ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/06 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2006
  • ਸਿਰਲੇਖ
  • 11-17 ਦਸੰਬਰ
  • 18-24 ਦਸੰਬਰ
  • 25-31 ਦਸੰਬਰ
  • 1-7 ਜਨਵਰੀ
ਸਾਡੀ ਰਾਜ ਸੇਵਕਾਈ—2006
km 12/06 ਸਫ਼ਾ 2

ਸੇਵਾ ਸਭਾ ਅਨੁਸੂਚੀ

11-17 ਦਸੰਬਰ

ਗੀਤ 18 (130)

10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੈਨੂੰ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ਾ 8 ਦੇਖੋ।

15 ਮਿੰਟ: ਸਾਲ 2007 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ। ਸਕੂਲ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਇੰਟਰਵਿਊਆਂ। ਅਕਤੂਬਰ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਕੁਝ ਗੱਲਾਂ ਤੇ ਚਰਚਾ ਕਰੋ ਜੋ ਕਲੀਸਿਯਾ ਉੱਤੇ ਢੁਕਦੀਆਂ ਹਨ। ਸਮਝਾਓ​ ਕਿ ਸਕੂਲ ਨਿਗਾਹਬਾਨ ਭਾਸ਼ਣ ਤੋਂ ਪਹਿਲਾਂ ਇਹ ਨਹੀਂ ਦੱਸਦਾ ਕਿ ਵਿਦਿਆਰਥੀ ਕਿਸ ਸਪੀਚ ਕੁਆਲਿਟੀ ਉੱਤੇ ਕੰਮ ਕਰ ਰਿਹਾ ਹੈ। ਅਸੀਂ 2007 ਦੌਰਾਨ ਯਸਾਯਾਹ ਦੇ 24ਵੇਂ ਅਧਿਆਇ ਤੋਂ ਲੈ ਕੇ ਮਲਾਕੀ ਦੀ ਪੋਥੀ ਤਕ ਬਾਈਬਲ ਪੜ੍ਹਾਂਗੇ। ਇਸ ਲਈ ਜਿਹੜੇ ਭਰਾ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨਗੇ ਅਤੇ ਜੋ ਪ੍ਰਕਾਸ਼ਕ ਇਸ ਭਾਗ ਵਿਚ ਟਿੱਪਣੀਆਂ ਕਰਨਗੇ, ਉਨ੍ਹਾਂ ਕੋਲ ਇਨ੍ਹਾਂ ਪੋਥੀਆਂ ਉੱਤੇ ਚਰਚਾ ਕਰਨ ਵਾਲੇ ਪ੍ਰਕਾਸ਼ਨਾਂ ਦੀ ਵਰਤੋਂ ਕਰਨ ਦਾ ਚੰਗਾ ਮੌਕਾ ਹੋਵੇਗਾ। ਅੱਗੇ ਦੱਸੇ ਦੋ ਜਾਂ ਤਿੰਨ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ: ਇਕ ਨਵਾਂ ਵਿਦਿਆਰਥੀ, ਚੰਗੀ ਤਰੱਕੀ ਕਰ ਰਿਹਾ ਇਕ ਨੌਜਵਾਨ ਵਿਦਿਆਰਥੀ ਅਤੇ ਇਕ ਤਜਰਬੇਕਾਰ ਵਿਦਿਆਰਥੀ। ਉਨ੍ਹਾਂ ਨੂੰ ਦੱਸਣ ਲਈ ਕਹੋ ਕਿ ਸਕੂਲ ਨੇ ਉਨ੍ਹਾਂ ਦੇ ਪ੍ਰਚਾਰ ਕਰਨ ਦੇ ਤਰੀਕੇ ਅਤੇ ਅਧਿਆਤਮਿਕਤਾ ਤੇ ਕੀ ਅਸਰ ਪਾਇਆ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਲਗਨ ਨਾਲ ਆਪਣੇ ਭਾਗਾਂ ਨੂੰ ਤਿਆਰ ਕਰ ਕੇ ਪੇਸ਼ ਕਰਨ, ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਵਾਲੇ ਭਾਗ ਵਿਚ ਟਿੱਪਣੀਆਂ ਕਰਨ ਅਤੇ ਹਰ ਹਫ਼ਤੇ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਵਿੱਚੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਲਾਗੂ ਕਰਨ।

20 ਮਿੰਟ: “ਆਪਣਾ ਪਹਿਲਾ ਪਿਆਰ ਨਾ ਛੱਡੋ।”a ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।

ਗੀਤ 20 (162) ਅਤੇ ਸਮਾਪਤੀ ਪ੍ਰਾਰਥਨਾ।

18-24 ਦਸੰਬਰ

ਗੀਤ 12 (93)

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਪ੍ਰਸ਼ਨ ਡੱਬੀ ਤੇ ਚਰਚਾ ਕਰੋ। 25 ਦਸੰਬਰ ਤੇ 1 ਜਨਵਰੀ ਲਈ ਕੀਤੇ ਗਏ ਪ੍ਰਚਾਰ ਦੇ ਖ਼ਾਸ ਇੰਤਜ਼ਾਮਾਂ ਬਾਰੇ ਦੱਸੋ।

15 ਮਿੰਟ: “ਥੋੜ੍ਹੀ-ਬਹੁਤ ਦਿਲਚਸਪੀ ਦਿਖਾਉਣ ਵਾਲਿਆਂ ਨੂੰ ਵੀ ਦੁਬਾਰਾ ਮਿਲੋ।”b ਹਾਜ਼ਰੀਨ ਨੂੰ ਪੁੱਛੋ ਕਿ ਉਹ ਗ਼ੈਰ-ਰਸਮੀ ਗਵਾਹੀ ਦਿੰਦਿਆਂ ਜਾਂ ਸੜਕ ਤੇ ਪ੍ਰਚਾਰ ਕਰਦਿਆਂ ਮਿਲਣ ਵਾਲੇ ਲੋਕਾਂ ਦਾ ਪਤਾ ਕਿਵੇਂ ਲੈ ਸਕੇ ਜਿਨ੍ਹਾਂ ਨੇ ਹੋਰ ਜਾਣਨ ਵਿਚ ਦਿਲਚਸਪੀ ਦਿਖਾਈ। ਇਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਨਾਲ ਹੋਏ ਵਧੀਆ ਤਜਰਬੇ ਦੱਸਣ ਲਈ ਵੀ ਕਹੋ। ਇਕ-ਦੋ ਪ੍ਰਕਾਸ਼ਕਾਂ ਨੂੰ ਟਿੱਪਣੀਆਂ ਕਰਨ ਲਈ ਪਹਿਲਾਂ ਤੋਂ ਹੀ ਕਿਹਾ ਜਾ ਸਕਦਾ ਹੈ।

20 ਮਿੰਟ: “ਪਰਮੇਸ਼ੁਰ ਦਾ ਕੰਮ ਕਰਨ ਲਈ ਅੱਗੇ ਆਉਣ ਵਾਲਿਆਂ ਨੂੰ ਬਰਕਤਾਂ ਮਿਲਦੀਆਂ ਹਨ।”c ਇਕ-ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜੋ ਕੋਈ ਵੀ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਸੇਵਾ ਕਰਨ ਦੀ ਇਹ ਭਾਵਨਾ ਕਿਵੇਂ ਦਿਖਾਈ ਹੈ? ਇਸ ਵਾਸਤੇ ਉਨ੍ਹਾਂ ਨੇ ਕਿਹੜੀਆਂ ਤਬਦੀਲੀਆਂ ਕੀਤੀਆਂ ਤੇ ਉਹ ਇਹ ਤਬਦੀਲੀਆਂ ਕਿਵੇਂ ਕਰ ਪਾਏ? ਨਤੀਜੇ ਵਜੋਂ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

ਗੀਤ 7 (46) ਅਤੇ ਸਮਾਪਤੀ ਪ੍ਰਾਰਥਨਾ।

25-31 ਦਸੰਬਰ

ਗੀਤ 24 (200)

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਜਨਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹਰ ਪੇਸ਼ਕਾਰੀ ਦੇ ਅਖ਼ੀਰ ਤੇ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਦੇਵੋਗੇ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਕੀ ਤੁਹਾਡੇ ਕੋਲ ਪ੍ਰਚਾਰ ਵਾਸਤੇ ਨਿੱਜੀ ਇਲਾਕਾ ਹੈ?”d ਸੇਵਾ ਨਿਗਾਹਬਾਨ ਨੂੰ ਸੰਖੇਪ ਵਿਚ ਦੱਸਣ ਲਈ ਕਹੋ ਕਿ ਕਲੀਸਿਯਾ ਕੋਲ ਪ੍ਰਚਾਰ ਕਰਨ ਲਈ ਕਿੰਨਾ ਕੁ ਖੇਤਰ ਹੈ, ਇਸ ਵਿਚ ਕਿੰਨੀ ਕੁ ਵਾਰ ਕੰਮ ਕੀਤਾ ਜਾਂਦਾ ਹੈ ਅਤੇ ਕਿੰਨਿਆਂ ਕੁ ਨੂੰ ਨਿੱਜੀ ਖੇਤਰ ਦਿੱਤਾ ਜਾ ਸਕਦਾ ਹੈ।

ਗੀਤ 5 (45) ਅਤੇ ਸਮਾਪਤੀ ਪ੍ਰਾਰਥਨਾ।

1-7 ਜਨਵਰੀ

ਗੀਤ 18 (130)

ਸੂਚਨਾ: ਕਲੀਸਿਯਾਵਾਂ ਨੂੰ 1 ਜਨਵਰੀ ਦੇ ਹਫ਼ਤੇ ਦੀ ਸੇਵਾ ਸਭਾ ਉਸੇ ਹਫ਼ਤੇ ਕਰਨੀ ਚਾਹੀਦੀ ਹੈ ਜੇ ਉਨ੍ਹਾਂ ਦੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਦਾ ਦੌਰਾ ਨਹੀਂ ਹੈ। ਹਰ ਕਲੀਸਿਯਾ ਵਿਚ ਸੇਵਾ ਸਭਾ ਦੀ ਅਨੁਸੂਚੀ ਅਨੁਸਾਰ ਜ਼ਿਲ੍ਹਾ ਸੰਮੇਲਨ ਸੰਬੰਧੀ ਅੰਤਰ-ਪੱਤਰ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਹੋਟਲਾਂ ਦੀ ਲਿਸਟ ਮਿਲਦਿਆਂ ਹੀ ਇਸ ਨੂੰ ਕਲੀਸਿਯਾ ਦੇ ਸੂਚਨਾ ਬੋਰਡ ਉੱਤੇ ਲਾ ਦਿੱਤਾ ਜਾਣਾ ਚਾਹੀਦਾ ਹੈ। ਜੇ ਉਸ ਹਫ਼ਤੇ ਸਰਕਟ ਅਸੈਂਬਲੀ ਹੈ, ਤਾਂ ਬੁੱਕ ਸਟੱਡੀ ਓਵਰਸੀਅਰਾਂ ਨੂੰ ਆਪਣੇ ਬੁੱਕ ਸਟੱਡੀ ਗਰੁੱਪਾਂ ਵਿਚ ਜ਼ਿਲ੍ਹਾ ਸੰਮੇਲਨ ਦੀ ਥਾਂ ਅਤੇ ਤਾਰੀਖ਼ਾਂ ਦੀ ਘੋਸ਼ਣਾ ਕਰਨੀ ਚਾਹੀਦੀ ਹੈ। ਜੇ ਹੋਟਲਾਂ ਦੀ ਲਿਸਟ ਉਪਲਬਧ ਹੈ, ਤਾਂ ਇਸ ਦੀ ਇਕ-ਇਕ ਕਾਪੀ ਕਲੀਸਿਯਾ ਦੇ ਸਾਰੇ ਬੁੱਕ ਸਟੱਡੀ ਨਿਗਾਹਬਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਬੁੱਕ ਸਟੱਡੀ ਵਿਚ ਹਾਜ਼ਰ ਸਾਰੇ ਜਣੇ ਬੁਕਿੰਗ ਵਾਸਤੇ ਹੋਟਲਾਂ ਦੇ ਫ਼ੋਨ ਨੰਬਰ ਲਿਖ ਲੈਣ। ਪਰ ਪ੍ਰਕਾਸ਼ਕਾਂ ਲਈ ਇਸ ਲਿਸਟ ਦੀਆਂ ਕਾਪੀਆਂ ਨਹੀਂ ਬਣਾਈਆਂ ਜਾਣੀਆਂ ਚਾਹੀਦੀਆਂ।

5 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਦਸੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।

15 ਿਮੰਟ: ਪ੍ਰਚਾਰ ਦੇ ਕੰਮ ਦੀ ਰਿਪੋਰਟ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 83 ਤੋਂ ਅਧਿਆਇ ਦੇ ਅਖ਼ੀਰ ਤਕ ਦਿੱਤੀ ਗਈ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।

25 ਿਮੰਟ: “2007 ਲਈ ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ।”e ਇਹ ਭਾਗ ਕਲੀਸਿਯਾ ਦਾ ਸੈਕਟਰੀ ਪੇਸ਼ ਕਰੇਗਾ। ਅੰਤਰ-ਪੱਤਰ ਤੇ ਵਿਚਾਰ ਕਰਨ ਤੋਂ ਪਹਿਲਾਂ 15 ਦਸੰਬਰ 2006 ਦੀ ਸੰਮੇਲਨ ਸੰਬੰਧੀ ਚਿੱਠੀ ਪੜ੍ਹੋ। ਅੰਤਰ-ਪੱਤਰ ਦੇ 8ਵੇਂ ਪੈਰੇ ਤੇ ਵਿਚਾਰ ਕਰਦੇ ਸਮੇਂ “ਹੋਟਲ ਵਿਚ ਬੁਕਿੰਗ ਕਰਨ ਸੰਬੰਧੀ ਕੁਝ ਜ਼ਰੂਰੀ ਗੱਲਾਂ” ਨਾਂ ਦੀ ਡੱਬੀ ਵਿਚ ਦਿੱਤੀ ਹਰ ਹਿਦਾਇਤ ਨੂੰ ਪੜ੍ਹੋ। ਸਾਰਿਆਂ ਨੂੰ ਸੰਮੇਲਨ ਵਿਚ ਹਾਜ਼ਰ ਹੋਣ ਲਈ ਜਲਦੀ ਤੋਂ ਜਲਦੀ ਇੰਤਜ਼ਾਮ ਕਰਨ ਦਾ ਉਤਸ਼ਾਹ ਦਿਓ।

ਗੀਤ 17 (127) ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ