ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
30 ਅਪ੍ਰੈਲ 2007 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 5 ਮਾਰਚ ਤੋਂ 30 ਅਪ੍ਰੈਲ 2007 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਅਸੀਂ ਭਾਸ਼ਣ ਲਈ ਸਰਲ ਰੂਪ-ਰੇਖਾ ਕਿਵੇਂ ਬਣਾ ਸਕਦੇ ਹਾਂ? [be ਸਫ਼ਾ 168 ਪੈਰਾ 4]
2. ਜਾਣਕਾਰੀ ਨੂੰ ਤਰਕ ਅਨੁਸਾਰ ਪੇਸ਼ ਕਰਨ ਦੇ ਚਾਰ ਤਰੀਕੇ ਦੱਸੋ। [be ਸਫ਼ਾ 170 ਪੈਰਾ 3–ਸਫ਼ਾ 172 ਪੈਰਾ 4]
3. ਭਾਸ਼ਣ ਵਿਚ ਕੀ ਕੁਝ ਸ਼ਾਮਲ ਕਰਨਾ ਹੈ ਤੇ ਕੀ ਨਹੀਂ, ਇਸ ਬਾਰੇ ਫ਼ੈਸਲਾ ਕਰਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ ਹਨ? [be ਸਫ਼ਾ 173 ਪੈਰੇ 1-2]
4. ਵਾਰ-ਵਾਰ ਨੋਟਸ ਦੇਖੇ ਬਿਨਾਂ ਭਾਸ਼ਣ ਦੇਣ ਦੇ ਕੀ ਫ਼ਾਇਦੇ ਹਨ? [be ਸਫ਼ਾ 175 ਪੈਰੇ 3-5]
5. ਬੋਲਚਾਲ ਦੇ ਲਹਿਜੇ ਵਿਚ ਭਾਸ਼ਣ ਦੇਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ? [be ਸਫ਼ਾ 179 ਪੈਰਾ 4, ਡੱਬੀ; ਸਫ਼ਾ 180, ਡੱਬੀ]
ਪੇਸ਼ਕਾਰੀ ਨੰ. 1
6. ਜਦੋਂ ਕਿਸੇ ਭਰਾ ਨੂੰ ਹਫ਼ਤਾਵਾਰ ਬਾਈਬਲ ਪਠਨ ਦੇ ਅਧਿਆਵਾਂ ਦੀਆਂ ਖ਼ਾਸ-ਖ਼ਾਸ ਗੱਲਾਂ ਦੱਸਣ ਦੀ ਜ਼ਿੰਮੇਵਾਰੀ ਮਿਲਦੀ ਹੈ, ਤਾਂ ਉਹ ਕਿਵੇਂ ਤਿਆਰੀ ਕਰ ਸਕਦਾ ਹੈ? [be ਸਫ਼ਾ 47 ਪੈਰੇ 3-4]
7. ਮਸੀਹ ਦੀ ਕੁਰਬਾਨੀ ਤੋਂ ਸਾਨੂੰ ਬਹੁਤ ਲਾਭ ਮਿਲਦੇ ਹਨ, ਪਰ ਇਸ ਕੁਰਬਾਨੀ ਦੀ ਸਭ ਤੋਂ ਅਹਿਮ ਗੱਲ ਕੀ ਹੈ? [w-PJ 05 11/1 ਸਫ਼ਾ 14 ਪੈਰਾ 1]
8. ਕੀ ਪਬਲਿਕ ਭਾਸ਼ਣ ਦੀ ਰੂਪ-ਰੇਖਾ ਵਿਚ ਦਿੱਤੇ ਬਾਈਬਲ ਦੇ ਸਾਰੇ ਹਵਾਲੇ ਪੜ੍ਹਨੇ ਜ਼ਰੂਰੀ ਹਨ? [be ਸਫ਼ਾ 53 ਪੈਰੇ 1-2]
9. ਦੂਸਰਿਆਂ ਨੂੰ ਸਿਖਾਉਣ ਵਿਚ ਯਿਸੂ ਦਾ ਕੀ ਉਦੇਸ਼ ਸੀ ਅਤੇ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ? [be ਸਫ਼ਾ 57 ਪੈਰਾ 1]
10. ਦੂਸਰਿਆਂ ਨੂੰ ਸਿਖਾਉਂਦੇ ਸਮੇਂ ਦੋ ਵੱਖਰੀਆਂ ਚੀਜ਼ਾਂ ਦੀ ਤੁਲਨਾ ਕਰ ਕੇ ਫ਼ਰਕ ਦਿਖਾਉਣਾ ਕਿਉਂ ਫ਼ਾਇਦੇਮੰਦ ਹੁੰਦਾ ਹੈ? [be ਸਫ਼ਾ 57 ਪੈਰੇ 3-4]
ਹਫ਼ਤਾਵਾਰ ਬਾਈਬਲ ਪਠਨ
11. ਯਿਰਮਿਯਾਹ 6:16 ਵਿਚ ਸਾਨੂੰ “ਪੁਰਾਣੇ ਰਸਤਿਆਂ” ਅਤੇ ‘ਅੱਛੇ ਰਾਹ’ ਤੇ ਚੱਲਣ ਦੀ ਸਲਾਹ ਦਿੱਤੀ ਗਈ ਹੈ। ਅਸੀਂ ਇਸ ਸਲਾਹ ਤੇ ਕਿਵੇਂ ਅਮਲ ਕਰ ਸਕਦੇ ਹਾਂ?
12. ਯਹੋਵਾਹ ਨੇ ਬਾਗ਼ੀ ਯਹੂਦੀਆਂ ਨੂੰ ਤਾੜਨਾ ਦੇਣ ਲਈ ਲੰਮਢੀਂਗ ਦੀ ਮਿਸਾਲ ਕਿਉਂ ਦਿੱਤੀ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ? (ਯਿਰ. 8:7)
13. ਯਿਰਮਿਯਾਹ 15:17 ਦਾ ਅੱਜ ਮਨੋਰੰਜਨ ਪ੍ਰਤੀ ਸਾਡੇ ਰਵੱਈਏ ਨਾਲ ਕੀ ਸੰਬੰਧ ਹੈ?
14. ਇਨਸਾਨ ਕਿਸ ਅਰਥ ਵਿਚ ਆਪਣੇ ਮਹਾਨ ਘੁਮਿਆਰ ਯਹੋਵਾਹ ਦੇ ਹੱਥਾਂ ਵਿਚ ਮਿੱਟੀ ਵਰਗਾ ਹੈ? (ਯਿਰ. 18:5-11)
15. ਯਿਰਮਿਯਾਹ 25:17-26 ਵਿਚ ਕੌਮਾਂ ਨੂੰ ਜਿਸ ਕ੍ਰਮ ਵਿਚ ਸੂਚੀਬੱਧ ਕੀਤਾ ਗਿਆ ਹੈ, ਅੱਜ ਸਾਡੇ ਦਿਨਾਂ ਵਿਚ ਇਸ ਦੀ ਕੀ ਮਹੱਤਤਾ ਹੈ?