ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/06 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2006
  • ਸਿਰਲੇਖ
  • 14-20 ਅਗਸਤ
  • 21-27 ਅਗਸਤ
  • 28 ਅਗਸਤ ਤੋਂ 3 ਸਤੰਬਰ
  • 4-10 ਸਤੰਬਰ
ਸਾਡੀ ਰਾਜ ਸੇਵਕਾਈ—2006
km 8/06 ਸਫ਼ਾ 2

ਸੇਵਾ ਸਭਾ ਅਨੁਸੂਚੀ

14-20 ਅਗਸਤ

ਗੀਤ 163

15 ਮਿੰਟ: ਸਥਾਨਕ ਘੋਸ਼ਣਾਵਾਂ। “ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ” ਤੇ ਚਰਚਾ ਕਰੋ। ਜੇ ਪਤਾ ਹੈ, ਤਾਂ ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਗਸਤ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੈਨੂੰ ਯਹੋਵਾਹ ਦੇ ਗਵਾਹਾਂ ਵਿਚ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ੇ 9-10 ਦੇਖੋ।

15 ਮਿੰਟ: “ਅਕਤੂਬਰ ਵਿਚ ਜਾਗਰੂਕ ਬਣੋ! ਦਾ ਵਿਸ਼ੇਸ਼ ਅੰਕ ਵੰਡਿਆ ਜਾਵੇਗਾ।”a ਪੈਰਾ 4 ਤੇ ਚਰਚਾ ਕਰਦੇ ਸਮੇਂ ਪ੍ਰਦਰਸ਼ਨ ਵਿਚ ਇਕ ਕਿਸ਼ੋਰ ਉਮਰ ਦੇ ਪ੍ਰਕਾਸ਼ਕ ਨੂੰ ਆਪਣੇ ਅਧਿਆਪਕ ਨੂੰ ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਦਿੰਦਿਆਂ ਦਿਖਾਓ।

15 ਮਿੰਟ: ਪੜ੍ਹਨ ਵਿਚ ਕੀ ਰੱਖਿਆ ਹੈ? ਜੁਲਾਈ-ਸਤੰਬਰ 2006, ਜਾਗਰੂਕ ਬਣੋ!, ਸਫ਼ੇ 21-23 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਮਸੀਹੀ ਪਰਿਵਾਰਾਂ ਵਿਚ ਪਲੇ ਪ੍ਰਕਾਸ਼ਕਾਂ ਤੋਂ ਪੁੱਛੋ ਕਿ ਉਨ੍ਹਾਂ ਦੇ ਮਾਪਿਆਂ ਨੇ ਕਿਵੇਂ ਉਨ੍ਹਾਂ ਨੂੰ ਬਾਈਬਲ ਪੜ੍ਹਨੀ ਅਤੇ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣਾ (ਖ਼ਾਸਕਰ ਸਕੂਲ ਵਿਚ) ਸਿਖਾਇਆ। ਟਿੱਪਣੀਆਂ ਦੇਣ ਲਈ ਇਕ-ਦੋ ਪ੍ਰਕਾਸ਼ਕਾਂ ਨੂੰ ਪਹਿਲਾਂ ਤੋਂ ਤਿਆਰ ਕੀਤਾ ਜਾ ਸਕਦਾ ਹੈ।

ਗੀਤ 164 ਅਤੇ ਸਮਾਪਤੀ ਪ੍ਰਾਰਥਨਾ।

21-27 ਅਗਸਤ

ਗੀਤ 62

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। “ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ” ਤੇ ਚਰਚਾ ਕਰੋ ਅਤੇ ਜੇ ਪਤਾ ਹੈ, ਤਾਂ ਅਗਲੇ ਸਰਕਟ ਸੰਮੇਲਨ ਦੀਆਂ ਤਾਰੀਖ਼ਾਂ ਦੱਸੋ।

15 ਮਿੰਟ: ਪਹਿਰਾਬੁਰਜ ਅਧਿਐਨ ਅਤੇ ਪਬਲਿਕ ਭਾਸ਼ਣ ਤੋਂ ਫ਼ਾਇਦਾ ਲਓ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ, ਸਫ਼ਾ 59 ਤੋਂ ਸਫ਼ਾ 64 (ਉਪ-ਸਿਰਲੇਖ ਤਕ) ਉੱਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ।

20 ਮਿੰਟ: ਔਗਜ਼ੀਲਰੀ ਪਾਇਨੀਅਰੀ ਕਰਨ ਦੀ ਹੁਣੇ ਤੋਂ ਯੋਜਨਾ ਬਣਾਓ! ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਭੈਣਾਂ-ਭਰਾਵਾਂ ਨੂੰ ਉਤਸ਼ਾਹ ਦਿਓ ਕਿ ਨਵੇਂ ਸੇਵਾ ਸਾਲ ਦੌਰਾਨ ਘੱਟੋ-ਘੱਟ ਇਕ ਵਾਰ ਔਗਜ਼ੀਲਰੀ ਪਾਇਨੀਅਰੀ ਕਰਨ ਦਾ ਟੀਚਾ ਰੱਖਣ। (1 ਕੁਰਿੰ. 9:26) ਉਹ ਕਿਸੇ ਖ਼ਾਸ ਮੁਹਿੰਮ ਵਾਲਾ ਮਹੀਨਾ ਚੁਣ ਸਕਦੇ ਹਨ ਜਾਂ ਉਸ ਮਹੀਨੇ ਪਾਇਨੀਅਰੀ ਕਰ ਸਕਦੇ ਹਨ ਜਿਸ ਵਿਚ ਛੁੱਟੀ ਹੋਵੇ ਜਾਂ ਪੰਜ ਸ਼ਨੀਵਾਰ-ਐਤਵਾਰ ਹਨ। ਹਾਜ਼ਰੀਨ ਨੂੰ ਪੁੱਛੋ: “ਪਿਛਲੀ ਵਾਰ ਔਗਜ਼ੀਲਰੀ ਪਾਇਨੀਅਰੀ ਕਰਨ ਵੇਲੇ ਆਈਆਂ ਰੁਕਾਵਟਾਂ ਨੂੰ ਤੁਸੀਂ ਕਿਵੇਂ ਦੂਰ ਕੀਤਾ? ਔਗਜ਼ੀਲਰੀ ਪਾਇਨੀਅਰੀ ਕਰਨ ਦੇ ਤੁਹਾਨੂੰ ਕੀ ਫ਼ਾਇਦੇ ਹੋਏ? ਜੇ ਤੁਸੀਂ ਪਾਇਨੀਅਰੀ ਕਰਨ ਦੀ ਇੱਛਾ ਰੱਖਦੇ ਹੋ, ਪਰ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਪਾਇਨੀਅਰੀ ਕਰ ਪਾਓਗੇ, ਤਾਂ ਤੁਹਾਨੂੰ ਇਸ ਬਾਰੇ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? (ਰਸੂ. 4:29; 2 ਕੁਰਿੰ. 4:7; ਯਾਕੂ. 1:5) ਇਸ ਬਾਰੇ ਆਪਣੇ ਪਰਿਵਾਰ ਜਾਂ ਕਲੀਸਿਯਾ ਦੇ ਹੋਰਨਾਂ ਭੈਣਾਂ-ਭਰਾਵਾਂ ਨਾਲ, ਖ਼ਾਸਕਰ ਉਨ੍ਹਾਂ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਹਾਲਾਤ ਤੁਹਾਡੇ ਵਰਗੇ ਹਨ? (ਕਹਾ. 15:22) ਤੁਸੀਂ ਕਦੋਂ ਪਾਇਨੀਅਰੀ ਕਰਨ ਦੀ ਸੋਚੀ ਹੈ?”

ਗੀਤ 216 ਅਤੇ ਸਮਾਪਤੀ ਪ੍ਰਾਰਥਨਾ।

28 ਅਗਸਤ ਤੋਂ 3 ਸਤੰਬਰ

ਗੀਤ 17

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪ੍ਰਕਾਸ਼ਕਾਂ ਨੂੰ ਆਪਣੀਆਂ ਅਗਸਤ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਸਤੰਬਰ ਦਾ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦਾ ਜਾਗਰੂਕ ਬਣੋ! ਰਸਾਲਾ ਉਨ੍ਹਾਂ ਲੋਕਾਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਪ੍ਰਕਾਸ਼ਕ ਬਾਕਾਇਦਾ ਰਸਾਲੇ ਦੇਣ ਜਾਂਦਾ ਹੈ।

15 ਮਿੰਟ: ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰੋ। (ਰੋਮੀ. 1:11, 12) ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਕਲੀਸਿਯਾ ਵਿਚ ਕਿੰਨੇ ਰੈਗੂਲਰ ਪਾਇਨੀਅਰ ਹਨ। ਦੱਸੋ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਸਕਦੇ ਹਾਂ ਜਿਵੇਂ ਕਿ ਉਨ੍ਹਾਂ ਦੀ ਤਾਰੀਫ਼ ਕਰਨੀ, ਪਾਇਨੀਅਰੀ ਕਰਨ ਦੇ ਫ਼ਾਇਦਿਆਂ ਬਾਰੇ ਗੱਲ ਕਰਨੀ, ਉਨ੍ਹਾਂ ਨਾਲ ਪ੍ਰਚਾਰ ਤੇ ਜਾਣਾ, ਉਨ੍ਹਾਂ ਨੂੰ ਖਾਣੇ ਤੇ ਬੁਲਾਉਣਾ, ਸਫ਼ਰ ਦਾ ਖ਼ਰਚਾ ਉਠਾਉਣ ਵਿਚ ਉਨ੍ਹਾਂ ਦੀ ਮਦਦ ਕਰਨੀ ਵਗੈਰਾ। ਰੈਗੂਲਰ ਪਾਇਨੀਅਰਾਂ ਤੋਂ ਪੁੱਛੋ ਕਿ ਦੂਜਿਆਂ ਤੋਂ ਉਨ੍ਹਾਂ ਨੂੰ ਕੀ ਹੌਸਲਾ-ਅਫ਼ਜ਼ਾਈ ਮਿਲੀ। ਜੇ ਕਲੀਸਿਯਾ ਵਿਚ ਕੋਈ ਰੈਗੂਲਰ ਪਾਇਨੀਅਰ ਨਹੀਂ ਹੈ, ਤਾਂ ਦੱਸੋ ਕਿ ਅਸੀਂ ਔਗਜ਼ੀਲਰੀ ਪਾਇਨੀਅਰਾਂ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਾਂ।

20 ਮਿੰਟ: ਸਤੰਬਰ ਵਿਚ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਟੀਚਾ ਰੱਖੋ। ਭਾਸ਼ਣ ਅਤੇ ਪ੍ਰਦਰਸ਼ਨ। ਸਤੰਬਰ ਵਿਚ ਅਸੀਂ ਪਹਿਲੀ ਮੁਲਾਕਾਤ ਤੇ ਲੋਕਾਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰਾਂਗੇ। ਕਿਤਾਬ ਦੇਣ ਤੋਂ ਬਾਅਦ ਉਸੇ ਵੇਲੇ ਅਸੀਂ ਘਰ-ਸੁਆਮੀ ਨਾਲ ਕੁਝ ਪੈਰਿਆਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਦੋ ਪ੍ਰਦਰਸ਼ਨ ਦਿਖਾਓ ਜਿਨ੍ਹਾਂ ਵਿਚ ਪ੍ਰਕਾਸ਼ਕ ਇਲਾਕੇ ਤੇ ਢੁਕਦੇ ਵਿਸ਼ਿਆਂ ਉੱਤੇ ਗੱਲਬਾਤ ਕਰਦੇ ਹਨ। ਹਰ ਪ੍ਰਦਰਸ਼ਨ ਵਿਚ ਦਿਖਾਓ ਕਿ ਅੱਗੋਂ ਗੱਲਬਾਤ ਜਾਰੀ ਰੱਖਣ ਲਈ ਅਗਲੀ ਮੁਲਾਕਾਤ ਦੇ ਪੱਕੇ ਇੰਤਜ਼ਾਮ ਕਿਵੇਂ ਕੀਤੇ ਜਾ ਸਕਦੇ ਹਨ।

ਗੀਤ 37 ਅਤੇ ਸਮਾਪਤੀ ਪ੍ਰਾਰਥਨਾ।

4-10 ਸਤੰਬਰ

ਗੀਤ 90

10 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਲੋਕਾਂ ਵਿਚ ਦਿਲਚਸਪੀ ਲਓ—ਬਿਨਾਂ ਪੱਖਪਾਤ ਕੀਤਿਆਂ ਪ੍ਰਚਾਰ ਕਰੋ।”b ਪੈਰਾ 2 ਦੇ ਅਖ਼ੀਰ ਵਿਚ ਦਿੱਤਾ ਹਵਾਲਾ ਰੋਮੀਆਂ 1:14 ਤੇ ਚਰਚਾ ਕਰਦੇ ਵੇਲੇ ਇੰਸਾਈਟ ਕਿਤਾਬ, ਖੰਡ 1, ਸਫ਼ਾ 255, ਵਿਸ਼ੇ “Barbarian” (ਓਪਰੇ) ਥੱਲੇ ਦਿੱਤੇ ਪਹਿਲੇ ਪੈਰੇ ਉੱਤੇ ਸੰਖੇਪ ਵਿਚ ਚਰਚਾ ਕਰੋ। ਪੈਰਾ 3 ਤੇ ਚਰਚਾ ਕਰਨ ਤੋਂ ਬਾਅਦ, ਪੁਸਤਿਕਾ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਦੇ ਦੂਜੇ ਸਫ਼ੇ ਉੱਤੇ ਦਿੱਤੇ ਸੁਝਾਅ ਤੇ ਵਿਚਾਰ ਕਰੋ ਅਤੇ ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਆਪਣੇ ਇਲਾਕੇ ਵਿਚ ਦੂਜੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਗੱਲ ਕਰਨ ਲਈ ਇਹ ਪੁਸਤਿਕਾ ਕਿਵੇਂ ਵਰਤਣੀ ਹੈ।

ਗੀਤ 255 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ