ਸੇਵਾ ਸਭਾ ਅਨੁਸੂਚੀ
10-16 ਜੁਲਾਈ
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜੁਲਾਈ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਅਸੀਂ ਇੱਥੇ ਪਹਿਲਾਂ ਹੀ ਮਸੀਹੀ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ਾ 11 ਦੇਖੋ।
15 ਮਿੰਟ: ਕਲੀਸਿਯਾ ਦੀ ਵਿਵਸਥਾ ਅਤੇ ਇਸ ਨੂੰ ਚਲਾਉਣ ਦਾ ਤਰੀਕਾ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਚੌਥੇ ਅਧਿਆਇ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
20 ਮਿੰਟ: “ਯਹੋਵਾਹ ਦੇ ਬੇਮਿਸਾਲ ਗੁਣਾਂ ਲਈ ਕਦਰ ਪੈਦਾ ਕਰੋ।”a ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਪਹਿਲੇ ਅਧਿਆਇ ਦੇ ਅਖ਼ੀਰ ਵਿਚ ਦਿੱਤੀ ਡੱਬੀ ਉੱਤੇ ਪੁਨਰ-ਵਿਚਾਰ ਕਰਦੇ ਸਮੇਂ ਸਵਾਲ ਪੁੱਛ ਕੇ ਵਿਦਿਆਰਥੀ ਦੀ ਮੁੱਖ ਨੁਕਤਿਆਂ ਉੱਤੇ ਸੋਚ-ਵਿਚਾਰ ਕਰਨ ਵਿਚ ਮਦਦ ਕਰਦਾ ਹੈ।
ਗੀਤ 88 ਅਤੇ ਸਮਾਪਤੀ ਪ੍ਰਾਰਥਨਾ।
17-23 ਜੁਲਾਈ
ਗੀਤ 99
10 ਮਿੰਟ: ਸਥਾਨਕ ਘੋਸ਼ਣਾਵਾਂ ਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਪਹਿਰਾਬੁਰਜ, 15 ਅਗਸਤ 2000, ਸਫ਼ਾ 32 ਉੱਤੇ ਸੰਖੇਪ ਵਿਚ ਵਿਚਾਰ ਕਰੋ। ਦੱਸੋ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਕਿਤੇ ਘੁੰਮਣ-ਫਿਰਨ ਜਾਣ ਸਮੇਂ ਜਾਂ ਹੋਰ ਸਮਿਆਂ ਤੇ ਵੀ ਹਰ ਰੋਜ਼ ਬਾਈਬਲ ਪੜ੍ਹਨ ਦੇ ਕੀ-ਕੀ ਫ਼ਾਇਦੇ ਹਨ।
15 ਮਿੰਟ: ਸੇਵਕਾਈ ਲਈ ਜ਼ਰੂਰੀ ਗੁਣ—ਪਿਆਰ ਅਤੇ ਨਿਮਰਤਾ। ਪਹਿਰਾਬੁਰਜ, 15 ਅਗਸਤ 2002, ਸਫ਼ੇ 18-20, ਪੈਰੇ 13-20 ਉੱਤੇ ਆਧਾਰਿਤ ਭਾਸ਼ਣ।
20 ਮਿੰਟ: “ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਦੀ ਨਕਲ ਕਰੋ।”b ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਆਪਣੇ ਇਲਾਕੇ ਵਿਚ ਪ੍ਰਚਾਰ ਕਰਦਿਆਂ ਕਿਹੜੀ ਗੱਲ ਖ਼ੁਸ਼-ਮਿਜ਼ਾਜ ਤੇ ਸਹੀ ਰਵੱਈਆ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ।
ਗੀਤ 189 ਅਤੇ ਸਮਾਪਤੀ ਪ੍ਰਾਰਥਨਾ।
24-30 ਜੁਲਾਈ
ਗੀਤ 218
15 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਗਸਤ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹਰ ਪ੍ਰਦਰਸ਼ਨ ਤੋਂ ਬਾਅਦ ਦੱਸੋ ਕਿ ਪ੍ਰਕਾਸ਼ਕ ਨੇ ਘਰ-ਸੁਆਮੀ ਦੀ ਦਿਲਚਸਪੀ ਜਗਾਉਣ ਲਈ ਗੱਲ ਕਿਵੇਂ ਸ਼ੁਰੂ ਕੀਤੀ।
10 ਮਿੰਟ: “ਉਨ੍ਹਾਂ ਨੇ ਵਫ਼ਾਦਾਰੀ ਦੀ ਮਿਸਾਲ ਕਾਇਮ ਕੀਤੀ ਹੈ।” ਇਸ ਭਾਸ਼ਣ ਵਿਚ ਪ੍ਰਕਾਸ਼ਨਾਂ ਵਿਚ ਛਪੇ ਸਪੈਸ਼ਲ ਪਾਇਨੀਅਰਾਂ ਦੇ ਤਜਰਬੇ ਵੀ ਦੱਸੋ ਜਾਂ ਆਪਣੀ ਕਲੀਸਿਯਾ ਦੇ ਸਪੈਸ਼ਲ ਪਾਇਨੀਅਰਾਂ ਦੀਆਂ ਇੰਟਰਵਿਊਆਂ ਲਓ।—ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਵਿਚ “ਸਪੈਸ਼ਲ ਪਾਇਨੀਅਰ” ਸਿਰਲੇਖ ਥੱਲੇ ਜਾਣਕਾਰੀ ਦੇਖੋ।
20 ਮਿੰਟ: ਸਥਿਰ ਅਤੇ ਅਡੋਲ ਬਣੋ। (1 ਕੁਰਿੰ. 15:58) ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਦੋ-ਤਿੰਨ ਪ੍ਰਕਾਸ਼ਕਾਂ ਜਾਂ ਪਾਇਨੀਅਰਾਂ ਦੀ ਇੰਟਰਵਿਊ ਲਓ। ਉਨ੍ਹਾਂ ਨੂੰ ਸੱਚਾਈ ਕਿਵੇਂ ਪਤਾ ਲੱਗੀ? ਉਦੋਂ ਕਿਵੇਂ ਪ੍ਰਚਾਰ ਹੁੰਦਾ ਸੀ ਜਦ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ? ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਸੱਚੀ ਭਗਤੀ ਕਰਦੇ ਰਹਿਣ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਗੀਤ 12 ਅਤੇ ਸਮਾਪਤੀ ਪ੍ਰਾਰਥਨਾ।
31 ਜੁਲਾਈ-6 ਅਗਸਤ
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਜੁਲਾਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਅਗਸਤ ਵਿਚ ਕਿਹੜਾ ਸਾਹਿੱਤ ਲੋਕਾਂ ਨੂੰ ਪੇਸ਼ ਕੀਤਾ ਜਾਵੇਗਾ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਚੰਗੀਆਂ ਆਦਤਾਂ ਪਾ ਕੇ ਲਾਭ ਹਾਸਲ ਕਰੋ।”c ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਚੰਗੀਆਂ ਅਧਿਆਤਮਿਕ ਆਦਤਾਂ ਪਾਉਣ ਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਕਿਹੜੇ ਜਤਨ ਕੀਤੇ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ।
ਗੀਤ 130 ਅਤੇ ਸਮਾਪਤੀ ਪ੍ਰਾਰਥਨਾ।
7-13 ਅਗਸਤ
ਗੀਤ 209
10 ਮਿੰਟ: ਸਥਾਨਕ ਘੋਸ਼ਣਾਵਾਂ। ਸੰਖੇਪ ਵਿਚ ਵਿਚਾਰ ਕਰੋ ਕਿ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਜਾਂਦੀਆਂ ਪੇਸ਼ਕਾਰੀਆਂ ਨੂੰ ਆਪਣੇ ਇਲਾਕੇ ਮੁਤਾਬਕ ਕਿਵੇਂ ਢਾਲ਼ਿਆ ਜਾ ਸਕਦਾ ਹੈ।—ਜਨਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 8 ਦੇਖੋ।
15 ਮਿੰਟ: ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰਨ ਵਾਲੀਆਂ ਸਭਾਵਾਂ। ਪਹਿਰਾਬੁਰਜ, 15 ਮਾਰਚ 2002, ਸਫ਼ੇ 24-25 ਉੱਤੇ ਆਧਾਰਿਤ ਭਾਸ਼ਣ। ਇਕ ਭੈਣ ਜਾਂ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਕਿ ਉਹ ਬਾਕਾਇਦਾ ਸਭਾਵਾਂ ਵਿਚ ਆਉਣ ਲਈ ਕਿਹੜੇ ਜਤਨ ਕਰਦਾ ਹੈ ਤੇ ਬਾਕਾਇਦਾ ਸਭਾਵਾਂ ਵਿਚ ਆਉਣ ਦਾ ਉਸ ਨੂੰ ਕੀ ਫ਼ਾਇਦਾ ਹੋਇਆ ਹੈ।
20 ਮਿੰਟ: ਸੇਵਕਾਈ ਵਿਚ ਜੁਗਤੀ ਅਤੇ ਹੁਨਰਮੰਦ ਬਣੋ। ਪਹਿਰਾਬੁਰਜ, 1 ਦਸੰਬਰ 2005, ਸਫ਼ੇ 28-30 ਉੱਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪੈਰੇ 6-11 ਉੱਤੇ ਆਧਾਰਿਤ ਇਸ ਭਾਸ਼ਣ ਵਿਚ ਦੱਸੋ ਕਿ ਪੌਲੁਸ ਲੋਕਾਂ ਨਾਲ ਗੱਲ ਕਰਦਿਆਂ ਕਿਵੇਂ ਉਨ੍ਹਾਂ ਦੇ ਪਿਛੋਕੜ ਨੂੰ ਧਿਆਨ ਵਿਚ ਰੱਖਦਾ ਸੀ, ਵੱਖੋ-ਵੱਖਰੇ ਤਰੀਕੇ ਵਰਤਦਾ ਸੀ ਅਤੇ ਉਹ ਪ੍ਰਚਾਰ ਕਰਨ ਤੇ ਸਿਖਾਉਣ ਵਿਚ ਜੁਗਤੀ ਸੀ। ਫਿਰ ਹਾਜ਼ਰੀਨ ਨੂੰ 12-14 ਪੈਰਿਆਂ ਦੇ ਸਵਾਲ ਪੁੱਛੋ ਅਤੇ ਜਾਣਕਾਰੀ ਨੂੰ ਆਪਣੇ ਇਲਾਕੇ ਤੇ ਲਾਗੂ ਕਰੋ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਪ੍ਰਕਾਸ਼ਕ ਕਿਵੇਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ, ਹਾਲਾਤਾਂ ਅਤੇ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ ਪ੍ਰਚਾਰ ਕਰ ਸਕਦੇ ਹਨ।
ਗੀਤ 83 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।