ਸੇਵਾ ਸਭਾ ਅਨੁਸੂਚੀ
14 ਨਵੰਬਰ ਦਾ ਹਫ਼ਤਾ
ਗੀਤ 220
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਨਵੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਹਰ ਪੇਸ਼ਕਾਰੀ ਵਿਚ ਵੱਖਰੇ ਤਰੀਕੇ ਨਾਲ ਦਿਖਾਓ ਕਿ ਉਸ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਗੱਲ ਵਿੱਚੋਂ ਟੋਕ ਕੇ ਕਹਿੰਦਾ ਹੈ, “ਮੈਨੂੰ ਧਰਮ ਵਿਚ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ, ਸਫ਼ਾ 9 ਦੇਖੋ।
15 ਮਿੰਟ: ਦਾਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਇਕ ਬਜ਼ੁਰਗ ਦੁਆਰਾ 1 ਨਵੰਬਰ 2005, ਪਹਿਰਾਬੁਰਜ ਦੇ ਸਫ਼ੇ 26-30 ਤੇ ਆਧਾਰਿਤ ਭਾਸ਼ਣ।
20 ਮਿੰਟ: “ਯਹੋਵਾਹ ਦੇ ਪ੍ਰਤਾਪ ਦਾ ਵਰਣਨ ਕਰੋ।”a ਪੈਰਾ 4 ਦੀ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਸੰਖੇਪ ਵਿਚ ਤਜਰਬੇ ਦੱਸਣ ਲਈ ਕਹੋ ਜਿਨ੍ਹਾਂ ਤੋਂ ਪਤਾ ਲੱਗੇ ਕਿ ਚੰਗਾ ਚਾਲ-ਚਲਣ ਰੱਖਣ ਨਾਲ ਕਿਵੇਂ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ।
ਗੀਤ 24 ਅਤੇ ਸਮਾਪਤੀ ਪ੍ਰਾਰਥਨਾ।
21 ਨਵੰਬਰ ਦਾ ਹਫ਼ਤਾ
ਗੀਤ 40
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਓ। ਇਕ ਬਜ਼ੁਰਗ ਦੁਆਰਾ 1 ਅਪ੍ਰੈਲ 2005, ਪਹਿਰਾਬੁਰਜ, ਸਫ਼ੇ 25-28 ਤੇ ਆਧਾਰਿਤ ਭਾਸ਼ਣ। ਦੱਸੋ ਕਿ ਅਬਰਾਹਾਮ, ਦਾਊਦ ਤੇ ਏਲੀਯਾਹ ਦੀਆਂ ਉਦਾਹਰਣਾਂ ਤੇ ਅਸੀਂ ਕਿਵੇਂ ਚੱਲ ਸਕਦੇ ਹਾਂ।
15 ਮਿੰਟ: “ਲੋਕਾਂ ਵਿਚ ਦਿਲਚਸਪੀ ਲਓ—ਉਨ੍ਹਾਂ ਦੀਆਂ ਲੋੜਾਂ ਪਛਾਣੋ।”b ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਕਿਸੇ ਅਜਿਹੀ ਚੀਜ਼ ਨੂੰ ਦੇਖਦਾ ਹੈ ਜਿਸ ਤੋਂ ਘਰ-ਸੁਆਮੀ ਦੀ ਦਿਲਚਸਪੀ ਜ਼ਾਹਰ ਹੁੰਦੀ ਹੈ ਤੇ ਫਿਰ ਪ੍ਰਕਾਸ਼ਕ ਉਸ ਦੇ ਮੁਤਾਬਕ ਆਪਣੀ ਗੱਲਬਾਤ ਨੂੰ ਢਾਲ਼ਦਾ ਹੈ।
ਗੀਤ 67 ਅਤੇ ਸਮਾਪਤੀ ਪ੍ਰਾਰਥਨਾ।
28 ਨਵੰਬਰ ਦਾ ਹਫ਼ਤਾ
ਗੀਤ 7
12 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪ੍ਰਕਾਸ਼ਕਾਂ ਨੂੰ ਆਪਣੀਆਂ ਨਵੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਦਾਨ ਦੇਣ ਦੇ ਇੰਤਜ਼ਾਮ ਬਾਰੇ ਦੱਸੋ।
15 ਮਿੰਟ: “ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?” ਭਾਸ਼ਣ। ਯਹੋਵਾਹ ਦੇ ਸੇਵਕਾਂ ਦੀਆਂ ਕੁਝ ਮਿਸਾਲਾਂ ਦਿਓ ਜਿਨ੍ਹਾਂ ਨੇ ਮੁਸੀਬਤ ਵਿਚ ਘਿਰੇ ਆਪਣੇ ਭੈਣਾਂ-ਭਰਾਵਾਂ ਨੂੰ ਰਾਹਤ ਪਹੁੰਚਾਈ। (ਅੰਗ੍ਰੇਜ਼ੀ ਦੇ ਜਾਗਰੂਕ ਬਣੋ!, 8 ਅਗਸਤ 2003, ਸਫ਼ੇ 10-15; 22 ਨਵੰਬਰ 2002, ਸਫ਼ੇ 19-24 ਅਤੇ 22 ਅਕਤੂਬਰ 2001, ਸਫ਼ੇ 23-7 ਦੇ ਅੰਕ ਦੇਖੋ। ਹੋਰ ਲੇਖਾਂ ਵਿੱਚੋਂ ਵੀ ਤਜਰਬੇ ਦੱਸੇ ਜਾ ਸਕਦੇ ਹਨ।) ਫਿਰ ਸਾਡੀ ਰਾਜ ਸੇਵਕਾਈ ਦੇ ਸਫ਼ਾ 3 ਦੇ ਲੇਖ ਵਿੱਚੋਂ ਮੁੱਖ ਨੁਕਤਿਆਂ ਤੇ ਚਰਚਾ ਕਰੋ। ਇਸ ਗੱਲ ਤੇ ਜ਼ੋਰ ਦਿਓ ਕਿ ਜੇ ਕੋਈ ਰਾਹਤ ਕੰਮਾਂ ਵਾਸਤੇ ਦਾਨ ਦੇਣਾ ਚਾਹੁੰਦਾ ਹੈ, ਤਾਂ ਉਹ ਵਿਸ਼ਵ-ਵਿਆਪੀ ਕੰਮਾਂ ਲਈ ਦਾਨ ਦੇ ਕੇ ਇਸ ਤਰ੍ਹਾਂ ਕਰ ਸਕਦਾ ਹੈ।
18 ਮਿੰਟ: ਦਸੰਬਰ ਵਿਚ ਖ਼ੁਸ਼ ਖ਼ਬਰੀ ਸੁਣਾਉਣੀ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸ਼ੁਰੂ ਵਿਚ ਪੰਜ ਮਿੰਟਾਂ ਦੇ ਭਾਸ਼ਣ ਵਿਚ ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਉੱਤੇ ਲੇਖ “ਪੇਸ਼ਕਾਰੀਆਂ ਨੂੰ ਕਿਵੇਂ ਵਰਤਣਾ ਹੈ” ਵਿੱਚੋਂ ਅੱਗੇ ਦਿੱਤੇ ਨੁਕਤਿਆਂ ਤੇ ਸੰਖੇਪ ਵਿਚ ਵਿਚਾਰ ਕਰੋ: (1) ਸਾਡੀ ਪੇਸ਼ਕਾਰੀ ਜ਼ਿਆਦਾ ਅਸਰਦਾਰ ਹੋਵੇਗੀ ਜੇ ਅਸੀਂ ਸੁਝਾਈਆਂ ਗਈਆਂ ਪੇਸ਼ਕਾਰੀਆਂ ਨੂੰ ਆਪਣੇ ਸ਼ਬਦਾਂ ਵਿਚ ਕਹੀਏ। (2) ਸਾਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਸਥਾਨਕ ਰਿਵਾਜਾਂ ਅਨੁਸਾਰ ਆਪਣੀ ਪੇਸ਼ਕਾਰੀ ਨੂੰ ਢਾਲ਼ਣਾ ਚਾਹੀਦਾ ਹੈ। (3) ਸਾਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਪਿਛੋਕੜਾਂ ਅਤੇ ਵਿਸ਼ਵਾਸਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। (4) ਜੋ ਲੇਖ ਜਾਂ ਅਧਿਆਇ ਅਸੀਂ ਵਰਤਣ ਬਾਰੇ ਸੋਚ ਰਹੇ ਹਾਂ, ਉਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਅਤੇ ਉਸ ਵਿੱਚੋਂ ਦਿਲਚਸਪ ਮੁੱਦੇ ਲੱਭਣੇ ਚਾਹੀਦੇ ਹਨ। (5) ਜ਼ਰੂਰੀ ਨਹੀਂ ਕਿ ਅਸੀਂ ਸੁਝਾਈਆਂ ਗਈਆਂ ਪੇਸ਼ਕਾਰੀਆਂ ਹੀ ਵਰਤੀਏ। ਫਿਰ ਦੱਸੋ ਕਿ ਦਸੰਬਰ ਵਿਚ ਸਾਹਿੱਤ ਪੇਸ਼ ਕਰਨ ਵੇਲੇ ਇਨ੍ਹਾਂ ਨੁਕਤਿਆਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਤੁਸੀਂ ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੀਆਂ ਗਈਆਂ ਪੇਸ਼ਕਾਰੀਆਂ ਜਾਂ ਆਪਣੇ ਇਲਾਕੇ ਤੇ ਢੁਕਦੀਆਂ ਹੋਰ ਪੇਸ਼ਕਾਰੀਆਂ ਵਰਤ ਸਕਦੇ ਹੋ। ਇਕ ਜਾਂ ਦੋ ਪੇਸ਼ਕਾਰੀਆਂ ਦਾ ਪ੍ਰਦਰਸ਼ਨ ਕਰੋ।
ਗੀਤ 123 ਅਤੇ ਸਮਾਪਤੀ ਪ੍ਰਾਰਥਨਾ।
5 ਦਸੰਬਰ ਦਾ ਹਫ਼ਤਾ
ਗੀਤ 38
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ
20 ਮਿੰਟ: “ਸਾਡੀ ਸੇਵਕਾਈ ਦੇ ਫ਼ਾਇਦੇ।”c ਪੈਰਾ 5 ਤੇ ਚਰਚਾ ਕਰਦੇ ਸਮੇਂ 15 ਫਰਵਰੀ 2004, ਪਹਿਰਾਬੁਰਜ ਦੇ ਸਫ਼ਾ 32 ਤੋਂ ਟਿੱਪਣੀਆਂ ਸ਼ਾਮਲ ਕਰੋ।
ਗੀਤ 26 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।