ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
25 ਜੂਨ 2007 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 7 ਮਈ ਤੋਂ 25 ਜੂਨ 2007 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਬੋਲਦੇ ਸਮੇਂ ਅਸੀਂ ਆਪਣੀ ਆਵਾਜ਼ ਨੂੰ ਕਿਵੇਂ ਤਣਾਅ-ਮੁਕਤ ਰੱਖ ਸਕਦੇ ਹਾਂ? [be ਸਫ਼ਾ 184 ਪੈਰਾ 2–ਸਫ਼ਾ 185 ਪੈਰਾ 2]
2. ਸੇਵਕਾਈ ਵਿਚ ‘ਸਭਨਾਂ ਲਈ ਸਭ ਕੁਝ ਬਣਨ’ ਵਾਸਤੇ ਅਸੀਂ ਕੀ ਕਰ ਸਕਦੇ ਹਾਂ? (1 ਕੁਰਿੰ. 9:20-23) [be ਸਫ਼ਾ 186 ਪੈਰੇ 2-4]
3. ਅਸੀਂ ਕਿਵੇਂ ਯਹੋਵਾਹ ਦੀ ਰੀਸ ਕਰਦਿਆਂ ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਸੁਣ ਸਕਦੇ ਹਾਂ? (ਉਤ. 18:23-33; 1 ਰਾਜਿ. 22:19-22) [be ਸਫ਼ਾ 186 ਪੈਰਾ 5–ਸਫ਼ਾ 187 ਪੈਰੇ 1, 4]
4. ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਅਸੀਂ ਦੂਸਰਿਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ? [be ਸਫ਼ਾ 187 ਪੈਰਾ 5–ਸਫ਼ਾ 188 ਪੈਰਾ 3]
5. ਸਾਨੂੰ ਦੂਸਰਿਆਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ? [be ਸਫ਼ਾ 190 ਪੈਰਾ 3, ਡੱਬੀ]
ਪੇਸ਼ਕਾਰੀ ਨੰ. 1
6. ਦੂਸਰਿਆਂ ਨੂੰ ਸਿਖਾਉਂਦੇ ਵੇਲੇ ਸਾਨੂੰ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਕਿਉਂ ਕੋਸ਼ਿਸ਼ ਕਰਨੀ ਚਾਹੀਦੀ ਹੈ? [be ਸਫ਼ਾ 59 ਪੈਰਾ 1]
7. ਸਾਡੀ ਚੰਗੀ ਮਿਸਾਲ ਦਾ ਉਨ੍ਹਾਂ ਉੱਤੇ ਕੀ ਅਸਰ ਪੈਂਦਾ ਹੈ ਜਿਨ੍ਹਾਂ ਨੂੰ ਅਸੀਂ ਸਿਖਾਉਂਦੇ ਹਾਂ? [be ਸਫ਼ਾ 61 ਪੈਰਾ 1]
8. ਅਸੀਂ ਘਰ ਵਿਚ ਦੂਸਰਿਆਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੀ ਕਿਵੇਂ ਸਿੱਖ ਸਕਦੇ ਹਾਂ? [be ਸਫ਼ਾ 62 ਪੈਰਾ 3]
9. ਅਫ਼ਸੀਆਂ 1:9, 10 ਵਿਚ ਪੌਲੁਸ ਦੁਆਰਾ ਜ਼ਿਕਰ ਕੀਤੀ ਗਈ “ਜੁਗਤ” ਜਾਂ ਪ੍ਰਬੰਧ ਦਾ ਕੀ ਮਕਸਦ ਹੈ? [wt-HI ਸਫ਼ਾ 186 ਪੈਰਾ 6]
10. ਕਿਨ੍ਹਾਂ ਗੱਲਾਂ ਨਾਲ ਸੱਚੇ ਮਸੀਹੀਆਂ ਵਿਚ ਏਕਤਾ ਵਧਦੀ ਹੈ? [wt-HI ਸਫ਼ਾ 9 ਪੈਰਾ 10]
ਹਫ਼ਤਾਵਾਰ ਬਾਈਬਲ ਪਠਨ
11. ਯਿਰਮਿਯਾਹ 37:21 ਵਿਚ ਦੱਸੇ ਯਿਰਮਿਯਾਹ ਦੇ ਤਜਰਬੇ ਤੋਂ ਸਾਨੂੰ ਕਿਸ ਗੱਲ ਦਾ ਭਰੋਸਾ ਮਿਲਦਾ ਹੈ?
12. ਬਾਰੂਕ ਨੇ ਸ਼ਾਇਦ ਕਿਸ ਕਾਰਨ ਕਰਕੇ ਕਿਹਾ ਸੀ ਕਿ ‘ਯਹੋਵਾਹ ਨੇ ਉਸ ਦੇ ਦੁਖ ਨਾਲ ਝੋਰਾ ਵਧਾ ਦਿੱਤਾ ਸੀ’ ਅਤੇ ਉਹ “ਥੱਕ ਗਿਆ” ਸੀ? ਆਪਣੇ ਇਸ ਅਕੇਵੇਂ ਕਰਕੇ ਬਾਰੂਕ ਨੇ ਕਿਹੜੀ ਗ਼ਲਤੀ ਕੀਤੀ? (ਯਿਰ. 45:1-5)
13. ਬਾਬਲ ਦੀ ਜ਼ਮੀਨ ਕਦੋਂ “ਉੱਕੀ ਵਿਰਾਨ” ਤੇ ਬੇਆਬਾਦ ਹੋ ਗਈ ਸੀ? (ਯਿਰ. 50:13)
14. ਪ੍ਰਾਰਥਨਾ ਬਾਰੇ ਕਿਹੜਾ ਅਸੂਲ ਵਿਰਲਾਪ 3:8, 9, 42-45 ਵਿਚ ਸਪੱਸ਼ਟ ਕੀਤਾ ਗਿਆ ਹੈ?
15. ਹਿਜ਼ਕੀਏਲ ਦੇ ਪਹਿਲੇ ਅਧਿਆਇ ਵਿਚ ਦੱਸਿਆ ਗਿਆ ਰਥ ਕਿਸ ਚੀਜ਼ ਨੂੰ ਦਰਸਾਉਂਦਾ ਹੈ?