ਸੇਵਾ ਸਭਾ ਅਨੁਸੂਚੀ
12 ਦਸੰਬਰ ਦਾ ਹਫ਼ਤਾ
ਗੀਤ 32
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 15 ਦਸੰਬਰ ਦੇ ਪਹਿਰਾਬੁਰਜ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਹਰ ਪੇਸ਼ਕਾਰੀ ਤੋਂ ਬਾਅਦ ਇਸ ਗੱਲ ਤੇ ਜ਼ੋਰ ਦਿਓ ਕਿ ਅਸੀਂ ਸੌਖਿਆਂ ਹੀ ਘਰ-ਸੁਆਮੀ ਨੂੰ ਬਾਈਬਲ ਦਾ ਕੋਈ ਹਵਾਲਾ ਪੜ੍ਹ ਕੇ ਸੁਣਾ ਸਕਦੇ ਹਾਂ।
15 ਮਿੰਟ: “ਜਾਣਕਾਰੀ ਤੇ ਅਮਲ ਕਰਨ ਵਿਚ ਮਦਦ ਕਰਨ ਵਾਲਾ ਸਕੂਲ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਅਕਤੂਬਰ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਵੀ ਕੁਝ ਗੱਲਾਂ ਦੱਸੋ।
20 ਮਿੰਟ: “ਜ਼ਿੰਦਗੀ ਦੇਣ ਵਾਲੀ ਸਿੱਖਿਆ।”a ਪਹਿਲਾਂ ਤੋਂ ਇਕ ਜਾਂ ਦੋ ਜਣਿਆਂ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਉਨ੍ਹਾਂ ਨੂੰ ਪਰਮੇਸ਼ੁਰੀ ਸਿੱਖਿਆ ਤੋਂ ਕੀ ਫ਼ਾਇਦਾ ਹੋਇਆ।
ਗੀਤ 101 ਅਤੇ ਸਮਾਪਤੀ ਪ੍ਰਾਰਥਨਾ।
19 ਦਸੰਬਰ ਦਾ ਹਫ਼ਤਾ
ਗੀਤ 160
5 ਮਿੰਟ: ਸਥਾਨਕ ਘੋਸ਼ਣਾਵਾਂ। ਦਸੰਬਰ 25 ਅਤੇ 1 ਜਨਵਰੀ ਵਾਸਤੇ ਪ੍ਰਚਾਰ ਲਈ ਕੀਤੇ ਖ਼ਾਸ ਇੰਤਜ਼ਾਮਾਂ ਬਾਰੇ ਦੱਸੋ।
15 ਮਿੰਟ: “ਲੋਕਾਂ ਵਿਚ ਦਿਲਚਸਪੀ ਲਓ—ਲੋਕਾਂ ਦੀ ਰੁਚੀ ਅਨੁਸਾਰ ਗੱਲਬਾਤ ਨੂੰ ਢਾਲ਼ੋ।”b ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਘਰ-ਸੁਆਮੀ ਦੀਆਂ ਟਿੱਪਣੀਆਂ ਮੁਤਾਬਕ ਆਪਣੀ ਗੱਲਬਾਤ ਨੂੰ ਢਾਲ਼ਦਾ ਹੈ।
25 ਮਿੰਟ: “ਕੀ ਤੁਹਾਡਾ ਬੱਚਾ ਆਪ ਸਹੀ ਫ਼ੈਸਲਾ ਕਰ ਸਕਦਾ ਹੈ?”c ਇਕ ਬਜ਼ੁਰਗ ਇਹ ਭਾਗ ਪੇਸ਼ ਕਰੇਗਾ। ਇਕ ਕਾਬਲ ਭਰਾ ਤੋਂ ਹਰ ਪੈਰਾ ਪੜ੍ਹਵਾਓ। ਸਾਰੇ ਹਵਾਲਿਆਂ ਤੇ ਚਰਚਾ ਕਰੋ। ਪੈਰਾ 2 ਤੇ ਵਿਚਾਰ ਕਰਨ ਤੋਂ ਬਾਅਦ, 15 ਜੂਨ 1991, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 16-17, ਪੈਰੇ 16-17 ਅਤੇ ਡੱਬੀ ਵਿਚ ਜ਼ਿਕਰ ਕੀਤੇ ਦੋ ਬੱਚਿਆਂ ਦੇ ਹਾਲਾਤਾਂ ਵਿਚ ਫ਼ਰਕ ਦੱਸੋ। ਅੰਤ ਵਿਚ ਮਾਪਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਪਹਿਰਾਬੁਰਜ ਦੇ ਪੂਰੇ ਲੇਖ ਨੂੰ ਪੜ੍ਹਨ ਅਤੇ ਖ਼ੂਨ ਬਾਰੇ ਬਾਈਬਲ ਦੇ ਹੁਕਮ ਸੰਬੰਧੀ ਆਪਣੇ ਬੱਚਿਆਂ ਨਾਲ ਜਲਦੀ ਹੀ ਚਰਚਾ ਕਰਨ ਅਤੇ ਪ੍ਰੈਕਟਿਸ ਸੈਸ਼ਨ ਰੱਖਣ ਤਾਂਕਿ ਬੱਚੇ ਪੂਰੇ ਭਰੋਸੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਤਿਆਰ ਹੋ ਸਕਣ। ਪਰਿਵਾਰਾਂ ਦੇ ਮੁਖੀਆਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹਰ ਬਪਤਿਸਮਾ-ਪ੍ਰਾਪਤ ਬੱਚੇ ਕੋਲ ਡੀ. ਪੀ. ਏ. ਕਾਰਡ ਹੈ ਅਤੇ ਹਰ ਬਪਤਿਸਮਾ-ਰਹਿਤ ਬੱਚੇ ਕੋਲ ਸ਼ਨਾਖਤੀ ਕਾਰਡ ਹੈ। ਜਦੋਂ ਵੀ ਕੋਈ ਹਸਪਤਾਲ ਵਿਚ ਦਾਖ਼ਲ ਹੁੰਦਾ ਹੈ ਤੇ ਖ਼ੂਨ ਚੜ੍ਹਾਉਣ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ, ਤਾਂ ਮਦਦ ਲਈ ਬਜ਼ੁਰਗਾਂ ਨੂੰ ਸਥਾਨਕ ਹਸਪਤਾਲ ਸੰਪਰਕ ਕਮੇਟੀ (Hospital Liaison Committee) ਨਾਲ ਸੰਪਰਕ ਕਰਨਾ ਚਾਹੀਦਾ ਹੈ।
ਗੀਤ 56 ਅਤੇ ਸਮਾਪਤੀ ਪ੍ਰਾਰਥਨਾ।
26 ਦਸੰਬਰ ਦਾ ਹਫ਼ਤਾ
ਗੀਤ 85
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪ੍ਰਕਾਸ਼ਕਾਂ ਨੂੰ ਆਪਣੀਆਂ ਦਸੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਜੇ ਤੁਹਾਡੀ ਕਲੀਸਿਯਾ ਨਵੇਂ ਸਾਲ ਲਈ ਆਪਣੀਆਂ ਸਭਾਵਾਂ ਦੇ ਸਮੇਂ ਬਦਲੇਗੀ, ਤਾਂ ਨਵੇਂ ਸਮਿਆਂ ਦੀ ਘੋਸ਼ਣਾ ਕਰੋ। ਜਨਵਰੀ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਇਸ ਨੂੰ ਪੇਸ਼ ਕਰਨ ਲਈ ਪੇਸ਼ਕਾਰੀਆਂ ਕਿੱਥੇ ਦਿੱਤੀਆਂ ਗਈਆਂ ਹਨ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਜ਼ਿਆਦਾ ਰਸਾਲੇ ਵੰਡਣ ਬਾਰੇ ਫਰਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 8 ਤੇ ਦਿੱਤੇ ਸੁਝਾਵਾਂ ਤੇ ਵਿਚਾਰ ਕਰੋ। ਰਸਾਲਿਆਂ ਦੇ ਨਵੇਂ ਅੰਕਾਂ ਵਿੱਚੋਂ ਗੱਲਬਾਤ ਕਰਨ ਦੇ ਮੁੱਦਿਆਂ ਉੱਤੇ ਚਰਚਾ ਕਰੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 1 ਜਨਵਰੀ ਦੇ ਪਹਿਰਾਬੁਰਜ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਹਰ ਪੇਸ਼ਕਾਰੀ ਵਿਚ ਦੱਸੋ ਕਿ ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਦਾ ਖ਼ਰਚ ਕਿਵੇਂ ਪੂਰਾ ਕੀਤਾ ਜਾਂਦਾ ਹੈ। ਪਹਿਰਾਬੁਰਜ ਦਾ ਸਫ਼ਾ 2 ਜਾਂ ਜਾਗਰੂਕ ਬਣੋ! ਰਸਾਲੇ ਦਾ ਸਫ਼ਾ 5 ਦੇਖੋ।
ਗੀਤ 116 ਅਤੇ ਸਮਾਪਤੀ ਪ੍ਰਾਰਥਨਾ।
2 ਜਨਵਰੀ ਦਾ ਹਫ਼ਤਾ
ਗੀਤ 5
ਸੂਚਨਾ: ਕਲੀਸਿਯਾਵਾਂ ਨੂੰ 2 ਜਨਵਰੀ ਦੇ ਹਫ਼ਤੇ ਦੀ ਸੇਵਾ ਸਭਾ ਉਸੇ ਹਫ਼ਤੇ ਕਰਨੀ ਚਾਹੀਦੀ ਹੈ ਜੇ ਉਨ੍ਹਾਂ ਦੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਨਹੀਂ ਆ ਰਿਹਾ। ਹਰ ਕਲੀਸਿਯਾ ਵਿਚ ਅਨੁਸੂਚੀ ਅਨੁਸਾਰ ਸੇਵਾ ਸਭਾ ਵਿਚ ਜ਼ਿਲ੍ਹਾ ਸੰਮੇਲਨ ਸੰਬੰਧੀ ਅੰਤਰ-ਪੱਤਰ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜੇ ਉਸ ਹਫ਼ਤੇ ਸਰਕਟ ਅਸੈਂਬਲੀ ਹੈ, ਤਾਂ ਬੁੱਕ ਸਟੱਡੀ ਓਵਰਸੀਅਰਾਂ ਨੂੰ ਆਪਣੇ ਬੁੱਕ ਸਟੱਡੀ ਗਰੁੱਪਾਂ ਵਿਚ ਜ਼ਿਲ੍ਹਾ ਸੰਮੇਲਨ ਦੀ ਥਾਂ ਅਤੇ ਤਾਰੀਖ਼ਾਂ ਦੀ ਘੋਸ਼ਣਾ ਕਰਨੀ ਚਾਹੀਦੀ ਹੈ।
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਆਪਣੇ ਸਾਹਿੱਤ ਦੀ ਚੰਗੀ ਵਰਤੋਂ ਕਰੋ।”d ਸਤੰਬਰ 2002 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 1 ਤੋਂ ਵੀ ਕੁਝ ਗੱਲਾਂ ਦੱਸੋ।
25 ਮਿੰਟ: “2006 ‘ਮੁਕਤੀ ਨੇੜੇ ਹੈ’ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ।”e ਕਲੀਸਿਯਾ ਦਾ ਸੈਕਟਰੀ ਇਹ ਭਾਗ ਪੇਸ਼ ਕਰੇਗਾ। ਪਹਿਲੇ ਪੈਰੇ ਤੇ ਵਿਚਾਰ ਕਰਨ ਤੋਂ ਬਾਅਦ, 15 ਦਸੰਬਰ 2005 ਦੀ ਸੰਮੇਲਨ ਸੰਬੰਧੀ ਚਿੱਠੀ ਪੜ੍ਹੋ। ਸਾਰਿਆਂ ਨੂੰ ਜਲਦੀ ਤੋਂ ਜਲਦੀ ਸੰਮੇਲਨ ਲਈ ਇੰਤਜ਼ਾਮ ਕਰਨ ਦਾ ਉਤਸ਼ਾਹ ਦਿਓ।
ਗੀਤ 48 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।