ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦੇ ਕੇ ਇਸ ਉੱਤੇ ਚਰਚਾ ਕਰੋ ਤੇ ਸਟੱਡੀ ਸ਼ੁਰੂ ਕਰਨ ਦੇ ਜਤਨ ਕਰੋ। ਨਵੰਬਰ: ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ। ਜੇ ਕੋਈ ਕਹੇ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਨਹੀਂ ਤਾਂ ਤੁਸੀਂ ਯਹੋਵਾਹ ਦੇ ਨੇੜੇ ਰਹੋ ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਵੀ ਦੇ ਸਕਦੇ ਹੋ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਰਿਹਾ ਹੈ ਜਾਂ ਫਿਰ 1991 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕਲੀਸਿਯਾਵਾਂ ਵਿਚ ਇਹ ਕਿਤਾਬਾਂ ਨਹੀਂ ਹਨ, ਉਹ ਗਿਆਨ ਕਿਤਾਬ (ਜੇ ਸਟਾਕ ਵਿਚ ਹੈ) ਜਾਂ ਜਾਗਦੇ ਰਹੋ! ਬਰੋਸ਼ਰ ਪੇਸ਼ ਕਰ ਸਕਦੀਆਂ ਹਨ।
◼ ਦਸੰਬਰ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹਨ, ਇਸ ਲਈ ਇਹ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਬਹੁਤ ਵਧੀਆ ਹੋਵੇਗਾ।
◼ ਜਨਵਰੀ ਦੀ ਇਕ ਸੇਵਾ ਸਭਾ ਵਿਚ ਖ਼ੂਨ ਬਿਨਾਂ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ (ਅੰਗ੍ਰੇਜ਼ੀ) ਨਾਮਕ ਵਿਡਿਓ ਉੱਤੇ ਚਰਚਾ ਕੀਤੀ ਜਾਵੇਗੀ। ਜੇ ਭੈਣ-ਭਰਾਵਾਂ ਨੂੰ ਇਸ ਵਿਡਿਓ ਦੀ ਲੋੜ ਹੈ, ਤਾਂ ਉਹ ਜਲਦੀ ਤੋਂ ਜਲਦੀ ਕਲੀਸਿਯਾ ਰਾਹੀਂ ਇਸ ਦਾ ਆਰਡਰ ਦੇ ਸਕਦੇ ਹਨ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ “ਸਾਲ 2008 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਪ੍ਰੋਗ੍ਰਾਮ” ਦਿੱਤਾ ਗਿਆ ਹੈ। ਇਸ ਨੂੰ ਸਾਲ 2008 ਦੌਰਾਨ ਇਸਤੇਮਾਲ ਕਰਨ ਲਈ ਸਾਂਭ ਕੇ ਰੱਖੋ।
◼ ਕਿਰਪਾ ਕਰ ਕੇ ਧਿਆਨ ਦਿਓ ਕਿ ਸੇਵਾ ਸਭਾ ਦਾ ਆਖ਼ਰੀ ਭਾਗ ਪੇਸ਼ ਕਰਨ ਵਾਲਾ ਭਰਾ ਆਖ਼ਰੀ ਗੀਤ ਦਾ ਨੰਬਰ ਦੱਸੇਗਾ। ਉਸ ਤੋਂ ਬਾਅਦ ਉਹ ਜਾਂ ਪਹਿਲਾਂ ਤੋਂ ਹੀ ਨਿਯੁਕਤ ਕੀਤਾ ਗਿਆ ਕੋਈ ਹੋਰ ਕਾਬਲ ਭਰਾ ਪ੍ਰਾਰਥਨਾ ਕਰੇਗਾ।
◼ ਹਰ ਕਲੀਸਿਯਾ ਨੂੰ ਨਵੇਂ ਸੇਵਾ ਸਾਲ ਵਾਸਤੇ ਫਾਰਮਾਂ (Annual service forms) ਦੀ ਚੋਖੀ ਸਪਲਾਈ ਭੇਜੀ ਜਾ ਰਹੀ ਹੈ। ਸੈਕਟਰੀ ਨੂੰ ਦੇਖਣਾ ਚਾਹੀਦਾ ਹੈ ਕਿ ਪੂਰੇ ਸੇਵਾ ਸਾਲ ਵਾਸਤੇ ਇਹ ਸਪਲਾਈ ਕਾਫ਼ੀ ਹੈ ਜਾਂ ਨਹੀਂ। ਜੇ ਕਿਸੇ ਵੀ ਫਾਰਮ ਦੀ ਸਪਲਾਈ ਕਾਫ਼ੀ ਨਹੀਂ ਹੈ, ਤਾਂ ਫ਼ੌਰਨ ਆਰਡਰ ਕਰੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ?—ਉਰਦੂ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਅਰਬੀ
ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ—ਅਰਬੀ
ਇਕ ਸ਼ਾਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਅਰਬੀ
ਦਿਲਗਿਰੇ ਵਿਅਕਤੀਆਂ ਲਈ ਦਿਲਾਸਾ (ਟ੍ਰੈਕਟ ਨੰ. 20)—ਅਰਬੀ
ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ! (ਟ੍ਰੈਕਟ ਨੰ. 27)—ਅਰਬੀ
◼ ਮੁੜ ਉਪਲਬਧ ਪ੍ਰਕਾਸ਼ਨ:
“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”—ਹਿੰਦੀ