼ਾ 124 ¶1–ਸਫ਼ਾ 125 ¶4)
ਨੰ. 1: ਯਹੋਵਾਹ ਦੀ ਨਿਮਰਤਾ ਸਾਡੇ ਲਈ ਕੀ ਮਾਅਨੇ ਰੱਖਦੀ ਹੈ? (w-PJ 04 11/1 ਸਫ਼ੇ 29-30)
ਨੰ. 2: ਜ਼ਬੂਰਾਂ ਦੀ ਪੋਥੀ 60:1–61:8
ਨੰ. 3: ਕੀ ਮਸੀਹੀ ਕੰਮ ਕਰਨ ਕਰਕੇ ਅਸੀਂ ਪਰਮੇਸ਼ੁਰ ਦੇ ਨਿਯਮਾਂ ਪ੍ਰਤੀ ਲਾਪਰਵਾਹੀ ਵਰਤ ਸਕਦੇ ਹਾਂ?
ਨੰ. 4: td 13ੳ ਰੂਹਾਨੀ ਚੰਗਾਈ ਤੋਂ ਸਦਾ ਲਾਭ ਮਿਲਦਾ ਹੈ
10 ਜੁਲਾ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 69-73 ਗੀਤ 225
ਸਪੀਚ ਕੁਆਲਿਟੀ: ਭਾਸ਼ਣ ਦਿੰਦੇ ਵੇਲੇ ਨਜ਼ਰ ਮਿਲਾਉਣੀ (be ਸਫ਼ਾ 125 ¶5–ਸਫ਼ਾ 127 ¶2)
ਨੰ. 1: ਪੜ੍ਹਨ ਵਿਚ ਧਿਆਨ ਕਿਉਂ ਲਗਾਈਏ? (be ਸਫ਼ਾ 21 ¶1–ਸਫ਼ਾ 23 ¶3)
ਨੰ. 2: ਜ਼ਬੂਰਾਂ ਦੀ ਪੋਥੀ 71:1-18
ਨੰ. 3: td 13ਅ ਪਰਮੇਸ਼ੁਰ ਦੇ ਰਾਜ ਅਧੀਨ ਲੋਕ ਸਦਾ ਲਈ ਤੰਦਰੁਸਤ ਰਹਿਣਗੇ
ਨੰ. 4: dਮਸੀਹੀਆਂ ਨੂੰ ਭੇਦ-ਭਾਵ ਕਰਨ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ
17 ਜੁਲਾ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 74-78 ਗੀਤ 28
ਸਪੀਚ ਕੁਆਲਿਟੀ: ਪ੍ਰਚਾਰ ਕਰਦੇ ਵੇਲੇ ਸਹਿਜਤਾ ਨਾਲ ਗੱਲ ਕਰਨੀ (be ਸਫ਼ਾ 128 ¶1–ਸਫ਼ਾ 129 ¶1)
ਨੰ. 1: ਸਹੀ ਉਦੇਸ਼ ਨਾਲ ਪੜ੍ਹਨਾ (be ਸਫ਼ਾ 23 ¶4–ਸਫ਼ਾ 26 ¶5)
ਨੰ. 2: ਜ਼ਬੂਰਾਂ ਦੀ ਪੋਥੀ 75:1–76:12
ਨੰ. 3: ਯਹੋਵਾਹ ਨੂੰ ਭਾਲਣ ਦਾ ਕੀ ਮਤਲਬ ਹੈ? (ਸਫ਼. 2:3)
ਨੰ. 4: td 13ੲ ਜ਼ਰੂਰੀ ਨਹੀਂ ਕਿ ਅੱਜ-ਕੱਲ੍ਹ ਚਮਤਕਾਰੀ ਚੰਗਾਈ ਪਰਮੇਸ਼ੁਰ ਨੂੰ ਮਨਜ਼ੂਰ ਹੈ
24 ਜੁਲਾ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 79-86 ਗੀਤ 112
ਸਪੀਚ ਕੁਆਲਿਟੀ: ਸਟੇਜ ਤੇ ਸਹਿਜਤਾ (be ਸਫ਼ਾ 129 ¶2–ਸਫ਼ਾ 130 ¶1)
ਨੰ. 1: “ਭਲੇ ਮਨੁੱਖ ਦਾ ਘਰ ਸਦਾ ਖੜਾ ਰਹੇਗਾ” (w-PJ 04 11/15 ਸਫ਼ਾ 26 ¶1–ਸਫ਼ਾ 28 ¶2)
ਨੰ. 2: ਜ਼ਬੂਰਾਂ ਦੀ ਪੋਥੀ 82:1–83:18
ਨੰ. 3: td 13ਸ ਬੋਲੀਆਂ ਬੋਲਣ ਦੀ ਦਾਤ ਥੋੜ੍ਹੇ ਚਿਰ ਲਈ ਦਿੱਤੀ ਗਈ ਸੀ
ਨੰ. 4: ਕੀ ਨਾਮੁਕੰਮਲ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਨ?
31 ਜੁਲਾ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 87-91 ਗੀਤ 57
ਸਪੀਚ ਕੁਆਲਿਟੀ: ਦੂਸਰਿਆਂ ਸਾਮ੍ਹਣੇ ਪੜ੍ਹਦੇ ਵੇਲੇ ਸਹਿਜਤਾ (be ਸਫ਼ਾ 130 ¶2-4)
ਨੰ. 1: ਜਦੋਂ “ਗਿਆਨ ਸਹਿਜ ਨਾਲ ਹੀ ਮਿਲ ਜਾਂਦਾ” ਅਤੇ ਬੁੱਧ ਸਾਨੂੰ ਸੇਧ ਦਿੰਦੀ ਹੈ (w-PJ 04 11/15 ਸਫ਼ਾ 28 ¶3–ਸਫ਼ਾ 29 ¶7)
ਨੰ. 2: ਜ਼ਬੂਰਾਂ ਦੀ ਪੋਥੀ 89:1-21
ਨੰ. 3: ਬਾਈਬਲ ਦਾ ਅਧਿਐਨ ਕਰਨਾ ਸਾਡੀ ਭਗਤੀ ਦਾ ਹਿੱਸਾ ਹੈ
ਨੰ. 4: td 14ੳ ਕਲੀਸਿਯਾ ਰੂਹਾਨੀ ਹੈ, ਮਸੀਹ ਉੱਤੇ ਉਸਾਰੀ ਗਈ ਹੈ
7 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 92-101 ਗੀਤ 190
ਸਪੀਚ ਕੁਆਲਿਟੀ: ਸਰੀਰ ਤੇ ਕੱਪੜਿਆਂ ਦੀ ਸਫ਼ਾਈ ਸਾਡੇ ਸੰਦੇਸ਼ ਨੂੰ ਹੋਰ ਮਨਮੋਹਕ ਬਣਾ ਸਕਦੀ ਹੈ (be ਸਫ਼ਾ 131 ¶1-3)
ਨੰ. 1: ਅਧਿਐਨ ਕਿਵੇਂ ਕਰੀਏ? (be ਸਫ਼ਾ 27 ¶1–ਸਫ਼ਾ 31 ¶2)
ਨੰ. 2: ਜ਼ਬੂਰਾਂ ਦੀ ਪੋਥੀ 92:1–93:5
ਨੰ. 3: td 14ਅ ਕਲੀਸਿਯਾ ਪਤਰਸ ਉੱਤੇ ਨਹੀਂ ਉਸਾਰੀ ਗਈ
ਨੰ. 4: ਨੈਤਿਕ ਅਸੂਲਾਂ ਤੇ ਪੱਕੇ ਰਹਿਣ ਦੀ ਮਹੱਤਤਾ
14 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 102-105 ਗੀਤ 1
ਸਪੀਚ ਕੁਆਲਿਟੀ: ਸਾਡੇ ਕੱਪੜਿਆਂ ਤੇ ਹਾਰ-ਸ਼ਿੰਗਾਰ ਤੋਂ ਲਾਜ ਅਤੇ ਸੰਜਮ ਨਜ਼ਰ ਆਉਣਾ ਚਾਹੀਦਾ ਹੈ (be ਸਫ਼ਾ 131 ¶4–ਸਫ਼ਾ 132 ¶3)
ਨੰ. 1: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ!” (w-PJ 04 11/15 ਸਫ਼ੇ 8-9)
ਨੰ. 2: ਜ਼ਬੂਰਾਂ ਦੀ ਪੋਥੀ 104:1-24
ਨੰ. 3: ਸਾਨੂੰ ਜਾਗਦੇ ਰਹਿਣ ਦੀ ਕਿਉਂ ਲੋੜ ਹੈ?
ਨੰ. 4: td 15ੳ ਸ਼ਤਾਨ ਦੇ ਕੰਮ ਵਜੋਂ ਜਾਦੂ-ਟੂਣੇ ਤੋਂ ਦੂਰ ਰਹਿਣਾ ਚਾਹੀਦਾ ਹੈ
21 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 106-109 ਗੀਤ 201
ਸਪੀਚ ਕੁਆਲਿਟੀ: ਸੋਹਣੀ ਪੁਸ਼ਾਕ ਪਹਿਨਣ ਦੀ ਅਹਿਮੀਅਤ (be ਸਫ਼ਾ 132 ¶4–ਸਫ਼ਾ 133 ¶1)
ਨੰ. 1: ਨੌਜਵਾਨੋ, ਹਾਣ ਦੇ ਮੁੰਡੇ-ਕੁੜੀਆਂ ਦੇ ਪਿੱਛੇ ਨਾ ਲੱਗੋ (w-PJ 04 10/15 ਸਫ਼ਾ 22 ¶4–ਸਫ਼ਾ 24 ¶5)
ਨੰ. 2: ਜ਼ਬੂਰਾਂ ਦੀ ਪੋਥੀ 107:20-43
ਨੰ. 3: td 16ੳ ਆਗਿਆਕਾਰ ਲੋਕਾਂ ਅੱਗੇ ਸਦਾ ਦੀ ਜ਼ਿੰਦਗੀ ਦੀ ਉਮੀਦ ਹੈ
ਨੰ. 4: ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਰੀਸ ਕਰ ਸਕਦੇ ਹਾਂ?
28 ਅਗ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 110-118 ਗੀਤ 125
ਸਪੀਚ ਕੁਆਲਿਟੀ: ਆਪਣੀ ਦਿੱਖ ਨੂੰ ਦੂਸਰਿਆਂ ਲਈ ਠੋਕਰ ਦਾ ਕਾਰਨ ਨਾ ਬਣਨ ਦਿਓ (be ਸਫ਼ਾ 133 ¶2-4)
ਜ਼ਬਾਨੀ ਪੁਨਰ-ਵਿਚਾਰ
4 ਸਤੰ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 119 ਗੀਤ 59
ਸਪੀਚ ਕੁਆਲਿਟੀ: ਸਹੀ ਮੁਦਰਾ ਅਤੇ ਸਾਫ਼-ਸੁਥਰਾ ਸਾਮਾਨ (be ਸਫ਼ਾ 133 ¶5–ਸਫ਼ਾ 134 ¶4)
ਨੰ. 1: ਅਧਿਐਨ ਕਰਨ ਦੇ ਬਹੁਤ ਸਾਰੇ ਲਾਭ ਹਨ (be ਸਫ਼ਾ 31 ¶3–ਸਫ਼ਾ 32 ¶3)
ਨੰ. 2: ਜ਼ਬੂਰਾਂ ਦੀ ਪੋਥੀ 119:25-48
ਨੰ. 3: ਸਾਨੂੰ ਸਰਕਾਰੀ ਅਧਿਕਾਰੀਆਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?
ਨੰ. 4: td 16ਅ ਸਵਰਗੀ ਜ਼ਿੰਦਗੀ ਸਿਰਫ਼ ਉਨ੍ਹਾਂ ਲਈ ਜੋ ਮਸੀਹ ਦੇ ਸਰੀਰ ਦਾ ਹਿੱਸਾ ਹਨ
11 ਸਤੰ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 120-134 ਗੀਤ 65
ਸਪੀਚ ਕੁਆਲਿਟੀ: ਗੱਲ ਕਰਦੇ ਵੇਲੇ ਡਰ ਕਿਵੇਂ ਘੱਟ ਕਰੀਏ? (be ਸਫ਼ਾ 135 ¶1–137 ¶3)
ਨੰ. 1: ਖੋਜਬੀਨ ਕਿੱਦਾਂ ਕਰੀਏ (be ਸਫ਼ਾ 33 ¶1–ਸਫ਼ਾ 35 ¶4)
ਨੰ. 2: ਜ਼ਬੂਰਾਂ ਦੀ ਪੋਥੀ 121:1–123:4
ਨੰ. 3: td 16ੲ ਅਣਗਿਣਤ ‘ਹੋਰ ਭੇਡਾਂ’ ਧਰਤੀ ਉੱਤੇ ਜ਼ਿੰਦਗੀ ਹਾਸਲ ਕਰਨਗੀਆਂ
ਨੰ. 4: ਅਤਿਕਥਨੀ (hyperbole) ਦਾ ਕੀ ਮਤਲਬ ਹੈ ਅਤੇ ਯਿਸੂ ਨੇ ਇਸ ਨੂੰ ਕਿਵੇਂ ਵਰਤਿਆ ਸੀ?
18 ਸਤੰ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 135-141 ਗੀਤ 97
ਸਪੀਚ ਕੁਆਲਿਟੀ: ਸ਼ਾਂਤ ਤੇ ਸੰਤੁਲਿਤ ਹੋਣ ਦੇ ਤਰੀਕੇ (be ਸਫ਼ਾ 137 ¶4–ਸਫ਼ਾ 138 ¶6)
ਨੰ. 1: ਤੁਹਾਡਾ ਬਪਤਿਸਮਾ ਕੀ ਮਾਅਨੇ ਰੱਖਦਾ ਹੈ (wt ਸਫ਼ੇ 110-4 ¶1-10)
ਨੰ. 2: ਜ਼ਬੂਰਾਂ ਦੀ ਪੋਥੀ 136:1-26
ਨੰ. 3: ਯਿਸੂ ਦੀ ਮੌਤ ਦੀ ਯਾਦਗਾਰ ਕਿਸ ਅਰਥ ਵਿਚ ਸਾਂਝਾ ਭੋਜਨ ਹੈ?
ਨੰ. 4: td 17ੳ ਝੂਠੇ ਨਬੀਆਂ ਬਾਰੇ ਚੇਤਾਵਨੀ ਦਿੱਤੀ ਗਈ ਸੀ; ਇਹ ਰਸੂਲਾਂ ਦੇ ਦਿਨਾਂ ਵਿਚ ਵੀ ਮੌਜੂਦ ਸਨ
25 ਸਤੰ. ਬਾਈਬਲ ਪਠਨ: ਜ਼ਬੂਰਾਂ ਦੀ ਪੋਥੀ 142-150 ਗੀਤ 5
ਸਪੀਚ ਕੁਆਲਿਟੀ: ਆਵਾਜ਼ ਵਧਾਉਣ ਦੀ ਅਹਿਮੀਅਤ (be ਸਫ਼ਾ 139 ¶1–ਸਫ਼ਾ 140 ¶2)
ਨੰ. 1: ਆਪਣੇ ਬਪਤਿਸਮੇ ਦੇ ਪ੍ਰਣ ਨੂੰ ਪੂਰਾ ਕਰਨਾ (wt ਸਫ਼ੇ 115-9 ¶11-16)
ਨੰ. 2: ਜ਼ਬੂਰਾਂ ਦੀ ਪੋਥੀ 142:1–143:12
ਨੰ. 3: td 18ੳ ਪਹਿਲੀ ਸਦੀ ਦੇ ਮਸੀਹੀ ਜਨਮ-ਦਿਨ ਅਤੇ ਕ੍ਰਿਸਮਸ ਨਹੀਂ ਮਨਾਉਂਦੇ ਸਨ
ਨੰ. 4: ਅਸੀਂ ਆਪਣੀਆਂ ਇੱਛਾਵਾਂ ਤੋਂ ਪਹਿਲਾਂ ਦੂਸਰਿਆਂ ਦੀਆਂ ਲੋੜਾਂ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ?
2 ਅਕ. ਬਾਈਬਲ ਪਠਨ: ਕਹਾਉਤਾਂ 1-6 ਗੀਤ 111
ਸਪੀਚ ਕੁਆਲਿਟੀ: ਮਾਈਕ੍ਰੋਫੋਨ ਦੀ ਸਹੀ ਵਰਤੋਂ (be ਸਫ਼ਾ 140 ¶3–ਸਫ਼ਾ 142 ¶2)
ਨੰ. 1: ਯਹੋਵਾਹ ਦੇ ਸਿੰਘਾਸਣ ਸਾਮ੍ਹਣੇ ਖੜ੍ਹੀ ਵੱਡੀ ਭੀੜ (wt ਸਫ਼ੇ 120-7 ¶1-17)
ਨੰ. 2: ਕਹਾਉਤਾਂ 5:1-23
ਨੰ. 3: td 19ੳ ਪਰਮੇਸ਼ੁਰ ਯਾਨੀ ਪਿਤਾ, ਇੱਕੋ ਹੀ ਸ਼ਖ਼ਸ, ਅੱਤ ਮਹਾਨ ਹੈ
ਨੰ. 4: eਖਿਆਲੀ ਕਹਾਣੀਆਂ ਨਾ ਫੈਲਾਓ (2 ਤਿਮੋ. 4:4)
9 ਅਕ. ਬਾਈਬਲ ਪਠਨ: ਕਹਾਉਤਾਂ 7-11 ਗੀਤ 73
ਸਪੀਚ ਕੁਆਲਿਟੀ: ਬਾਈਬਲ ਵਿੱਚੋਂ ਜਵਾਬ ਦੇਣੇ (be ਸਫ਼ਾ 143 ¶1-3)
ਨੰ. 1: ਯਹੋਵਾਹ ਆਪਣੇ ਸੰਗਠਨ ਨੂੰ ਕਿਵੇਂ ਚਲਾਉਂਦਾ ਹੈ?—ਭਾਗ 1 (wt ਸਫ਼ੇ 128-30 ¶1-7)
ਨੰ. 2: ਕਹਾਉਤਾਂ 7:1-27
ਨੰ. 3: ਸਿਆਸੀ ਮਾਮਲਿਆਂ ਵਿਚ ਨਿਰਪੱਖ ਰਹਿਣ ਨਾਲ ਸੱਚੇ ਮਸੀਹੀਆਂ ਵਿਚ ਏਕਤਾ ਰਹਿੰਦੀ ਹੈ
ਨੰ. 4: td 19ਅ ਪੁੱਤਰ ਧਰਤੀ ਤੇ ਆਉਣ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਵੀ ਪਿਤਾ ਤੋਂ ਨੀਵਾਂ ਸੀ
16 ਅਕ. ਬਾਈਬਲ ਪਠਨ: ਕਹਾਉਤਾਂ 12-16 ਗੀਤ 180
ਸਪੀਚ ਕੁਆਲਿਟੀ: ਬਾਈਬਲ ਵਰਤਣ ਵਿਚ ਮਾਹਰ ਕਿਵੇਂ ਬਣੀਏ? (be ਸਫ਼ਾ 144 ¶1-4)
ਨੰ. 1: ਖੋਜਬੀਨ ਕਰਨ ਲਈ ਹੋਰ ਸਾਹਿੱਤ ਦਾ ਇਸਤੇਮਾਲ ਕਰਨਾ ਸਿੱਖਣਾ (be ਸਫ਼ਾ 35 ¶3–ਸਫ਼ਾ 38 ¶4)
ਨੰ. 2: ਕਹਾਉਤਾਂ 14:1-21
ਨੰ. 3: td 19ੲ ਪਰਮੇਸ਼ੁਰ ਅਤੇ ਮਸੀਹ ਵਿਚ ਏਕਤਾ
ਨੰ. 4: ਕਿਹੜੀ ਗੱਲ ਸਭਾਵਾਂ ਵਿਚ ਧਿਆਨ ਨਾਲ ਸੁਣਨ ਵਿਚ ਸਾਡੀ ਮਦਦ ਕਰੇਗੀ?
23 ਅਕ. ਬਾਈਬਲ ਪਠਨ: ਕਹਾਉਤਾਂ 17-21 ਗੀਤ 131
ਸਪੀਚ ਕੁਆਲਿਟੀ: ਦੂਸਰਿਆਂ ਨੂੰ ਸਿਖਾਉਣ ਵੇਲੇ ਬਾਈਬਲ ਵਰਤਣੀ (be ਸਫ਼ਾ 145-6)
ਨੰ. 1: ਯਹੋਵਾਹ ਆਪਣੇ ਸੰਗਠਨ ਨੂੰ ਕਿਵੇਂ ਚਲਾਉਂਦਾ ਹੈ?—ਭਾਗ 2 (wt ਸਫ਼ੇ 131-5 ¶8-15)
ਨੰ. 2: ਕਹਾਉਤਾਂ 17:1-20
ਨੰ. 3: ਮਸੀਹੀ ਬਿਰਧ ਲੋਕਾਂ ਨੂੰ ਕਿਸ ਨਜ਼ਰ ਤੋਂ ਦੇਖਦੇ ਹਨ?
ਨੰ. 4: td 19ਸ ਪਰਮੇਸ਼ੁਰ ਦੀ ਪਵਿੱਤਰ ਆਤਮਾ ਉਸ ਦੀ ਸਰਗਰਮ ਸ਼ਕਤੀ ਹੈ
30 ਅਕ. ਬਾਈਬਲ ਪਠਨ: ਕਹਾਉਤਾਂ 22-26 ਗੀਤ 9
ਸਪੀਚ ਕੁਆਲਿਟੀ: ਆਇਤਾਂ ਦਾ ਅਸਰਦਾਰ ਤਰੀਕੇ ਨਾਲ ਪਰਿਚੈ ਦੇਣ ਦੀ ਮਹੱਤਤਾ (be ਸਫ਼ਾ 147 ¶1–ਸਫ਼ਾ 148 ¶2)
ਜ਼ਬਾਨੀ ਪੁਨਰ-ਵਿਚਾਰ
6 ਨਵੰ. ਬਾਈਬਲ ਪਠਨ: ਕਹਾਉਤਾਂ 27-31 ਗੀਤ 51
ਸਪੀਚ ਕੁਆਲਿਟੀ: ਆਇਤਾਂ ਦਾ ਪਰਿਚੈ ਦੇਣ ਲਈ ਢੁਕਵੀਂ ਟਿੱਪਣੀ ਚੁਣਨੀ (be ਸਫ਼ਾ 148 ¶3–ਸਫ਼ਾ 149 ¶2)
ਨੰ. 1: ਸਲਾਹ ਨੂੰ ਮੰਨੋ (wt ਸਫ਼ੇ 136-9 ¶1-9)
ਨੰ. 2: ਕਹਾਉਤਾਂ 28:1-18
ਨੰ. 3: td 20ੳ ਦੁੱਖਾਂ ਲਈ ਕੌਣ ਜ਼ਿੰਮੇਵਾਰ ਹੈ?
ਨੰ. 4: ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਦਾ ਬਾਹਰੀ ਰੂਪ ਦੇਖ ਕੇ ਉਨ੍ਹਾਂ ਬਾਰੇ ਰਾਇ ਕਾਇਮ ਕਿਉਂ ਨਹੀਂ ਕਰਨੀ ਚਾਹੀਦੀ?
13 ਨਵੰ. ਬਾਈਬਲ ਪਠਨ: ਉਪਦੇਸ਼ਕ ਦੀ ਪੋਥੀ 1-6 ਗੀਤ 25
ਸਪੀਚ ਕੁਆਲਿਟੀ: ਸਹੀ ਸ਼ਬਦਾਂ ਤੇ ਜ਼ੋਰ ਦੇਣ ਲਈ ਭਾਵਨਾਵਾਂ ਨਾਲ ਪੜ੍ਹਨਾ ਜ਼ਰੂਰੀ ਹੈ (be ਸਫ਼ਾ 150 ¶1-2)
ਨੰ. 1: ਅਨੁਸ਼ਾਸਨ ਨੂੰ ਸਵੀਕਾਰ ਕਰੋ (wt ਸਫ਼ੇ 139-43 ¶10-16)
ਨੰ. 2: ਉਪਦੇਸ਼ਕ ਦੀ ਪੋਥੀ 5:1-15
ਨੰ. 3: ਬਾਈਬਲ ਦੀ ਸੱਚਾਈ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਕਿਵੇਂ ਰੱਖੀ ਗਈ ਹੈ? (ਮੱਤੀ 11:25)
ਨੰ. 4: td 20ਅ ਪਰਮੇਸ਼ੁਰ ਨੇ ਬੁਰਾਈ ਅਜੇ ਤਕ ਕਿਉਂ ਨਹੀਂ ਖ਼ਤਮ ਕੀਤੀ?
20 ਨਵੰ. ਬਾਈਬਲ ਪਠਨ: ਉਪਦੇਸ਼ਕ ਦੀ ਪੋਥੀ 7-12 ਗੀਤ 37
ਸਪੀਚ ਕੁਆਲਿਟੀ: ਸਹੀ ਸ਼ਬਦਾਂ ਤੇ ਜ਼ੋਰ ਦੇਣਾ (be ਸਫ਼ਾ 150 ¶3–ਸਫ਼ਾ 151 ¶2)
ਨੰ. 1: “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ” (wt ਸਫ਼ੇ 144-50 ¶1-14)
ਨੰ. 2: ਉਪਦੇਸ਼ਕ ਦੀ ਪੋਥੀ 9:1-12
ਨੰ. 3: td 20ੲ ਅੰਤ ਦਾ ਲੰਬਾ ਸਮਾਂ ਪਰਮੇਸ਼ੁਰ ਦੀ ਦਇਆ ਦਾ ਸਬੂਤ ਹੈ
ਨੰ. 4: ਈਰਖਾ ਕਰਨੀ ਕਿਉਂ ਗ਼ਲਤ ਹੈ?
27 ਨਵੰ. ਬਾਈਬਲ ਪਠਨ: ਸਰੇਸ਼ਟ ਗੀਤ 1-8 ਗੀਤ 11
ਸਪੀਚ ਕੁਆਲਿਟੀ: ਸਹੀ ਸ਼ਬਦਾਂ ਤੇ ਜ਼ੋਰ ਦੇਣ ਦੇ ਤਰੀਕੇ (be ਸਫ਼ਾ 151 ¶3–ਸਫ਼ਾ 152 ¶5)
ਨੰ. 1: ਆਪਣੇ ਘਰਾਣੇ ਨਾਲ ਭਗਤੀ ਵਾਲਾ ਵਰਤਾਅ ਕਰੋ (wt ਸਫ਼ੇ 151-8 ¶1-13)
ਨੰ. 2: ਸਰੇਸ਼ਟ ਗੀਤ 7:1–8:4
ਨੰ. 3: ਮਸੀਹੀਆਂ ਲਈ ਸਾਫ਼-ਸੁਥਰੇ ਤੇ ਚੱਜ ਦੇ ਕੱਪੜੇ ਪਾਉਣੇ ਕਿਉਂ ਜ਼ਰੂਰੀ ਹਨ?
ਨੰ. 4: td 20ਸ ਦੁੱਖਾਂ ਦਾ ਹੱਲ ਇਨਸਾਨਾਂ ਕੋਲ ਨਹੀਂ ਹੈ
4 ਦਸੰ. ਬਾਈਬਲ ਪਠਨ: ਯਸਾਯਾਹ 1-5 ਗੀਤ 90
ਸਪੀਚ ਕੁਆਲਿਟੀ: ਆਇਤਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ (be ਸਫ਼ਾ 153 ¶1–ਸਫ਼ਾ 154 ¶3)
ਨੰ. 1: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ” (wt ਸਫ਼ੇ 159-66 ¶1-15)
ਨੰ. 2: ਯਸਾਯਾਹ 3:1-15
ਨੰ. 3: td 21ੳ ਦੂਸਰੇ ਧਰਮਾਂ ਨਾਲ ਸਾਂਝ ਪਾਉਣੀ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਹੈ
ਨੰ. 4: fਮਸੀਹੀਆਂ ਲਈ ‘ਕ੍ਰੋਧ ਵਿੱਚ ਧੀਰਾ ਹੋਣਾ’ ਕਿਉਂ ਜ਼ਰੂਰੀ ਹੈ? (ਯਾਕੂ. 1:19)
11 ਦਸੰ. ਬਾਈਬਲ ਪਠਨ: ਯਸਾਯਾਹ 6-10 ਗੀਤ 204
ਸਪੀਚ ਕੁਆਲਿਟੀ: ਸਾਫ਼-ਸਾਫ਼ ਸਮਝਾਉਣਾ ਕਿ ਆਇਤ ਕਿਵੇਂ ਲਾਗੂ ਹੁੰਦੀ ਹੈ (be ਸਫ਼ਾ 154 ¶4–ਸਫ਼ਾ 155 ¶4)
ਨੰ. 1: ਰੂਪ-ਰੇਖਾ ਤਿਆਰ ਕਰਨੀ (be ਸਫ਼ੇ 39-42)
ਨੰ. 2: ਯਸਾਯਾਹ 10:1-14
ਨੰ. 3: ਦੂਸਰਿਆਂ ਨੂੰ ਮਾਫ਼ ਕਰਨਾ ਕਿਉਂ ਬਹੁਤ ਜ਼ਰੂਰੀ ਹੈ?
ਨੰ. 4: td 21ਅ “ਸਾਰੇ ਧਰਮ ਚੰਗੇ ਹਨ” ਸੱਚ ਨਹੀਂ ਹੈ
18 ਦਸੰ. ਬਾਈਬਲ ਪਠਨ: ਯਸਾਯਾਹ 11-16 ਗੀਤ 47
ਸਪੀਚ ਕੁਆਲਿਟੀ: ਸਿੱਧਾ ਪਵਿੱਤਰ ਸ਼ਾਸਤਰ ਵਿੱਚੋਂ ਤਰਕ ਕਰੋ (be ਸਫ਼ਾ 155 ¶5–ਸਫ਼ਾ 156 ¶4)
ਨੰ. 1: ਨੌਜਵਾਨੋ—ਆਪਣੇ ਮਾਪਿਆਂ ਦੀ ਗੱਲ ਸੁਣੋ! (w-PJ 04 10/15 ਸਫ਼ਾ 20 ¶1–ਸਫ਼ਾ 22 ¶3)
ਨੰ. 2: ਯਸਾਯਾਹ 11:1-12
ਨੰ. 3: td 22ੳ ਧਰਤੀ ਲਈ ਪਰਮੇਸ਼ੁਰ ਦਾ ਮਕਸਦ
ਨੰ. 4: ਸੱਚੇ ਮਸੀਹੀ ਆਰਮਾਗੇਡਨ ਦੀ ਲੜਾਈ ਵਿਚ ਨਹੀਂ ਲੜਨਗੇ
25 ਦਸੰ. ਬਾਈਬਲ ਪਠਨ: ਯਸਾਯਾਹ 17-23 ਗੀਤ 53
ਸਪੀਚ ਕੁਆਲਿਟੀ: ਜਾਣਕਾਰੀ ਤੇ ਅਮਲ ਕਰਨ ਦੇ ਲਾਭ ਸਾਫ਼-ਸਾਫ਼ ਦੱਸਣੇ (be ਸਫ਼ਾ 157 ¶1–ਸਫ਼ਾ 158 ¶1)
ਜ਼ਬਾਨੀ ਪੁਨਰ-ਵਿਚਾਰ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ।
b ਸਿਰਫ਼ ਭਰਾਵਾਂ ਨੂੰ ਦਿਓ।
c ਸਿਰਫ਼ ਭਰਾਵਾਂ ਨੂੰ ਦਿਓ।
d ਸਿਰਫ਼ ਭਰਾਵਾਂ ਨੂੰ ਦਿਓ।
e ਸਿਰਫ਼ ਭਰਾਵਾਂ ਨੂੰ ਦਿਓ।
f ਸਿਰਫ਼ ਭਰਾਵਾਂ ਨੂੰ ਦਿਓ।