ਸੇਵਾ ਸਭਾ ਅਨੁਸੂਚੀ
12-18 ਮਾਰਚ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 6 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਜਦ ਸਾਡੇ ਘਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਕੇ ਚਲਿਆ ਜਾਂਦਾ। ਇਕ ਬਜ਼ੁਰਗ ਪਹਿਰਾਬੁਰਜ, 1 ਸਤੰਬਰ 2006, ਸਫ਼ੇ 17-21 ਉੱਤੇ ਆਧਾਰਿਤ ਭਾਸ਼ਣ ਦੇਵੇਗਾ।
20 ਮਿੰਟ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”a ਪੈਰਾ 3 ਦੀ ਚਰਚਾ ਕਰਦੇ ਵੇਲੇ ਸਾਡੀ ਰਾਜ ਸੇਵਕਾਈ, ਮਾਰਚ 2006, ਸਫ਼ਾ 1, ਪੈਰਾ 3 ਵਿੱਚੋਂ ਸੁਝਾਅ ਦਿਓ ਕਿ ਯਾਦਗਾਰੀ ਸਮਾਰੋਹ ਲਈ ਸੱਦਾ ਦਿੰਦਿਆਂ ਇਸ ਸਮਾਰੋਹ ਬਾਰੇ ਜਾਣਕਾਰੀ ਦੇਣ ਵਾਸਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਿਵੇਂ ਵਰਤੀ ਜਾ ਸਕਦੀ ਹੈ।
ਗੀਤ 9 (53) ਅਤੇ ਸਮਾਪਤੀ ਪ੍ਰਾਰਥਨਾ।
19-25 ਮਾਰਚ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 5 ਉੱਤੇ ਦਿੱਤੀਆਂ “ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਉੱਤੇ ਪੁਨਰ-ਵਿਚਾਰ ਕਰੋ।
20 ਮਿੰਟ: ਆਪਣੀ ਸੇਵਾ ਵਧਾਉਣ ਦੇ ਤਰੀਕੇ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਅਧਿਆਇ 10 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: “ਕੀ ਤੁਸੀਂ ਦੱਸ ਸਕਦੇ ਹੋ?”b ਇਕ ਛੋਟੇ ਜਿਹੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਰਿਵਾਰਕ ਅਧਿਐਨ ਵਿਚ ਇਹ ਲੇਖ ਕਦੇ-ਕਦਾਈਂ ਕਿਵੇਂ ਵਰਤਿਆ ਜਾ ਸਕਦਾ ਹੈ।
ਗੀਤ 4 (37) ਅਤੇ ਸਮਾਪਤੀ ਪ੍ਰਾਰਥਨਾ।
26 ਮਾਰਚ–1 ਅਪ੍ਰੈਲ
ਗੀਤ 24 (200)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਮਾਰਚ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 6 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਯਾਦਗਾਰੀ ਸਮਾਰੋਹ ਦੇ ਸੱਦਾ-ਪੱਤਰ ਦੇ ਨਾਲ 1 ਅਪ੍ਰੈਲ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਮੈਂ ਜ਼ਿੰਦਗੀ ਵਿਚ ਕੀ ਬਣਾਂ? ਸਾਡੀ ਰਾਜ ਸੇਵਕਾਈ, ਅਪ੍ਰੈਲ 2002, ਸਫ਼ਾ 4 ਉੱਤੇ ਆਧਾਰਿਤ ਭਾਸ਼ਣ। ਇਕ-ਦੋ ਜਣਿਆਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਸਕੂਲੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਪੂਰੇ ਸਮੇਂ ਦੀ ਸੇਵਕਾਈ ਨੂੰ ਕਿਉਂ ਚੁਣਿਆ ਅਤੇ ਉਨ੍ਹਾਂ ਨੂੰ ਕੀ ਬਰਕਤਾਂ ਮਿਲੀਆਂ।
ਗੀਤ 6 (43) ਅਤੇ ਸਮਾਪਤੀ ਪ੍ਰਾਰਥਨਾ।
2-8 ਅਪ੍ਰੈਲ
ਗੀਤ 4 (37)
10 ਮਿੰਟ: ਸਥਾਨਕ ਘੋਸ਼ਣਾਵਾਂ। ਪਹਿਰਾਬੁਰਜ, 1 ਅਪ੍ਰੈਲ 2007 ਦੇ ਅਖ਼ੀਰਲੇ ਸਫ਼ੇ ਉੱਤੇ ਦਿੱਤੇ ਯਾਦਗਾਰੀ ਸਮਾਰੋਹ ਦੇ ਸੱਦੇ ਉੱਤੇ ਵਿਚਾਰ ਕਰੋ। ਪ੍ਰਕਾਸ਼ਕਾਂ ਨੂੰ ਉਤਸ਼ਾਹ ਦਿਓ ਕਿ ਉਹ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ 15 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਖ਼ਾਸ ਭਾਸ਼ਣ ਲਈ ਸੱਦਾ ਦੇਣ।
20 ਮਿੰਟ: ਯਾਦਗਾਰੀ ਸਮਾਰੋਹ ਵਿਚ ਆਏ ਨਵੇਂ ਲੋਕਾਂ ਦੀ ਮਦਦ ਕਰਦੇ ਰਹੋ। ਇਕ ਬਜ਼ੁਰਗ ਇਹ ਭਾਸ਼ਣ ਦੇਵੇਗਾ। ਦੱਸੋ ਕਿ ਯਾਦਗਾਰੀ ਸਮਾਰੋਹ ਵਿਚ ਕਿੰਨੇ ਲੋਕ ਹਾਜ਼ਰ ਹੋਏ ਸਨ ਅਤੇ ਉਨ੍ਹਾਂ ਵਿੱਚੋਂ ਅੰਦਾਜ਼ਨ ਕਿੰਨੇ ਲੋਕ ਯਹੋਵਾਹ ਦੇ ਗਵਾਹ ਨਹੀਂ ਸਨ। ਜੇ ਕਿਸੇ ਨੂੰ ਸਮਾਰੋਹ ਦਾ ਸੱਦਾ-ਪੱਤਰ ਦਿੰਦੇ ਸਮੇਂ ਵਧੀਆ ਤਜਰਬਾ ਹੋਇਆ ਹੋਵੇ ਜਾਂ ਫਿਰ ਕਿਸੇ ਨਵੇਂ ਵਿਅਕਤੀ ਨੇ ਪ੍ਰੋਗ੍ਰਾਮ ਤੋਂ ਬਾਅਦ ਅਟੈਂਡੈਂਟ ਨੂੰ ਬਾਈਬਲ ਸਟੱਡੀ ਬਾਰੇ ਪੁੱਛਿਆ ਹੋਵੇ, ਤਾਂ ਇਸ ਬਾਰੇ ਦੱਸੋ। ਨਵੇਂ ਲੋਕਾਂ ਦੀ ਯਹੋਵਾਹ ਬਾਰੇ ਹੋਰ ਸਿੱਖਣ ਵਿਚ ਮਦਦ ਕਰਨ ਲਈ ਕੁਝ ਸੁਝਾਅ ਦਿਓ। (km-PJ 3/06 ਸਫ਼ਾ 1, ਪੈਰਾ 5; km-PJ 2/05 ਸਫ਼ਾ 4, ਪੈਰਾ 9; km-PJ 2/04 ਸਫ਼ਾ 5, ਪੈਰਾ 16 ਦੇਖੋ।) ਪ੍ਰਕਾਸ਼ਕਾਂ ਨੂੰ ਉਤਸ਼ਾਹ ਦਿਓ ਕਿ ਉਹ ਜਲਦੀ ਤੋਂ ਜਲਦੀ ਅਜਿਹੇ ਲੋਕਾਂ ਦੀ ਮਦਦ ਕਰਨ।
15 ਮਿੰਟ: “ਪ੍ਰਬੰਧਕ ਸਭਾ ਵੱਲੋਂ ਚਿੱਠੀ” ਉੱਤੇ ਵਿਚਾਰ ਕਰੋ।
ਗੀਤ 2 (15) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।