ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
29 ਅਕਤੂਬਰ 2007 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਸਤੰਬਰ ਤੋਂ 29 ਅਕਤੂਬਰ 2007 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ।
ਸਪੀਚ ਕੁਆਲਿਟੀ
1. ਸਿਖਾਉਂਦੇ ਸਮੇਂ ਮੁੱਖ ਨੁਕਤਿਆਂ ਨੂੰ ਵਾਰ-ਵਾਰ ਦੁਹਰਾਉਣਾ ਕਿਉਂ ਜ਼ਰੂਰੀ ਹੈ? [be ਸਫ਼ਾ 206 ਪੈਰੇ 1-2, ਡੱਬੀ]
2. ਭਾਸ਼ਣ ਦੇ ਮੁੱਖ ਵਿਸ਼ੇ ਨੂੰ ਕਿਵੇਂ ਉਜਾਗਰ ਕੀਤਾ ਜਾ ਸਕਦਾ ਹੈ? [be ਸਫ਼ਾ 210, ਡੱਬੀ]
3. ਭਾਸ਼ਣ ਦੇ ਮੁੱਖ ਮੁੱਦੇ ਕਿਹੜੇ ਹੁੰਦੇ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਚੁਣ ਸਕਦੇ ਹਾਂ? [be ਸਫ਼ਾ 212 ਪੈਰੇ 1-3]
4. ਸਾਨੂੰ ਆਪਣੇ ਭਾਸ਼ਣ ਲਈ ਜ਼ਿਆਦਾ ਮੁੱਖ ਮੁੱਦੇ ਕਿਉਂ ਨਹੀਂ ਚੁਣਨੇ ਚਾਹੀਦੇ? [be ਸਫ਼ਾ 213 ਪੈਰਾ 3–ਸਫ਼ਾ 214 ਪੈਰਾ 1]
5. ਭਾਸ਼ਣ ਦੀ ਸ਼ੁਰੂਆਤ ਦਿਲਚਸਪ ਹੋਣੀ ਕਿਉਂ ਜ਼ਰੂਰੀ ਹੈ ਅਤੇ ਇਸ ਨੂੰ ਦਿਲਚਸਪ ਕਿਵੇਂ ਬਣਾਇਆ ਜਾ ਸਕਦਾ ਹੈ? [be ਸਫ਼ਾ 215 ਪੈਰੇ 1, 5; ਸਫ਼ਾ 216 ਪੈਰੇ 1-2, ਡੱਬੀ]
ਪੇਸ਼ਕਾਰੀ ਨੰ. 1
6. ਜ਼ਬੂਰਾਂ ਦੀ ਪੋਥੀ 119:89, 90 ਕਿਵੇਂ ਸਾਡੀ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਪਰਮੇਸ਼ੁਰ ਦਾ ਬਚਨ ਭਰੋਸੇਯੋਗ ਹੈ? [w-PJ 05 4/15 ਸਫ਼ਾ 15 ਪੈਰਾ 3]
7. ਯਹੋਵਾਹ ਦਾ ਨਾਂ ਜਾਣਨ ਅਤੇ ਉਸ ਦਾ ਨਾਂ ਲੈ ਕੇ ਚੱਲਣ ਦਾ ਕੀ ਮਤਲਬ ਹੈ? [wt ਸਫ਼ਾ 21 ਪੈਰਾ 13]
8. “ਯਹੋਵਾਹ ਦਾ ਬਚਨ” ਕਿਵੇਂ ਸਾਡੇ ਦਿਲ ਦੀ ਰਾਖੀ ਕਰ ਸਕਦਾ ਹੈ? (ਜ਼ਬੂ. 18:30) [w-PJ 05 9/1 ਸਫ਼ਾ 30 ਪੈਰਾ 2]
9. ਬਾਈਬਲ ਪੜ੍ਹਨ ਦਾ ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ? [wt ਸਫ਼ਾ 28 ਪੈਰਾ 11]
10. ਜਦੋਂ ਯਿਸੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ, ਉਸ ਵੇਲੇ ਕਿਹੜੀ ਗੱਲ ਨੇ ਇਹ ਸਾਫ਼ ਜ਼ਾਹਰ ਕੀਤਾ ਕਿ ਉਹੀ ਮਸੀਹਾ ਸੀ? [wt ਸਫ਼ਾ 34 ਪੈਰਾ 5]
ਹਫ਼ਤਾਵਾਰ ਬਾਈਬਲ ਪਠਨ
11. ਹਿਜ਼ਕੀਏਲ ਦੇ ਦਰਸ਼ਣ ਵਿਚ ਹੈਕਲ ਦਾ ਮਿਣਿਆ ਜਾਣਾ ਕਿਸ ਗੱਲ ਦਾ ਸੰਕੇਤ ਸੀ ਅਤੇ ਅੱਜ ਇਸ ਗੱਲ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ? (ਹਿਜ਼. 40:2-5) [w-PJ 99 3/1 ਸਫ਼ਾ 4 ਪੈਰਾ 6; ਸਫ਼ਾ 9 ਪੈਰਾ 7]
12. ਹਿਜ਼ਕੀਏਲ ਦੇ ਦਰਸ਼ਣ ਦੀ ਆਖ਼ਰੀ ਪੂਰਤੀ ਵਿਚ, “ਰਾਜਕੁਮਾਰ” ਕੌਣ ਹੈ? (ਹਿਜ਼. 48:21) [w-PJ 99 3/1 ਸਫ਼ਾ 11 ਪੈਰੇ 13-15; ਸਫ਼ੇ 17-18 ਪੈਰੇ 19-20]
13. ਦਾਨੀਏਲ 2:21 ਦਾ ਕੀ ਮਤਲਬ ਹੈ? [w98 9/1 ਸਫ਼ਾ 21 ਪੈਰਾ 9]
14. ਦਾਨੀਏਲ ਕਿਨ੍ਹਾਂ ਗੱਲਾਂ ਕਰਕੇ ਯਹੋਵਾਹ ਦੀਆਂ ਨਜ਼ਰਾਂ ਵਿਚ “ਵੱਡਾ ਪਿਆਰਾ” ਸੀ? (ਦਾਨੀ. 9:23) [dp-PJ ਸਫ਼ਾ 186 ਪੈਰਾ 12; w-PJ 04 8/1 ਸਫ਼ਾ 12 ਪੈਰਾ 17]
15. ਇਸਰਾਏਲ ਵਿਚ ਕਿਨ੍ਹਾਂ ਅਰਥਾਂ ਵਿਚ “ਪਰਮੇਸ਼ੁਰ ਦਾ ਗਿਆਨ” ਨਹੀਂ ਸੀ ਅਤੇ ਸਾਨੂੰ ਇਨ੍ਹਾਂ ਸ਼ਬਦਾਂ ਤੋਂ ਕੀ ਸਿੱਖਣਾ ਚਾਹੀਦਾ ਹੈ? (ਹੋਸ਼ੇ. 4:1, 2, 6) [w-PJ 05 11/15 ਸਫ਼ਾ 21 ਪੈਰਾ 21; jd ਸਫ਼ੇ 57-8 ਪੈਰਾ 5; ਸਫ਼ਾ 61 ਪੈਰਾ 10]