ਸੇਵਾ ਸਭਾ ਅਨੁਸੂਚੀ
ਸੂਚਨਾ: ਆਉਣ ਵਾਲੇ ਮਹੀਨਿਆਂ ਦੌਰਾਨ, ਸਾਡੀ ਰਾਜ ਸੇਵਕਾਈ ਵਿਚ ਹਰ ਹਫ਼ਤੇ ਦਾ ਪ੍ਰੋਗ੍ਰਾਮ ਦਿੱਤਾ ਜਾਵੇਗਾ। “ਸਾਡਾ ਛੁਟਕਾਰਾ ਨੇੜੇ ਹੈ!” ਜ਼ਿਲ੍ਹਾ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਕਲੀਸਿਯਾਵਾਂ ਲੋੜੀਂਦਾ ਫੇਰ-ਬਦਲ ਕਰ ਸਕਦੀਆਂ ਹਨ। ਜੇ ਹੋ ਸਕੇ, ਤਾਂ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਸੇਵਾ ਸਭਾ ਵਿਚ 15 ਮਿੰਟ ਸੰਮੇਲਨ ਸੰਬੰਧੀ ਕੁਝ ਖ਼ਾਸ ਹਿਦਾਇਤਾਂ ਅਤੇ ਸੁਝਾਵਾਂ ਉੱਤੇ ਮੁੜ ਚਰਚਾ ਕਰੋ ਜੋ ਸਥਾਨਕ ਹਾਲਾਤਾਂ ਉੱਤੇ ਲਾਗੂ ਹੁੰਦੇ ਹਨ। ਇਹ ਹਿਦਾਇਤਾਂ ਇਸ ਅੰਕ ਦੇ ਅੰਤਰ-ਪੱਤਰ ਵਿਚ ਦਿੱਤੀਆਂ ਗਈਆਂ ਹਨ। ਸੰਮੇਲਨ ਤੋਂ ਇਕ-ਦੋ ਮਹੀਨਿਆਂ ਬਾਅਦ ਸੇਵਾ ਸਭਾ ਵਿਚ (“ਕਲੀਸਿਯਾ ਦੀਆਂ ਲੋੜਾਂ” ਵਾਲੇ ਭਾਗ ਵਿਚ) 15-20 ਮਿੰਟਾਂ ਲਈ ਸੰਮੇਲਨ ਦੇ ਖ਼ਾਸ ਨੁਕਤਿਆਂ ਦਾ ਪੁਨਰ-ਵਿਚਾਰ ਕਰੋ। ਇਹ ਸੰਮੇਲਨ ਦੇ ਸਾਰੇ ਪ੍ਰੋਗ੍ਰਾਮ ਦਾ ਪੁਨਰ-ਵਿਚਾਰ ਨਹੀਂ ਹੈ। ਸਿਰਫ਼ ਉਨ੍ਹਾਂ ਭਾਗਾਂ ਤੇ ਜ਼ੋਰ ਦਿਓ ਜਿਨ੍ਹਾਂ ਦਾ ਸੰਬੰਧ ਪ੍ਰਚਾਰ ਦੇ ਕੰਮ ਨਾਲ ਹੈ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਹ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਆਪਣੀ ਸੇਵਕਾਈ ਵਿਚ ਕਿਵੇਂ ਲਾਗੂ ਕਰ ਰਹੇ ਹਨ।
10-16 ਅਪ੍ਰੈਲ
ਗੀਤ 49
10 ਮਿੰਟ: ਸਥਾਨਕ ਘੋਸ਼ਣਾਵਾਂ ਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਪ੍ਰੈਲ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਉਸ ਘਰ-ਸੁਆਮੀ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵੀ ਦਿੰਦਾ ਹੈ ਜੋ ਬਾਈਬਲ ਦੇ ਸੰਦੇਸ਼ ਵਿਚ ਬਹੁਤ ਦਿਲਚਸਪੀ ਦਿਖਾਉਂਦਾ ਹੈ।
15 ਮਿੰਟ: “ਆਪਣੇ ਜੋਸ਼ ਨੂੰ ਕਿਵੇਂ ਬਰਕਰਾਰ ਰੱਖੀਏ।”a 15 ਜੂਨ 2002, ਪਹਿਰਾਬੁਰਜ, ਸਫ਼ਾ 14, ਪੈਰਾ 13 ਵਿੱਚੋਂ ਕੁਝ ਗੱਲਾਂ ਦੱਸੋ।
20 ਮਿੰਟ: “ਕੀ ਤੁਸੀਂ ਆਪਣੀ ਸਮਾਂ-ਸਾਰਣੀ ਵਿਚ ਫੇਰ-ਬਦਲ ਸਕਦੇ ਹੋ?”b ਜਾਣਕਾਰੀ ਨੂੰ ਸਥਾਨਕ ਹਾਲਾਤਾਂ ਅਨੁਸਾਰ ਢਾਲ਼ੋ। ਜੇ ਕਲੀਸਿਯਾ ਨੇ ਸ਼ਾਮ ਨੂੰ ਪ੍ਰਚਾਰ ਕਰਨ ਦਾ ਕੋਈ ਇੰਤਜ਼ਾਮ ਕੀਤਾ ਹੈ, ਤਾਂ ਇਸ ਬਾਰੇ ਦੱਸੋ।
ਗੀਤ 13 ਅਤੇ ਸਮਾਪਤੀ ਪ੍ਰਾਰਥਨਾ।
17-23 ਅਪ੍ਰੈਲ
ਗੀਤ 104
15 ਮਿੰਟ: ਸਥਾਨਕ ਘੋਸ਼ਣਾਵਾਂ। ਖ਼ਾਸ ਪਬਲਿਕ ਭਾਸ਼ਣ ਲਈ ਕੀਤੇ ਇੰਤਜ਼ਾਮਾਂ ਬਾਰੇ ਦੱਸੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਏ ਲੋਕਾਂ, ਬਾਈਬਲ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਇਹ ਭਾਸ਼ਣ ਸੁਣਨ ਦਾ ਸੱਦਾ ਦੇਣ ਲਈ 1 ਅਪ੍ਰੈਲ ਦੇ ਪਹਿਰਾਬੁਰਜ ਦਾ ਆਖ਼ਰੀ ਸਫ਼ਾ ਵਰਤਦੇ ਰਹਿਣ। ਇਸ ਪਹਿਰਾਬੁਰਜ ਨੂੰ ਵਰਤ ਕੇ ਲੋਕਾਂ ਨੂੰ ਖ਼ਾਸ ਪਬਲਿਕ ਭਾਸ਼ਣ ਵਾਸਤੇ ਦਿੱਤੇ ਸੱਦੇ ਨਾਲ ਹੋਏ ਦੋ-ਤਿੰਨ ਤਜਰਬੇ ਦੱਸੋ।
12 ਮਿੰਟ: ਕਲੀਸਿਯਾ ਦੀਆਂ ਲੋੜਾਂ।
18 ਮਿੰਟ: “ਦਰਵਾਜ਼ੇ ਤੇ ਅਤੇ ਫ਼ੋਨ ਰਾਹੀਂ ਬਾਈਬਲ ਸਟੱਡੀਆਂ ਕਰਾਓ।”c ਇਕ ਛੋਟੇ ਜਿਹੇ ਪ੍ਰਦਰਸ਼ਨ ਵਿਚ ਦਿਖਾਓ ਕਿ ਦਰਵਾਜ਼ੇ ਤੇ ਖੜ੍ਹ ਕੇ ਕੀਤੀ ਜਾਂਦੀ ਸਟੱਡੀ ਨੂੰ ਘਰ ਦੇ ਅੰਦਰ ਕਰਨ ਬਾਰੇ ਪ੍ਰਕਾਸ਼ਕ ਘਰ-ਸੁਆਮੀ ਨੂੰ ਕੀ ਕਹਿ ਸਕਦਾ ਹੈ।
ਗੀਤ 162 ਅਤੇ ਸਮਾਪਤੀ ਪ੍ਰਾਰਥਨਾ।
24-30 ਅਪ੍ਰੈਲ
ਗੀਤ 66
15 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਅਪ੍ਰੈਲ ਵਿਚ ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਾਂਗੇ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਮਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨਾਂ ਤੋਂ ਬਾਅਦ ਰਸਾਲਿਆਂ ਦੇ ਹੋਰ ਲੇਖਾਂ ਵੱਲ ਵੀ ਧਿਆਨ ਖਿੱਚੋ ਜੋ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਪਸੰਦ ਆ ਸਕਦੇ ਹਨ।
30 ਮਿੰਟ: “ਯਹੋਵਾਹ ਨੂੰ ਉਡੀਕਦੇ ਰਹੋ।”d ਕਲੀਸਿਯਾ ਦਾ ਸੈਕਟਰੀ ਇਹ ਭਾਗ ਪੇਸ਼ ਕਰੇਗਾ। ਦੱਸੋ ਕਿ ਕਲੀਸਿਯਾ ਨੂੰ ਕਿਹੜੇ ਸੰਮੇਲਨ ਵਿਚ ਜਾਣ ਲਈ ਕਿਹਾ ਗਿਆ ਹੈ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਸੰਮੇਲਨ ਵਾਲੇ ਸ਼ਹਿਰ ਵਿਚ ਹਰ ਵੇਲੇ ਬੈਜ ਕਾਰਡ ਲਾਈ ਰੱਖਣ ਨਾਲ ਕਿਵੇਂ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ। ਹਾਜ਼ਰੀਨ ਨੂੰ ਹੱਲਾਸ਼ੇਰੀ ਦਿਓ ਕਿ ਉਹ ਦੂਸਰਿਆਂ ਨੂੰ ਗਵਾਹੀ ਦੇਣ ਦੇ ਮੌਕਿਆਂ ਦਾ ਲਾਹਾ ਲੈਣ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਬਾਰੇ ਜਾਣਕਾਰੀ ਦੇਣ ਵਾਸਤੇ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਨੂੰ ਵਰਤਣ।
ਗੀਤ 191 ਅਤੇ ਸਮਾਪਤੀ ਪ੍ਰਾਰਥਨਾ।
1-7 ਮਈ
ਗੀਤ 211
5 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਅਪ੍ਰੈਲ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 6 ਉੱਤੇ ਦਿੱਤੀ ਡੱਬੀ “ਕੀ ਤੁਸੀਂ ਆਪਣੇ ਵਿਦਿਆਰਥੀ ਤੋਂ ਉਸ ਦੇ ਵਾਕਫ਼ਾਂ ਨੂੰ ਸਟੱਡੀ ਕਰਾਉਣ ਬਾਰੇ ਪੁੱਛਦੇ ਹੋ?” ਤੇ ਚਰਚਾ ਕਰੋ।
10 ਮਿੰਟ: “ਲੋਕਾਂ ਵਿਚ ਦਿਲਚਸਪੀ ਲਓ—ਉਨ੍ਹਾਂ ਨਾਲ ਨਜ਼ਰ ਮਿਲਾ ਕੇ ਗੱਲ ਕਰੋ।”e ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਜਨਤਕ ਥਾਂ ਤੇ ਕਿਸੇ ਵਿਅਕਤੀ ਨਾਲ ਨਜ਼ਰ ਮਿਲਾਉਂਦਾ ਹੈ, ਫਿਰ ਉਸ ਨਾਲ ਗੱਲ ਕਰਨ ਵਿਚ ਪਹਿਲ ਕਰ ਕੇ ਉਸ ਨੂੰ ਗਵਾਹੀ ਦਿੰਦਾ ਹੈ।
15 ਮਿੰਟ: ਯਹੋਵਾਹ ਦੇ ਕੰਮਾਂ ਉੱਤੇ ਵਿਚਾਰ ਕਰੋ। (ਜ਼ਬੂ. 77:12) ਮਾਰਚ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪ੍ਰਬੰਧਕ ਸਭਾ ਦੀ ਚਿੱਠੀ ਵਿੱਚੋਂ ਕੁਝ ਉਤਸ਼ਾਹ ਭਰੀਆਂ ਗੱਲਾਂ ਦੱਸੋ।
15 ਮਿੰਟ: “ਦੁਨੀਆਂ ਭਰ ਵਿਚ ‘ਸਾਡਾ ਛੁਟਕਾਰਾ ਨੇੜੇ ਹੈ!’ ਜ਼ਿਲ੍ਹਾ ਸੰਮੇਲਨ ਦੀ ਮਸ਼ਹੂਰੀ ਕਰਨ ਦੀ ਮੁਹਿੰਮ।”f ਸਾਰੇ ਪੈਰੇ ਪੜ੍ਹੋ
ਗੀਤ 82 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
f ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।