ਸੇਵਾ ਸਭਾ ਅਨੁਸੂਚੀ
13-19 ਅਗਸਤ
ਗੀਤ 9 (53)
15 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਗਸਤ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪਬਲੀਸ਼ਰ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਸਫ਼ਾ 3 ਉੱਤੇ ਪੈਰਾ 3 ਵਿਚ ਦਿੱਤੇ ਕਿਸੇ ਇਕ ਸੁਝਾਅ ਮੁਤਾਬਕ ਸਵਾਲ ਪੁੱਛ ਕੇ ਕਹਿੰਦਾ ਹੈ ਕਿ ਉਹ ਦੁਬਾਰਾ ਆ ਕੇ ਇਸ ਦਾ ਜਵਾਬ ਦੇਵੇਗਾ। “ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ” ਉੱਤੇ ਵਿਚਾਰ ਕਰੋ। ਜੇ ਪਤਾ ਹੈ, ਤਾਂ ਅਗਲੇ ਸਰਕਟ ਸੰਮੇਲਨ ਦੀਆਂ ਤਾਰੀਖ਼ਾਂ ਦੱਸੋ।
15 ਮਿੰਟ: ਪਰਮੇਸ਼ੁਰ ਦੇ ਠਹਿਰਾਏ ਸਰਦਾਰੀ ਦੇ ਇੰਤਜ਼ਾਮ ਦੇ ਅਧੀਨ ਰਹਿਣ ਦੇ ਫ਼ਾਇਦੇ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ 15ਵੇਂ ਅਧਿਆਇ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: “ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਭਗਤੀ ਕਰੇ।”a ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਮਿਲ ਕੇ ਪ੍ਰਚਾਰ ਕਰਨ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕੀ ਲਾਭ ਹੋਏ ਹਨ। ਇਕ-ਦੋ ਜਣਿਆਂ ਨੂੰ ਟਿੱਪਣੀ ਦੇਣ ਲਈ ਪਹਿਲਾਂ ਤੋਂ ਤਿਆਰ ਕੀਤਾ ਜਾ ਸਕਦਾ ਹੈ।
ਗੀਤ 18 (130) ਅਤੇ ਸਮਾਪਤੀ ਪ੍ਰਾਰਥਨਾ।
20-26 ਅਗਸਤ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। “ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ” ਉੱਤੇ ਵਿਚਾਰ ਕਰੋ ਅਤੇ ਜੇ ਪਤਾ ਹੈ, ਤਾਂ ਅਗਲੇ ਖ਼ਾਸ ਸੰਮੇਲਨ ਦੀ ਤਾਰੀਖ਼ ਦੱਸੋ।
15 ਮਿੰਟ: ਸਤੰਬਰ ਵਿਚ ਪ੍ਰਚਾਰ ਕਰਦਿਆਂ ਪਹਿਲੀ ਹੀ ਮੁਲਾਕਾਤ ਤੇ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ। ਹਾਜ਼ਰੀਨ ਨਾਲ ਚਰਚਾ। ਸਤੰਬਰ ਵਿਚ ਲੋਕਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਕੇ ਅਸੀਂ ਉਸੇ ਵੇਲੇ ਉਨ੍ਹਾਂ ਨਾਲ ਕੁਝ ਪੈਰਿਆਂ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਸੁਝਾਵਾਂ ਉੱਤੇ ਪੁਨਰ-ਵਿਚਾਰ ਕਰੋ। ਇਕ-ਦੋ ਪ੍ਰਦਰਸ਼ਨ ਕਰ ਕੇ ਦਿਖਾਓ ਕਿ ਪਹਿਲੀ ਮੁਲਾਕਾਤ ਤੇ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ।
20 ਮਿੰਟ: “ਬੁੱਕ ਸਟੱਡੀ ਦਾ ਪ੍ਰਬੰਧ ਕਿਵੇਂ ਸਾਡੀ ਮਦਦ ਕਰਦਾ ਹੈ?”b 5ਵੇਂ ਪੈਰੇ ਉੱਤੇ ਚਰਚਾ ਕਰਦੇ ਸਮੇਂ ਸੰਗਠਿਤ (ਹਿੰਦੀ) ਕਿਤਾਬ, ਸਫ਼ਾ 41, ਪੈਰਾ 2 ਵਿੱਚੋਂ ਕੁਝ ਗੱਲਾਂ ਸ਼ਾਮਲ ਕਰੋ।
ਗੀਤ 19 (143) ਅਤੇ ਸਮਾਪਤੀ ਪ੍ਰਾਰਥਨਾ।
27 ਅਗਸਤ–2 ਸਤੰਬਰ
ਗੀਤ 6 (43)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
10 ਮਿੰਟ: “ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ।” ਪਹਿਰਾਬੁਰਜ (ਅੰਗ੍ਰੇਜ਼ੀ), 1 ਦਸੰਬਰ 1994, ਸਫ਼ੇ 13-18 ਉੱਤੇ ਆਧਾਰਿਤ ਭਾਸ਼ਣ ਜੋ ਇਕ ਬਜ਼ੁਰਗ ਪੇਸ਼ ਕਰੇਗਾ।
25 ਮਿੰਟ: “ਨਵੇਂ ਸੇਵਾ ਸਾਲ ਲਈ ਵਧੀਆ ਟੀਚਾ।”c ਇਕ-ਦੋ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਹਾਲ ਹੀ ਵਿਚ ਔਗਜ਼ੀਲਰੀ ਪਾਇਨੀਅਰੀ ਕੀਤੀ। ਉਨ੍ਹਾਂ ਨੂੰ ਆਪਣੇ ਰੋਜ਼ਮੱਰਾ ਦੇ ਰੁਟੀਨ ਵਿਚ ਕੀ ਫੇਰ-ਬਦਲ ਕਰਨਾ ਪਿਆ? ਪਾਇਨੀਅਰੀ ਕਰ ਕੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ? ਜੇ ਕਿਸੇ ਨੇ ਆਪਣੇ ਘਰਦਿਆਂ ਦੀ ਮਦਦ ਤੇ ਸਹਿਯੋਗ ਨਾਲ ਔਗਜ਼ੀਲਰੀ ਪਾਇਨੀਅਰੀ ਕੀਤੀ ਹੈ, ਤਾਂ ਉਸ ਦੀ ਇੰਟਰਵਿਊ ਲਓ। 9ਵੇਂ ਪੈਰੇ ਤੇ ਚਰਚਾ ਕਰਦੇ ਸਮੇਂ ਸਰਕਟ ਨਿਗਾਹਬਾਨ ਦੇ ਦੌਰੇ ਦੀਆਂ ਤਾਰੀਖ਼ਾਂ ਦੱਸੋ ਜੇ ਤੁਹਾਨੂੰ ਪਤਾ ਹੈ।
ਗੀਤ 4 (37) ਅਤੇ ਸਮਾਪਤੀ ਪ੍ਰਾਰਥਨਾ।
3-9 ਸਤੰਬਰ
ਗੀਤ 24 (200)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਅਗਸਤ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: “ਅਸੀਂ ਯਹੋਵਾਹ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰ ਹਾਂ!”d ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਬਾਈਬਲ ਦੇ ਹਵਾਲਿਆਂ ਉੱਤੇ ਟਿੱਪਣੀ ਕਰਨ ਲਈ ਕਹੋ।
20 ਮਿੰਟ: “ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ।”e ਪੈਰਾ 2 ਵਿਚ ਦਿੱਤੇ ਕਿਸੇ ਇਕ ਸੁਝਾਅ ਮੁਤਾਬਕ ਪ੍ਰਦਰਸ਼ਨ ਦਿਖਾਓ। ਪਬਲੀਸ਼ਰਾਂ ਨੂੰ ਚੇਤੇ ਕਰਾਓ ਕਿ ਤਿੰਨ ਵਾਰੀ ਸਟੱਡੀ ਕਰਾਉਣ ਤੇ ਬਾਈਬਲ ਸਟੱਡੀ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜੇ ਸਾਨੂੰ ਲੱਗਦਾ ਹੈ ਕਿ ਇਹ ਸਟੱਡੀ ਜਾਰੀ ਰਹੇਗੀ।
ਗੀਤ 8 (51) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।