ਸੇਵਾ ਸਭਾ ਅਨੁਸੂਚੀ
8-14 ਅਕਤੂਬਰ
ਗੀਤ 6 (43)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਕਤੂਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨਾਂ ਵਿਚ ਪਬਲੀਸ਼ਰ ਦੋਨੋਂ ਰਸਾਲੇ ਪੇਸ਼ ਕਰਨਗੇ, ਭਾਵੇਂ ਕਿ ਉਹ ਸਿਰਫ਼ ਇਕ ਰਸਾਲੇ ਉੱਤੇ ਗੱਲ ਕਰਨਗੇ।
20 ਮਿੰਟ: ਪਰਮੇਸ਼ੁਰ ਦੇ ਸੰਗਠਨ ਦੇ ਨੇੜੇ ਰਹੋ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ 17ਵੇਂ ਅਧਿਆਇ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: ਕੀ ਤੁਹਾਨੂੰ ਯਾਦ ਹੈ? ਪਹਿਰਾਬੁਰਜ, 15 ਅਗਸਤ 2007, ਸਫ਼ਾ 19 ਤੇ ਦਿੱਤੇ ਲੇਖ ਉੱਤੇ ਹਾਜ਼ਰੀਨ ਨਾਲ ਚਰਚਾ।
ਗੀਤ 25 (191)
15-21 ਅਕਤੂਬਰ
ਗੀਤ 27 (212)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।
20 ਮਿੰਟ: ਜਿਨ੍ਹਾਂ ਨੂੰ ਤੁਸੀਂ ਸਿਖਾਉਂਦੇ ਹੋ, ਕੀ ਉਨ੍ਹਾਂ ਉੱਤੇ ਸੱਚਾਈ ਦਾ ਅਸਰ ਪੈ ਰਿਹਾ ਹੈ? ਪਹਿਰਾਬੁਰਜ, 1 ਫਰਵਰੀ 2005, ਸਫ਼ੇ 28-30 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਸ ਬਾਰੇ ਵੀ ਦੱਸੋ ਕਿ ਬਾਈਬਲ ਵਿਦਿਆਰਥੀ ਦੇ ਦਿਲ ਦੀ ਗੱਲ ਜਾਣਨ ਵਿਚ ਪਵਿੱਤਰ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਕਿਤਾਬ ਵਿਚ ਦਿੱਤੇ ਸਵਾਲ ਕਿਵੇਂ ਸਾਡੀ ਮਦਦ ਕਰਦੇ ਹਨ। ਕੁਝ ਉਦਾਹਰਣਾਂ ਉੱਤੇ ਗੌਰ ਕਰੋ, ਜਿਵੇਂ ਅਧਿਆਇ 1, ਪੈਰਾ 19; ਅਧਿਆਇ 2, ਪੈਰਾ 4; ਅਧਿਆਇ 3, ਪੈਰਾ 24 ਅਤੇ ਅਧਿਆਇ 4, ਪੈਰਾ 18. ਪਬਲੀਸ਼ਰਾਂ ਨੂੰ ਇਸ ਕਿਤਾਬ ਵਿਚ ਦਿੱਤੀਆਂ ਤਸਵੀਰਾਂ, ਡੱਬੀਆਂ ਆਦਿ ਇਸਤੇਮਾਲ ਕਰਨ ਦਾ ਉਤਸ਼ਾਹ ਦਿਓ।
15 ਮਿੰਟ: “ਨਵੰਬਰ ਵਿਚ ਜਾਗਰੂਕ ਬਣੋ! ਦਾ ਖ਼ਾਸ ਅੰਕ ਪੇਸ਼ ਕੀਤਾ ਜਾਵੇਗਾ!”a ਇਸ ਅੰਕ ਦੀ ਵਿਸ਼ਾ-ਸੂਚੀ ਉੱਤੇ ਸੰਖੇਪ ਵਿਚ ਚਰਚਾ ਕਰੋ। ਇਸ ਤੋਂ ਬਾਅਦ ਸਵਾਲ-ਜਵਾਬ ਰਾਹੀਂ ਲੇਖ ਉੱਤੇ ਚਰਚਾ ਕਰੋ। ਪੈਰਾ 3 ਉੱਤੇ ਚਰਚਾ ਕਰਦੇ ਵੇਲੇ ਪ੍ਰਦਰਸ਼ਨ ਵਿਚ ਦਿਖਾਓ ਕਿ ਸਫ਼ਾ 8 ਉੱਤੇ ਦਿੱਤੇ ਸੁਝਾਅ ਮੁਤਾਬਕ ਜਾਂ ਆਪਣੇ ਇਲਾਕੇ ਉੱਤੇ ਢੁਕਦੇ ਕਿਸੇ ਸੁਝਾਅ ਮੁਤਾਬਕ ਅਕਤੂਬਰ-ਦਸੰਬਰ ਦਾ ਅੰਕ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨ ਦੇ ਅਖ਼ੀਰ ਵਿਚ ਪਬਲੀਸ਼ਰ ਕਿਸੇ ਵਿਸ਼ੇ ਦਾ ਜ਼ਿਕਰ ਕਰੇਗਾ ਜਿਸ ਉੱਤੇ ਉਹ ਅਗਲੀ ਵਾਰ ਘਰ-ਸੁਆਮੀ ਨਾਲ ਚਰਚਾ ਕਰੇਗਾ।
ਗੀਤ 20 (162)
22-28 ਅਕਤੂਬਰ
ਗੀਤ 7 (46)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਨਵੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਚਾਨਣ ਦੇ ਪੁੱਤਰਾਂ ਵਾਂਗ ਚੱਲੋ। ਭਾਸ਼ਣ ਅਤੇ ਇੰਟਰਵਿਊਆਂ। ਅਸੀਂ ਇਸ ਹਨੇਰੀ ਦੁਨੀਆਂ ਵਿੱਚੋਂ ਨਿਕਲ ਕੇ ਯਹੋਵਾਹ ਦੇ ਚਾਨਣ ਵਿਚ ਆ ਗਏ ਹਾਂ। (ਅਫ਼. 5:8, 9) ਇਸ ਨਾਲ ਸਾਡੀ ਜ਼ਿੰਦਗੀ ਬਿਹਤਰ ਹੋਈ ਹੈ ਅਤੇ ਸਾਨੂੰ ਜੀਣ ਦਾ ਮਕਸਦ ਮਿਲਿਆ ਹੈ। (1 ਤਿਮੋ. 4:8) ਇਸ ਚਾਨਣ ਨੇ ਸਾਨੂੰ ਆਸ਼ਾ ਵੀ ਦਿੱਤੀ ਹੈ। (ਰੋਮੀ. 15:4) ਦੋ ਜਾਂ ਤਿੰਨ ਪਬਲੀਸ਼ਰਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨ ਲਈ ਵੱਡੀਆਂ-ਵੱਡੀਆਂ ਔਕੜਾਂ ਨੂੰ ਪਾਰ ਕੀਤਾ ਹੈ। ਸੱਚਾਈ ਬਾਰੇ ਸਿੱਖਦੇ ਹੋਏ ਉਨ੍ਹਾਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ? ਉਨ੍ਹਾਂ ਨੇ ਇਨ੍ਹਾਂ ਮੁਸ਼ਕਲਾਂ ਨੂੰ ਕਿਵੇਂ ਹੱਲ ਕੀਤਾ? ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਕਿਹੜੀਆਂ ਚੰਗੀਆਂ ਤਬਦੀਲੀਆਂ ਆਈਆਂ? ਕਿਹੜੀ ਚੀਜ਼ ਉਨ੍ਹਾਂ ਦੀ ਸੱਚਾਈ ਵਿਚ ਪੱਕੇ ਰਹਿਣ ਵਿਚ ਮਦਦ ਕਰਦੀ ਹੈ? ਅਖ਼ੀਰ ਵਿਚ ਸਾਰਿਆਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਰਹਿਣ ਅਤੇ ਯਹੋਵਾਹ ਵੱਲੋਂ ਦੱਸੀ ਸੱਚਾਈ ਦੀ ਦਿਲੋਂ ਕਦਰ ਕਰਦੇ ਰਹਿਣ ਦੀ ਹੱਲਾਸ਼ੇਰੀ ਦਿਓ।—2 ਪਤ. 1:5-8.
ਗੀਤ 29 (222)
29 ਅਕਤੂਬਰ–4 ਨਵੰਬਰ
ਗੀਤ 15 (124)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਅਕਤੂਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਜ਼ਿਕਰ ਕਰੋ ਕਿ ਨਵੰਬਰ ਮਹੀਨੇ ਵਿਚ ਪ੍ਰਚਾਰ ਦੌਰਾਨ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਅਤੇ ਇਕ ਪ੍ਰਦਰਸ਼ਨ ਵਿਚ ਇਕ ਪਬਲੀਸ਼ਰ ਨੂੰ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
15 ਮਿੰਟ: ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ। ਪਹਿਰਾਬੁਰਜ 15 ਜੁਲਾਈ 2004, ਸਫ਼ੇ 21-23 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਇਹ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕਿਹੜੇ ਅਧਿਆਤਮਿਕ ਟੀਚੇ ਰੱਖੇ ਹਨ ਅਤੇ ਉਹ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਕੀ ਕਰ ਰਹੇ ਹਨ। ਪਹਿਲਾਂ ਤੋਂ ਇਕ-ਦੋ ਪਬਲੀਸ਼ਰਾਂ ਨੂੰ ਇਸ ਉੱਤੇ ਟਿੱਪਣੀ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।
20 ਮਿੰਟ: “ਗ਼ਰੀਬਾਂ ਨੂੰ ਉਮੀਦ ਦਿਓ।”b
ਗੀਤ 23 (187)
5-11 ਨਵੰਬਰ
ਗੀਤ 16 (224)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਮਾਪਿਓ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਇਸਤੇਮਾਲ ਕਰੋ। ਪਹਿਰਾਬੁਰਜ, 1 ਜਨਵਰੀ 2005, ਸਫ਼ੇ 23-27 ਉੱਤੇ ਆਧਾਰਿਤ ਭਾਸ਼ਣ।
20 ਮਿੰਟ: “ਇਕ-ਦੂਜੇ ਨੂੰ ਉਤਸ਼ਾਹ ਦੇਣ ਦਾ ਮੌਕਾ।”c ਹਾਜ਼ਰੀਨ ਨੂੰ ਇਹ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ ਸਫ਼ਰੀ ਨਿਗਾਹਬਾਨ ਦੇ ਦੌਰੇ ਦੌਰਾਨ ਕਿਹੜੀ ਗੱਲ ਤੋਂ ਉਤਸ਼ਾਹ ਮਿਲਿਆ ਸੀ। ਇਕ-ਦੋ ਪਬਲੀਸ਼ਰਾਂ ਨੂੰ ਪਹਿਲਾਂ ਤੋਂ ਹੀ ਇਸ ਤੇ ਟਿੱਪਣੀਆਂ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।
ਗੀਤ 25 (191)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।